ਸਮੱਗਰੀ 'ਤੇ ਜਾਓ

ਪੰਜਾਬੀ ਦਾ ਪਹਿਲਾ ਰੋਜ਼ਾਨਾ ਪੱਤਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਦਾ ਪਹਿਲਾ ਰੋਜ਼ਾਨਾ ਪੱਤਰ ਸ਼ਹੀਦ ਸੀ, ਜਿਸਨੂੰ ਚਰਨ ਸਿੰਘ ਸ਼ਹੀਦ ਨੇ ਬੀਰ ਅਖਬਾਰ ਦੀ ਸੰਪਾਦਕੀ ਛੱਡਣ ਮਗਰੋਂ 4 ਦਸੰਬਰ,1914 ਨੂੰ ਅੰਮ੍ਰਿਤਸਰ ਤੋਂ ਜਾਰੀ ਕੀਤਾ।ਇਸ ਤੋਂ ਪਹਿਲਾਂ ਬੀਰ ਕੁਝ ਚਿਰ ਰੋਜ਼ਾਨਾ ਅਤੇ ਕੁਝ ਚਿਰ ਦਿਨ ਵਿੱਚ ਦੋ ਦੋ ਵਾਰੀ ਵੀ ਛਪਦਾ ਰਿਹਾ ਸੀ,ਪਰ ਸ਼ੁਰੂ ਵਿੱਚ ਹੀ ਰੋਜ਼ਾਨਾ ਪੱਤਰ ਹੋਣ ਦਾ ਮਾਣ ਸ਼ਹੀਦ ਨੂੰ ਪ੍ਰਾਪਤ ਸੀ।ਧਾਰਮਿਕ ਬਹਿਸਾਂ ਵਿੱਚ ਗਿਆਨੀ ਦਿੱਤ ਸਿੰਘ ਤੋਂ ਮਗਰੋਂ ਚਰਨ ਸਿੰਘ ਸ਼ਹੀਦ ਦਾ ਹੀ ਦੂਜਾ ਨੰਬਰ ਸੀ। ਜਦੋਂ ਸ਼ਹੀਦ ਵਿੱਚ ਆਰੀਆ ਸਮਾਜੀਆਂ ਵਿਰੁੱਧ ਇੱਕ ਲੇਖ ਛਾਪਣ ਕਾਰਨ ਸੰਪਾਦਕ ਨੂੰ 4000 ਰੁਪਏ ਜੁਰਮਾਨਾ ਹੋਇਆ ਤਾਂ ਛਾਪਕ ਇਸ ਪੱਤਰ ਨੂੰ ਛਾਪਣ ਤੋਂ ਇਨਕਾਰੀ ਹੋ ਗਏ।ਚਰਨ ਸਿੰਘ ਸ਼ਹੀਦ ਇਸ ਪੱਤਰ ਨੂੰ ਲਾਹੌਰ ਨੂੰ ਲੈ ਗਏ ਤੇ ਹਫ਼ਤਾਵਾਰ ਜਾਰੀ ਕੀਤਾ,ਪਰ ਇੱਕ ਹੋਰ ਲੇਖ ਬਦਲੇ ਜ਼ਮਾਨਤ ਮੰਗੇ ਜਾਣ ਕਾਰਨ ਇਹ ਸਦਾ ਲਈ ਬੰਦ ਹੋ ਗਿਆ।[1]

  1. ਕਪੂਰ, ਨਰਿੰਦਰ ਸਿੰਘ. ਪੰਜਾਬੀ ਪੱਤਰਕਾਰੀ ਦਾ ਵਿਕਾਸ. ਪਟਿਆਲਾ. p. 117.