ਪੰਜਾਬੀ ਤੰਬਾ ਅਤੇ ਕੁੜਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬੀ ਕੁੜਤਾ ਅਤੇ ਚਾਦਰਾ
ਪੰਜਾਬ ਵਿੱਚ ਤੰਬਾ ਅਤੇ ਕੁੜਤਾ ਪਹਿਨੇ ਭੰਗੜੇ ਦੇ ਕਲਾਕਾਰ

ਪੰਜਾਬੀ ਕੁੜਤਾ ਅਤੇ ਤੰਬਾ ਪੰਜਾਬ ਦੇ ਮਰਦਾਂ ਦਾ ਰਵਾਇਤੀ ਪਹਿਰਾਵਾ ਹੈ।

ਪੰਜਾਬੀ ਤੰਬਾ[ਸੋਧੋ]

ਤੰਬਾ/ਤਹਿਮਤ[ਸੋਧੋ]

ਪੰਜਾਬੀ ਕੁੜਤਾ ਅਤੇ ਤਹਿਮਤ

ਤੰਬਾ ਜਿਸਨੂੰ ਤਹਿਮਤ ਵੀ ਕਹਿੰਦੇ ਹਨ[1][2] ਹੈ, ਲੁੰਗੀ ਦਾ ਪੰਜਾਬੀ ਵਰਜਨ ਹੈ, ਜਿਸ ਦੇ ਪੱਲੇ ਸਾਹਮਣੇ ਹੁੰਦੇ ਹਨ ਅਤੇ ਪੰਜਾਬ ਦੇ ਮਰਦਾਂ ਦਾ ਰਵਾਇਤੀ ਪਹਿਰਾਵਾ ਹੈ। ਤੰਬਾ ਭੰਗੜੇ ਦੇ ਕਲਾਕਾਰ ਪਹਿਨਦੇ ਹਨ। ਭਾਵੇਂ ਹਾਲੀਆ ਸਾਲਾਂ ਵਿੱਚ ਪੂਰਬੀ ਪੰਜਾਬ ਵਿੱਚ ਪੰਜਾਬੀ ਤਹਿਮਤ ਦੀ ਵਰਤੋਂ ਘਟ ਗਈ ਹੈ, ਇਸਦੀ ਥਾਂ ਪਜਾਮੇ ਨੇ ਲੈ ਲਈ ਹੈ, ਇਸਦੀ ਵਰਤੋਂ ਪੂਰੀ ਤਰ੍ਹਾਂ ਬੰਦ ਨਹੀਂ ਹੋਈ।[3] ਪੱਛਮੀ ਪੰਜਾਬ ਵਿੱਚ ਵੀ ਪੰਜਾਬੀ ਮਰਦਾਂ ਨੂੰ ਤੰਬਾ ਜਾਂ ਲੁੰਗੀ ਪਹਿਨੇ ਵੇਖਿਆ ਜਾ ਸਕਦਾ ਹੈ।[4][5] ਤੇ ਪੰਜਾਬ ਨਾਲ ਲੱਗਦੇ ਹਾਜਰਾ, ਪਾਕਿਸਤਾਨ (ਖ਼ੈਬਰ ਪਖ਼ਤੁਨਖ਼ਵਾ ਵਿੱਚ ਵੀ ਪੰਜਾਬੀ ਤੰਬਾ ਜਾਂ ਲੁੰਗੀ ਪਹਿਨਦੇ ਹਨ।[6]  ਤਹਿਮਤ ਇੱਕ ਰੰਗ ਦੀ ਹੁੰਦੀ ਹੈ ਅਤੇ ਇਸਦਾ ਕੋਈ ਬਾਰਡਰ ਨਹੀਂ ਹੁੰਦਾ। ਤਹਿਮਤ ਅੱਡੀਆਂ ਤੱਕ ਜਾ ਸਕਦੀ ਹੈ।  ਇਹ ਛੋਟੀ ਵੀ ਹੋ ਸਕਦੀ ਹੈ, ਬੱਸ ਗੋਡੇ ਢਕਦੀ।[7]

ਲਾਚਾ[ਸੋਧੋ]

ਲਾਚਾ ਦਾ ਤਹਿਮਤ ਨਾਲੋਂ ਫਰਕ ਇਹ ਹੈ, ਕਿ ਇਸ ਦਾ ਬਾਰਡਰ ਹੁੰਦਾ ਹੈ ਅਤੇ ਇਹ ਇੱਕ ਤੋਂ ਵੱਧ ਰੰਗਾਂ ਦੀ ਹੁੰਦੀ ਹੈ। ਇਸ ਦੀ ਨੁਹਾਰ ਵੰਨ ਸਵੰਨੀ ਹੁੰਦੀ ਹੈ।[8] ਲਾਚਾ ਪੱਛਮੀ ਪੰਜਾਬ ਵਿੱਚ ਲੋਕਪ੍ਰਿਯ ਹੈ।[4] ਲਾਚਾ ਨੂੰ ਤਹਿਮਤ ਵਾਂਗ ਹੀ ਪਹਿਨਿਆ ਜਾਂਦਾ ਹੈ, ਫਰਕ ਐਨਾ ਕੁ ਹੀ ਕੀ ਇਸਦੀਆਂ ਤੈਹਾਂ ਵੱਧ ਹੁੰਦੀਆਂ ਹਨ। ਪੰਜਾਬ ਦੇ ਕੁਝ ਹਿੱਸਿਆਂ ਵਿਚ, ਖਾਸ ਕਰਕੇ ਗੁਜਰਾਤ, ਗੁੱਜਰਾਂਵਾਲਾ, ਸ਼ਾਹਪੁਰ ਅਤੇ ਮੁਜਫਰਗੜ੍ਹ ਦੇ ਜ਼ਿਲ੍ਹਿਆਂ ਵਿੱਚ ਔਰਤਾਂ ਲਾਚਾ ਦਾ ਤਹਿਮਤ ਪਹਿਨਦੀਆਂ ਹਨ।[9]

ਪੰਜਾਬੀ ਕੁੜਤਾ[ਸੋਧੋ]

ਪੰਜਾਬੀ ਕੁੜਤਾ[10] ਪਾਸੇ ਪਲੋਈਆਂ ਨਾਲ ਦੋ ਆਇਤਾਕਾਰ ਟੁਕੜਿਆਂ ਦਾ ਬਣਿਆ ਹੁੰਦਾ ਹੈ, ਅਤੇ ਗਲੇ ਤੋਂ ਥੱਲੇ ਇਸਦਾ ਫਰੰਟ ਖੁੱਲ੍ਹਾ ਹੁੰਦਾ ਹੈ।[11] ਬੀਤੇ ਵਿੱਚ, ਰਵਾਇਤ ਸੀ ਕਿ ਮਰਦ ਲੋਕ ਬਟਨਾਂ ਦੇ ਆਲੇ-ਦੁਆਲੇ ਬੁਣੀ ਇੱਕ ਸੋਨੇ ਦੀ ਜਾਂ ਚਾਂਦੀ ਦੀ ਜੰਜੀਰੀ ਪਹਿਨਦੇ ਸਨ।[12]

References[ਸੋਧੋ]

  1. Development: A Saga of Two Worlds: Vismambhor Nath 2002 (Ashok Mukar Mittal Publishers)
  2. Lahore: A Sentimental Journey Pran Neville Penguin Books
  3. Harkesh Singh Kehal (2009) Alop Ho Reha Punjabi Virsa.
  4. 4.0 4.1 Malik, Iftikhar Haider (2006) Culture and Customs of Pakistan
  5. West Pakistan.
  6. Aziz, Khursheed Kamal (1993) The murder of history: a critique of history textbooks used in Pakistan [1]
  7. Punjab District Gazetteers - Ferozepur Year Published 1915
  8. Punjab District Gazetteers - Gujranwala District Year Published 1935
  9. Saini, B.S. (1975) The Social & Economic History of the Punjab, 1901-1939, Including Haryana & Himachal Pradesh [2]
  10. Panjab University Research Bulletin: Arts, Volume 13, Issue 1 - Volume 14, Issue 1 (1982)[3]
  11. Population Census of Pakistan, 1961: Dacca. 2.
  12. Kehal, Harkesh Singh (2011) Alop ho riha Punjabi virsa bhag dooja.