ਪ੍ਰੋ. ਅਰਵਿੰਦ
ਦਿੱਖ
ਪ੍ਰੋਫੈਸਰ ਅਰਵਿੰਦ 2021 ਤੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਵਾਈਸ ਚਾਂਸਲਰ ਹੈ।[1] ਪ੍ਰੋਫੈਸਰ ਅਰਵਿੰਦ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਮੋਹਾਲੀ ਵਿਖੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਵਜੋਂ ਕੰਮ ਕਰ ਰਿਹਾ ਸੀ। ਉਹ ਪੰਜਾਬੀ ਵਿੱਚ ਵਿਗਿਆਨ ਸਿੱਖਿਆ, ਵਿਗਿਆਨ ਸੰਚਾਰ ਅਤੇ ਵਿਕਾਸਸ਼ੀਲ ਵਿਗਿਆਨ ਪੈਡਾਗੋਜੀ 'ਤੇ ਕੰਮ ਕਰਨ ਵਾਲ਼ਾ ਇੱਕ ਸਿਧਾਂਤਕ ਕੁਆਂਟਮ ਭੌਤਿਕ ਵਿਗਿਆਨੀ ਹੈ ਅਤੇ ਉਸ ਦੀਆਂ 100 ਤੋਂ ਵੱਧ ਤਕਨੀਕੀ ਅਤੇ ਗੈਰ-ਤਕਨੀਕੀ ਲਿਖਤਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਜੀਵਨੀ
[ਸੋਧੋ]ਪ੍ਰੋ: ਅਰਵਿੰਦ ਮੂਲ ਰੂਪ ’ਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਹੈ। ਉਸ ਦਾ ਜਨਮ ਪਿਤਾ ਡਾ: ਹਰਸਰਨ ਸਿੰਘ ਦੇ ਪਰਿਵਾਰ ਵਿੱਚ ਪਿੰਡ ਏਕਲ ਗੱਡਾ ਤਰਨਤਾਰਨ ਜ਼ਿਲ੍ਹੇ ਵਿੱਚ ਹੋਇਆ ਸੀ।
ਉਸ ਨੇ ਮਾਸਟਰ ਦੀ ਡਿਗਰੀ ਆਈਆਈਟੀ ਕਾਨਪੁਰ ਤੋਂ ਜਦਕਿ ਪੀਐੱਚਡੀ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੈਂਗਲੁਰੂ ਤੋਂ ਕੀਤੀ ਸੀ।
ਹਵਾਲੇ
[ਸੋਧੋ]- ↑ Service, Tribune News. "ਪ੍ਰੋ. ਅਰਵਿੰਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ". Tribuneindia News Service. Retrieved 2023-04-25.