ਪੰਜਾਬੀ ਖੇਤੀਬਾੜੀ ਅਤੇ ਸਭਿਆਚਾਰ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਭਾਰਤ ਦੇ 1.53 ਪ੍ਰਤੀਸ਼ਤ ਭੂਗੋਲਿਕ ਖਿਤੇ ਵਾਲੇ ਪੰਜਾਬ ਦੀ ਕੁਲ ਆਬਾਦੀ ਦੀ ਲਗਭਗ 70 ਪ੍ਰਤੀਸ਼ਤ ਵਸੋਂ 12581 ਪਿੰਡਾਂ ਵਿੱਚ ਰਹਿੰਦੀ ਹੈ। ਖੇਤੀਬਾੜੀ ਇੱਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਰਿਹਾ ਹੈ। ਪੰਜਾਬੀ ਸੱਭਿਆਚਾਰ ਨੂੰ ਆਮ ਤੌਰ 'ਤੇ ਖੇਤੀਬਾੜੀ ਸੱਭਿਆਚਾਰ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਖੇਤਾਂ ਵਰਗੀ ਬਿਨਾਂ ਵਿੰਗ-ਵਲ ਤੋਂ ਵਿਧੀ ਸਪਸ਼ਟ ਉਦਾਰਤਾ ਕਾਫ਼ੀ ਹੱਦ ਤਾਈਂ ਪੰਜਾਬੀ ਦੇ ਵਪਾਰੀਆਂ ਤੇ ਸਨ ਧਨਅਤਕਾਰਾਂ ਵਿੱਚ ਵੇਖੀ ਜਾ ਸਕਦੀ ਹੈ।[1]
ਪੰਜਾਬੀ ਸੱਭਿਆਚਾਰ ਵਿੱਚ ਭੂਗੋਲਿਕ ਤੱਤ ਵੀ ਖਾਸ ਮਹੱਤਤਾ ਰੱਖਦਾ ਹੈ। ਪੰਜਾਬ ਸੰਚਾਈ ਇਲਾਕਾ ਹੈ। ਇੱਥੇ ਨਹਿਰਾਂ ਹਨ, ਟਿਊਬਵੈਲ ਹਨ, ਝਰਨੇ ਆਬਸ਼ਰਾਂ ਨਹੀਂ। ਸੇਬ, ਅਖਰੋਟ ਤੇ ਬਦਾਮ ਨਹੀਂ, ਸਫੈਦੇ ਹਨ, ਪਾਪਰਲ ਹਨ। ਸੋਹਣੀਆਂ ਰੁੱਤਾਂ ਹਨ, ਖਿੜੇ ਮੌਸਮ ਹਨ। ਪੰਜਾਬੀ ਕਿਸਾਨੀ ਸੱਭਿਆਚਾਰ ਵਿੱਚ ਰੁੱਖਾਂ ਦੀ ਖਾਸ ਮਹੱਤਤਾ ਹੈ।
ਖੇਤੀਬਾੜੀ ਦੀ ਪਰਿਭਾਸ਼ਾ
[ਸੋਧੋ]ਖੇਤੀਬਾੜੀ ਸ਼ਬਦ ਲੇਟਿਨ ਸ਼ਬਦ "Agriculture" ਤੋਂ ਅਪਣਾਇਆ ਗਿਆ ਹੈ। ਖੇਤੀਬਾੜੀ ਆਮ ਤੌਰ 'ਤੇ ਮਨੁੱਖੀ ਗਤੀਵਿਧੀਆਂ ਨੂੰ ਦਰਸਾਉਂਦੀ ਹੈ। “ਖੇਤੀਬਾੜੀ ਦਾ ਅਭਿਆਸ ਕਰਨ ਲਈ ਕੁਦਰਤੀ ਸਰੋਤਾਂ ਦੀ ਵਰਤੋਂ ਕਰਨ ਦਾ ਮਤਲਬ ਹੈ, ਭੋਜਨ, ਫਾਇਬਰ, ਜੰਗਲ ਦੇ ਉਤਪਾਦ, ਬਾਗਬਾਨੀ ਨਸਲਾਂ ਅਤੇ ਉਹਨਾਂ ਦੀਆਂ ਸਬੰਧਤ ਸੇਵਾਵਾਂ ਸਮੇਤ ਜੀਵਨ ਨੂੰ ਬਣਾਈ ਰੱਖਣ ਵਾਲੀਆਂ ਵਸਤਾਂ ਪੈਦਾ ਕਰਨਾ।[2]
ਸੱਭਿਆਚਾਰ ਦੀ ਪਰਿਭਾਸ਼ਾ
[ਸੋਧੋ]ਸੱਭਿਆਚਾਰ ਜੀਵਨ ਦੀ ਗਤੀਸ਼ੀਲਤਾ ਅਤੇ ਪ੍ਰਕ੍ਰਿਤਕ ਰੁਚੀਆਂ ਅਤੇ ਇੱਛਾਵਾਂ ਨੂੰ ਸਮਾਜਕ ਲੋੜਾਂ ਅਨੁਸਾਰ ਅਨੁਕੂਲਣ ਦਾ ਵਰਤਾਰਾ ਹੈ। ਇਸ ਕਾਰਨ ਕੋਈ ਵੀ ਸੱਭਿਆਚਾਰ ਸਥਿਰ ਰੂਪ ਵਿੱਚ ਨਹੀਂ ਰਹਿ ਸਕਦਾ। ਪਰਿਵਰਤਨਸ਼ੀਲਤਾ ਕਾਰਨ ਪੁਰਾਣੇ ਦਾ ਟੁੱਟਣਾ ਅਤੇ ਨਵੇਂ ਦਾ ਜਨਮ ਲੈਣਾ ਇੱਕ ਸਰਬ ਵਿਆਪਕ ਸੱਚਾਈ ਹੈ। ਇਸ ਕਾਰਨ ਹੀ ਸੱਭਿਆਚਾਰਕ ਮੁੱਲ ਟੁੱਟਦੇ ਸੰਕਟ ਦਾ ਸ਼ਿਕਾਰ ਹੁੰਦੇ ਅਤੇ ਨਵੇਂ ਮੁੱਲਾਂ ਦੇ ਜਨਮ ਦੀ ਪ੍ਰਕਿਰਿਆ ਦਾ ਕਾਰਨ ਅਤੇ ਆਧਾਰ ਬਣਦੇ ਹਨ।[3]
ਈ.ਬੀ. ਟਾਇਲਰ ਅਨੁਸਾਰ:- ਸੱਭਿਆਚਾਰ ਜਾਂ ਸਭਿਅਤਾ ਆਪਣੇ ਮਾਨਵ ਜਾਤੀ ਵਿਗਿਆਨਕ ਅਰਥਾਂ ਵਿੱਚ ਅਜਿਹਾ ਜਟਿਲ ਸਮੁੱਚ ਹੈ, ਜਿਸ ਵਿੱਚ ਗਿਆਨ, ਕਲਾ, ਨੀਤੀ, ਨਿਯਮ, ਸੰਸਾਰਕ ਅਤੇ ਹੋਰ ਸਾਰੀਆਂ ਉਹਨਾਂ ਸਮਰੱਥਾਵਾਂ ਅਤੇ ਆਦਤਾ ਦਾ ਸਮਾਵੇਸ਼ ਹੁੰਦਾ ਹੈ, ਜਿਹੜੀਆਂ ਮਨੁੱਖ ਸਮਾਜ ਦਾ ਮੈਂਬਰ ਹੋਣ ਤੇ ਨਾਤੇ ਗ੍ਰਹਿਣ ਕਰਦਾ ਹੈ।
ਖੇਤੀਬਾੜੀ ਦਾ ਪਿਛੋਕੜ
[ਸੋਧੋ]ਪੰਜਾਬੀ ਕਿਸਾਨ ਪਨੀਰੀ ਬੀਜਦਾ ਹੈ, ਪੌਦਿਆਂ ਦੀਆਂ ਕਲਮਾਂ ਉਗਾਉਂਦਾ ਹੈ। ਫੇਰ ਪੁੱਟ ਕੇ ਲਾਉਂਦਾ ਹੈ। ਪੰਜਾਬੀ ਕਿਸਾਨੀ ਅਨੇਕਾਂ ਵਾਰ ਉਜੜਿਆ, ਤਬਾਹ ਹੋਇਆ। ਘੱਲੂਘਾਰੇ ਹੋਏ, ਜਰਵਾਣੇ ਆਏ, ਜੰਗਾਂ ਹੋਈਆਂ। ਕਿਸਾਨ ਉਖੜਿਆ, ਪੁੱਟਿਆ ਗਿਆ, ਫੇਰ ਜੜ੍ਹਾਂ ਲਾਈਆਂ, ਫੇਰ ਮੌਲਿਆਂ, ਵਿਗਸਿਆ। ਕਦੀ ਮੀਰ ਮੰਨੂੰ ਦੀ ਦਾਤਰੀ ਤੇ ਕਦੀ ਅਤਿਵਾਦੀਆਂ ਅਤੇ ਪੁਲੀਸ ਸ਼ਾਸ਼ਨ ਦੀ ਦੁਵੱਲੀ ਹੋਈ। ਕਿਸਾਨ ਫੇਰ ਆਬਾਦ ਹੋਇਆ। ਪੰਜਾਬੀ ਕਿਸਾਨੀ ਸੱਭਿਆਚਾਰ ਬਿਰਤੀ ਵਿੱਚ ਵਿਦਰੋਹ, ਅਲਗਾਵ, ਪੁਨਰ ਸਰਜੀਤੀ ਦੇ ਮੁੱਖਗੁਣ ਹੁਣ ਵੀ ਮੌਜੂਦ ਹਨ।
ਪੰਜਾਬੀ ਖੇਤੀਬਾੜੀ ਵਿੱਚ ਆਏ ਪਰਿਵਰਤਨ
[ਸੋਧੋ]ਸਮਾਂ ਬੀਤਣ ਦੇ ਨਾਲ-ਨਾਲ ਖੇਤੀਬਾੜੀ ਦੇ ਵਿੱਚ ਕਾਫੀ ਪਰਿਵਰਤਨ ਆਏ। ਜੇ ਗੱਲ ਕਰੀਏ ਤਾਂ ਹਰੀ ਕ੍ਰਾਂਤੀ ਦੇ ਆਉਣ ਨਾਲ ਕਾਫੀ ਪਰਿਵਰਤਨ ਆਏ। ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਮੁੱਢ 1963 ਵਿੱਚ ਲੈਰੀਏਟ ਡਾ. ਨਾਰਮਨ ਈ. ਬਾਰਲਾਗ ਦੇ ਯਤਨਾਂ ਸਦਕਾ ਬੱਝਾ। ਪੰਜਾਬ ਦੇ ਕਿਸਾਨਾਂ ਦੀ ਅਣਥੱਕ ਮਿਹਨਤ ਅਤੇ ਖੇਤੀ ਵਿਗਿਆਨੀਆਂ ਦੀ ਰਹਿਨੁਮਾਈ ਸਦਕਾ ਦੇਸ਼ ਦੇ ਅਨਾਜ ਭੰਡਾਰ ਕਰਨ ਅਤੇ ਦਸ਼ ਨੂੰ ਅਨਾਜ਼ ਪੱਖੋਂ ਸੁਰੱਖਿਅਤ ਰੱਖਣ ਵਿੱਚ ਪੰਜਾਬ ਦਾ ਯੋਗਦਾਨ ਅਹਿਮ ਰਿਹਾ ਹੈ। ਵਿਸ਼ਵੀਕਰਨ ਹੋਣ ਨਾਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਇੰਗਲੈਂਡ ਆਦਿ ਵਿਕਸਤ ਦੇਸ਼ਾਂ ਤੋਂ ਖੇਤੀ ਵਿਗਿਆਨੀਆਂ ਦਾ ਅਦਾਨ-ਪ੍ਰਦਾਨ ਸੌਖਾ ਹੋ ਗਿਆ। ਨਸਲਾਂ ਦੀਆਂ ਨਵੀਆਂ ਕਿਸਮਾਂ ਅਤੇ ਨਵੀਨ ਖੇਤੀ ਮਸ਼ੀਨਰੀ ਵਿਕਸਿਤ ਕੀਤੀ ਗਈ। ਕਣਕ ਅਤੇ ਝੋਨੇ ਦੇ ਅੰਬਾਰ ਲੱਗ ਗਏ।
ਪੰਜਾਬ ਦੇ ਕਿਸਾਨਾਂ ਨਾਲ ਪਸ਼ੂਆਂ ਦਾ ਵੀ ਕਾਫੀ ਸੰਬੰਧ ਹੈ। ਹਰੀ ਕ੍ਰਾਂਤੀ ਦੀ ਤਰ੍ਹਾਂ ਹੀ ਡਾ. ਵੀ ਕੁਰੀਅਨ ਦੇ ਯਤਨਾਂ ਸਦਕਾ ਭਾਰਤ ਵਿੱਚ ਚਿੱਟੀ ਕ੍ਰਾਂਤੀ ਆਈ। ਜਿਸ ਨਾਲ ਪੰਜਾਬ ਵਿੱਚ ਵੀ ਦੁੱਧ ਦਾ ਵਪਾਰ ਕਾਫੀ ਉਤਪਨ ਹੋਇਆ ਖੇਤੀਬਾੜੀ ਫਸਲਾਂ ਮੁੱਖ ਤੌਰ 'ਤੇ ਪੰਜਾਬ ਵਿੱਚ ਹਾੜੀ ਤੇ ਸਾਉਣੀ ਦੀਆਂ ਨਸਲਾਂ ਨੂੰ ਹੀ ਮੁੱਖ ਮੰਨਿਆ ਜਾਂਦਾ ਹੈ।
ਹਾੜੀ ਦੀਆਂ ਨਸਲਾਂ, ਜਵੀਂ, ਮੱਕੀ (ਹਾੜੀ), ਕਣਕ, ਰਾਜਮਾਹ, ਸਣ, ਰਾਗੀ, ਸੇਜੀ ਹਾੲਬ੍ਰਿਡ, ਮਸਰ, ਗਿੰਨੀਘਰ, ਲੂਸਣ, ਅਲਮੀ, ਕਸੁੰਭੜਾ ਆਦਿ।
ਸਾਉਣੀ ਦੀਆਂ ਫਸਲਾਂ: ਜੰਘਰ, ਰਵਾਂਹ, ਬਾਜਰਾ, ਨੇਪੀਅਰ ਹਾਈਬ੍ਰਿਡ, ਗੁਆਰ, ਮਕੱਚਰੀ, ਸੂਰਜਮੁਖੀ, ਮੂੰਗਫਲੀ, ਸੋਇਆਬੀਨ, ਛੋਲੇ, ਅਰਹਰ, ਉੜਦ, ਹਰੀ ਮੂੰਗੀ, ਝੋਨਾ ਕਾਲੇ ਮਾਂਹ, ਕਪਾਹ ਆਦਿ।
ਖੇਤੀਬਾੜੀ ਦੇ ਸੰਦਾਂ ਵਿੱਚ ਤਬਦੀਲੀ
[ਸੋਧੋ]ਪੰਜਾਬੀ ਖੇਤੀਬਾੜੀ ਵਿੱਚ ਕਦੀ ਪਸ਼ੂਆਂ ਦੀ ਬਹੁਤ ਮਹੱਤਤਾ ਸੀ। ਪਸ਼ੂਆਂ ਦੇ ਨਾਲ ਹੀ ਜ਼ਮੀਨ ਦੀ ਵਾਹੀ ਕੀਤੀ ਜਾਂਦੀ ਸੀ ਤੇ ਫਸਲਾਂ ਨੂੰ ਬੀਜਿਆ ਜਾਂਦਾ ਸੀ ਪਰ ਹਰੀ ਕ੍ਰਾਂਤੀ ਦੇ ਆਉਣ ਤੋਂ ਬਾਅਦ ਪੰਜਾਬੀ ਖੇਤੀਬਾੜੀ ਦੇ ਸੰਦਾਂ ਵਿੱਚ ਕਾਫੀ ਪਰਿਵਰਤਨ ਆਉਣੇ ਸ਼ੁਰੂ ਹੋ ਗਏ। ਪਸ਼ੂਆਂ ਦੀ ਥਾਂ ਟਰੈਕਟਰਾਂ ਨੇ ਲੈ ਲਈ। ਗੱਡਿਆਂ ਦੀ ਥਾਂ ਟਰੈਕਟਰ ਟਰਾਲੀ ਨੇ ਮੱਲ ਲਈ। ਕਣਕ ਦੀ ਗਹਾਈ ਲਈ ਹੁਣ ਫਲੇ ਨਹੀਂ ਚਲਦੇ, ਥਰੈਸਰ ਹਨ, ਹਾਰਵੈਸਟ ਕੰਬਾਇਨ੍ਹਾਂ ਹਨ। ਪੂਰਬੀਏ ਮਜ਼ਦੂਰਾਂ ਨੇ ਪੰਜਾਬੀ ਕਿਸਾਨੀ ਰੋਲ ਐਨੀ ਵਿਹਲ ਵੱਧ ਕਰ ਦਿੱਛੀ ਹੈ। ਕਈ ਪੰਜਾਬੀ ਕਿਸਾਨ ਰੁੱਖਾਂ ਦੇ ਪਰਛਾਂਵਿਆਂ ਨਾਲ ਸਮਾਂ ਨਾਪਿਆ ਕਰਦਾ ਸੀ। ਬ੍ਰਿਛਾ ਨਾਲ ਗੱਲਾਂ ਕਰਿਆ ਕਰਦਾ ਸੀ, ਬ੍ਰਿਛ ਹੁੰਗਾਰਾ ਭਰਿਆ ਕਰਦੇ ਹਨ-
ਰੁੱਖ ਬੋਲ ਨਾ ਸਕਦੇ ਭਾਵੇਂ
ਬੰਦਿਆਂ ਦਾ ਦੁੱਖ ਪੁੱਛਦੇ
ਖੇਤੀਬਾੜੀ ਦੀ ਆਰਥਿਕ ਸਥਿਤੀ
[ਸੋਧੋ]ਆਰਥਿਕ ਸਥਿਤੀ ਦੇ ਉੱਪਰ ਨਜ਼ਰ ਮਾਰੀਏ ਤਾਂ ਦੋ ਪਹਿਲੂ ਸਾਡੇ ਸਾਹਮਣੇ ਆਉਂਦੇ ਹਨ। ਪਹਿਲਾ ਇਹ ਕਿ ਜਿੱਥੇ ਵਿਗਿਆਨ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਮਸ਼ੀਨੀਕਰਨ ਅਤੇ ਤਕਨੀਕੀ ਵਿਕਾਸ ਨਾਲ ਖੇਤੀਬਾੜੀ ਅਤੇ ਪਸ਼ੂ ਧਨ ਵਿੱਚ ਮੁਨਾਫੇ ਦੇ ਇਸ ਵਧਦੇ ਰੁਝਾਨ ਨੇ ਕਿਸਾਨਾਂ ਦੀ ਜੀਵਨ ਸ਼ੈਲੀ ਤੇ ਵੀ ਪ੍ਰਤੱਖ ਅਸਰ ਪਾਇਆ। ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਗਿਆ। ਪੱਕੇ ਘਰ ਅਤੇ ਮਹਿਲਨੁਮਾ ਫਾਰਮ ਹਾਊਸ, ਵੱਡੀਆਂ ਅਤੇ ਮਹਿੰਗੀਆਂ ਕਾਰਾਂ ਏ.ਸੀ. ਵੱਡੇ ਵੱਡੇ ਮੈਰਿਜ ਪੈਲਿਸ ਅਤੇ ਹੋਟਲ ਵੱਡੇ, ਸਟੋਰਾਂ ਵਾਲੇ ਮਾਲ, ਪੁਲਾਂ ਦੇ ਵਿਛੇ ਹੋਏ ਜਾਲ, ਵੱਡੀਆਂ ਅਤੇ ਚੌੜੀਆਂ ਸੜਕਾਂ ਆਦਿ ਇਸ ਆਰਥਿਕ ਪਸਾਰੇ ਦੀ ਗਵਾਹੀ ਭਰਦੇ ਨਜ਼ਰ ਆਉਂਦੇ ਹਨ।
ਖੇਤੀ ਅਰਥਚਾਰੇ ਦੀ ਤਸਵੀਰ ਦੇ ਦੂਜੇ ਪਾਸੇ ਝਾਤ ਮਾਰਿਆ ਸਾਨੂੰ ਇਸ ਦਾ ਧੁੰਦਲਾ ਚਿਹਰਾ ਨਜ਼ਰ ਆਉਂਦਾ ਹੈ। ਵਿਸ਼ਵੀਕਰਣ ਦੇ ਆਰਥਿਕ ਵਰਤਾਰੇ ਨਾਲ ਜਿੱਥੇ ਵੱਡੇ ਕਿਸਾਨਾਂ ਨੂੰ ਮੁਨਾਫਾ ਹੋ ਰਿਹਾ ਹੈ। ਉੱਥੇ ਇਸਦੀਆਂ ਉਦਾਰੀਕਰਣ ਅਤੇ ਨਿੱਜੀਕਰਣ ਦੀਆਂ ਨੀਤੀਆਂ ਦੇ ਸ਼ਿਕਾਰ ਖੇਤ ਮਜ਼ਦੂਰ ਅਤੇ ਨਿਮਨ ਵਰਗ ਦੇ ਕਿਸਾਨ ਕਰਜ਼ਿਆਂ ਦੇ ਬੋਝ ਥੱਲੇ ਦੱਬ ਕੇ ਖੁਦਕੁਸ਼ੀਆਂ ਦੇ ਰਾਹੇ ਪਏ ਹੋਏ ਹਨ। ਸਮੁੱਚੇ ਤੌਰ 'ਤੇ ਪੰਜਾਬ ਦਾ ਖੇਤੀ ਅਰਥਚਾਰਾ ਸੰਕਟ ਵਿੱਚ ਗ੍ਰਸਿਆ ਸੱਭਿਆਚਾਰ ਤੇ ਵੀ ਪ੍ਰਭਾਵ ਪੈ ਰਿਹਾ ਹੈ।
ਪੰਜਾਬੀ ਸੱਭਿਆਚਾਰ ਵਿੱਚ ਪਰਿਵਰਤਨ
[ਸੋਧੋ]ਪੂੰਜੀਵਾਦੀ ਸਮੁੱਚੇ ਪਸਾਰੇ ਕਰਕੇ ਪੰਜਾਬੀ ਜਨ-ਜੀਵਨ ਵਿੱਚ ਗਤੀਸ਼ੀਲਤਾ ਦੇ ਆਉਣ ਨਾਲ ਸੱਭਿਆਚਾਰ ਵਿੱਚ ਪਰਿਵਰਤਨ ਹੋਣਾ ਵੀ ਲਾਜ਼ਮੀ ਹੈ। ਕਿਉਂਕਿ ਸੱਭਿਆਚਾਰ ਮਨੁੱਖੀ ਸਮਾਜ ਦਾ ਹੀ ਸਰਬ ਵਿਆਪਕ ਵਰਤਾਰਾ ਹੈ ਅਤੇ ਜਿਸਦੇ ਅੰਤਰਗਤ ਡਾ. ਗੁਰਬਖ਼ਸ ਸਿੰਘ ਫਰੈਂਕ ਦੇ ਕਥਨ ਅਨੁਸਾਰ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਕ ਪੜਾਅ ਉੱਤੇ ਪ੍ਰਚਲਿਤ ਕਦਰਾਂ ਕੀਮਤਾਂ ਅਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ, ਅਤੇ ਪਦਾਰਥਕ ਅਤੇ ਬੌਧਕ ਵਰਤਾਰੇ ਸ਼ਾਮਲ ਹੁੰਦੇ ਹਨ।[4]
ਪੰਜਾਬ ਦੇ ਖੇਤੀ ਅਰਥਚਾਰਾ, ਸੱਭਿਆਚਾਰ ਦੀ ਪਰਿਭਾਸ਼ਾ, ਸੱਭਿਆਚਾਰ ਪਰਿਵਰਤਨ ਅਤੇ ਵਿਸ਼ਵੀਕਰਣ ਦੇ ਉਪਰੋਕਤ ਪਰਿਪੇਖ ਸੰਦਰਭ ਵਿੱਚ ਪੰਜਾਬੀ ਸੱਭਿਆਚਾਰ ਤੇ ਝਾਤ ਮਾਰਦਿਆਂ ਸਪਸ਼ਟ ਹੁੰਦਾ ਹੈ ਕਿ ਨਪ-ਪੂੰਜੀਵਾਦ ਸੱਭਿਆਚਾਰ ਸਾਡੇ ਪੰਜਾਬੀ ਸੱਭਿਆਚਾਰ ਤੇ ਭਾਰੂ ਹੋ ਰਿਹਾ ਹੈ।
ਹਵਾਲੇ
[ਸੋਧੋ]- ↑ ਨੌਸ਼ਹਿਰਵੀ, ਹਮਦਰਦਵੀਰ (2010). ਪੰਜਾਬੀ ਸਾਹਿਤ ਅਤੇ ਸੱਭਿਆਚਾਰ. ਚੰਡੀਗੜ੍ਹ: ਰਘਬੀਰ ਰਚਨਾ ਪ੍ਰਕਾਸ਼ਨ. p. 106.
- ↑ "pa.wikipedia.org/wiki/ਖੇਤੀਬਾੜੀ".
- ↑ ਨਰਿੰਦਰਪਾਲ ਸਿੰਘ(ਡਾ.) (2013). "ਪੰਜਾਬ ਦਾ ਅਰਥ-ਚਾਰਾ ਅਤੇ ਸਮਕਾਲੀਨ ਸੱਭਿਆਚਾਰਕ ਸੰਕਟ". ਸੱਭਿਆਚਾਰ ਪਤ੍ਰਿਕਾ. 11: 51.
- ↑ ਨਰਿੰਦਰਪਾਲ ਸਿੰਘ(ਡਾ.) (2013). "ਪੰਜਾਬ ਦਾ ਖੇਤੀ ਅਰਥ-ਚਾਰਾ ਅਤੇ ਸਮਕਾਲੀਨ ਸੱਭਿਆਚਾਰਕ ਸੰਕਟ". ਸੱਭਿਆਚਾਰ ਪਤ੍ਰਿਕਾ. 11: 51.