ਪੰਜਾਬੀ ਪੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਜਾਬੀ ਪੀਡੀਆ
ਵੈੱਬ-ਪਤਾpunjabipedia.org
ਸਾਈਟ ਦੀ ਕਿਸਮਇੰਟਰਨੈੱਟ ਵਿਸ਼ਵ ਕੋਸ਼ ਪ੍ਰੋਜੈਕਟ
ਬੋਲੀਆਂਪੰਜਾਬੀ
ਜਾਰੀ ਕਰਨ ਦੀ ਮਿਤੀ26 ਫਰਵਰੀ 2014; 7 ਸਾਲ ਪਹਿਲਾਂ (2014-02-26)
ਮੌਜੂਦਾ ਹਾਲਤਚਾਲੂ

ਪੰਜਾਬੀ ਪੀਡੀਆ, ਪੰਜਾਬੀ ਸਾਹਿਤ, ਸਿੱਖ ਧਰਮ, ਪੰਜਾਬੀ ਸਭਿਆਚਾਰ, ਮਨੁੱਖੀ ਸਿਹਤ, ਵਾਤਾਵਰਨ ਆਦਿ ਵਿਸ਼ਿਆਂ ਨਾਲ ਸਬੰਧਿਤ ਇੱਕ ਪੰਜਾਬੀ ਭਾਸ਼ਾ ਦਾ ਵਿਸ਼ਵ ਕੋਸ਼ ਹੈ[1], ਜੋ ਪੰਜਾਬ ਸਰਕਾਰ ਦੇ ਸੁਝਾਅ 'ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਬਣਾਇਆ ਗਿਆ ਹੈ। ਇਹ ਵਿਕੀਪੀਡੀਆ ਦੀ ਤਰਜ਼ 'ਤੇ ਵਿਕਸਤ ਕੀਤਾ ਗਿਆ ਹੈ, ਜਿਸਦਾ ਮਨੋਰਥ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਉਤਸ਼ਾਹਤ ਕਰਨਾ ਅਤੇ ਲੋਕਾਂ ਨੂੰ ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਸਰਗਰਮ ਕਰਨਾ ਹੈ।[2][3] ਇਸ ਦਾ ਐਲਾਨ 18 ਜਨਵਰੀ, 2014 ਨੂੰ ਪੰਜਾਬੀ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਸਾਇੰਸ ਆਡੀਟੋਰੀਅਮ ਵਿਖੇ ਆਯੋਜਿਤ ‘ਪੰਜਾਬੀ ਸੋਸਾਇਟੀ ਐਂਡ ਮੀਡੀਆ’ ਵਿਸ਼ੇ ‘ਤੇ 30ਵੀਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੌਰਾਨ ਕੀਤਾ ਗਿਆ ਸੀ।[4]

ਇਸਦੀ ਰਸਮੀ ਸ਼ੁਰੂਆਤ 26 ਫਰਵਰੀ, 2014 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ-ਕੁਲਪਤੀ ਜਸਪਾਲ ਸਿੰਘ ਨੇ ਕੀਤੀ।[5] ਵਿਕੀਪੀਡੀਆ ਦੇ ਉਲਟ, ਸਾਰੀਆਂ ਐਂਟਰੀਆਂ ਦੀ ਸਮੀਖਿਆ, ਨਿਯੰਤਰਣ ਅਤੇ ਨਿਗਰਾਨੀ ਸਿਰਫ ਯੂਨੀਵਰਸਿਟੀ ਸਟਾਫ ਦੁਆਰਾ ਕੀਤੀ ਜਾਂਦੀ ਹੈ, ਨਾ ਕਿ ਜਨਤਾ ਦੁਆਰਾ ਜਿਵੇਂ ਕੇ ਵਿਕੀਪੀਡੀਆ ਦੇ ਮਾਮਲੇ ਵਿੱਚ ਹੁੰਦਾ ਹੈ।[6] ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਵਿਕੀਪੀਡੀਆ ਦੇ 31578 ਸ਼ਬਦਾਂ ਦੀ ਤੁਲਨਾ ਵਿੱਚ ਪੰਜਾਬੀ ਪੀਡੀਆ ਵਿੱਚ 72,614 ਸ਼ਬਦ ਸ਼ਾਮਲ ਹਨ।[7] ਇਸਨੂੰ "ਮਿਸ਼ਨ ਪੰਜਾਬੀ 2020" ਦੇ ਇੱਕ ਹਿੱਸੇ ਵਜੋਂ ਦਰਸਾਇਆ ਗਿਆ ਹੈ ਜਿਸਦਾ ਉਦੇਸ਼ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨਾ ਅਤੇ ਇਸਨੂੰ ਵਿਸ਼ਵ ਦੀਆਂ ਚੋਟੀ ਦੀਆਂ ਭਾਸ਼ਾਵਾਂ ਵਿੱਚ ਸ਼ਾਮਲ ਕਰਨਾ ਹੈ।[1][3]

ਹਵਾਲੇ[ਸੋਧੋ]

  1. 1.0 1.1 punjabipedia.org http://punjabipedia.org/about-us.aspx. Retrieved 2019-08-08.  Missing or empty |title= (help)
  2. "Govt to launch Punjabipedia". Retrieved 15 March 2014. 
  3. 3.0 3.1 "Pbi University launches Punjabipedia". Retrieved 15 March 2014. 
  4. "Punjabi University to Launch 'Punjabipedia' Next Week". Retrieved 15 March 2014. 
  5. "Punjabi varsity to launch Punjabipedia today". Retrieved 15 March 2014. 
  6. "University launches online treasure, Punjabipedia". Retrieved 15 March 2014. 
  7. "Wikipedia to takkar dega Pujanipedia". Dainik Bhaskar. 27 February 2014. p. 6.