ਸਮੱਗਰੀ 'ਤੇ ਜਾਓ

ਦਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਦੈਬਲ ਦਰੀ
ਇੱਕ ਛੋਟੀ ਦਰੀ

ਦਰੀ ਇੱਕ ਟੈਕਸਟਾਈਲ ਫਲੋਰ ਹੁੰਦਾ ਹੈ ਜੋ ਆਮ ਤੌਰ 'ਤੇ ਫਰਸ਼ ਦੀ ਉਪਰਲੀ ਪਰਤ ਨੂੰ ਢੱਕਦੀ ਹੈ। ਇਹ ਰਵਾਇਤ ਅਨੁਸਾਰ ਉਨ ਦੀ ਬਣੀ ਹੁੰਦੀ ਹੈ। 20 ਸਦੀ ਦੇ ਬਾਅਦ, ਸਿੰਥੈਟਿਕ ਫ਼ਾਇਬਰ ਦੇ ਤੌਰ 'ਤੇ ਅਜਿਹੇ ਪੋਲੀ ਪਰੋਪਈਲੇਨ ਨਾਈਲੋਨ ਜਾਂ ਪੋਲਿਸਟਰ ਅਕਸਰ ਵਰਤਿਆ ਜਾਂਦਾ ਸੀ। ਫਇਬਰ, ਉਨ ਨਾਲੋ ਸਸਤੀ ਮਿਲਦੀ ਹੈ। ਇਹ ਆਮ ਤੌਰ 'ਤੇ ਮਰੋੜਿਆ ਗੁੱਛੇ ਦੇ ਰੂਪ ਵਿੱਚ ਹੁੰਦੇ ਹਨ ਜੋ ਉਨ੍ਹਾਂ ਦੀ ਗਰਮਾਇਸ਼ ਦੀ ਸਾਂਭ-ਸੰਭਾਲ ਲਈ ਸਹਾਈ ਹੁੰਦੇ ਹਨ।

ਸਾਰੇ ਯੂਰਪ ਅਤੇ ਪੂਰਬੀ ਅਮਰੀਕਾ ਦੀ ਵਰਤੋਂ ਬਾਰੇ ਜਾਣੋ ਗੁਡਵੇਵ ਲੇਬਲਿੰਗ ਯੋਜਨਾ ਇਹ ਭਰੋਸਾ ਦਿੰਦੀ ਹੈ ਕਿ ਬੱਚੇ ਦੇ ਜੀਵਨ ਦੀ ਵਰਤੋਂ ਨਹੀਂ ਕੀਤੀ ਜਾਂਦੀ: ਅਯਾਤ ਕਰਨ ਵਾਲਿਆਂ ਨੂੰ ਲੇਬਲ ਦੀ ਅਦਾਇਗੀ ਹੁੰਦੀ ਹੈ ਅਤੇ ਸੰਗ੍ਰਹਿ ਰਾਜ ਦੇ ਵਰਤੋਂ ਵਾਲੇ ਉਤਪਾਦਨ ਕੇਂਦਰਾਂ ਦੀ ਨਿਗਰਾਨੀ ਅਤੇ ਪਹਿਲਾਂ ਹੁੰਦੇ ਹਨ, ਇਨ੍ਹਾਂ ਦਿਖਾਏ ਗਏ ਬੱਚਿਆਂ ਦੇ ਅਧਿਆਪਕਾਂ ਨੂੰ ਭੇਜਿਆ ਗਿਆ ਹੈ।[1]

ਮੰਜੇ 'ਤੇ ਵਿਛਾਉਣ ਵਾਲੇ ਮੋਟੇ ਸੂਤ ਤੋਂ ਤਿਆਰ ਕੀਤੇ ਇਕ ਮੋਟੇ ਬਸਤਰ ਨੂੰ ਦਰੀ ਕਹਿੰਦੇ ਹਨ। ਆਮ ਤੌਰ 'ਤੇ ਮੰਜੇ 'ਤੇ ਪਹਿਲਾਂ ਦਰੀ ਵਿਛਾਈ ਜਾਂਦੀ ਹੈ। ਫੇਰ ਦਰੀ ਉਪਰ ਮੌਸਮ ਅਨੁਸਾਰ ਚਾਦਰ, ਵਿਛਾਈ, ਚੁਤਹੀ, ਗਦੈਲਾ ਆਦਿ ਵਿਛਾਏ ਜਾਂਦੇ ਹਨ। ਮੰਜੇ ਉਪਰ ਕੱਲੀ ਦਰੀ ਵਿਛਾਉਣਾ ਚੰਗਾ ਨਹੀਂ ਮੰਨਿਆ ਜਾਂਦਾ। ਮੰਜੇ ਦੀ ਦਰੀ ਨਾਲੋਂ ਬੜੀਆਂ ਦਰੀਆਂ ਵੀ ਬਣਾਈਆਂ ਜਾਂਦੀਆਂ ਹਨ। ਬੜੀਆਂ ਦਰੀਆਂ ਇਕੱਠ ਸਮੇਂ ਬਹੁਤੇ ਲੋਕਾਂ ਦੇ ਬੈਠਣ ਲਈ ਧਰਤੀ ਜਾਂ ਪੱਕੇ ਫਰਸ਼ 'ਤੇ ਵਿਛਾਈਆਂ ਜਾਂਦੀਆਂ ਹਨ। ਦਰੀਆਂ ਘਰ ਦੀਆਂ ਕੁੜੀਆਂ, ਬਹੂਆਂ ਘਰ ਵਿਚ ਹੀ ਬਣਾਉਂਦੀਆਂ ਸਨ/ਹਨ। ਦਰੀਆਂ ਤੇ ਦਰੀਆਂ ਵਾਲੇ ਬਿਸਤਰੇ ਦਾਜ ਵਿਚ ਦਿੱਤੇ ਜਾਂਦੇ ਹਨ।

ਦਰੀ ਬਣਾਉਣ ਲਈ ਪਹਿਲਾਂ ਦਰੀ ਬਣਾਉਣ ਵਾਲੇ ਅੱਡੇ 'ਤੇ ਦਰੀ ਦਾ ਤਾਣਾ ਤਣਿਆ ਜਾਂਦਾ ਹੈ। ਫੇਰ ਤਾਣੇ ਦੇ ਵਿਚ ਅੱਗੇ ਪਿਛੇ ਕਰ ਕੇ ਦੋ ਡੰਡੇ ਪਾਏ ਜਾਂਦੇ ਹਨ। ਇਨ੍ਹਾਂ ਡੰਡਿਆਂ ਨੂੰ ਮਕੜੇ ਕਹਿੰਦੇ ਹਨ। ਤਾਣੇ ਉਪਰ ਘੋੜੀ ਰੱਖੀ ਜਾਂਦੀ ਹੈ। ਮਕੜਿਅੰ ਦੇ ਸਿਰਿਆਂ ਨੂੰ ਘੋੜੀ ਤੇ ਪਾਈਆਂ ਕਾਟੂਆਂ ਦੇ ਸਿਰਿਆਂ ਨਾਲ ਰੱਸੀ ਨਾਲ ਬੰਨ੍ਹਿਆ ਜਾਂਦਾ ਹੈ। ਦਰੀ ਬੁਣਨ ਵਾਲੀਆਂ ਜਨਾਨੀਆਂ ਦੇ ਬੈਠਣ ਲਈ ਤਾਣੇ ਉਪਰ ਇਕ ਫੱਟਾ ਰੱਖਿਆ ਜਾਂਦਾ ਹੈ। ਇਸ ਫੱਟੇ ’ਤੇ ਬੈਠ ਕੇ ਹੀ ਜਨਾਨੀਆਂ ਦਰੀ ਬਣਾਉਂਦੀਆਂ ਹਨ। ਘੋੜੀ ਤੇ ਪਾਈਆਂ ਕਾਟੂਆਂ ਨੂੰ ਜਦ ਅੱਗੇ ਪਿੱਛੇ ਕੀਤਾ ਜਾਂਦਾ ਹੈ ਤਾਂ ਤਾਣੇ ਵਿਚ ਪਾਏ ਮੁਕੜਿਆਂ ਨਾਲ ਤਾਣਾ ਉਪਰ ਹੇਠ ਹੁੰਦਾ ਰਹਿੰਦਾ ਹੈ।ਫੇਰ ਤਾਣੇ ਵਿਚ ਰੰਗਦਾਰ ਸੂਤ ਦੀਆਂ ਬਣਾਈਆਂ ਹੋਈਆਂ ਛੁੱਟੀਆਂ/ਗਜ਼ਾਂ ਨੂੰ ਜਨਾਨੀਆਂ ਹੱਥਾਂ ਨਾਲ ਤਾਣੇ ਵਿਚੋਂ ਦੀ ਲੰਘਾਉਂਦੀਆਂ ਹਨ।ਤਾਣੇ ਵਿਚ ਗੁੱਟੀਆਂ ਗਜ਼ਾਂ ਰਾਹੀਂ ਪਾਏ ਧਾਗੇ ਦੇ ਪੇਟੇ ਨੂੰ ਪੰਜੇ ਨਾਲ ਤਾਣੇ ਵਿਚ ਸੈੱਟ ਕੀਤਾ ਜਾਂਦਾ ਹੈ। ਠੋਕ ਕੇ ਨਾਲ ਲਾਇਆ ਜਾਂਦਾ ਹੈ। ਇਸ ਵਿਧੀ ਅਨੁਸਾਰ ਜਨਾਨੀਆਂ ਕਾਟੂਆ ਨੂੰ ਅੱਗੇ ਪਿੱਛੇ ਸਿੱਟਕੇ, ਤਾਣੇ ਵਿਚ ਰੰਗਦਾਰ ਪੇਟੇ ਨੂੰ ਪਾ ਕੇ, ਪੇਟੇ ਨੂੰ ਪਹਿਲਾਂ ਬਣੀ ਦਰੀ ਨਾਲ ਪੰਜੇ ਨਾਲ ਸੈੱਟ ਕਰਦੇ ਹੋਏ ਸਾਰੀ ਦਰੀ ਬੁਣ ਲੈਂਦੀਆਂ ਹਨ।

ਦਰੀ ਇਕੋ ਜਿਹੀ ਚੌੜੀ ਰਹੇ, ਇਸ ਲਈ ਬਣੀ ਦਰੀ ਉਪਰ ਪਣਖ ਲਾ ਕੇ ਰੱਖੀ ਜਾਂਦੀ ਹੈ। ਜਦ ਸਾਰੀ ਦਰੀ ਬਣ ਜਾਂਦੀ ਹੈ ਤਾਂ ਘੋੜੀ ਤੇ ਮਕੜਿਆਂ ਨੂੰ ਤਾਣੇ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਤਾਣੇ ਦੇ ਅੱਗੇ ਪਿਛੇ ਜਿਹੜਾ ਤਾਣਾ ਦਰੀ ਬੁਣਨ ਤੋਂ ਬਿਨਾਂ ਰਹਿ ਜਾਂਦਾ ਹੈ, ਉਸ ਤਾਣੇ ਨੂੰ ਦੋਵੇਂ ਪਾਸਿਆਂ ਤੋਂ ਕੈਂਚੀ ਨਾਲ ਕੱਟ ਕੇ ਦਰੀ ਬੁਣਨ ਵਾਲੇ ਅੱਡੇ ਤੋਂ ਬਾਹਰ ਕੱਢ ਲਿਆ ਜਾਂਦਾ ਹੈ। ਤਾਣੇ ਦੇ ਰਹੇ ਇਸ ਹਿੱਸੇ ਦੇ ਵੱਖ-ਵੱਖ ਕਿਸਮਾਂ ਦੇ ਬੁੰਬਲ ਵੱਟੇ ਜਾਂਦੇ ਹਨ। ਦਰੀਆਂ ਵਿਚ ਭਾਂਤ-ਭਾਂਤ ਦੇ ਨਮੂਨੇ ਪਾਏ ਜਾਂਦੇ ਹਨ। ਸਿੱਧੀਆਂ ਫੱਟੀਆਂ ਵਾਲੀਆਂ ਦਰੀਆਂ ਵੀ ਬਣਾਈਆਂ ਜਾਂਦੀਆਂ ਸਨ/ਹਨ। ਇਸ ਤਰ੍ਹਾਂ ਦਰੀ ਬਣਦੀ ਸੀ।

ਹੁਣ ਦਰੀਆਂ ਬੁਣਨ ਦਾ ਰਿਵਾਜ ਦਿਨੋ ਦਿਨ ਘਟਦਾ ਜਾ ਰਿਹਾ ਹੈ। ਦਰੀਆਂ ਦੀ ਵਰਤੋਂ ਵੀ ਅੱਜਕੱਲ੍ਹ ਘੱਟਦੀ ਜਾ ਰਹੀ ਹੈ। ਹੁਣ ਬਾਜ਼ਾਰ ਵਿਚੋਂ ਦਰੀਆਂ ਬਣੀਆਂ ਬਣਾਈਆਂ ਮਿਲ ਜਾਂਦੀਆਂ ਹਨ। ਵਿਆਹਾਂ ਵਿਚ ਅੱਜਕੱਲ੍ਹ ਰੋਮ ਦੇ ਗੁੱਦੇ ਦੇਣ ਦਾ ਰਿਵਾਜ ਚੱਲ ਪਿਆ ਹੈ।

ਨਿਰੁਕਤੀ ਅਤੇ ਉਪਯੋਗ

[ਸੋਧੋ]
ਦਰੀ ਵੇਚਣ ਵਾਲਾ ਜੈਪੁਰ, ਭਾਰਤ

ਕਿਸਮ

[ਸੋਧੋ]
ਆਧੁਨਿਕ ਦਰੀ ਦੀ ਉਦਾਹਰਣ ਇੱਕ ਊਠ ਦੇ ਕਾਫ਼ਲੇ ' ਤੇ ਰੇਸ਼ਮ ਰੋਡ

ਸੂਈ ਨਾਲ ਬੁਣਿਆ

[ਸੋਧੋ]
ਇੱਕ ਟੌਰੰਜ ਮੈਡਲ, ਫਾਰਸੀ ਦਰੀ ਵਿੱਚ ਇੱਕ ਆਮ ਡਿਜ਼ਾਈਨ

ਉਲਝੀ

[ਸੋਧੋ]
ਇੱਕ ਰਵਾਇਤੀ ਦਰੀ ਇੱਕ ਦਰੀ ਦੇ ਤਣੇ ਉੱਤੇ ਬੁਣਿਆ ਹੋਇਆ ਹੈ।

ਗੁੱਛੇਦਾਰ ਦਰੀ

[ਸੋਧੋ]
ਗੁੱਛੇਦਾਰ ਦਰੀ ਦੇ ਨਮੂਨੇ

ਰੇਸ਼ੇ ਅਤੇ ਧਾਗੇ

[ਸੋਧੋ]
ਮੋਲਦੋਵਾਨ ਦੀ ਟਿਕਟ ਵਿੱਚ ਇੱਕ ਦਰੀ ਹੈ।

ਹਵਾਲੇ

[ਸੋਧੋ]
  1. "About the GoodWeave label". Goodweave.org. Retrieved 2012-01-26.