ਪੰਜਾਬੀ ਲੋਕਧਾਰਾ ਗਰੁੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬੀ ਲੋਕਧਾਰਾ ਗਰੁੱਪ ਦਾ ਲੋਗੋ

'ਪੰਜਾਬੀ ਲੋਕਧਾਰਾ' ਫੇਸਬੁੱਕ ਦਾ ਨਿਵੇਕਲਾ ਗਰੁੱਪ ਹੈ ਜਿਸ ਦੇ 21600 ਤੋਂ ਵੱਧ ਮੈਂਬਰ ਹਨ। ਫੇਸਬੁੱਕ ਦਾ ਇਹ ਇੱਕ ਅਜਿਹਾ ਗਰੁੱਪ ਹੈ ਜਿਸ ਵਿੱਚ ਦੁਨੀਆ ਭਰ ਦੇ ਪੰਜਾਬੀ ਲੋਕ ਸ਼ਾਮਲ ਹਨ। ਇਹ ਗਰੁੱਪ 16 ਮਾਰਚ 2013 ਨੂੰ ਪਿੰਡ ਧੌਲਾ ਦੇ ਵਾਸੀ (ਪੇਸ਼ੇ ਵਜੋਂ ਪੱਤਰਕਾਰ) ਗੁਰਸੇਵਕ ਸਿੰਘ ਧੌਲਾ ਨੇ ਬਣਾਇਆ ਸੀ। ਗਰੁੱਪ ਦੀ ਨਿਵੇਕਲੀ ਗੱਲ ਇਹ ਹੈ ਕਿ ਇਸ ਦੇ ਮੈਂਬਰ ਹਰ ਸਾਲ ਮਾਰਚ ਮਹੀਨੇ ਵਿੱਚ ਇਕੱਠੇ ਹੋ ਕੇ ਸਲਾਨਾ ਪ੍ਰੋਗਰਾਮ ਕਰਦੇ ਹਨ।

ਪੰਜਾਬੀ ਲੋਕਧਾਰਾ ਗਰੁੱਪ ਦਾ ਮੰਤਵ[ਸੋਧੋ]

ਪੰਜਾਬੀ ਲੋਕਧਾਰਾ ਪੰਜਾਬੀ ਸਭਿਆਚਾਰ ਦੀ ਜੜ੍ਹ ਹੈ। ਇਸ ਗਰੁੱਪ ਦਾ ਮੰਤਵ ਪੰਜਾਬੀ ਭਾਈਚਾਰੇ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੋੜਨਾ, ਭੁਲਦੀ ਜਾ ਰਹੀ ਵਿਰਾਸਤ ਨੂੰ ਚੇਤੇ ਚ ਰੱਖਣ ਲਈ ਪ੍ਰੇਰਿਤ ਕਰਨਾ ਅਤੇ ਮਰ ਰਹੇ ਸ਼ਬਦਾ ਨੂੰ ਮਰਨ ਤੋਂ ਬਚਾਉਣ ਲਈ ਆਪਣੇ ਹਿੱਸੇ ਦੇ ਯਤਨ ਕਰਨਾ ਹੈ। ਇਸ ਗਰੁੱਪ ਦੇ ਮੈਂਬਰ ਪੰਜਾਬੀ ਲੋਕਧਾਰਾ ਨਾਲ ਸਬੰਧ ਰਖਦੀਆਂ ਫੋਟੋਆਂ, ਜਾਣਕਾਰੀ ਅਤੇ ਪੰਜਾਬੀ ਦੇ ਵਿੱਸਰ ਰਹੇ ਸ਼ਬਦਾਂ ਨੂੰ ਦੂਜੇ ਮੈਂਬਰਾਂ ਅੱਗੇ ਰਖਦੇ ਹਨ। ਇਸ ਤਰਾਂ ਵਿੱਸਰ ਰਹੀ ਸਮੱਗਰੀ ਅਤੇ ਸ਼ਬਦਾਂ ਦਾ ਮੈਂਬਰਾਂ ਦੀ ਚੇਤਨਾ ਵਿੱਚ ਪੁਨਰ-ਜਨਮ ਹੁੰਦਾ ਹੈ।

ਪੰਜਾਬੀ ਲੋਕਧਾਰਾ ਗਰੁੱਪ ਦੇ ਨਿਯਤ ਕੀਤੇ ਗੲੇ ਅਸੂਲ[ਸੋਧੋ]

 • ਹਰ ਮੈਂਬਰ 24 ਘੰਟੇ ਵਿੱਚ ਇੱਕ ਤੋਂ ਵੱਧ ਪੋਸਟ ਨਾ ਪਾਵੇ। ਆਪਣੀ ਪਾਈ ਗਈ ਪੋਸਟ ਦਾ 24 ਘੰਟੇ ਬਾਅਦ ਸਹੀ ਜਵਾਬ ਵੀ ਦਿਓ।
 • ਪੋਸਟ ਪੰਜਾਬੀ ਲੋਕਧਾਰਾ ਨਾਲ ਸਬੰਧ ਰਖਦੀ ਹੋਵੇ।
 • ਗਰੁੱਪ ਵਿੱਚ ਕਵਿਤਾ ਕਹਾਣੀ, ਵੀਡੀਓ ਦੀ ਪੋਸਟ ਨਾ ਪਾਈ ਜਾਵੇ।
 • ਜੇ ਕੋਈ ਵੀਡੀਓ ਪੰਜਾਬੀ ਲੋਕਧਾਰਾ ਨਾਲ ਸਿੱਧਾ ਸਬੰਧ ਰਖਦੀ ਹੈ, ਤੁਸੀਂ ਉਸ ਨੂੰ ਗਰੁੱਪ ਦੇ ਮੈਂਬਰਾਂ ਨਾਲ ਸਾਂਝੀ ਕਰਨੀ ਚਹੁੰਦੇ ਹੋ ਤਾਂ ਉਹ ਵੀਡੀਓ ਜਾਂ ਲਿੰਕ ਜਾਂ ਗਰੁੱਪ ਦੇ ਕਿਸੇ ਵੀ ਐਡਮਨ ਨੂੰ ਭੇਜ ਦਿਓ। ਸਬੰਧਿਤ ਐਡਮਨ ਅੰਤਿਮ ਫੈਸਲਾ ਕਰੇਗਾ। ਜੇ ਉਹ ਵੀਡੀਓ ਢੁਕਵੀਂ ਹੋਈ ਤਾਂ ਗਰੁੱਪ ਵਿੱਚ ਆਪ ਪੋਸਟ ਕਰ ਦੇਵਗਾ। ਕੋਈ ਵੀ ਮੈਂਬਰ ਸਿੱਧੀ ਵੀਡੀਓ ਨਾ ਪਾਵੇ।
 • ਸਿਰਫ ਆਪ ਪੋਸਟਾਂ ਹੀ ਨਾ ਪਾਓ ਸਗੋ ਦੂਜੇ ਮੈਂਬਰਾਂ ਦੀਆਂ ਪਾਈਆਂ ਪਾਈਆਂ ਪੋਸਟਾਂ ਤੇ ਵੀ ਆਪਣੇ ਵਿਚਾਰ ਦਿਉ।
 • ਆਪਣੀ ਟਾਇਮਲਾਈਨ ਜਾਂ ਕਿਸੇ ਹੋਰ ਗਰੁੱਪ ਵੀ ਕੋਈ ਪੋਸਟ ਇਸ ਗੁਰੱਪ ਨਾਲ ਟੈਗ ਨਾ ਕਰੋ।
 • ਇਸ ਗਰੁੱਪ ਨੂੰ ਕਿਸੇ ਹੋਰ ਗਰੁੱਪ ਦੀ ਮਸ਼ਹੂਰੀ ਕਰਨ ਲਈ ਨਾ ਵਰਤਿਆ ਜਾਵੇ।
 • ਵਿਸਵਾਸ਼,ਵਹਿਮ-ਭਰਮ ਅਤੇ ਰਵਾਇਤਾਂ ਲੋਕਧਾਰਾ ਦਾ ਹੀ ਹਿੱਸਾ ਹਨ, ਇਹਨਾਂ ਨੂੰ ਮੰਨੋ ਭਾਵੇਂ ਨਾ ਮੰਨੋ ਪਰ ਮਸਲਾ ਨਾ ਬਣਾਓ।
 • ਕੋਈ ਵਿਵਾਦ ਤਾਂ ਕਿਸੇ ਵੀ ਐਡਮਨ ਨਾਲ ਮੈਸਜ਼ ਬਾਕਸ ਵਿੱਚ ਗੱਲ ਕਰ ਲਓ।
 • ਕੋਈ ਵੀ ਮੈਂਬਰ ਐਸੀ ਟਿੱਪਣੀ ਨਾ ਕਰੇ ਜਿਹੜੀ ਦੂਜੇ ਧਰਮ ਖਿਲਾਫ ਜਾਂ ਕਿਸੇ ਧਰਮ ਦਾ ਮਜਾਕ ਉਡਾਉਦੀ ਹੋਵੇ ਕਿਉਕੇ ਇਸ ਨਾਲ ਲੋਕਾਂ ਦੇ ਮੋਨੋਭਾਵ ਜੁੜੇ ਹੁੰਦੇ ਹਨ।
 • ਕਿਸੇ ਵੀ ਧਰਮ ਨਾਲ ਸਿੱਧਾ ਸਬੰਧ ਰਖਦਾ ਅਜਿਹਾ ਸ਼ਬਦ ਨਾ ਪਾਓ ਜਿਸ ਨਾਲ ਕਲੇਸ ਪੈ ਸਕਦਾ ਹੋਵੇ। ਯਾਦ ਰੱਖੋ ਇਹ ਧਾਰਮਿਕ ਗਰੁੱਪ ਨਹੀਂ ਹੈ।
 • ਪੰਜਾਬੀ ਲੋਕਧਾਰਾ ਨਾਲ ਸਬੰਧਿਤ ਕਿੱਸੇ, ਕਹਾਣੀਆਂ ਅਤੇ ਫੀਚਰ ਜਿਹੜੇ ਬਹੁਤ ਲੰਮੇ ਹੁੰਦੇ ਹਨ ਨੂੰ ਪੋਸਟ ਦੇ ਰੂਪ ਵਿੱਚ ਪਾਉਣ ਦੀ ਥਾਂ ਡਾਕੂਮੈਂਟ ਬਣਾ ਕੇ ਪਾਓ।
 • ਕੋਈ ਵੀ ਮੈਂਬਰ ਕਿਸੇ ਦੇ ਜਾਂ ਆਪਣੇ ਜਨਮ ਦਿਨ ਦੀ ਪੋਸਟ ਨਾ ਪਾਵੇ ਪਰ ਐਡਮਨ ਸਰਗਰਮ ਮੈਂਬਰਾਂ ਦੇ ਜਨਮ ਦਿਨ ਦੀਆਂ ਪੋਸਟਾਂ ਪਾ ਸਕਦੇ ਹਨ।
 • ਗਰੁੱਪ ਦਾ ਕੋਈ ਵੀ ਮੈਂਬਰ ਜਿਸ ਨੇ ਪੰਜਾਬੀ ਲੋਕਧਾਰਾ ਦੀ ਤਰਜ ਤੇ ਨਵਾ ਗਰੁੱਪ ਬਣਾ ਲਿਆ ਹੋਵੇ ਉਹ ਪੰਜਾਬੀ ਲੋਕਧਾਰਾ ਦਾ ਮੈਂਬਰ ਨਹੀਂ ਰਹਿ ਸਕਦਾ।

ਗਰੁੱਪ ਦੇ ਮੌਜੂਦਾ ਐਡਮਨ[ਸੋਧੋ]

 • ਗੁਰਸੇਵਕ ਸਿੰਘ ਧੌਲਾ
 • ਵਰਿੰਦਰ ਜੀਤ ਕੌਰ ਸਿੰਮੀ
 • ਮਨਜੀਤ ਸਿੰਘ ਮੰਨੀ
 • ਜਸਵੀਰ ਕੌਰ ਪਨੇਸਰ
 • ਸੁਖਪਾਲ ਸਿੰਘ ਜੱਸਲ

ਗਰੁੱਪ ਦੇ ਸਾਬਕਾ ਐਡਮਨ[ਸੋਧੋ]

 • ਗੁਰਸੇਵਕ ਸਿੰਘ ਚਾਹਲ
 • ਡਾ. ਕੁਲਦੀਪ ਸਿੰਘ ਦੀਪ
 • ਸੁਰਜੀਤ ਕੌਰ
 • ਸੁਲਤਾਨਾ ਬੇਗਮ
 • ਜੱਸ ਮਲਕੀਤ
 • ਡਾ. ਸਵਰਨਜੀਤ ਕੌਰ ਗਰੇਵਾਲ
 • ਸੁਖਵਿੰਦਰ ਕੌਰ ਸੁੱਖੀ
 • ਦਲਬੀਰ ਕੌਰ
 • ਨਰਿੰਦਰ ਸਿੰਘ
 • ਹਾਕਮ ਸਿੰਘ ਜਵੰਧਾ
 • ਰਵਿੰਦਰ ਰਵੀ
 • ਸੁਨੀਲ ਸਾਈਂ

ਗਰੁੱਪ ਦੀਆਂ ਅੰਤਰਦ੍ਰਿਸ਼ਟੀਆਂ[ਸੋਧੋ]

'ਅੰਤਰਦ੍ਰਿਸ਼ਟੀਆ' ਦਾ ਭਾਵ ਉਨ੍ਹਾਂ ਸਰਗਰਮੀਆਂ ਤੋਂ ਹੈ ਜਿਹੜੀਆਂ ਗਰੁੱਪ ਦੇ ਐਡਮਨਾਂ ਦੀ ਨਿਗਾ ਵਿੱਚ ਹੁੰਦੀਆਂ ਹਨ। ਆਮ ਮੈਂਬਰਾਂ ਦਾ ਇਹਨਾਂ ਸਰਗਰਮੀਆਂ ਨਾਲ ਵਾਹ-ਵਾਸਤਾ ਨਹੀਂ ਹੁੰਦਾ। ਪ੍ਰਬੰਧਕ ਇਹਨਾਂ ਸਰਗਰਮੀਆ ਦੇ ਆਧਾਰ ਤੇ ਕਈ ਕਿਸਮ ਦੇ ਫ਼ੈਸਲੇ ਲੈਂਦੇ ਹਨ ਜਿਹੜੇ ਗਰੁੱਪ ਨੂੰ ਚੰਗਾ ਬਣਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ। ਅੰਤਰਦ੍ਰਿਸ਼ਟੀਆ' ਦੇ ਆਧਾਰ ਤੇ ਪਤਾ ਲਗਦਾ ਹੈ ਕਿ ਕਿਹੜਾ ਮੈਂਬਰ ਕਿਨਾ ਸਰਗਰਮ ਹੈ ਅਤੇ ਗਰੁੱਪ ਨੂੰ ਉਸ ਦਾ ਯੋਗਦਾਨ ਕੀ ਹੈ। ਸਾਲ 2020 ਦੇ ਸ਼ੁਰੂ ਵਿੱਚ ਪੰਜਾਬੀ ਲੋਕਧਾਰਾ ਦੇ ਮੈਂਬਰਾਂ ਦੀ ਗਿਣਤੀ 20,000 ਦੇ ਕਰੀਬ ਹੈ। ਇੱਕ ਮਹੀਨੇ ਵਿੱਚ 1,80,000 ਪੋਸਟਾਂ ਟਿੱਪਣੀਆਂ ਅਤੇ ਪ੍ਰਤੀਕ੍ਰਿਆਵਾਂ ਹੁੰਦੀਆਂ ਹਨ। ਇਸ ਗਰੁੱਪ ਵਿੱਚ 15000 ਤੋਂ ਵੱਧ ਮੈਂਬਰ ਸਰਗਰਮ ਰਹਿੰਦੇ ਹਨ। ਸੋਮਵਾਰ ਨੂੰ ਸਰਗਰਮ ਮੈਂਬਰਾਂ ਦੀ ਗਿਣਤੀ ਬਾਕੀ ਦਿਨਾਂ ਨਾਲੋਂ ਵੱਧ ਹੁੰਦੀ ਹੈ। ਭਾਰਤੀ ਸਮੇਂ ਅਨੁਸਾਰ ਦੁਪਹਿਰ 4 ਵਜੇ ਤੋਂ ਬਾਅਦ ਮੈਂਬਰਾਂ ਦੀਆਂ ਸਰਗਰਮੀਆ ਵਧ ਜਾਂਦੀਆਂ ਹਨ। ਇੱਕ ਦਿਨ ਵਿੱਚ ਔਸਤ 2000 ਟਿੱਪਣੀਆਂ ਹੁੰਦੀਆਂ ਹਨ। ਇਸ ਗਰੁੱਪ ਵਿੱਚ ਇੱਕ ਦਿਨ ਵਿੱਚ ਔਸਤ 16 ਮੈਂਬਰ ਨਵੇਂ ਆਉਂਦੇ। ਸਰਗਰਮ ਮੈਂਬਰਾਂ ਵਿੱਚ 75% ਮਰਦ ਅਤੇ 25% ਔਰਤਾਂ ਸਰਗਰਮ ਹਨ। ਜਿਨ੍ਹਾਂ ਪ੍ਰਮੁੱਖ ਦੇਸ਼ਾਂ ਵਿੱਚ ਪੰਜਾਬੀ ਲੋਕਧਾਰਾ ਨੂੰ ਪੜ੍ਹਿਆ- ਗਣਿਆ ਜਾਂਦਾ ਹੈ ਉਹਨਾਂ ਵਿੱਚ ਲੜੀਵਾਰ - ਭਾਰਤ, ਕੈਨੇਡਾ, ਆਸਟਰੇਲੀਆ, ਸੰਯੁਕਤ ਰਾਜ, ਬਰਤਾਨੀਆ, ਸੰਯੁਕਤ ਅਰਬ ਅਮੀਰਾਤ, ਇਟਲੀ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਜਰਮਨੀ ਅੱਗੇ ਹਨ। ਮੈਂਬਰਾਂ ਦੀ ਗਿਣਤੀ ਦੇ ਹਿਸਾਬ ਨਾਲ ਲੜੀਵਾਰ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਜਲੰਧਰ, ਫ਼ਰੀਦਕੋਟ, ਚੰਡੀਗੜ੍ਹ, ਬਰਨਾਲਾ, ਸੰਗਰੂਰ ਅਤੇ ਦਿੱਲੀ ਦਾ ਨਾਮ ਅੱਗੇ ਹੈ।

ਪੰਜਾਬੀ ਲੋਕਧਾਰਾ ਗਰੁੱਪ ਦੀਆਂ ਪਰਿਵਾਰਿਕ ਮਿਲਣੀਆਂ[ਸੋਧੋ]

13 ਮਾਰਚ 2016, ਬਰਨਾਲਾ[ਸੋਧੋ]

ਇਸ ਗਰੁੱਪ ਵੱਲੋਂ ਆਪਣਾ ਪਹਿਲਾ ਵੱਡਾ ਸਮਾਗਮ ਬਰਨਾਲਾ ਵਿੱਚ ਕੀਤਾ ਗਿਆ ਜਿਸ ਵਿੱਚ ਸਾਰੇ ਪੰਜਾਬ ਵਿਚੋਂ 200 ਦੇ ਕਰੀਬ ਮੈਂਬਰ ਆਏ। ਲੇਖਕ ਜਨਮੇਜਾ ਸਿੰਘ ਜੌਹਲ ਦੀ ਕਿਤਾਬ 'ਮੁਹੱਬਤੀ ਬੋਲੀਆਂ' ਰਿਲੀਜ਼ ਕੀਤੀ ਗਈ। ਇਸ ਤੋਂ ਇਲਾਵਾ ਪੰਜਾਬੀ ਲੋਕਧਾਰਾ ਨਾਲ ਸਬੰਧਿਤ ਇੱਕ ਕੈਲੰਡਰ ਵੀ ਰਿਲੀਜ਼ ਕੀਤਾ ਗਿਆ।[1][2][3][4]

26 ਮਾਰਚ 2017, ਪੰਜਾਬੀ ਭਵਨ, ਲੁਧਿਆਣਾ[ਸੋਧੋ]

ਇਸ ਗਰੁੱਪ ਵੱਲੋਂ ਦੂਜੀ ਲੋਕਧਾਰਾ ਮਿਲਣੀ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਕੀਤੀ ਗਈ। ਇਸ ਮਿਲਣੀ ਵਿੱਚ 250 ਦੇ ਕਰੀਬ ਮੈਂਬਰ ਹਾਜ਼ਰ ਹੋਏ। ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾਂ ਰੂਪਾਂ ਦੀ ਸਾਂਭ ਸੰਭਾਲ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਨਵੇਂ ਮੈਂਬਰਾਂ ਨਾਲ ਜਾਣ-ਪਛਾਣ ਕਰਵਾਈ ਗਈ। ਪੰਜਾਬੀ ਲੋਕਧਾਰਾ ਦਾ ਨਵਾਂ ਕੈਲੰਡਰ ਰਿਲੀਜ਼ ਕੀਤਾ ਗਿਆ। ਗਰੁੱਪ ਦੀ ਮੈਂਬਰ ਰਜਿੰਦਰ ਕੌਰ ਦੀ ਬਾਤਾਂ ਦੀ ਕਿਤਾਬ ਦਾ ਨਵਾਂ ਐਡੀਸ਼ਨ ਰਿਲੀਜ਼ ਕੀਤਾ ਗਿਆ। ਜਨਮੇਜਾ ਸਿੰਘ ਜੌਹਲ ਦੀ ਕਿਤਾਬ 'ਹਾਇਕੂ' ਰਿਲੀਜ਼ ਕੀਤੀ ਗਈ।

6 ਅਗਸਤ 2017, ਮਹਾਰਾਜਾ ਦਲੀਪ ਸਿੰਘ ਯਾਦਗਾਰ, ਬੱਸੀਆਂ ਕੋਠੀ, ਨੇੜੇ ਰਾਏਕੋਟ, ਲੁਧਿਆਣਾ[ਸੋਧੋ]

ਪੰਜਾਬੀ ਲੋਕਧਾਰਾ ਗਰੁੱਪ ਵੱਲੋਂ ਰਵਾਇਤੀ ਢੰਗ ਨਾਲ ਇੱਕ ਮੇਲਾ ਲਗਾਇਆ ਗਿਆ। ਮੇਲੇ ਦਾ ਮੁੱਖ ਮਕਸਦ ਗਰੁੱਪ ਦੇ ਮੈਂਬਰਾਂ ਨੂੰ ਮਾਹਾਰਾਜਾ ਦਲੀਪ ਸਿੰਘ ਤੇ ਇਤਿਹਾਸ ਤੋਂ ਜਾਣੂ ਕਰਵਾਉਣਾ ਸੀ। ਇਸ ਮੇਲੇ ਨੂੰ ਅੰਬ ਦੇ ਰੁੱਖ ਹੇਠ ਤੀਆਂ ਦੇ ਦਿਨ ਵਜੋਂ ਮਨਾਇਆ ਗਿਆ। ਜਿਸ ਵਿੱਚ ਪੀਘਾਂ ਪਾਈਆਂ ਗਈਆਂ ਅਤੇ ਖੀਰ-ਪੂੜਿਆਂ ਦਾ ਲੰਗਰ ਲਾਇਆ ਗਿਆ। ਕੁੜੀਆਂ ਨੇ ਨੱਚ-ਨੱਚ ਕੇ ਖੂਬ ਧਮਾਲਾਂ ਪਾਈਆਂ। ਨਵਜੋਤ ਸਿੰਘ ਜਰਗ ਦਾ ਢਾਡੀ ਜਥਾ, ਲੋਕ ਗਾਇਕਾ ਗੁਰਲਗਨ ਕੌਰ ਅਤੇ ਉਭਰਦੇ ਨੌਜਵਾਨ ਗਾਇਕ ਨਵਜੋਤ ਸਿੰਘ ਸਿੱਧੂ ਨੇ ਲੋਕ ਗੀਤ ਗਾੲੇ। ਗਰੁੱਪ ਦੇ ਬਹੁਤ ਸਾਰੇ ਮੈਂਬਰ ਰਵਾਇਤੀ ਕੱਪੜੇ ਪਾ ਕੇ ਆਏ। ਤੀਆਂ ਦੇ ਦਿਨ ਹੋਣ ਕਰਕੇ ਗਰੁੱਪ ਦੀ ਮੈਂਬਰ ਬੇਬੇ ਜਗੀਰ ਕੌਰ ਨੂੰ ਸੰਧਾਰਾ ਵੀ ਦਿੱਤਾ ਗਿਆ।

18 ਮਾਰਚ 2018, ਪੰਜਾਬ ਪੈਲੇਸ, ਬਾਈਪਾਸ ਨਕੋਦਰ[ਸੋਧੋ]

ਇਸ ਮਿਲਣੀ ਵਿੱਚ 350 ਤੋਂ ਵੱਧ ਮੈਂਬਰ ਸ਼ਾਮਲ ਹੋਏ। ਪੰਜਾਬੀ ਲੋਕਧਾਰਾ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਕਿਤਾਬਾਂ 'ਪੰਜਾਬੀ ਲੋਕਧਾਰਾ ਦਾ ਮੁਹਾਂਦਰਾ' ਅਤੇ 'ਪੰਜਾਬੀ ਲੋਕਧਾਰਾ ਸ਼ਬਦ ਕੋਸ਼-1' ਲੋਕ ਅਰਪਿਤ ਕੀਤੀਆਂ ਗਈਆਂ। 'ਪੰਜਾਬੀ ਲੋਕਧਾਰਾ ਦਾ ਮੁਹਾਂਦਰਾ'ਕਿਤਾਬ ਵਿੱਚ ਗਰੁੱਪ ਦੇ ਮੈਂਬਰਾਂ ਦੀਆਂ ਰਚਨਾਵਾਂ ਹਨ ਜਦ ਕਿ 'ਪੰਜਾਬੀ ਲੋਕਧਾਰਾ ਸ਼ਬਦ ਕੋਸ਼-1' ਗਰੁੱਪ ਦੀ ਮੈਂਬਰ ਕਰਮਜੀਤ ਕੌਰ ਅੰਜੂ ਵੱਲੋਂ ਇਕੱਠੇ ਕੀਤੇ ਸ਼ਬਦਾਂ ਦਾ ਸਮੂਹ ਹੈ। ਨਕੋਦਰ ਮਿਲਣੀ ਸਮੇਂ ਵਿਦਵਾਨਾਂ ਨੇ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਸੁਝਾਅ ਪੇਸ਼ ਕੀਤੇ, ਗਰੁੱਪ ਦੇ 10 ਸਰਗਰਮ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ,ਪੰਜਾਬੀ ਸਭਿਆਚਾਰ ਨੂੰ ਦਰਸਾਉਦੀ ਪ੍ਰਦਰਸ਼ਨੀ ਲਾਈ ਗਈ ਅਤੇ ਕਿਤਾਬਾਂ ਦੀਆਂ ਸਟਾਲਾਂ ਲਾਈਆਂ ਗਈਆਂ।

19 ਅਗਸਤ 2018, ਮਹਾਰਾਜਾ ਦਲੀਪ ਸਿੰਘ ਯਾਦਗਾਰ, ਬੱਸੀਆਂ ਕੋਠੀ, ਨੇੜੇ ਰਾਏਕੋਟ, ਲੁਧਿਆਣਾ[ਸੋਧੋ]

ਇਸ ਮਿਲਣੀ ਵਿੱਚ ਪੰਜਾਬੀ ਲੋਕਧਾਰਾ ਗਰੁੱਪ ਦੇ 700 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ। ਪੰਜਾਬੀ ਲੋਕ ਗਾਇਕਾ ਮੀਨੂ ਸਿੰਘ, ਪੰਜਾਬੀ ਫਿਲਮੀ ਕਲਾਕਾਰ ਪੰਮੀ ਸਿੱਧੂ, ਥੀਏਟਰ ਕਲਾਕਾਰ ਰੂਪਿੰਦਰ ਕੌਰ ਖਿੱਚ ਦਾ ਕੇਂਦਰ ਰਹੇ। ਕੁੜੀਆਂ ਦੀਆਂ ਕੋਈ ਪਾਰਟੀਆਂ ਨੇ ਗਿੱਧਾ ਪਾਇਆ। ਪਾਲੀ ਖਾਦਮ ਅਤੇ ਖਾਨ ਪਾਰਟੀ ਧੌਲਾ ਦੇ ਗੱਭਰੂਆਂ ਨੇ ਭੰਗੜਾ ਪਾਇਆ। ਗਰੁੱਪ ਦੇ ਬਹੁਗਿਣਤੀ ਮੈਂਬਰ ਰਵਾਇਤੀ ਬਾਣੇ ਪਾ ਕੇ ਮੇਲੇ ਤੇ ਪੁੱਜੇ। ਇਸ ਥਾਂ ਤੇ ਇਹ ਦੂਜਾ ਸਮਾਗਮ ਸੀ। ਇਸ ਤੋਂ ਪਹਿਲਾਂ 6 ਅਗਸਤ 2017 ਨੂੰ ਵੀ ਇਥੇ ਪੰਜਾਬੀ ਲੋਕਧਾਰਾ ਦੇ ਮੈਂਬਰਾਂ ਨੇ ਮੇਲਾ ਲਾਇਆ ਸੀ।

17 ਅਪ੍ਰੈਲ 2019, ਮਹਾਰਾਜਾ ਦਲੀਪ ਸਿੰਘ ਯਾਦਗਾਰ, ਬੱਸੀਆਂ ਕੋਠੀ, ਨੇੜੇ ਰਾਏਕੋਟ, ਲੁਧਿਆਣਾ[ਸੋਧੋ]

ਪੰਜਾਬੀ ਲੋਕਧਾਰਾ ਗਰੁੱਪ ਵੱਲੋਂ ਵਿਸਾਖੀ ਮੇਲਾ ਰਵਾਇਤੀ ਢੰਗ ਨਾਲ ਲਾਇਆ ਗਿਆ। ਮੇਲੇ ਦਾ ਮੁੱਖ ਮਕਸਦ ਗਰੁੱਪ ਦੇ ਮੈਂਬਰਾਂ ਨੂੰ ਵਿਸਾਖੀ ਦੇ ਪ੍ਰਸਿੱਧ ਤਿਉਹਾਰ ਤੋਂ ਜਾਣੂ ਕਰਵਾਉਣਾ ਸੀ। ਇਸ ਮੇਲੇ ਵਿੱਚ ਪੰਜਾਬ ਅਤੇ ਦੂਰ-ਦੁਰਾਡੀਆਂ ਥਾਵਾਂ ਤੋਂ 450 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ। ਮੇਲੇ ਵਿੱਚ ਜਲੇਬੀਆਂ ਅਤੇ ਪਕੌੜੇ ਮਸ਼ਹੂਰ ਰਹੇ। ਨਾਮਵਰ ਗਾਇਕਾਂ ਅਤੇ ਗਾਇਕਾਵਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਗਾਇਕ ਹਰਿੰਦਰ ਸਿੰਘ ਸੰਧੂ ਨੂੰ ਲੋਕਾਂ ਨੇ ਪਿਆਰ ਨਾਲ ਸੁਣਿਆ। ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਲਾਈ ਗਈ। ਹੱਥੀਂ ਤਿਆਰ ਕੀਤੀਆਂ ਫੁਲਕਾਰੀਆਂ ਦੀ ਵਿੱਕਰੀ ਹੋਈ।

ਗਰੁੱਪ ਦਾ ਫੇਸਬੁੱਕ ਪਤਾ[ਸੋਧੋ]

ਹਵਾਲੇ[ਸੋਧੋ]

 1. https://www.youtube.com/watch?v=2TwvYFYZX-s
 2. https://www.youtube.com/watch?v=ZuTZQZC4R2A&t=14s
 3. https://www.youtube.com/watch?v=EIbgiKNFZO0&t=9s
 4. https://www.youtube.com/watch?v=kWf7t7mrZmw&t=5s