ਪੰਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਰੀ ਦੀ ਬੁਣਤੀ ਕਰਦੇ ਸਮੇਂ ਪੇਟੇ ਦੇ ਧਾਗਿਆਂ ਨੂੰ ਨਾਲ ਦੀ ਨਾਲ ਤਾਣੇ ਨਾਲ ਸੈੱਟ ਕਰਨ ਵਾਲੇ ਲੱਕੜ ਤੇ ਲੋਹੇ ਦੇ ਬਣੇ ਸੰਦ ਨੂੰ ਪੰਜਾ ਕਹਿੰਦੇ ਹਨ। ਪੰਜੇ ਨੂੰ ਕਈ ਇਲਾਕਿਆਂ ਵਿਚ ਹੱਥਾ ਕਹਿੰਦੇ ਹਨ। ਪੇਟਾ ਦਰੀ ਦਾ ਉਹ ਧਾਗਾ ਹੁੰਦਾ ਹੈ ਜੋ ਤਾਣੇ ਦੇ ਵਿਚਾਲੇ ਚੌੜਾਈ ਰੁਖ ਵਰਤਿਆ ਜਾਂਦਾ ਹੈ। ਪੰਜਾ ਬਣਾਉਣ ਲਈ ਲੱਕੜ ਦਾ ਇਕ ਕੁ ਫੁੱਟ ਲੰਮਾ ਡੰਡਾ ਲਿਆ ਜਾਂਦਾ ਹੈ। ਡੰਡੇ ਨੂੰ ਖਰਾਦ ਤੇ ਗੋਲ ਕੀਤਾ ਜਾਂਦਾ ਹੈ। ਇਸ ਡੰਡੇ ਨੂੰ ਚਾਰ ਕੁ ਇੰਚ ਲੰਮੇ, ਚਾਰ ਕੁ ਇੰਚ ਚੌੜੇ ਤੇ ਇਕ ਕੁ ਇੰਚ ਮੁਟਾਈ ਵਾਲੇ ਲੱਕੜੀ ਦੇ ਟੁਕੜੇ ਦੇ ਵਿਚਾਲੇ ਫਿੱਟ ਕੀਤਾ ਜਾਂਦਾ ਹੈ। ਇਸ ਟੁਕੜੇ ਦੇ ਅੱਗੇ ਲੋਹੇ ਦੀ ਪੱਤੀ ਦੀਆਂ ਬਣੀਆਂ ਪੰਜ ਚਾਰ ਕੁ ਇੰਚ ਲੰਮੀਆਂ ਪੱਤੀਆਂ ਜੜੀਆਂ ਹੁੰਦੀਆਂ ਹਨ। ਇਨ੍ਹਾਂ ਪੱਤੀਆਂ ਦੀ ਚੌੜਾਈ ਅੱਧੀ ਕੁ ਇੰਚ ਹੁੰਦੀ ਹੈ। ਪੰਜ ਪੱਤੀਆਂ ਲੱਗਣ ਕਰਕੇ ਹੀ ਸ਼ਾਇਦ ਇਸ ਸੰਦ ਦਾ ਨਾਂ ਪੰਜਾ ਰੱਖਿਆ ਗਿਆ ਹੋਵੇ ?

ਹੁਣ ਲੋਕ ਦਰੀਆਂ ਹੀ ਘੱਟ ਬਣਦੇ ਹਨ। ਇਸ ਲਈ ਪੰਜੇ ਦੀ ਵਰਤੋਂ ਵੀ ਘੱਟ ਹੁੰਦੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.