ਪੰਜਾਬੀ ਡਾਇਆਸਪੋਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਪੰਜਾਬੀ ਡਾਇਆਸਪੋਰਾ ਮੂਲ ਪੰਜਾਬੀਆਂ ਦੀਆਂ ਉਨ੍ਹਾਂ ਸੰਤਾਨਾਂ ਲਈ ਵਰਤਿਆ ਜਾਂਦਾ ਸ਼ਬਦ ਹੈ ਜੋ ਆਪਣੀ ਮਾਤਭੂਮੀ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਵਸੇ। ਪਾਕਿਸਤਾਨੀ ਅਤੇ ਭਾਰਤੀ ਡਾਇਆਸਪੋਰਿਆਂ ਵਿੱਚ ਪੰਜਾਬੀ ਸਭ ਤੋਂ ਵੱਡੇ ਜਾਤੀ ਸਮੂਹਾਂ ਵਿੱਚੋਂ ਇੱਕ ਹਨ। ਪੰਜਾਬੀ ਡਾਇਆਸਪੋਰੇ ਦੀ ਗਿਣਤੀ ਇੱਕ ਕਰੋੜ ਦੇ ਆਸਪਾਸ ਹੈ।[1] ਇਹ ਮੁੱਖ ਤੌਰ ਤੇ ਇੰਗਲੈਂਡ, ਉੱਤਰੀ ਅਮਰੀਕਾ, ਦੱਖਣ ਪੂਰਬ ਏਸ਼ੀਆ ਅਤੇ ਮਧਪੂਰਬ ਵਿੱਚ ਕੇਂਦਰਿਤ ਹਨ। ਇੱਕਲੇ ਅਮਰੀਕਾ ਵਿਚ ਹੀ 32.30 ਲੱਖ ਭਾਰਤੀ ਹਨ।

ਡਾਇਸਪੋਰਾ ਸ਼ਬਦ[ਸੋਧੋ]

ਆਧੁਨਿਕਤਾ ਦੇ ਆਉਣ ਨਾਲ ਬਹੁਤ ਤਬਦੀਲੀਆਂ ਆ ਗਈਆਂ ਹਨ। ਅੱਜ ਤੋਂ 15ਕੁ ਸਾਲ ਪਹਿਲਾ "expatriate" ਸ਼ਬਦ ਵਰਤਿਆ ਜਾਂਦਾ ਸੀ।ਜੋ ਕਿ ਪਿਛੇ ਰਹਿ ਗਏ ਦੇਸ਼ ਨਾਲ ਸਬੰਧ ਪੇਸ਼ ਕਰਦਾ ਸੀ।expatriate ਸ਼ਬਦ ਵਿੱਚ'patria' ਸ਼ਾਮਿਲ ਸੀ,ਜੋ ਕਿ ਜੜਾਂ ਵੱਲ ਇਸ਼ਾਰਾ ਕਰਦਾ ਸੀ,ਧਰਤੀ ਦੇ ਪਿਤਰਾਂ ਵੱਲ।[2]ਜੋ ਲੋਕ ਕੇਵਲ ਮਜਬੂਰੀ ਵੱਸ ਗਏ ਓਹਨਾ ਮਕਸਦ ਵਾਪਿਸ ਆਉਣਾ ਸੀ। ਵਿਜੈ ਮਿਸ਼ਰਾ ਇਸਨੂੰ impossible mourning ਕਹਿੰਦੇ ਹਨ,ਕਦੇ ਨਾ ਖਤਮ ਹੋਣ ਵਾਲਾ ਵਿਰਲਾਪ।[3] ਐਡਵਰਡ ਅਨੁਸਾਰ ਇਹ ਸਭ ਤੋਂ ਵੱਡਾ ਦੁਖਾਂਤ ਹੈ"exile is one of the saddest fates"।[4] ਪਰ ਹੁਣ ਇਹ ਸਾਰੇ ਸ਼ਬਦ ਅਲੋਪ ਹੋ ਚੁੱਕੇ ਹਨ,ਡਾਇਸਪੋਰਾ ਵਿੱਚ ਸਮਾ ਗਏ ਹਨ।ਡਾਇਸਪੋਰਾ ਵੀ ਹੁਣ ਆਪਣੇ ਅਸਲੀ ਅਰਥਾਂ ਤੋਂ ਅੱਗੇ ਆ ਗਿਆ ਹੈ,ਇਹ ਖਿੰਡਰਾਓ ਹੁਣ ਫਲ ਦੇ ਰਿਹਾ ਹੈ ਤੇ ਇਸਨੇ ਸਭ ਹੋਰ ਸ਼੍ਰੇਣੀਆ ਨੂੰ ਆਪਣੇ ਵਿੱਚ ਸਮੇਟ ਲਿਆ ਹੈ ਭਾਵੇਂ ਓਹ ਹਾਈਫਿਨੇਟਡ(hyphenated),ਹਾਇਬ੍ਰਿਡ(hybrid) ਜਾਂ ਅਨੁਵਾਦਿਤ(translated) ਮਨੁਖ ਹੋਣ। [5]

ਪੰਜਾਬੀ ਡਾਇਸਪੋਰਾ ਕਾਨਫਰੰਸਾਂ[ਸੋਧੋ]

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਹੁਣ ਤੱਕ ਇਸ ਵਿਸ਼ੇ ਤੇ ਦੋ ਕਾਨਫਰੰਸਾਂ ਆਯੋਜਿਤ ਕੀਤੀਆਂ ਗਈਆਂ ਹਨ। ਇਸ ਨਾਲ ਪੰਜਾਬੀ ਡਾਇਸਪੋਰਾ ਦੇ ਮਸਲਿਆਂ ਨੂੰ ਉਭਾਰਣ ਦਾ ਇਕ ਵੱਡਾ ਚਬੂਤਰਾ ਮਿਲਿਆ ਹੈ। ਰਾਜਿੰਦਰ ਪਾਲ ਸਿੰਘ ਦੇ ਅਨੁਸਾਰ ਭਾਰਤ ਤੇ ਪਾਕਿਸਤਾਨ ਨੂੰ ਛੱਡ ਕੇ ਬਾਕੀ ਮੁਲਕਾਂ ਵਿਚ ਵੱਸੇ ਪ੍ਰਵਾਸੀ ਪੰਜਾਬੀਆਂ ਦੀ ਗਿਣਤੀ ੧ ਕਰੋੜ ਦੇ ਲਗਭਗ ਹੈ ਭਾਵੇਂ ਕਿ ਸਾਰੀ ਗਿਣਤੀ ਇੰਨ੍ਹਾਂ ਮੁਲਕਾਂ ਦੀ ਜਨਗਨਣਾ ਵਿਚ ਨਹੀਂ ਆਂਉਦੀਤੇ ੧੫੦ ਮੁਲਕਾਂ ਵਿਚ ਪੰਜਾਬੀ ਵੱਸੇ ਹਨ।।[1] ਪਰਮਜੀਤ ਸਿੰਘ ਕੱਟੂ ਦੁਆਰਾ ਕੀਤੀ ਗਈ ਖੋਜ-ਅਨੁਸਾਰ ਦੁਨੀਆਂ ਦੇ ਲਗਭਗ 90 ਮੁਲਕਾਂ ਵਿਚ ਗੁਰਦੁਆਰੇ ਹਨ। [6]

ਪੰਜਾਬੀ ਡਾਇਸਪੋਰਾ ਦਾ ਉਭਾਰ[ਸੋਧੋ]

ਪਹਿਲੇ ਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਅੰਗਰੇਜ਼ੀ ਫ਼ੌਜ ਵਿਚ ਸ਼ਾਮਲ ਹੋਣ ਕਾਰਣ ਵੱਡੀ ਗਿਣਤੀ ਵਿਚ ਵਿਦੇਸ਼ਾਂ ਵਿੱਚ ਗਏ ਪੰਜਾਬੀ ਵਾਪਸ ਨਹੀਂ ਪਰਤੇ। ਇੰਨ੍ਹਾਂ ਨਾਲ ਨਸਲੀ ਵਿਤਕਰੇ ਹੋਏ ਪਰ ਗੁਰਦਵਾਰਿਆਂ ਵਿਚ ਇਹ ਇਕੱਠੇ ਹੋ ਕੇ ਆਪਣੇ ਮਸਲੀਆ ਦੇ ਹੱਲ ਢੂੰਢਣ ਲੱਗੇ। ੧੯੬੦ਵਿਆਂ ਵਿਚ ਪੰਜਾਬੀਆਂ ਦੇ ਪ੍ਰਵਾਸ ਵਿਚ ਬਹੁਤ ਤੇਜ਼ੀ ਆਈ। ਪੰਜਾਬੀ ਡਾਇਸਪੋਰਾ ਕਾਰਨ ਕੈਨੇਡਾ ਵਿਚ ਪੰਜਾਬੀ ਭਾਸ਼ਾ ਨੂੰ ਇਸ ਵੇਲੇ ਤੀਜਾ ਸਥਾਨ ਪ੍ਰਾਪਤ ਹੈ। ਬ੍ਰਿਟਿਸ਼ ਕੋਲੰਬੀਆ ਵਿਚ ੧੯੯੪ ਦੀ ਵਿਦਿਅਕ ਨੀਤੀ ਅਨੁਸਾਰ ਪੰਜਾਬੀ ਭਾਸ਼ਾ ਨੂੰ ਦੁਜਾ ਸਥਾਨ ਦਿੱਤਾ ਗਿਆ ਹੈ।ਅੱਜਕਲ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਐਲੀਮੈਂਟਰੀ , ਮਿਡਲ ਤੇ ਸੈਕੰਡਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਕਰਵਾਈ ਜਾਂਦੀ ਹੈ।[7][8]

ਕੈਨੇਢਾ ਵਸਦੇ ਪੰਜਾਬੀਆਂ ਦੀ ਅਹਿਮ ਪ੍ਰਾਪਤੀ ਇਥੌਂ ਦਾ ਪੰਜਾਬੀ ਮੀਡੀਆ ਕਿਹਾ ਜਾ ਸਕਦਾ ਹੈ।ਪੰਜਾਬੀ ਪ੍ਰਿੰਟ ਮੀਡੀਆ ਦਾ ਇਤਿਹਾਸ ਸੌ ਸਾਲ ਤੋਂ ਵੀ ਵੱਧ ਪੁਰਾਣਾ ਹੈ।੧੯੧੦ ਵਿਚ ਪਹਿਲੇ ਪੰਜਾਬੀ ਅਖਬਾਰ ਸਵਦੇਸ਼ ਸੇਵਕ ਦੇ ਸੰਪਾਦਕ ਬਾਬਾ ਹਰਨਾਮ ਸਿੰਘ ਕਾਹਰੀ ਸਾਹਰੀ ਤੇ ੧੯੧੩ ਵਿਚ ਅਮਰੀਕਾ ਤੋਂ ਅਰੰਭੇ ਤੇ ਕੈਨੇਡਾ ਵਿੱਚ ਸਭ ਤੋਂ ਵੱਧ ਫ਼ੈਲੇ ਅਖਬਾਰ 'ਪੰਜਾਬੀ ਗਦਰ' ਦੇ ਸੰਪਾਦਕ ਸ਼ਹੀਦ ਕਰਤਾਰ ਸਿੰਘ ਸਰਾਭਾ ਇਸ ਦੇ ਮੋਢੀ ਕਹੇ ਜਾ ਸਕਦੇ ਹਨ। ਰੇਡੀਓ ਪੰਜਾਬ ਤੇ ਹੋਰ ਇਲੈਕਟਰੋਨਿਕ ਮੀਡੀਆ ਪੰਜਾਬੀਆ ਦੇ ਕੈਨੇਡਾ ਵਿਚ ਹਰ ਪੱਖੋਂ ਤਰੱਕੀ ਦਾ ਸੂਚਕ ਹੈ। ਕੈਨੇਡਾ ਵਿਚ ਨੌਜਵਾਨਾਂ ਵੱਲੋਂ ਖੁਦ ਨੂੰ ਭਾਈਚਾਰੇ ਤੋਂ ਵੱਖ ਕਰ ਕੇ ਇਕ ਇੰਡੋ-ਕੈਨੇਡੀਅਨ ਭਾਇਚਾਰਾ ਬਣਾ ਕੇ ਸਿਆਸੀ ਤਾਕਤ ਗ੍ਰਹਿਣ ਕਰਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੱਲ ਰੁਝਾਣ ਵਧਿਆ ਹੈ।[9] ਵੈਨਕੂਵਰ ਅਤੇ ਟੋਰਾਂਟੋ ਵਰਗੇ ਸ਼ਹਿਰ ਵਿਚ ਪੰਜਾਬੀ ਡਾਇਸਪੋਰਾ ਦਾ ਆਕਾਰ ਵੱਡਾ ਹੈ ।ਉਥੇ ਧਾਰਮਿਕ ਅਸਥਾਨਾਂ ਦੇ ਨਾਲ ਨਾਲ ਸਮਾਜਿਕ ਅਤੇ ਸਭਿਆਚਾਰ ਕੇਂਦਰ ਸਥਾਪਤ ਕੀਤੇ ਗਏ ਹਨ। ਬਜ਼ੁਰਗਾਂ ਲਈ ਬਜ਼ੁਰਗ ਘਰ ਵੀ ਖੋਲ੍ਹੇ ਗਏ ਹਨ। ਹੁਣ ਇਕ ਹੋਰ ਨਿਵੇਕਲੀ ਪ੍ਰਾਪਤੀ ਪਰਵਾਸੀ ਪਰਿਵਾਰਾਂ ਦੇ ਹਿੱਸੇ ਆਈ ਹੈ ਕਿ ਉਨ੍ਹਾਂ ਆਪਣੇ ਬੱਚਿਆਂ ਨੂੰ ਵੀਕਐਂਡ ਅਤੇ ਛੁੱਟੀਆਂ ਦੌਰਾਨ ਕਮਿਊਨਿਟੀ ਮੀਟਿੰਗਾਂ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਹੈ। ਅਜਿਹਾ ਕਰਨ ਨਾਲ ਉਹ ਆਉਂਦੀ ਪੀੜ੍ਹੀ ਨੂੰ ਆਪਣੇ ਧਰਮ, ਵਿਰਸੇ ਅਤੇ ਜੜ੍ਹਾਂ ਨਾਲ ਹੀ ਨਹੀਂ ਜੋੜਨਗੇ ਸਗੋਂ ਭੈੜੀ ਸੰਗਤ ਤੋਂ ਵੀ ਬਚਾ ਸਕਣਗੇ। ਪੰਜਾਬੀ ਪਹਿਰਾਵੇ ਨੂੰ ਹੁਣ ਦੁਨੀਆਂ ਭਰ ਵਿਚ ਪਹਿਚਾਣਿਆ ਜਾਂਦਾ ਹੈ। ਵੈਨਕੂਵਰ ਸ਼ਹਿਰ ਵਿਚ ਜਨਤਕ ਇਕੱਠਾਂ ਵਿਚ ਪੱਗਾਂ ਹੀ ਪੱਗਾਂ ਦੇਖਣਾ ਨੂੰ ਮਿਲਦੀਆਂ ਹਨ| ਅੰਗਰੇਜ਼ੀ ਦੇ ਅਖਬਾਰ ਇਕਨੋਮਿਕ ਟਾਈਮਜ਼ ਮੁਤਾਬਕ, ਢਾਈ ਕਰੋੜ ਪਰਵਾਸੀ ਭਾਰਤੀਆਂ ਵਿਚੋਂ 80 ਲੱਖ ਕੇਵਲ ਪੰਜਾਬੀਆਂ ਦੀ ਗਿਣਤੀ ਹੈ।ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿਚੋਂ 35 ਫੀਸਦੀ ਭਾਰਤੀ ਡਾਇਸਪੋਰਾ ਵੱਲੋਂ ਭੇਜਿਆ ਗਿਆ ਧਨ ਹੈ। ਜਿਸ ਵਿਚ ੮੦ ਪ੍ਰ੍ੑਤੀਸ਼ਤ ਪੰਜਾਬੀਆਂ ਦਾ ਹਿੱਸਾ ਹੈ।ਅਰਥ ਸ਼ਾਸਤਰੀ ਅੰਦਾਜ਼ਾ ਲਗਾਉਂਦੇ ਹਨ ਕਿ ਇਨ੍ਹਾਂ ਦੋਨਾਂ ਮੁਲਕਾਂ ਭਾਰਤ ਤੇ ਚੀਨ ਦੇ ਪਰਵਾਸੀਆਂ ਵੱਲੋਂ ਭੇਜੀ ਗਈ ਦੌਲਤ ਅਮਰੀਕਾ ਅਤੇ ਜਾਪਾਨ ਦੀ ਕੁੱਲ ਆਰਥਿਕਤਾ ਤੋਂ ਬਾਅਦ ਤੀਸਰੀ ਵੱਡੀ ਆਰਥਿਕਤਾ ਬਣਦੀ ਹੈ|ਦਿੱਲੀ ਅਤੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਹਵਾਈ ਜਹਾਜ਼ਾਂ ਦੀਆਂ ਉਤਰਨ ਵਾਲੀਆਂ ਭਰੀਆਂ ਉਡਾਣਾਂ ਇਸ ਗੱਲ ਦਾ ਸਬੂਤ ਹਨ ਕਿ ਪੰਜ ਦਰਿਆਵਾਂ ਦੀ ਧਰਤੀ ਅਜੇ ਵੀ ਪੰਜਾਬੀ ਡਾਇਸਪੋਰਾ ਲਈ ਓਨੀ ਹੀ ਖਿੱਚ ਰੱਖਦੀ ਹੈ। [10]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. 1.0 1.1 ਰਜਿੰਦਰ ਸਿੰਘ ਬਰਾੜ ਦੇ ਭਾਸ਼ਣ ਦਾ ਵੀਡੀਓ ਲਿੰਕ
  2. G.K.subbarayudu,"patria,and the question of value,"the commonwealth review.vol.5th.no.2
  3. vijay mishra,"diasporas and the art of impossible mourning",in diaspora,ed.makarand paranjape,new delhi,indialog punlication,2001
  4. edward said,"intellectual exile:expatriates and marginals",1993 reith leture.the edward said reader.eds.moustafa bayouivirt al.new york,vintage books 2000,
  5. ਜਸਵਿੰਦਰ ਕੌਰ ਮਾਂਗਟ,ਪੰਜਾਬੀ ਡਾਇਸਪੋਰਾ,ਪੁਬਲੀਕੇਸ਼ਨ ਬਿਊਰੋ,ਪੰਨਾ ਨੰ:12
  6. ਪਰਮਜੀਤ ਸਿੰਘ ਕੱਟੂ ਨੇ ਇਹ ਖੋਜ ਕੀਤੀ ਤੇ ਵੀਡੀਓ ਦਾ ਲਿੰਕ
  7. ਪ੍ਰ੍ਵਾਸੀਆਂ ਲਈ ਸਵਗਤ ਦਸਤਾਵੇਜ਼ ਵੇਖਿਆ=23/03/2014
  8. ਬਰਿਟਿਸ਼ਾ ਕੋਲੰਬੀਆ ਵਿਚ ਪਁਜਾਬੀ ਕੋਰਸ ਵੇਖਿਆ= 23/03/2014
  9. ਗੁਰਵਿੰਦਰ ਸਿੰਘ ਧਾਲੀਵਾਲ ਦਾ ਪੰਜਾਬੀ ਡਾਇਸਪੋਰਾ ਕਾਨਫਰੰਸ ਵਿਚ ਪੜ੍ਹਿਆ ਪਰਚਾ
  10. ਪੰਜਾਬੀ ਟ੍ਰਿਬਿਊਨ ੧੫ ਦਸੰਬਰ ੨੦੧੨ ਨੂੰ ਸ਼ਾਇਆ ਵੇਖਿਆ ੧੮/੦੩/੨੦੧੪
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png