ਪੰਜਾਬੀ ਮੁਸਲਮਾਨੀ ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਸਲਿਮ ਲੋਕ ਪੰਜਾਬੀ ਸਮਾਜ ਅਤੇ ਸੱਭਿਆਚਾਰ ਦਾ ਇੱਕ ਅਹਿਮ ਤੇ ਮਹੱਤਵਪੂਰਨ ਹਿੱਸਾ ਹਨ। ਦੇਸ਼ ਵੰਡ ਸਮੇਂ ਬਹੁ-ਗਿਣਤੀ ਮੁਸਲਮਾਨਾਂ ਦੇ ਪਾਕਿਸਤਾਨੀ ਪੰਜਾਬ ਵਿੱਚ ਹਿਜਰਤ ਕਰ ਜਾਣ ਤੋਂ ਬਾਅਦ ਦੀ ਭਾਰਤੀ ਪੰਜਾਬ ਦੇ ਕੁਝ ਸ਼ਹਿਰਾਂ,ਕਸਬਿਆਂ ਵਿੱਚ ਹਿੰਦੂ ਅਤੇ ਸਿੱਖ ਪਰਿਵਾਰਾਂ ਦੇ ਨਾਲ -ਨਾਲ ਮੁਸਲਿਮ ਪਰਿਵਾਰਾਂ ਦੀ ਆਬਾਦੀ /ਵਸੋਂ ਵੇਖੀ ਜਾ ਸਕਦੀ ਹੈ। ਲੋਕਧਾਰਾਈ ਵੰਨ-ਸੁਵੰਨਤਾਂ ਅਤੇ ਵੱਖੋ-ਵੱਖਰੇ ਲੋਕ ਦਾਇਰਿਆਂ ਦੀਆਂ ਵੱਖੋ ਵੱਖਰੀਆਂ ਰਸਮਾਂ ਰੀਤਾਂ ਦੀ ਅੰਤਰ ਸੰਬੰਧਿਤਾ ਨੂੰ ਉਭਾਰਨ ਹਿੱਤ ਅਸੀਂ ਆਪਣੇ ਖੋਜ ਨਿਬੰਧ ਦੇ ਇਸ ਅਧਿਆਇ ਵਿੱਚ ਮੁਸਲਮਾਨਾਂ ਦੇ ਵਿਆਹ ਦੀਆਂ ਰੀਤਾਂ ਰਸਮਾਂ ਨੂੰ ਆਪਣੇ ਅਧਿਐਨ ਦਾ ਕੇਂਦਰ ਬਣਾਇਆ ਹੈ। ਅਸੀਂ ਸਭ ਤੋਂ ਪਹਿਲਾਂ ਵਿਆਹ ਪ੍ਰਬੰਧ ਅਤੇ ਇਸ ਨਾਲ ਜੁੜੀਆਂ ਰੀਤਾਂ ਰਸਮਾਂ ਬਾਰੇ ਚਰਚਾ ਕਰਦੇਂ ਹੋਏ,ਇਨ੍ਹਾਂ ਦੀ ਮਨੁੱਖੀ ਸਮਾਜ ਵਿੱਚ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਇਸ ਮਕਸਦ ਨੂੰ ਸਨਮੁੱਖ ਰੱਖਦਿਆਂ ਅਸੀਂ ਇਸ ਅਧਿਆਇ ਵਿੱਚ ਸਭ ਤੋਂ ਪਹਿਲਾਂ ਪਵਿੱਤਰ ਹਦੀਸ ਵਿੱਚ ਦਰਜ ਮੁਸਲਮਾਨਾਂ ਦੇ ਵਿਆਹ ਪ੍ਰਬੰਧ ਦੇ ਨਿਯਮਾਂ,ਅਸੂਲਾਂ,ਰਸਮਾਂ ਤੇ ਰੀਤਾਂ ਦਾ ਵਰਣਨ ਕੀਤਾ ਹੈ।ਅਸੀਂ ਪੰਜਾਬ ਦੇ ਹਰ ਇੱਕ ਉਪ-ਸੱਭਿਆਚਾਰ ਖਿੱਤੇ ਵਿੱਚੋਂ ਚੋਣਵੇ ਪਿੰਡਾਂ ਨੂੰ ਆਧਾਰ ਬਣਾ ਕੇ ਮੁਸਲਿਮ ਵਿਆਹ ਦੀਆਂ ਰਸਮਾਂ ਨੂੰ ਜਾਣਨ ਸਮਝਣ ਦੀ ਕੋਸ਼ਿਸ਼ ਕੀਤੀ ਹੈ।ਇਸ ਅਧਿਆਇ ਵਿੱਚ ਪੰਜਾਬ ਵਿੱਚਲੇਂ ਇਸਲਾਮੀ ਵਿਆਹ ਪ੍ਰਬੰਧ ਦੀਆਂ ਰੀਤਾਂ ਰਸਮਾਂ ਨੂੰ ਪੰਜਾਬ ਦੇ ਬਾਕੀ ਧਰਮਾਂ ਦੇ ਅੰਤਰਗਤ ਮਿਲਦੇ ਵਿਆਹ ਦੇ ਨਿਯਮਾਂ ਦੇ ਸਮਾਨਾਂਤਰ ਰੱਖ ਕੇ ਵੀ ਵਿਚਾਰਿਆਂ ਗਿਆ ਹੈ। ਮੁਸਲਿਮ ਵਿਆਹ ਪ੍ਰਬੰਧ ਨਾਲ ਸੰਬੰਧਿਤ ਰੀਤਾਂ ਅਤੇ ਰਸਮਾਂ ਦਾ ਵਰਣਨ ਕਰਨ ਤੋਂ ਪਹਿਲਾਂ ਸਾਡੇ ਲਈ ਵਿਆਹ ਪ੍ਰਬੰਧ ਦੇ ਰੀਤਾਂ ਰਸਮਾਂ ਬਾਰੇ ਜਾਣ ਲੈਣਾ ਜਰੂਰੀ ਹੈ।

ਮੁਸਲਮਾਨੀ ਸੱਭਿਆਚਾਰ ਦਾ ਇਤਿਹਾਸਿਕ ਪਿਛੋਕੜ-:[ਸੋਧੋ]

ਪੰਜਾਬ ਵਿੱਚ ਇਸਲਾਮੀ ਰਾਜ ਵੇਲੇ ਧਾਰਮਿਕ ਤੇ ਸੱਭਿਆਚਾਰਿਕ ਪੱਖੋਂ ਕਈ ਵੱਡੀਆਂ ਤਬਦੀਲੀਆਂ ਆਈਆਂ ਅਤੇ ਉਸ ਸਮੇਂ ਦੇ ਪੰਜਾਬੀ ਕਰੈਕਟਰ 'ਤੇ ਗਹਿਰੀ ਛਾਪ ਛੱਡ ਗਈਆਂ।ਇਸਲਾਮ ਦਾ ਜਨਮ ਅਰਬ ਦੇਸ਼ ਵਿੱਚ ਹੋਇਆ ਅਤੇ ਭਾਰਤ ਵਿੱਚ ਇਸ ਮਜ਼ਹਬ ਦੀ ਆਮਦ ਤਲਵਾਰ ਦੇ ਜ਼ੋਰ ਨਾਲ ਆਮਲ ਵਿੱਚ ਆਈ।ਸੂਫ਼ੀ ਪੀਰ ਭਾਵੇਂ ਸੁਭਾਅ ਦੇ ਮਿੱਠੇ ਸਨ ਅਤੇ ਅਮਨ ਸ਼ਾਂਤੀ ਵਾਲਾ ਜੀਵਨ ਬਤੀਤ ਕਰਦੇ ਸਨ ਪਰ ਅਮਲੀ ਜੀਵਨ ਵਿੱਚ ਉਹ ਵੀ ਇਸਲਾਮ ਦੀ ਸਿੱਖਿਆਂ ਨਾਲ ਬੱਝੇ ਹੋਏ ਸਨ।ਇਸਲਾਮੀ ਸਿੱਖਿਆਂ ਵਿੱਚ ਕਈ ਅਜਿਹੀਆਂ ਗੱਲਾਂ ਸਨ,ਜਿਨ੍ਹਾਂ ਦਾ ਭਾਰਤੀ ਜੀਵਨ 'ਤੇ ਚੰਗਾ ਪ੍ਰਭਾਵ ਪਿਆ।ਇਨਸਾਨੀ ਬਰਾਬਰਤਾ,ਰੰਗ,ਨਸਲ ਤੇ ਦੇਸ਼ ਦੇ ਵਿਤਕਰੇ ਤੋਂ ਉੱਚਾ ਉੱਠ ਕੇ ਇੱਕ ਦੂਜੇ ਨੂੰ ਆਪਣਾ ਭਰਾ ਸਮਝਣਾ,ਇੱਕ ਇਨਕਲਾਬੀ ਸੋਚ ਸੀ। ਉਸ ਸਮੇਂ ਅਜਿਹੀ ਸੋਚ ਨੂੰ ਇਸਲਾਮ ਧਰਮ ਨੇ ਹੀ ਜਨਮ ਦਿੱਤਾ ਸੀ। ਉਸ ਵੇਲੇ ਪੰਜਾਬ ਦਾ ਹਿੰਦੂ ਸਮਾਜ ਜਾਤ -ਪਾਤ ਦੀ ਵੰਡ ਨਾਲ ਵਿੰਨ੍ਹਿਆਂ ਪਿਆ ਸੀ।ਸ਼ੂਦਰ ਤੇ ਅਛੂਤ ਲੋਕ ਗੁਲਾਮਾਂ ਦੀ ਜਿੰਦਗੀ ਜਿਉਂਦੇ ਸਨ।ਉਹਨਾਂ ਹਿੰਦੂ ਸਮਾਜ ਵਿੱਚ ਕੋਈ ਪੁੱਛ ਪ੍ਰਤੀਤ ਨਹੀਂ ਸੀ।ਉਹਨਾਂ ਨੂੰ ਨਾ ਕੋਈ ਨਿੱਜੀ ਹੱਕ ਸੀ ਅਤੇ ਨਾ ਹੀ ਉੱਚੇ ਸਮਾਜਿਕ ਜੀਵਨ ਦੀ ਕੋਈ ਆਸ ਸੀ। ਇਸਲਾਮ ਧਰਮ ਨੇ ਇਹਨਾਂ ਪੱਛੜੇ ਹੋਏ ਅਤੇ ਧਿਰਕਾਰੇ ਹੋਏ ਲੋਕਾਂ ਨੂੰ ਆਪਣੀ ਬੁੱਕਲ ਵਿੱਚ ਬਿਠਾਇਆ ਅਤੇ ਉਹਨਾਂ ਦੀ ਸਦੀਆਂ ਪੁਰਾਣੀ ਜਮੂਦੀ ਮਾਨਸਿਕਤਾ ਨੂੰ ਨਵਾਂ ਜੀਵਨ ਬਖ਼ਸ਼ਿਆਂ।ਦੂਜੇ ਪਾਸੇ ਸੂਫ਼ੀ ਸੰਤਾਂ ਨੇ ਲੋਕਾਂ ਦੀ ਭਾਸ਼ਾ ਵਿੱਚ ਸਿੱਧੀ ਸਾਦੀ ਕਵਿਤਾ ਰਚ ਕੇ ਸੱਭਿਆਚਾਰਕ ਜੀਵਨ ਵਿੱਚ ਨਵੀਂ ਰੌਣਕ ਲੈ ਆਂਦੀ।ਇਸਲਾਮ ਦੇ ਵਿਦਵਾਨਾਂ ਨੇ ਅਤੇ ਮੁਸਲਿਮ ਬਾਦਸ਼ਾਹਾਂ ਨੇ ਭਾਰਤ ਨੂੰ ਇਸਲਾਮੀ ਦੇਸ਼ ਬਣਾਉਣ ਦੇ ਜਿਹੜੇ ਸੁਪਨੇ ਲਏ ਸਨ,ਉਹਨਾਂ ਦਾ ਇਹ ਮਜ਼੍ਹਬੀ ਉਦੇਸ਼ ਪੂਰਨ ਨਾ ਹੋਇਆਂ।ਮੁਗ਼ਲ ਰਾਜ ਨੂੰ ਪਕਿਆਈ ਦੇਣ ਵਾਲੇ ਦੋਂ ਬਾਦਸ਼ਾਹ ਹੀ ਸਨ।ਅਕਬਰ ਤੇ ਸ਼ਾਹਜਹਾਨ ਦੋਵੇਂ ਹੀ ਆਪਣੇ ਕਾਰਜ ਵਿਹਾਰ ਵਿੱਚ ਪੂਰੇ ਕਾਮਯਾਬ ਹੋਏ।ਔਰੰਗਜੇਬ ਭਾਵੇਂ ਜਾਤੀ ਤੌਰ 'ਤੇ ਈਮਾਨਦਾਰ ਬਾਦਸ਼ਾਹ ਸੀ ਪਰ ਜਨਤਾ ਦੀ ਭਲਾਈ ਦੇ ਪੱਖੋਂ ਹਰਮਨ-ਪਿਆਰਾ ਨਾ ਬਣ ਸਕਿਆ।ਉਸ ਤੋਂ ਮਗਰੋਂ ਆਉਣ ਵਾਲੇ ਮੁਗ਼ਲ ਹਾਕਮ ਬਹੁਤਾਂ ਕਰਕੇ "ਤਾਊਸ-ਓ-ਰਬਾਬ" ਦੇ ਆਸ਼ਕ ਸਾਬਤ ਹੋਏ ਅਤੇ ਭਾਰਤ ਵਿੱਚ ਮੁਗ਼ਲ ਰਾਜ ਦਾ ਚਿਰਾਗ ਗੁਲ ਹੋਣ ਵਿੱਚ ਬਹੁਤਾਂ ਸਮਾਂ ਨਾ ਲੱਗਿਆ। ਮੁਗ਼ਲਾਂ ਤੋਂ ਪਿੱਛੋਂ ਆਉਣ ਵਾਲੇ ਉੱਤਰ ਪੱਛਮੀ ਹਮਲਾਵਾਰਾਂ ਕੋਲ ਕੋਈ ਅਜਿਹੀ ਟੈਕਨਾਲੋਜੀ ਨਹੀਂ ਸੀ,ਜਿਸਦੇ ਜੋਰ 'ਤੇ ਉਹ ਆਪਣੀ ਰਾਜਸੀ ਤਾਕਤ ਦੀ ਬੁਨਿਆਦ ਰੱਖ ਸਕਦੇ।ਅਰਬੀ,ਈਰਾਨੀ,ਟਰਕੀ ਅਤੇ ਮਿਸਰ ਦੇ ਇਸਲਾਮੀ ਰਾਜ ਆਰਥਿਕ ਪੱਖੋਂ ਕੋਈ ਖ਼ਾਸ ਵਜ਼ਨ ਨਹੀਂ ਸਨ ਰੱਖਦੇ।ਪੱਛਮੀ ਦੇਸ਼ਾਂ ਦੇ ਖੁੱਲ੍ਹੇ ਚੈਲੰਜ ਕਰਕੇ,ਇਸਲਾਮੀ ਤਾਕਤ ਦਾ ਪਹਿਲਾਂ ਸਪੇਨ ਵਿੱਚ ਸਫਾਇਆਂ ਹੋਇਆਂ ਅਤੇ ਅਰਬੀ ਖ਼ਲੀਫਿਆਂ ਦੀ ਸਿਆਸੀ ਤਾਕਤ ਪੱਛਮ ਦੇ ਦਬਾਓ ਹੇਠ ਛੋਟੀ ਰਾਜਸੀ ਤਾਕਤ ਬਣ ਕੇ ਰਹਿ ਗਈ।[1]

ਹਜ਼ਰਤ ਇਬਰਾਹੀਮ,ਮੂਸਾ ਤੇ ਈਸਾ ਜੀ ਦੀ ਮ੍ਰਿਤੂ ਤੋਂ ਕੋਈ ੬੦੦ਵਰ੍ਹੇ ਪਿੱਛੋਂ ਅਰਬ ਦੇਸ਼ ਦੇ ਵਸਨੀਕ ਹਜ਼ਰਤ ਮੁਹੰਮਦ ਸਾਹਿਬ ਨੇ ਵੀ ਰੱਬ ਦੀ ਸਿੱਖਿਆਂ ਸੁਣੀ।ਉਹ ਸਿੱਖਿਆਂ ਉਨ੍ਹਾਂ ਨੇ ਅਰਬ ਦੇ ਹੋਰ ਵਸਨੀਕਾਂ ਨੂੰ ਦੱਸੀ।ਉਸਨੂੰ ਮੰਨਣ ਵਾਲਿਆਂ ਮੁਸਲਮਾਨ ਜਾਂ ਇਸਲਾਮ ਦੇ ਮੰਨਣ ਵਾਲੇ ਕਿਹਾ ਜਾਂਦਾ ਹੈ।ਮੁਸਲਮਾਨਾਂ ਵਿੱਚ ਵੀ ਹਜ਼ਰਤ ਇਬਰਾਹੀਮ,ਯਕੂਬ,ਮੂਸਾ ਤੇ ਈਸਾਂ ਨੂੰ ਵੀ ਪੈਗੰਬਰ ਮੰਨਿਆਂ ਤੇ ਸਤਿਕਾਰਿਆਂ ਜਾਂਦਾ ਹੈ ਅਤੇ ਮੁਹੰਮਦ ਸਾਹਿਬ ਨੂੰ ਅੰਤਲੇ ਪੈਗੰਬਰ ਕਿਹਾ ਜਾਂਦਾ ਹੈ।ਉਹਨਾਂ ਦਾ ਭਾਵ ਹੈ ਕਿ ਮੁਹੰਮਦ ਸਾਹਿਬ ਤੋਂ ਪਹਿਲਾਂ ਤਾਂ ਬਹੁਤ ਪੈਗੰਬਰ ਹੋਏ,ਜਿਨ੍ਹਾਂ ਨੂੰ ਰੱਬ ਨੇ ਦੁਨੀਆ ਵਾਸਤੇ ਪੈਗ਼ਾਮ ਦਿੱਤੇ ਪਰ ਮੁਹੰਮਦ ਸਾਹਿਬ ਤੋਂ ਪਿੱਛੋਂ ਕੋਈ ਪੈਗੰਬਰ ਨਹੀਂ ਹੋਇਆਂ,ਨਾ ਹੋਣਾ ਹੈ। ਉਹ ਬਹੁਤ ਈਮਾਨਦਾਰ ਤੇ ਨੇਕ ਸਨ।

ਅਰਬ ਦੇਸ਼ ਮਾਰੂਥਲ,ਖਜੂਰਾਂ,ਉਠਾਂ ਤੇ ਝਾੜੀਆਂ ਦਾ ਦੇਸ਼ ਹੈ।ਇਹ ਸਮੁੰਦਰ ਦੇ ਨਾਲ ਕੋਈ ੨੦੦੦ਕਿਲੋਮੀਟਰ ਤੱਕ ਪਸਰਿਆਂ ਹੋਇਆਂ ਹੈ।ਇਸ ਦੇ ਪੱਛਮ ਵੱਲ ਲਾਲ ਸਾਗਰ ਹੈ।ਪੂਰਬ ਵੱਲ ਫਾਰਸ ਦੀ ਖਾੜੀ ਅਤੇ ਦੱਖਣ ਵੱਲ ਹਿੰਦ ਸਾਗਰ।ਦਜਲਾ ਤੇ ਫਰਾਤ ਦੋ ਦਰਿਆ ਇਸ ਦੇ ਉਤਰ ਵਿੱਚ ਹਨ ਤੇ ਉਥੇ ਹੀ ਸਭਿਅਤਾ ਵੱਧੀ।ਉਸੇ ਇਲਾਕੇ ਦੀਆਂ ਹੱਦਾਂ ਬੇਬੀਲੋਨ(ਬਾਬਲ) ਤੇ ਸੀਰੀਆ ਆਦਿ ਦੇਸ਼ਾਂ ਨਾਲ ਜਾ ਰੱਲਦੀਆਂ ਹਨ।[2] ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਤੋਂ ਪਹਿਲਾ ਅਰਬ ਤੇ ਈਰਾਕ ਦੇ ਲੋਕ ਵੱਖ -ਵੱਖ ਕਬੀਲਿਆਂ ਵਿੱਚ ਵੰਡੇ ਹੋਏ ਸੀ।ਇਨ੍ਹਾਂ ਲੋਕਾਂ ਦੇ ਧਰਮ ਦਾ ਇਹ ਹਾਲ ਸੀ ਕਿ ਲੋਕੀ ਰੁੱਖਾਂ,ਪੱਥਰਾਂ,ਦੈਂਤਾਂ,ਚੰਨ ਤੇ ਤਾਰਿਆਂ ਆਦਿ ਨੂੰ ਪੂਜਦੇ ਸਨ।ਉਹ ਕਈ ਤਰ੍ਹਾਂ ਦੇ ਵਹਿਮਾਂ ਨੂੰ ਮੰਨਦੇ ਸਨ,ਉਨ੍ਹਾਂ ਦੇ ਕਬੀਲਿਆਂ ਦੇ ਵੱਖ-ਵੱਖ ਦੇਵਤੇ ਤੇ ਦੇਵੀਆਂ ਸਨ।ਉਹ ਰੁੱਤਾਂ ਜਾਂ ਮੀਹਾਂ,ਹਨੇਰੀਆਂ ਨਾਲ ਸੰਬੰਧਿਤ ਸਨ।ਜਦ ਕੋਈ ਲੜਾਈ ਹੁੰਦੀ ਸੀ ਤਾਂ ਇੱਕ ਕਬੀਲਾ ਦੂਜੇ ਕਬੀਲੇ ਦੇ ਦੇਵਤਿਆਂ ਦੀਆਂ ਬਣੀਆਂ ਮਿੱਟੀ ਜਾਂ ਲੱਕੜ ਦੀਆਂ ਮੂਰਤੀਆਂ ਚੁੱਕ ਕੇ ਲੈ ਜਾਦੇ ਸੀ ਜਾਂ ਤੋੜ ਦਿੰਦੇ ਸੀ।ਮੱਕੇ ਵਿੱਚਲੇ ਪੂਜਾ ਸਥਾਨ (ਕਾਅਬੇ) ਵਿੱਚ ਉਸ ਵੇਲੇ ੩੬੦ ਮੂਰਤੀਆਂ ਸਨ,ਜਦ ਮੁਹੰਮਦ ਸਾਹਿਬ ਨੇ ਆਪਣਾ ਪ੍ਰਚਾਰ ਆਰੰਭ ਕੀਤਾ।[3]

ਮੁਸਲਮਾਨੀ ਧਰਮ ਦੇ ਬੁਨਿਆਦੀ ਸਿਧਾਂਤ-:

ਮੁਸਲਮਾਨਾਂ ਦੇ ਪੰਜ ਸਿਧਾਂਤ ਇਸ ਤਰ੍ਹਾਂ ਹਨ- ਕਲਮਾ(ਤੌਹੀਦ), ਨਮਾਜ਼,ਰੋਜ਼ੇ,ਜ਼ਕਾਤ(ਦਾਨ)ਅਤੇ ਹੱਜ ਆਦਿ। ਈਮਾਨ ਦਾ ਇਕਰਾਰ ਜਾਂ ਕਲਮਾ -ਏ-ਸ਼ਹਾਦਤ- "ਲਾ ਇਲਾਹ ਇੱਲ ਅੱਲਾਹ:ਮੁਹੰਮਦ ਰਸੂਲ ਅੱਲਾਹ" ਇਹ ਸਭ ਤੋਂ ਪਹਿਲੇ ਸ਼ਬਦ ਹਨ ਜੋ ਮੁਸਲਮਾਨ ਬਾਲਕ ਦੇ ਜਨਮ ਗ੍ਰਹਿਣ ਕਰਨ ਤੇ ਕੰਨ ਵਿੱਚ ਪੈਂਦੇ ਹਨ ਅਤੇ ਇਹੀ ਅੰਤਿਮ ਸ਼ਬਦ ਹਨ ਜੋ ਉਸਦੀ ਕਬਰ ਉਪਰ ਕਹੇ ਜਾਦੇ ਹਨ। ਜੋਂ ਵਿਅਕਤੀ ਕਲਮੇ ਨੂੰ ਕਬੂਲ ਕਰੇ ਅਤੇ ਜ਼ੁਬਾਨ ਨਾਲ ਦੁਹਰਾ ਦੇਵੇ ਉਹ ਰਸਮੀ ਤੌਰ ਤੇ ਮੁਸਲਮਾਨ ਹੋਂ ਜਾਂਦਾ ਹੈ।ਕਲਮਾ ਏ ਸ਼ਹਾਦਤ ਅਥਵਾ ਕਲਮਾ ਏ ਤੱਯਬਾ[4] ਨਮਾਜ਼- ਨਮਾਜ਼ ਇਸਲਾਮ ਦਾ ਦੂਜਾ ਬੁਨਿਆਦੀ ਰੁਕਨ ਹੈ ਜਿਸਦੀ ਪਾਲਣਾ ਕਰਨੀ ਹਰ ਬਾਲਗ ਅਤੇ ਅਕਲਮੰਦ ਮੁਸਲਮਾਨ ਮਰਦ ਔਰਤ ਲਈ ਲਾਜ਼ਦੀ ਹੈ।ਦਿਨ ਵਿੱਚ ਪੰਜ ਵੇਲੇ ਨਮਾਜ਼ ਪੜਨੀ ਫਰਜ਼ ਹੈ,ਜਰੂਰੀ ਵੀ ਹੈ।ਸਭ ਪਾਸਿਉਂ ਧਿਆਨ ਹਟਾ ਕੇ ਅੱਲਾਹ ਦੀ ਤਰਫ਼ ਲਗਾਉਂਣਾ ਹੈ। ੧.ਫ਼ਜਰ ਦੀ ਨਮਾਜ਼ -ਸੂਰਜ ਚੜਨ ਤੋਂ ਕੁਝ ਸਮਾਂ ਪਹਿਲਾਂ ਪੜੀ ਜਾਂਦੀ ਹੈ। ੨.ਜ਼ੁਹਰ ਦੀ ਨਮਾਜ਼- ਤੀਸਰੇ ਪਹਿਰ ਦੇ ਪਹਿਲੇ ਹਿੱਸੇ ਵਿੱਚ ਪੜੀ ਜਾਣ ਵਾਲੀ ਨਮਾਜ਼ ਹੈ। ੩.ਅਸਰ ਦੀ ਨਮਾਜ਼-ਤੀਸਰੇ ਪਹਿਰ ਦੇ ਅੰਤਿਮ ਹਿੱਸੇ ਵਿੱਚ ਪੜੀ ਜਾਣ ਵਾਲੀ ਨਮਾਜ਼ ਹੈ। ੪.ਮਗ਼ਰਿਬ ਦੀ ਨਮਾਜ਼- ਸੂਰਜ ਛਿਪਣ ਤੋਂ ਤੁਰੰਤ ਬਾਅਦ ਇਹ ਨਮਾਜ਼ ਪੜੀ ਜਾਂਦੀ ਹੈ। ੫.ਇਸ਼ਾ ਦੀ ਨਮਾਜ਼- ਰਾਤ ਸਮੇਂ ਪੜੀ ਜਾਣ ਵਾਲੀ ਨਮਾਜ਼ ਹੈ।

ਰੋਜ਼ੇ- ਰੋਜ਼ਾ ਫ਼ਰਜ਼ ਇਬਾਦਤ ਹੈ,ਹਰ ਮੁਸਲਮਾਨ ਮਰਦ,ਔਰਤ ਨ੍ ਮਹੀਨਾ ਰਮਜ਼ਾਨ ਵਿੱਚ ਰੋਜ਼ੇ ਰੱਖਣੇ ਹਨ। ਸਵੇਰੇ ਸੁਬਹ ਸਾਦਿਕ ਵੇਲੇ 'ਸਹਰੀ'ਖਾਂ ਕੇ ਰੋਜ਼ਾ ਰੱਖਣਾ ਹੁੰਦਾ ਹੈ ਅਤੇ ਸੂਰਜ ਛਿਪਣ ਵੇਲੇ ਤੱਕ ਜੋ ਵਕਤ ਨਿਸ਼ਚਿਤ ਹੁੰਦਾ ਹੈ,ਉਸ ਸਮੇਂ ਰੋਜ਼ਾ ਖੋਲਣਾ ਹੁੰਦਾ ਹੈ,ਜਿਸਨੂੰ ਰੋਜ਼ਾ ਇਫ਼ਤਾਰ ਕਰਨਾ ਕਿਹਾ ਜਾਂਦਾ ਹੈ।

ਜ਼ਕਾਤ- ਇਸਲਾਮ ਦਾ ਚੌਥਾ ਬੁਨਿਆਦੀ ਰੁਕਨ ਜ਼ਕਾਤ ਹੈ, ਜੋ ਮਾਲਦਾਰ ਮੁਸਲਮਾਨਾਂ ਉੱਤੇ ਫਰਜ਼ ਹੈ।ਆਪਣੀ ਆਮਦਨ ਦਾ ਢਾਈ ਪ੍ਰਤੀਸ਼ਤ ਹਿੱਸਾ,ਉਸ ਆਮਦਨ ਦਾ ਹਿੱਸਾ ਜਿਸ ਤੇ ਜ਼ਕਾਤ ਫਰਜ਼ ਹੈ,ਦਾਨ ਵਜੋਂ ਦਿੱਤਾ ਜਾਂਦਾ ਹੈ।ਇਹ ਸਮਾਜ ਦੀ ਭਲਾਈ ਲਈ,ਖਿਦਮਤੇ ਖ਼ਲਕ ਲਈ ਅਤੇ ਗ਼ਰੀਬਾਂ,ਮਸਕੀਨਾਂ ਅਤੇ ਗ਼ਰੀਬ ਰਿਸ਼ਤੇਦਾਰਾਂ ਅਤੇ ਵਿਦਿਆਰਥੀਆਂ ਦੀ ਸਹਾਇਤਾ ਲਈ ਵਰਤਿਆਂ ਜਾਂਦਾ ਹੈ।

ਹੱਜ਼- ਹੱਜ਼ ਇਸਲਾਮ ਦਾ ਅਹਿਮ ਰੁਕਨ ਹੈ। ਹੱਜ ਦੇ ਦਿਨਾਂ ਵਿੱਚ ਦੁਨੀਆ ਭਰ ਦੇ ਮੁਲਕਾਂ ਦੇ ਵੱਖ ਵੱਖ ਹਿੱਸਿਆਂ ਤੋਂ ਮੁਸਲਮਾਨ ਮੱਕਾ ਸ਼ਰੀਫ਼ ਪਹੁੰਚਦੇ ਹਨ ਅਤੇ ਵਿਸ਼ਵ ਭਾਈਚਾਰੇ ਦਾ ਤੇ ਆਪਸੀ ਮੇਲ ਮਿਲਾਪ ਦਾ ਇਹ ਇੱਕ ਉੱਤਮ ਨਮੂਨਾ ਪੇਸ਼ ਹੁੰਦਾ ਹੈ। ਐਸੀ ਮਾਨਤਾ ਹੈ ਕਿ ਹੱਜ ਕਰਨ ਵਾਲਿਆਂ ਦੇ ਜੋ ਸੱਚੇ ਦਿਲੋਂ ਹੱਜ ਕਰਦੇ ਹਨ।ਅੱਲਾਹ ਤਆਲਾ ਸਭ ਗੁਨਾਹ ਮਾਫ਼ ਕਰ ਦਿੰਦਾ ਹੈ।[5]

ਮੁਸਲਮਾਨੀ ਖਾਣ-ਪੀਣ-:[ਸੋਧੋ]

ਮੁਸਲਮਾਨ ਜ਼ਿਆਦਾਤਰ ਮਾਸਾਹਾਰੀ ਤੇ ਕੁੱਝ ਕੁ ਸਾਕਾਹਾਰੀ ਹੁੰਦੇ ਹਨ। ਇਹ ਜ਼ਿਆਦਾਤਰ ਗਊ ਦਾ ਮਾਸ ਖਾਦੇ ਹਨ। ਇਹਨਾਂ ਦੁੁਆਰਾ ਮਾਸ ਨੂੰ ਹਲਾਲ ਕਰਕੇ ਖਾਇਆ ਜਾਂਦਾ ਹੈ। ਮਨੁੱਖ ਨੇ ਆਪਣੀ ਬੁੱਧੀ ਮੁਤਾਬਿਕ ਕਿਸੇ ਚੀਜ਼ ਨੂੰ ਪਾਪ ਅਤੇ ਪੁੁੰਨ ਮੰਨ ਲਿਆ ਹੈ। ਜਿਵੇਂ ਗਉ ਦਾ ਮਾਸ ਖਾਣਾ ਹਿੰੰਦੂਆਂ ਵਾਾਸਤੇ ਪਾਪ ਅਤੇ ਮੁਸਲਮਾਨਾਂ ਵਾਸਤੇ ਹਰਾਮ ਮੰਨਿਆ ਗਿਆ ਹੈ। ਸਿੱੱਖ ਧਰਮ ਵਿੱਚ ਝਟਕਾ ਖਾਣ ਨੂੰੰ ਚੰਗਾ ਮੰਨਿਆ ਜਾਂਦਾ ਹੈ। ਮੁਸਲਮਾਨ ਲੋਕ ਵਧੇਰੇ ਕਰਕੇ, ਮੁਰਗੇ, ਗਉ, ਮੱੱਝ ਆਦਿ ਦਾ ਮਾਸ ਖਾਦੇ ਹਨ।

ਮੁਸਲਮਾਨ ਲੋਕ ਬੱਕਰੇ, ਮੁਰਗੇ, ਗਉ, ਮੱੱਝ ਦੀ ਸਾਹ ਰਗ ਨੂੰ ਛੁਰੀ ਨਾਲ ਕੱਟ ਦੇਂਦੇ ਹਨ ਅਤੇ ਨਾਾਲ ਹੀ ਲਫਜ਼ ਵਰਤਦੇ ਹਨ। 'ਬਿਸਮਿਲਾਹ' ਦਾ ਭਾਵ ਇਹ ਅੱਲ੍ਹਾ ਦੇ ਨਾਮ ਤੇ ਕੁੁੁਰਬਾਨ ਹੋ ਗਿਆ। ਸਾਹ ਰਗ ਕੱਟ ਜਾਣ ਨਾਲ ਜਾਨਵਰ ਤਾਂ ਉਸ ਸਮੇਂਂ ਇਕਦਮ ਮਰਦਾਂ ਨਹੀਂ ਉਸਦਾ ਖੂਨ ਬਹਿਣਾ ਸ਼ੁਰੂ ਹੋ ਜਾਂਂਦਾ ਹੈ। ਉਹ ਕਾਫੀ ਸਮਾਂ ਤੜਫਦਾ ਰਹਿੰੰਦਾ ਹੈ, ਅਤੇ ਜਾਨਵਰ ਤੜਫ਼ ਤੜਫ਼ ਕੇ ਮਰ ਜਾਂਦਾ ਹੈ। ਉਹ ਲੋਕ ਵਿਸ਼ਵਾਸ ਕਰਦੇ ਹਨ ਕੇ ਅਸੀਂ ਜਾਨਵਰ ਦੀ ਹੱਤਿਆ ਨਹੀਂ ਕੀਤੀ ਅਸਾਂਂ ਉਸ ਨੂੰ ਨਹੀਂ ਮਾਰਿਆਂਂ। ਇਹ ਤਾਂ ' ਬਿਸਮਿਲਾਹ' ਹੋੋਇਆ ਹੈ, ਭਾਵ ਖੁਦ ਹੀ ਅੱਲਾ ਦੇ ਨਾਮ ਤੇ ਕੁਰਬਾਨ ਹੋ ਗਿਆ ਹੈੈ। ਇਸ ਲਈ ਇਸ ਦਾ ਮਾਸ ਸਾਡੇ ਖਾਣ ਲਈ ਹਲਾਲ ਹੋ ਗਿਆ ਹੈ।

ਪੰਜਾਬ ਵਿੱਚ ਮੁਸਲਮਾਨਾਂ ਦੀਆਂ ਵਿਆਹ ਦੀਆਂ ਰਸਮਾਂ ਰੀਤਾਂ:

ਪੰਜਾਬ ਵਿੱਚ ਵਸੋਂ ਪੱਖੋਂ ਇੱਕ ਵੱਡੀ ਗਿਣਤੀ ਮੁਸਲਿਮ ਮਜ਼ਹਬ ਨਾਲ ਸੰਬੰਧਿਤ ਲੋਕਾਂ ਦੀ ਰਹਿੰਦੀ ਹੈ।ਹੋਰ ਧਰਮ ਦੀ ਤਰ੍ਹਾਂ ਮੁਸਲਿਮ ਪਰਿਵਾਰਾਂ ਵਿੱਚ ਵੀ ਵਿਆਹ ਜਿਹੇ ਖੁਸ਼ੀ ਦੇ ਮੌਕੇ 'ਤੇ ਬਹੁਤ ਸਾਰੀਆਂ ਰੀਤਾਂ ਰਸਮਾਂ ਨਿਭਾਈਆਂ ਜਾਦੀਆਂ ਹਨ, ਜਿਨ੍ਹਾਂ ਦਾ ਉਨ੍ਹਾਂ ਦੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੁੰਦਾ ਹੈ। ਸਮਾਜਿਕ ਅਤੇ ਧਾਰਮਿਕ ਦਿ੍ਸ਼ਟੀ ਤੋਂ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਵੱਖ ਵੱਖ ਧਰਮਾਂ ਅਤੇ ਜਾਤਾਂ ਨਾਲ ਸੰਬੰਧਿਤ ਬਹੁਤ ਸਾਰੀਆਂ ਰੀਤਾਂ ਰਸਮਾਂ ਵਿੱਚ ਕਈ ਪ੍ਰਕਾਰ ਦੀਆਂ ਸਮਾਨਤਾਵਾਂ ਅਤੇ ਵੱਖਰਤਾਵਾਂ ਹਨ। ਭਾਰਤੀ ਪੰਜਾਬ ਵਿੱਚ ਵੱਸਦੇ ਮੁਸਲਿਮ ਲੋਕਾਂ ਦੀਆਂ ਵਿਆਹ ਨਾਲ ਸੰਬੰਧਿਤ ਰੀਤਾਂ-ਰਸਮਾਂ ਦਾ ਵਰਣਨ ਕਰਨਾ ਹੈ। ਮੁਸਲਿਮ ਸਮਾਜ ਨਾਲ ਸੰਬੰਧਿਤ ਵਿਆਹ ਦੀਆਂ ਰੀਤਾਂ-ਰਸਮਾਂ ਦਾ ਅਧਿਐਨ ਕਰਨਾ ਇੱਕ ਵਿਸ਼ਾਲ ਅਤੇ ਵਿਸਤ੍ਰਿਤ ਖੇਤਰ ਦਾ ਵਿਸ਼ਾ ਹੈ। ਭੂਗੋਲਿਕ ਤੌਰ 'ਤੇ ਪੰਜਾਬ ਨੂੰ ਚਾਰ ਖੇਤਰਾਂ ਵਿੱਚ ਵੰਡਿਆ ਜਾਂਦਾ ਹੈ। ਇਨ੍ਹਾਂ ਚਾਰੇ ਖੇਤਰਾਂ ਵਿੱਚ ਵੱਸਦੇ ਲੋਕਾਂ ਦੀਆਂ ਵਿਆਹ ਨਾਲ ਸੰਬੰਧਿਤ ਰੀਤਾਂ-ਰਸਮਾਂ ਵਿੱਚ ਜ਼ਿਆਦਾਤਰ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ ਪਰੰਤੂ ਸਮਾਨਤਾਵਾਂ ਦੇ ਨਾਲ-ਨਾਲ ਕੁਝ ਰਸਮਾਂ ਵਿੱਚ ਵਿਭਿੰਨਤਾਵਾਂ ਵੀ ਵੇਖਣ ਨੂੰ ਮਿਲਦੀਆਂ ਹਨ। ਅਸੀਂ ਆਪਣੇ ਇਸ ਅਧਿਆਇ ਵਿੱਚ ਮੁਸਲਿਮ ਧਰਮ ਨਾਲ ਸੰਬੰਧਿਤ ਵਿਆਹ ਦੀਆਂ ਰੀਤਾਂ-ਰਸਮਾਂ ਦਾ ਵਿਸਤਾਰ-ਪੂਰਵਕ ਵਰਣਨ ਕਰ ਰਹੇ ਹਾਂ।

ਈਦ ਦਾ ਸੰਧਾਰਾ ਦੇਣਾ:

ਮੁਸਲਿਮ ਪਰਿਵਾਰਾ ਵਿੱਚ ਵਿਆਹ ਤੋਂ ਪਹਿਲਾ ਈਦ ਦਾ ਸੰਧਾਰਾ ਭੇਜਣਾ ਇੱਕ ਵਿਸ਼ੇਸ਼ ਰਸਮ ਹੈ। ਇਸਲਾਮੀ ਸਮਾਜ ਵਿੱਚ ਈਦ ਇੱਕ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ ਜਿਸ ਤਰ੍ਹਾਂ ਹਿੰਦੂ ਅਤੇ ਸਿੱਖ ਪਰਿਵਾਰਾਂ ਵਿੱਚ ਤੀਆਂ ਦਾ ਸੰਧਾਰਾ ਦਿੱਤਾਾ ਜਾਂਦਾ ਹੈ, ਇਸੇ ਤਰ੍ਹਾਂ ਇਸਲਤਮ ਵਿੱਚ ਮੰਗਣੀ ਤੋਂ ਬਾਅਦ ਈਦ ਦਾ ਸੰਧਾਰਾ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਮਾਲਵੇ ਦੇ ਪਿੰਡ ਫ਼ਰਵਾਹੀ ਅਤੇ ਭੈਣੀ ਕੰਬੋਆ ਦੇ ਮੁਸਲਮਾਨ ਮੰਗਣੀ ਤੋਂ ਬਾਅਦ 'ਮਿੱਠੀ ਈਦ' ਅਤੇ 'ਬੱਕਰਾ ਈਦ' ਦੇ ਦੋ ਸੰਧਾਰੇ ਦਿੰਦੇ ਹਨ ਪਰ ਮਾਝੇ ਦੇ ਪਿੰਡ ਭਾਮ ਵਿਚਲੇ ਮੁਸਲਿਮ ਪਰਿਵਾਰਾਂ ਵਿੱਚ ਬੱਕਰਾਈਦ ਦਾ ਕੋਈ ਸੰਧਾਰਾ ਨਹੀਂ ਦਿੱਤਾ ਜਾਂਦਾ। ਇਸ ਪਿੰਡ ਦੇ ਲੋਕਾਂ ਵੱਲੋਂ ਸਿਰਫ਼ ਇੱਕ ਹੀ ਸੰਧਾਰਾ ਦਿੱਤਾ ਜਾਂਦਾ ਹੈ ਜਿਸ ਨੂੰ ਈਦ ਦੇਣਾ ਕਿਹਾ ਜਾਂਦਾ ਹੈ।

2. ਕੜਾਹੇ ਪਾਣੀ ਪਾਉਣਾ:

ਇਹ ਰਸਮ ਮਾਲਵੇ ਦੇ ਪਿੰਡ ਫ਼ਰਵਾਹੀ ਵਿਚਲੇ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਨਿਭਾਈ ਜਾਂਦੀ ਹੈ। ਆਮ ਤੌਰ 'ਤੇ ਵਿਆਹ ਤੋਂ ਤਿੰਨ ਜਾਂ ਪੰਜ ਦਿਨ ਪਹਿਲਾਾਂ ਵਿਆਹ ਵਾਲੇ ਘਰ ਮਠਿਆਈ ਬਣਾਉਣ ਲਈ ਕੜਾਹੀ ਜਾਂਦੀ ਹੈ। ਹਲਵਾਈ ਘਰ ਵਿੱਚ ਕਿਸੇ ਖੁੱਲ੍ਹੀ ਜਿਹੀ ਥਾਂ 'ਤੇ ਭੱਠੀ ਪੁੱਟਦਾ ਹੈ ਅਤੇ ਮਠਿਆਈ ਤਿਆਰ ਕਰਦਾ ਹੈ ਇਸਲਾਮੀ ਪਰਿਵਾਰਾਂ ਵਿੱਚ ਮਠਿਆਈ ਤਿਆਰ ਕਰਨ ਤੋਂ ਪਹਿਲਾਂ ਕੜਾਹੇ ਵਿੱਚ ਪਾਣੀ ਪਾਉਣ ਦੀ ਰਸਮ ਕੀਤੀ ਜਾਂਦੀ ਹੈ। ਇਸ ਰਸਮ ਸਮੇਂ ਵਿਆਂਹਦੜ ਦੀ ਮਾਂ ਵੱਲੋਂ ਸਿਰ ਉੱਪਰ ਦੋਸੜ ਲੈ ਕੇ ਕੜਾਹੇ ਨੂੰ ਸੁੱਚਾ ਕਰਨ ਲਈ ਉਸ ਵਿੱਚ ਪਾਣੀ ਪਾਇਆ ਜਾਂਦਾ ਹੈ।

3. ਤੇਲ ਚੜਾਉਣਾ, ਚੌਕ ਪੂਰਨਾ ਅਤੇ ਚੌਕ ਵਧਾਉਣਾ:

ਮੁਸਲਿਮ ਭਾਈਚਾਰੇ ਵਿੱਚ ਇਸ ਰੀਤ ਸਮੇਂ ਸਥਾਨਕ ਲੋਕ-ਵਿਸ਼ਵਾਸਾਂ ਦੇ ਪ੍ਰਭਾਵ ਅਧੀਨ ਕਿਸੇ ਥਾਂ 'ਤੇ ਗੋਹੇ ਦਾ ਪੋਚਾ ਫੇਰ ਕੇ, ਆਟੇ ਨਾਲ ਸੱਤ ਲੀਕਾਂ ਵਾਹ ਕੇ ਚੌਕ ਬਣਾਇਆਂ ਜਾਂਦਾ ਹੈ, ਇਸ ਨੂੰ ਚੌਕ ਪੂਰਨਾ ਕਿਹਾ ਜਾਂਦਾ ਹੈ। ਵਿਆਹ ਵਾਲੇ ਮੁੰਡੇ ਕੁੜੀ ਨੂੰ ਇਸ ਚੌਕ 'ਤੇ ਬਿਠਾ ਕੇ ਤੇਲ ਚੜਾਉਣ ਦੀ ਰਸਮ ਕੀਤੀ ਜਾਂਦੀ ਹੈ। ਇਸ ਰਸਮ ਸਮੇਂ ਖੱਬਲ ਨੂੰ ਮੌਲੀ ਦੇ ਧਾਗੇ ਨਾਲ ਬੰਨਿਆ ਹੁੰਦਾ ਹੈ, ਜਿਸ ਦੀ ਮਦਦ ਨਾਲ ਸ਼ਰੀਕੇ ਭਾਈਚਾਰੇ ਦੀਆਂ ਔਰਤਾਂ ਵਾਰੋ-ਵਾਰੀ ਵਿਆਂਹਦੜ ਨੂੰ ਤੇਲ ਚੜਾਉਂਦੀਆਂ ਹਨ। ਤੇਲ ਚੜਾਉਣ ਉਪਰੰਤ ਉਹ ਚੌਕ ਨੂੰ ਆਪਣੇ ਸੱਜੇ ਹੱਥ ਨਾਲ ਸਾਫ਼ ਕਰਦੀ ਹੈ ਅਤੇ ਘਰ ਦੇ ਮੁੱਖ ਦਰਵਾਜ਼ੇ ਉੱਤੇ ਥਾਪਾ ਲਗਾ ਦਿੰਦੀ ਹੈ, ਜਿਸ ਨੂੰ ਚੌਕ ਵਧਾਉਣਾ ਕਿਹਾ ਜਾਂਦਾ ਹੈ।

4. ਕੁਰਾਨ ਪਾਕ ਦੀ ਰਸਮ:

ਇਸਲਾਮ ਨਾਲ ਸੰਬੰਧਿਤ ਪਰਿਵਾਰਾਂ ਵਿੱਚ ਧਾਰਮਿਕ ਤੌਰ 'ਤੇ ਮੇਲ ਵਾਲੇ ਦਿਨ ਕੁਰਾਨ ਪਾਕ ਦੀ ਰਸਮ ਕੀਤੀ ਜਾਂਦੀ ਹੈ। ਇਸ ਰਸਮ ਸਮੇਂ ਧਾਰਮਿਕ ਆਗੂ ਦੀ ਅਹਿਮ ਭੂਮਿਕਾ ਹੁੰਦੀ ਹੈ। ਪੰਜਾਬ ਦੇ ਵੱਕ-ਵ!ਖ ਖਿੱਤਿਆਂ ਵਿਚਲੇ ਮੁਸਲਿਮ ਭਾਈਚਾਰੇ ਵੱਲੋਂ ਇਸ ਰਸਮ ਸਮੇਂ ਵਿਆਹ ਵਾਲੇ ਘਰ ਮੌਲਵੀ ਵੱਲੋਂ ਪਵਿੱਤਰ ਕੁਰਾਨ ਸ਼ਰੀਫ ਵਿੱਚੋਂ ਕੁਝ ਆਇਤਾਂ ਦਾ ਉਚਾਰਨ ਕੀਤਾ ਜਾਂਦਾ ਹੈ। ਕੁਰਾਨ ਪਾਕ ਦੀ ਇਸ ਰਸਮ ਦਾ ਇਸਲਾਮੀ ਮਜ਼ਹਬੀ ਸਾਹਿਤ ਵਿੱਚ ਕੇਂਦਰੀ ਸਥਾਨ ਹਾਸਿਲ ਹਦੀਸ ਤੇ ਕੁਰਾਨ ਸ਼ਰੀਫ਼ ਵਿੱਚ ਕੋਈ ਜ਼ਿਕਰ ਨਹੀਂ ਮਿਲਦਾ। ਇਹ ਰਸਮ ਸਿੱਖ ਧਰਮ ਵਿੱਚ ਵਿਆਹ ਸਮੇਂ ਕਰਵਾਏ ਜਾਂਦੇ ਅਖੰਡ-ਪਾਠ ਅਤੇ ਹਿੰਦੂ ਪਰਿਵਾਰਾਂ ਵੱਲੋਂ ਕੀਤੀ ਜਾਂਦੀ ਹਵਨ ਪੂਜਾ ਨਾਲ ਮੇਲ ਖਾਂਦੀ ਹੈ। ਇਸ ਤਰ੍ਹਾਂ ਪੰਜਾਬ ਦੇ ਮੁਸਲਮਾਨਾਂ ਦੁਆਰਾ ਮੇਲ ਵਾਲੇ ਦਿਨ ਕੁਰਾਨ ਪਾਕ ਦੀ ਕੀਤੀ ਜਾਂਦੀ ਇਹ ਰਸਮ ਮੁਸਲਿਮ ਵਿਆਹ ਪ੍ਰਬੰਧ ਉੱਤੇ ਪੰਜਾਬ ਵਿੱਚ ਸਿੱਖ ਅਤੇ ਹਿੰਦੈ ਵਿਆਹ ਪ੍ਰਬੰਧ ਦੀਆਂ ਰੀਤਾਂ-ਰਸਮਾਂ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ।

5.ਮਿਹਰ:

ਇਸਲਾਮੀ ਭਾਈਚਾਰੇ ਵਿੱਚ ਵਿਆਹ ਸਮੇਂ ਨਿਭਾਈ ਜਾਂਦੀ ਇਹ ਇੱਕ ਮਹੱਤਵਪੂਰਨ ਰਸਮ ਹੈ। ਮੁਸਲਿਮ ਧਾਰਮਿਕ ਮਾਨਤਾ ਅਨੁਸਾਰ ਨਿਕਾਹ ਪੜ੍ਹਨ ਤੋਂ ਪਹਿਲਾਂ ਮਿਹਰ ਨਿਰਧਾਰਿਤ ਕਰਨਾ ਇੱਕ ਜ਼ਰੂਰੀ ਕਾਰਜ ਮੰਨਿਆ ਜਾਂਦਾ ਹੈ। ਫ਼ਾਰਸੀ ਪੰਜਾਬੀ ਕੋਸ਼ ਅਨੁਸਾਰ "ਉਹ ਰਕਮ ਜੋ ਖਾਵੰਦ ਨਿਕਾਹ ਦੇ ਬਦਲੇ ਔਰਤ ਨੂੰ ਅਦਾ ਕਰਦਾ ਹੈ, ਉਸ ਨੂੰ ਮਿਹਰ ਆਖਿਆ ਜਾਂਦਾ ਹੈ।"[6] ਮਿਹਰ ਮੌਲਵੀ ਦੁਆਰਾ ਮੁੰਡੇ ਅਤੇ ਕੁੜੀ ਦੀ ਸਹਿਮਤੀ ਨਾਲ ਦੋ ਵਕੀਲਾਂ ਅਤੇ ਰੱਖਿਅਕ ਦੀ ਮੌਜੂਦਗੀ ਵਿੱਚ ਨਿਰਧਾਰਿਤ ਕੀਤੀ ਜਾਂਦੀ ਹੈ ਜੋ ਕਿ ਨਿਕਾਹਨਾਮੇ ਵਿੱਚ ਵੀ ਦਰਜ ਕੀਤੀ ਜਾਂਦੀ ਹੈ। ਇਹ ਰਕਮ ਲੜਕੇ ਦੀ ਆਰਥਿਕਤਾ ਅਨੁਸਾਰ ਤੈਅ ਕੀਤੀ ਜਾਂਦੀ ਹੈ। ਲੜਕੇ ਦੀ ਹੈਸੀਅਤ ਤੋਂ ਘੱਟ ਜਾਂ ਵੱਧ ਮਿਹਰ ਤੇਅ ਕਰਨਾ ਇਸਲਾਮ ਵਿੱਚਚ ਗ਼ਗੁਾਹ ਮੰਨਿਆ ਜਾਂਦਾ ਹੈ। ਨਿਕਾਹ ਤੋਂ ਬਾਅਦ ਮਿਹਰ ਦੀ ਰਕਮ ਲੜਕੇ ਵੱਲੋਂ ਲੜਕੀ ਨੂੰ ਦੇਣਾ ਜ਼ਰੂਰੀ ਹੁੰਦਾ ਹੈ।

ਨਿਕਾਹ:

ਇਸਲਾਮ ਵਿੱਚ ਨਿਕਾਹ ਨੂੰ ਇੱਕ ਪਵਿੱਤਰ ਬੰਧਨ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਂਦਾ ਹੈ, ਜਿਸ ਵਿੱਚ ਦੋਨਾਂ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ। ਨਿਕਾਹ ਦੇ ਸਮੇਂ ਦੋਵੇਂ ਇਸਤਰੀ ਅਤੇ ਪੁਰਸ਼ ਕਾਜ਼ੀ ਦੇ ਅੱਗੇ ਦੋ ਗ਼ਵਾਹਾਂ ਦੀ ਮੌਜੂਦਗੀ ਵਿੱਚ ਇੱਕ ਵਿਸ਼ੇਸ਼ ਮਿਹਰ ਦੇ ਬਦਲੇ ਇਕ-ਦੂਜੇ ਨੂੰ ਜੀਵਨ ਸਾਥੀ ਸਵੀਕਾਰ ਕਰਦੇ ਹਨ। ਵਿਆਂਹ ਦੇ ਸੰਪੂਰਨ ਹੋਣ ਲਈ ਇਸਤਰੀ ਪੁਰਸ਼ ਦੋਨਾਂ ਦੀ ਸਹਿਮਤੀ ਜ਼ਰੁਰੀ ਹੈ। ਇਸਲਾਮ ਪੁਰਸ਼ ਇਸਤਰੀ ਤੇ ਅਧਿਕਾਰ ਦਿੰਦਾ ਹੈ ਤਾਂ ਇਸਤਰੀ ਨੂੰ ਵੀ ਪੁਰਸ਼ ਤੇ ਅਧਿਕਾਰ ਹੁੰਦਾ ਹੈ। ਹਰ ਮੁਸਲਮਾਨ ਇੱਕ ਸਮੇਂ ਵਿੱਚ ਚਾਰ ਤੀਵੀਆਂ ਨਾਲ ਨਿਕਾਹ ਕਰ ਸਕਦਾ ਹੈ। ਇਨ੍ਹਾਂ ਚਾਰ ਤੀਵੀਆਂ ਦੇ ਹੁੰਦੇ ਹੋਏ ਬਾਂਦੀਆਂ ਨਾਲ ਵੀ ਖੁੱਲ੍ਹ ਹੈ। ਮੁਸਲਮਾਨ ਜੇ ਚਾਹੁੰਣ ਤਦ ਆਪੋ ਵਿੱਚ ਤੀਵੀਆਂ ਬਦਲ ਸਕਦੇ ਹਨ।[7]

ਤਲਾਕ:

ਅੱਲ੍ਹਾ ਦੇ ਲਈ ਹਲਾਲ ਕਾਰਜਾਂ ਵੱਚੋਂ ਸਭ ਤੋਂ ਨਾ-ਪਸੰਦ ਕਾਰਜ ਤਲਾਕ ਹੈ ਪਰੰਤੂ ਜੇ ਆਦਮੀ-ਔਰਤ ਦੀ ਆਪਸ ਵਿੱਚ ਬਿਲਕੁਲ ਨਾ ਬਣੇ ਤਾਂ ਤਲਾਕ ਦਿੱਤਾ ਜਾ ਸਕਦਾ ਹੈ। ਪੁਰਸ਼ ਦੀ ਤਰ੍ਹਾਂ ਔਰਤ ਵੀ ਆਪਣੇ ਪਤੀ ਨੂੰ ਤਲਾਕ ਦੇ ਸਕਦੀ ਹੈ, ਜਿਸ ਨੂੰ ਖਿਲ੍ਹਾ ਕਿਹਾ ਜਾਂਦਾ ਹੈ। ਵਿਧਵਾ ਹੋਣ ਦੀ ਹੈਸੀਅਤ ਵਿੱਚ ਦੂਜਾ ਵਿਆਹ ਵੀ ਕਰਵਾ ਸਕਦੀ ਹੈ ਪਰੰਤੂ ਇਸਲਾਮ ਵਿੱਚ ਤਲਾਕ ਦੇਣਾ ਬਹੁਤ ਹੀ ਸੌਖਾ ਕੰਮ ਬਣਾ ਦਿੱਤਾ ਗਿਆ ਹੈ। ਤਿੰਨ ਵਾਰੀ ਤਲਾਕ, ਤਲਾਕ, ਤਲਾਕ ਕਹਿਣ 'ਤੇ ਤਲਾਕ ਹੋ ਜਾਂਦਾ ਹੈ। ਇੱਕ ਜਾਂ ਦੋ ਤਲਾਕ ਦੇਣ ਦੀ ਸੂਰਤ ਵਿੱਚ ਇੱਦਤ ਦਾ ਸਮਾਂ ਲੰਘ ਜਾਣ ਮਗਰੋਂ ਉਹ ਮਰਦ ਔਰਤ ਆਪਸ ਵਿੱਚ ਮੁੜ ਵਿਆਹ ਕਰਵਾਉਣਾ ਚਾਹੁੰਣ ਤਾਂ ਕਰਵਾ ਸਕਦੇ ਹਨ ਪਰ ਜੇ ਪਤੀ ਤਿੰਨ ਤਲਾਕ ਦੇ ਦੇਵੇ ਤਾਂ ਇੱਦਤ ਦੇ ਸਮੇਂ ਅੰਦਰ ਤਲਾਕ ਵਾਪਿਸ ਲੈ ਲੈਣ ਦਾ ਉਸ ਦਾ ਹੱਕ ਖੁੱਸ ਜਾਂਦਾ ਹੈ ਅਤੇ ਮੁੜ ਨਿਕਾਹ ਉਸ ਸਮੇਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਇਸਤਰੀ ਦਾ ਨਿਕਾਹ ਕਿਸੇ ਹੋਰ ਪੁਰਸ਼ ਨਾਲ ਨਾ ਹੋ ਜਾਵੇ ਤੇ ਉਹ ਆਪਣੀ ਇੱਛਾ ਨਾਲ ਉਸ ਨੂੰ ਤਲਾਕ ਨਾ ਦੇ ਦੇਵੇ। [8]
ਹਵਾਲੇ:-

  1. ਕੋਟਭਾਈ, ਗੁਰਦਿਆਲ ਸਿੰਘ (2012). ਪੰਜਾਬੀ ਲੋਕ (ਇੱਕ ਤਵਾਰੀਖੀ ਝਲਕ). Unistar international publisher. p. 64.
  2. ਸਿੰਘ, ਵਰਿੰਦਰ. ਮੁਸਲਮਾਨਾਂ ਦੇ ਵਿਆਹ ਦੀਆਂ ਰੀਤਾਂ-ਰਸਮਾਂ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਅਣ-ਪ੍ਰਕਾਸ਼ਿਤ (ਖੋਜ-ਨਿਬੰਧ). p. 48.
  3. ਅਮੋਲ, ਐੱਸ ਐੱਸ (1988). ਧਰਮਾਂ ਦੀ ਮੁੱਢਲੀ ਜਾਣਕਾਰੀ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ.
  4. ਸਿੰਘ, ਗੁਲਵੰਤ (1963). ਅਵਾਰਿਫ਼-ਊਲ-ਆਰਿਫ਼. ਲੁਧਿਆਣਾ. p. 7.{{cite book}}: CS1 maint: location missing publisher (link)
  5. ਤਲਵਾੜਾ, ਪ੍ਰੋ.ਗੁਰਜੰਟ ਸਿੰਘ (2014). ਇਸਲਾਮ ਸਿਧਾਂਤ ਤੇ ਸਿੱਖਿਆ. ਅੰਮ੍ਰਿਤਸਰ: ਵਾਰਿਸ ਸ਼ਾਹ ਫਾਉਡੇਸ਼ਨ. p. 33.
  6. ਡਾ. ਰਾਜਿੰਦਰ ਸਿੰਘ ਲਾਂਬਾ (ਮੁਖ ਸੰਪਾਦਕ),, ਪ੍ਰੋ. ਗੁਲਵੰਤ ਸਿੰਘ (ਸੰਸੋਧਕ). ਫ਼ਾਰਸੀ-ਪੰਜਾਬੀ ਕੋਸ਼. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 670.{{cite book}}: CS1 maint: extra punctuation (link)
  7. ਸਿੰਘ, ਭਾਈ ਸੇਵਾ (2006). ਹਜ਼ਰਤ ਮੁਹੰਮਦ ਸਾਹਿਬ. ਅੰਮ੍ਰਿਤਸਰ: ਭਾ. ਚਤਰ ਸਿੰਘ ਜੀਵਨ ਸਿੰਘ. p. 85.
  8. ਰੈਣਾ, ਡਾ.ਅੰਮ੍ਰਿਤ ਕੌਰ. ਸਿੱਖ ਧਰਮ ਤੇ ਇਸਲਾਮ ਧਰਮ. pp. 56 to58.