ਚਰਨ ਸਿੰਘ ਸ਼ਹੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚਰਨ ਸਿੰਘ ਸ਼ਹੀਦ.jpg

ਚਰਨ ਸਿੰਘ ਸ਼ਹੀਦ (ਅਕਤੂਬਰ, 1891 - 14 ਅਗਸਤ 1935) ਪੰਜਾਬੀ ਦੇ ਹਾਸਰਸ ਅਤੇ ਵਿਅੰਗ ਲੇਖਕ ਸਨ।[1] ਕਵਿਤਾ ਵਿੱਚ ਉਹ 'ਸੁਥਰਾ' ਅਤੇ ਵਾਰਤਕ ਵਿੱਚ 'ਬਾਬਾ ਵਰਿਆਮਾ' ਉਪਨਾਮ ਵਰਤਦੇ ਸਨ। [2] 1926 ਵਿੱਚ ਉਨ੍ਹਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ "ਮੌਜੀ' ਸ਼ੁਰੂ ਕੀਤਾ।[3]

ਜੀਵਨ[ਸੋਧੋ]

ਇਨ੍ਹਾਂ ਦਾ ਪੂਰਾ ਨਾਮ ਐਸ.ਐਸ.ਚਰਨ ਸਿੰਘ ਸ਼ਹੀਦ ਸੀ। ਚਰਨ ਸਿੰਘ ਸ਼ਹੀਦ ਦਾ ਜਨਮ ਅਕਤੂਬਰ 1891 ਵਿੱਚ ਅੰਮ੍ਰਿਤਸਰ ਵਿੱਚ ਸ. ਸੂਬਾ ਸਿੰਘ ਦੇ ਘਰ ਹੋਇਆ ਸੀ। ਪਿਤਾ ਦੇ ਨਾਂ ਤੇ ਉਸਨੇ ਆਪਣਾ ਪੂਰਾ ਨਾਂ ਸੂਬਾ ਸਿੰਘ ਚਰਨ ਸਿੰਘ ਸ਼ਹੀਦ ਰੱਖ ਲਿਆ। ਹੌਲੀ ਹੌਲੀ ਇਸ ਦਾ ਸੰਖੇਪ ਰੂਪ ਐਸ.ਐਸ.ਚਰਨ ਸਿੰਘ ਆਮ ਪ੍ਰਚਲਿਤ ਹੋ ਗਿਆ। ਮੈਟ੍ਰਿਕ ਉੱਪਰੰਤ ਪਟਿਆਲਾ ਤੇ ਨਾਭਾ ਰਿਆਸਤ ਵਿੱਚ ਪ੍ਰਸਾਰਨ ਅਫਸਰ ਲੱਗ ਗਏ। ਫਿਰ ਨੌਕਰੀ ਛੱਡ ਕੇ ਅੰਮ੍ਰਿਤਸਰ ਆ ਕੇ ਭਾਈ ਵੀਰ ਸਿੰਘ ਦੇ ਅਖ਼ਬਾਰ 'ਖਾਲਸਾ ਸਮਾਚਾਰ' ਵਿੱਚ ਕੰਮ ਕਰਨ ਲੱਗੇ। ਬਾਅਦ ਵਿੱਚ ਸ਼ਹੀਦ ਨਾਂ ਦਾ ਅਖਬਾਰ ਕਢਣ ਲੱਗ ਪਏ। ਇਸ ਕਰ ਕੇ 'ਸ਼ਹੀਦ' ਉਨ੍ਹਾਂ ਦੇ ਨਾਂ ਨਾਲ ਜੁੜ ਗਿਆ। ਫਿਰ ਜੱਥੇਦਾਰ ਰੋਜ਼ਾਨਾ ਅਤੇ ਹਫ਼ਤਾਵਾਰੀ ਮੌਜੀ ਸ਼ੁਰੂ ਕੀਤਾ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਮਾਸਕ ਹੰਸ ਵੀ ਪ੍ਰਕਾਸ਼ਿਤ ਕੀਤਾ।[2]ਇਨ੍ਹਾਂ ਦਾ ਦੇਹਾਂਤ 14 ਅਗਸਤ 1935 ਈ. ਨੂੰ ਸ਼ਿਮਲੇ ਵਿਖੇ ਹੋਇਆ।

ਰਚਨਾਤਮਕ ਸ਼ੈਲੀ[ਸੋਧੋ]

ਉਨ੍ਹਾਂ ਦੀ ਕਵਿਤਾ ਆਪਣੀਆਂ ਵਿਲੱਖਣ ਕਾਵਿਕ ਖ਼ੂਬੀਆਂ ਕਰਕੇ ਆਮ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਹੈ। ਕਵੀ ਚਰਨ ਸਿੰਘ ਸ਼ਹੀਦ ਨੇ ਮੈਟ੍ਰਿਕ ਪਾਸ ਕਰਨ ਪਿਛੋਂ ਇਨ੍ਹਾਂ ਨੇ ਹਾਸ ਰਸੀ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੰਜਾਬੀ ਕਾਵਿ-ਖੇਤਰ ਵਿਚ ਹਾਸ-ਰਸ ਦਾ ਸੰਚਾਰ ਕੀਤਾ। ਸ਼ਹੀਦ ਜੀ ਨੇ ਪੰਜਾਬੀ ਸਭਾ ਅਮ੍ਰਿਤਸਰ ਦੀਆਂ ਸਰਗਰਮੀਆਂ ਵਿਚ ਮੋਢੀਆਂ ਵਾਲਾ ਕਾਰਜ ਕੀਤਾ, ਕਵੀ ਦਰਬਾਰਾਂ ਵਿਚ ਵਧ ਚਡ਼੍ਹ ਕੇ ਹਿੱਸਾ ਲਿਆ, ਕਵਿਤਾ ਰਚੀ, ਨਾਵਲ ਲਿਖੇ ਤੇ ਵਾਰਤਕ ਨੂੰ ਹਾਸ-ਰਸ ਤੇ ਵਿਅੰਗ ਦੇ ਸਾਧਨ ਬਣਾ ਕੇ ਵਰਤਿਆ। ਉਨ੍ਹਾਂ ਦੀ ਕਲਮ ਵਿਚ ਬਡ਼ੀ ਰਵਾਨੀ ਸੀ, ਸ਼ਕਤੀ ਤੇ ਜ਼ੋਰ ਸੀ। ਆਪ ਦੀ ਭਾਸ਼ਾ ਸਰਲ, ਠੇਠ ਤੇ ਮੁਹਾਵਰੇਦਾਰ ਹੈ ਤੇ ਸ਼ੈਲੀ ਵਿਅੰਗਾਤਮਕ।

ਰਚਨਾਵਾਂ[ਸੋਧੋ]

ਕਾਵਿ ਰਚਨਾਵਾਂ[ਸੋਧੋ]

ਕਹਾਣੀਆਂ[ਸੋਧੋ]

ਨਾਵਲ[ਸੋਧੋ]

ਕਾਵਿ-ਨਮੂਨਾ[ਸੋਧੋ]

     -ਪਹਿਲ-
ਜਾਨਵਰਾਂ ਦੇ ਹਸਪਤਾਲ ਵਿਚ, ਬੁੱਧੂ ਖੋਤਾ ਲਿਆਇਆ,
ਡਾਕਦਾਰ ਨੇ ਦੇਖ ਬਿਮਾਰੀ, ਨੁਸਖਾ ਲਿਖ ਪਕੜਾਇਆ।
ਕਹਿਣ ਲੱਗਾ ਇਹ ਚੀਜ਼ਾਂ ਪੀਹ ਕੇ, ਇੱਕ ਨਲਕੀ ਵਿੱਚ ਪਾਈਂ,
ਨਲਕੀ ਇਸ ਦੀ ਨਾਸ ਵਿੱਚ ਰਖ, ਫੂਕ ਜ਼ੋਰ ਦੀ ਲਾਈਂ।
ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗਜ਼ ਵਿੱਚ ਜਾਊ,
ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਊ।
ਕੁਝ ਚਿਰ ਮਗਰੋਂ ਖਉਂ ਖਉਂ ਕਰਦਾ, ਬੁੱਧੂ ਮੁਡ਼ ਕੇ ਆਯਾ,
ਬਿੱਜੂ ਵਾਂਗੂ ਬੁਰਾ ਉਸ ਨੇ, ਹੈਸੀ ਮੂੰਹ ਬਣਾਯਾ।
ਡਾਕਦਾਰ ਨੇ ਸੋਚਿਆ, ਹੋਸੀ ਗਧੇ ਦੁਲੱਤੀ ਲਾਈ,
ਹਾਸਾ ਰੋਕ ਪੁੱਛਿਆ, ਬੁੱਧੂ ਏਹ ਕੀ ਸ਼ਕਲ ਬਣਾਈ ?
ਕਹਿਣ ਲੱਗਾ ਹਟਕੋਰੇ ਲੈ ਕੇ, ਮੈਂ ਚੀਜ਼ਾ ਸਭ ਲਈਆਂ,
ਪੀਸ ਪੂਸ ਕੇ ਛਾਣ ਛੂਣ ਕੇ, ਜਦੋਂ ਟਿਚਨ ਕਰ ਲਈਆਂ।
ਨਲਕੀ ਵਿੱਚ ਪਾ, ਨਲਕੀ ਉਸ ਦੇ ਨਥਨੇ ਵਿੱਚ ਟਿਕਾਈ,
ਦੂਜੀ ਤਰਫੋਂ ਫੂਕ ਲਾਣ ਹਿਤ, ਮੈਂ ਨਲਕੀ ਮੂੰਹ ਪਾਈ।
ਮੇਰੀ ਫੂਕ ਪਹਿਲੇ ਹੀ ਚਾ, ਫੂਕ ਗਧੇ ਨੇ ਮਾਰੀ,
ਮੇਰੇ ਗਲ ਦੇ ਅੰਦਰ ਧਸ ਗਈ, ਝੱਟ ਦਵਾਈ ਸਾਰੀ।
ਅੱਲਾ ਬਖਸ਼ੇ, ਫੂਕ ਉਸ ਦੀ ਵਾਂਗ ਹਨੇਰੀ ਆਈ।
ਨਲਕੀ ਭੀ ਲੰਘ ਜਾਣੀ ਸੀ, ਮੈਂ ਫੜ ਕੇ ਮਸਾਂ ਬਚਾਈ।
ਉਸ ਦੀ ਸੁਣਕੇ ਗੱਲ ਡਾਕਦਾਰ ਹੱਸ ਹੱਸ ਦੂਹਰਾ ਹੋਯਾ,
ਹਸਦੇ ਰੋਂਦੇ ਦੇਖ ਦੋਹਾਂ ਨੂੰ 'ਸੁਥਰਾ' ਭੀ ਮੁਸਕਾਇਆ,
ਸੁਣ ਓ ਬੁੱਧੂ ਜਗ ਨੇ ਹੈ 'ਪਹਿਲ ਤਾਈਂ ਵਡਿਆਇਆ।
'ਜਿਦੀ ਫੂਕ ਪਹਿਲਾਂ ਵਜ ਜਾਵੇ, ਜਿੱਤ ਓਸ ਦੀ ਕਹਿੰਦੇ,
ਤੇਰੇ ਜਿਹਾ ਸੁਸਤ ਪਿੱਛੇ-ਰਹਿਣੇ, ਰੂੰ ਰੂੰ ਕਰਦੇ ਰਹਿੰਦੇ।'


ਹਵਾਲੇ[ਸੋਧੋ]