ਸਮੱਗਰੀ 'ਤੇ ਜਾਓ

ਪੰਜਾਬੀ ਲੋਕਯਾਨ - ਵਿਹਾਰਕ ਪੱਖ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭੂਮਿਕਾ:-

[ਸੋਧੋ]

ਸ਼੍ਰਿਸ਼ਟੀ ਉੱਤੇ ਜਿੰਨੇ ਵੀ ਜੀਵ-ਜੰਤੂ ਹਨ, ਉਹਨਾਂ ਦਾ ਪ੍ਰਕਿਰਤੀ ਨਾਲ ਗੂੂੜ੍ਹਾ ਸੰਬੰਧ ਹੈ। ਮਨੁੱਖ ਨੇ ਆਪਣੀ ਭਾਸ਼ਾ ਰਾਹੀਂ ਪ੍ਰਕਿਰਤੀ ਨਾਲ ਗੂੜ੍ਹਾ ਸਬੰਧ ਜੋੜ ਲਿਆ ਹੈ। ਭਾਸ਼ਾ ਦੀ ਅਣਹੋਂਦ ਕਾਰਨ ਦੂਜੇ ਜੀਵ-ਜੰੰਤੂ ਪ੍ਰਕਿਰਤੀ ਦੀ ਸੁੰੰਦਰਤਾ ਨੂੰ ਵੇਖ ਤੇ ਮਾਣ ਸਕਦੇ ਹਨ ਪਰ ਦੂਜਿਆਂਂ ਨਾਲ ਸਾਂਂਝਾ ਨਹੀਂਂ ਕਰ ਸਕਦੇ। ਭਾਸ਼ਾ ਇੱਕ ਦਿਨ ਵਿੱਚ ਪੈੈਦਾ ਨਹੀਂ ਹੋ ਸਕਦੀ।ਭਾਸ਼ਾ ਦੀ ਪ੍ਰਪੱਕਤਾ ਤੋਂ ਬਾਅਦ ਮਨੁੱਖ ਨੇ ਜ਼ਿੰੰਦਗੀ ਤੇ ਕੁਦਰਤ ਨੂੰ ਮਾਨਣ ਲਈ ਆਪਣੇ ਭਾਵਾਂ ਦਾ ਪ੍ਰਗਟਾਵਾ ਇਸ ਰਾਹੀਂ ਕੀਤਾ। ਇਹ ਪ੍ਰਗਟਾਵਾ ਲੋਕ ਸਾਹਿਤ ਹੀ ਸੀ। ਪ੍ਰਕਿਰਤੀ ਤੇ ਸਮਾਜ ਨਾਲ ਮਨੁੱਖ ਦੇ ਲਗਾਤਾਰ ਸੰਘਰਸ਼ ਰਾਹੀਂ ਜਿਵੇਂ ਭਾਸ਼ਾ ਦਾ ਰੂਪ ਸਾਜਿਆ ਗਿਆ ਹੈ, ਉਸੇੇ ਹੀ ਤਰ੍ਹਾਂ ਲੋੋਕ ਸਾਹਿਤ ਵੀ ਮਨੁੱਖ ਦੇ ਲੰੰਬੇ ਸੰਘਰਸ਼ ਦਾ ਸਿੱੱਟਾ ਹੈ।

ਲੋਕ ਸਾਹਿਤ ਦਾ ਸੰਬੰਧ ਜਨ-ਜੀਵਨ ਨਾਲ ਹੁੁੰੰਦਾ ਹੈ। ਉਦਾਹਰਨ ਲਈ ਲੋੋੋਕ ਸਾਹਿਤ ਵਿੱਚ ਵਰਤਿਆ ਸੂਰਜ ਸ਼ਬਦ ਕਿਸੇ ਖਾਸ ਤਬਕੇ ਦੇ ਸੂੂੂਰਜ ਨਾਲ ਸਬੰਧਤ ਨਹੀਂ, ਸਗੋਂ ਇਸ ਦਾ ਸੰਕੇਤ ਉਸ ਸੂਰਜ ਵਲ ਵਲ ਹੋਵੇਗਾ, ਜੋੋ ਕਿਸਾਨ ਲਈ ਖੇਤੀ ਵਿੱੱਚ ਕੰਮ ਕਰਨ ਦਾ ਸੁਨੇਹਾ ਲੈਕੇ ਆਉਂਦਾ ਹੈ। ਜੋ ਚਾਨਣ ਦਿੰੰਦਾ ਹੈ, ਗਰਮੀ ਪੈਦਾ ਕਰਦਾ ਹੈ, ਜਿਸ ਨਾਲ ਖੇਤੀ ਪ੍ਰਫੁੱਲਤ ਹੁੁੰਦੀ ਹੈ। ਲੋੋੋਕ ਸਾਹਿਤ ਸਮਾਜ ਦੇ ਉਸ ਆਮ ਵਰਗ ਦੀ ਰਚਨਾ ਹੁੰਦੀ ਹੈ, ਜੋ ਲੋਕ ਰੂੜ੍ਹੀਆਂ ਵਿੱਚ ਵਿਸ਼ਵਾਸ ਰੱੱਖਦੇ ਹਨ।

ਲੋਕਯਾਨ ਸ਼ਬਦ ਦੀ ਉਤਪਤੀ ਤੇ ਅਰਥ:-

[ਸੋਧੋ]

1812 ਵਿੱਚ ਜਰਮਨ ਭਰਾਵਾਂ Jacab ਤੇ Wilhelm grim ਨੇ ਜਰਮਨ ਇਤਿਹਾਸ ਤੇ ਮੌਖਿਕ ਲੋਕ ਬਿਰਤਾਂਤਾਂ ਦੀ ਪੇਸ਼ਕਾਰੀ ਕਰਦੀ ਸਮੱਗਰੀ ਦੀ ਪ੍ਰਭਾਵਸ਼ਾਲੀ ਪ੍ਰਕਾਸ਼ਨਾ ਸ਼ੁਰੂ ਕੀਤੀ। ਇਸ ਲਈ ਉਹਨਾਂ ਨੇ Volkunde ਸ਼ਬਦ ਦੀ ਵਰਤੋਂ ਕੀਤੀ।

1846 ਨੂੰ ਅੰਗਰੇਜ਼ Antiquary William John thams ਨੇ 'Athenaeum' ਨਾਮ ਦੇ ਰਸਾਲੇ ਲਈ Folklore ਪਦ ਵਰਤਣ ਦਾ ਸੁਝਾਅ ਦਿੱਤਾ।

1851 ਵਿੱਚ ਥਾਮਸ ਸਟਰਨਬਰਗ ਦੀ ਕਿਤਾਬ The Dialect and Folklore Northamptonshire ਦੇ ਸਿਰਲੇੇੇਖ ਵਿੱਚ ਹੀ ਇਹ ਸ਼ਬਦ ਦੀ ਵਰਤੋਂ ਕੀਤੀ ਗਈ।

ਲੋਕਯਾਨ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਫੋਕਲੋਰ(Folklore) ਦੇ ਪੰਜਾਬੀ ਪਰਿਆਇ ਵਜੋਂ ਵਰਤਿਆ ਗਿਆ ਹੈ। ਪਦ ਫੋਕਲੋਰ ਪਹਿਲੀ ਵਾਰ 1846 ਵਿੱਚ ਵਿਲੀਅਮ. ਜੇ. ਥੋਮਸ ਵਲੋਂ ਵਰਤਿਆ ਗਿਆ ਸੀ। ਉਸਨੇ ਇਹ ਸ਼ਬਦ ਪੁਰਾਤਨ ਸ੍ਰਿਸ਼ਟੀ, ਰੀਤਾਂਂ, ਰਿਵਾਜਾਂ, ਰਸਮਾਂ, ਭਰਮਾਂ, ਵਾਰਾਂਂ ਤੇ ਮੁਹਾਵਰਿਆਂ ਲਈ ਵਰਤਦੇ ਹੋਏ, ਇਹਨਾਂ ਨੂੰ ਸੰੰਗ੍ਰਹਿਤ ਕਰਨ ਤੇ ਸੰੰਭਾਲਣ ਤੇ ਜ਼ੋਰ ਦਿੱਤਾ ਸੀ। ਕਈ ਥਾਂਵਾਂ ਉੱਤੇ 'ਲੋਰ' ਸ਼ਬਦ ਹੀ ਇੱਕ ਸਮੂਹਕ ਤੇੇ ਸੰਗਠਤ ਰੂੂੂਪ ਵਿੱਚ ਵਰਤਿਆ ਗਿਆ ਹੈ।

Lore ਇੱਕ ਸੰਗਠਤ ਵਰਤਾਰਾ ਹੈ ਤੇਸਮੂਹ ਦੀ ਸਿਰਜਣਾ ਹੈ। ਇਹ ਉਹਨਾਂ ਲੋਕਾਂ ਦਾ ਸਮੂਹ ਹੈ, ਜੋ ਸੰਗਠਤ ਵਰਤਾਰੇ, ਲੋਕ ਕਲਾ, ਸਾਹਿਤ, ਧਰਮ, ਵਿਸ਼ਵਾਸ ਤੇ ਰੀਤਾਂ ਦੀ ਵਿਲੱਖਣ ਜੁਗਤ ਵਿੱਚ ਸਿਰਜਣਾ ਕਰਦਾ ਹੈ, ਉਹ ਹੀ 'ਫੋਕ' ਹੈ। ਇਸਦਾ ਪੰਜਾਬੀ ਸ਼ਬਦ 'ਲੋਕ' ਹੈ। ਲੋਰ ਲਈ 'ਯਾਨ' ਨਿਸ਼ਚਿਤ ਕੀਤਾ ਕਰਨੈਲ ਸਿੰਘ ਥਿੰਦ ਨੇ ਲੋੋੋਕਯਾਨ ਤੋਂ ਭਾਵ,ਉਹ ਵਾਹਨ ਹੈ, ਜਿਸ ਉਪਰ ਚੜ੍ਹਕੇ ਲੋਕ ਆਪਣੀ ਮਾਨਸਿਕ ਤੇ ਸਾਂਂਸਕ੍ਰਿਤਿਕ ਯਾਤਰਾ ਤੈਅ ਕਰਦੇ ਹਨ।

ਪਰਿਭਾਸ਼ਾ:-

[ਸੋਧੋ]

ਡਾ.ਵਣਜਾਰਾ ਬੇਦੀ ਅਨੁਸਾਰ,"ਲੋਕ ਸਾਹਿਤ ਮਨੁੱਖੀ ਜਜ਼ਬਿਆਂ, ਭਾਵਨਾਵਾਂ ਤੇ ਅਨੁਭਵਾਂ ਨੂੰ ਪ੍ਰਗਟਾਂਦੀ, ਪਰੰਪਰਾ ਦੇ ਅੰਸ਼ਾਂ ਨਾਲ ਭਰੀ ਉਹ ਰਚਨਾ ਹੈ,ਜਿਸ ਨੂੰ ਸਰਲ ਚਿੱਤ ਤੇ ਸਾਦੀ ਬੁੱਧੀ ਲੋਕ ਰਚਦੇ ਹਨ ਤੇ ਜਿਸ ਨੂੰ ਜਨ-ਸਮੂਹ ਪ੍ਰਵਾਨ ਕਰਕੇ ਪੀੜ੍ਹੀਉ- ਪੀੜ੍ਹੀ ਅੱੱਗੇ ਤੋਰਦਾ ਹੈ।"[1]

ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ,"ਸਮੇਂ, ਸਥਾਨ ਤੇ ਸਨਮੁੱਖ ਪਰਸਥਿਤੀਆਂ ਦੇ ਪ੍ਰਸੰਗ ਵਿੱਚ ਲੋਕ ਸਮੂਹ ਦੀ ਸੱਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਹੀ ਲੋਕਧਾਰਾ ਹੈ। ਇਸ ਪ੍ਰਗਟਾ ਲਈ ਵਰਤੀ ਗਈ ਸਮੱਗਰੀ ਤੇ ਮਾਧਿਅਮ ਦੀ ਕਿਸਮ ਲੋਕਧਾਰਾ ਦੇ ਵਿਭਿੰਨ ਰੂਪਾਂ ਨੂੰ ਨਿਰਧਾਰਿਤ ਕਰਦੀ ਹੈ।"[2]

ਡਾ.ਕਰਨੈਲ ਸਿੰਘ ਥਿੰਦ ਅਨੁਸਾਰ, "ਪਰੰਪਰਾਗਤ ਰੂਪ ਵਿੱਚ ਪ੍ਰਾਪਤਲੋਕ ਸੰੰਸਕ੍ਰਿਰਤੀ ਦੇ ਅੰਸ਼ਾਂ ਤੇ ਪ੍ਰਾਚੀਨ ਸੱੱਭਿਆਚਾਰ ਦੇ ਅਵਸ਼ੇਸ਼ਾ ਨਾਲ ਭਰਪੂਰ ਲੋਕ ਸਮੂਹ ਦਾ ਉਹ ਗਿਆਨ, ਜਿਸ ਵਿੱਚ ਲੋਕ ਮਾਨਸ ਦੀ ਅਭਿਵਿਅਕਤੀ ਹੋਵੇ ਤੇ ਜਿਸ ਨੂੰ ਲੋਕ ਪ੍ਰਵਾਨਗੀ ਦੇ ਕੇ ਪੀੜ੍ਹੀਓ- ਪੀੜ੍ਹੀ ਅੱੱਗੇ ਤੋੋੋਰੇ ਲੋਕਯਾਨ ਹੈ। ਇਸ ਵਿੱਚ ਕਲਾ ਸਾਹਿਤ, ਭਾਸ਼ਾ, ਅਨੁਸ਼ਠਾਨ, ਕਿੱਤੇ, ਮਨੋਰੰਜਨ ਆਦਿ ਜੀਵਨ ਦੇ ਕਿਸੇ ਵੀ ਖੇਤਰ ਨਾਲ ਸੰਬੰਧਿਤ ਸਮੱਗਰੀ ਸ਼ਾਮਿਲ ਹੋ ਸਕਦੀ ਹੈ।[3]

ਲੋਕਯਾਨ ਦੇ ਤੱਤ:-

[ਸੋਧੋ]

ਅਸੀਂ ਲੋਕਯਾਨ ਦੀਆਂ ਪਰਿਭਾਸ਼ਾਵਾ ਵਿਚੋਂ ਇਹ ਸਿੱਟਾ ਕੱਢਿਆ ਹੈ ਕਿ ਲੋਕਯਾਨ ਦਾ ਸੰਬੰਧ ਪਰੰਪਰਾ, ਲੋਕ-ਵਿਅਕਤੀ ਜਾਂ ਲੋਕ-ਮਾਨਸ, ਲੋਕ ਸੰਸਕ੍ਰਿਤੀ ਜਾਂ ਪ੍ਰਾਚੀਨ ਸੱਭਿਆਚਾਰ ਨਾਲ ਹੈ, ਜਿਸ ਨੂੰ ਲੋਕਾਂ ਨੇ ਪ੍ਰਵਾਨ ਕਰ ਲਿਆ ਹੈ। ਇਹੀ ਲੋਕਯਾਨ ਦੇ ਤੱਤ ਹਨ।

ਪਰੰਪਰਾ:-

[ਸੋਧੋ]

ਕਿਸੇ ਸਮੇਂ ਵਿੱਚ ਪਰੰਪਰਾ ਨੂੰ ਹੀ ਲੋਕਯਾਨ (ਫੋਕਲੋਰ) ਸਮਝ ਲਿਆ ਜਾਂਂਦਾ ਸੀ। ਹਰ ਜਾਤੀ ਦੇ ਆਪਣੇ ਵੱਖਰੇ ਚਰਿਤਰ, ਲੱਛਣ, ਜੀਵਨ, ਪੈੈੈਟਰਨ, ਸੰਕਲਪ ਤੇ ਧਾਰਨਾਵਾਂਂ ਹੁੰਦੀਆਂ ਹਨ,ਜੋ ਸਦੀਆਂ ਦੀ ਲੰਮੀ ਯਾਤਰਾ ਵਿੱਚ ਰੂੜ੍ਹ ਹੋ ਜਾਂਂਦੀਆ ਹਨ ਤੇ ਪੀੜ੍ਹੀਓ - ਪੀੜ੍ਹੀ ਅੱਗੇ ਤੁਰਦੀਆਂ ਹਨ। ਲੋਕ-ਸੰਸਕ੍ਰਿਤੀ/ਲੋਕਧਾਰਾ ਨੇ ਸ਼ਕਤੀ ਤਾਂ ਪਰੰਪਰਾ ਤੋਂ ਹੀ ਲੈਣੀ ਹੈ।

ਲੋਕ-ਮਾਨਸ:-

[ਸੋਧੋ]

ਲੋਕ-ਮਾਨਸ ਲੋਕਯਾਨ ਦਾ ਦੂਜਾ ਮਹੱਤਵਪੂਰਨ ਤੱਤ ਹੈ। ਲੋਕ-ਮਾਨਸ ਲੋਕਮਨ ਦੀ ਪ੍ਰਵਿਰਤੀ ਹੈ। ਲੋਕ-ਮਨ ਹਰ ਪ੍ਰਾਣੀ ਦੇ ਅਵਚੇਤਨ ਵਿੱਚ ਭਾਵੇਂ ਉਹ ਲੋਕ ਹੈ ਜਾਂ ਵਿਸ਼ਿਸ਼ਟ ਕਿਸੇ ਨਾ ਕਿਸੇ ਰੂਪ ਵਿੱਚ ਸਮਾਇਆ ਹੁੁੰਦਾ ਹੈ, ਜੋ ਉਸ ਨੂੰ ਸਹਿਜ ਰੂਪ ਵਿੱਚ ਵਿਰਸੇ ਵਿਚੋਂ ਗ੍ਰਹਿਣ ਕੀਤਾ ਹੁੰਦਾ ਹੈ।

ਲੋਕ-ਸੰਸਕ੍ਰਿਤੀ:-

[ਸੋਧੋ]

ਲੋਕ- ਸੰਸਕ੍ਰਿਤੀ ਨੂੰ ਪੈਦਾ ਕਰਨ ਵਾਲਾ ਲੋਕ-ਮਾਨਸ ਹੈ। ਡਾ. ਵਣਜਾਰਾ ਬੇਦੀ ਅਨੁਸਾਰ, "ਲੋਕ ਸੰਸਕ੍ਰਿਤੀ ਕੁੱਝ ਜੀਵਨ-ਵਿਧੀਆਂ,ਆਚਾਰਾਂ, ਵਿਵਹਾਰਾਂ, ਪੈਟਰਨਾਂ, ਚਰਿਤ੍ਰ ਲੱਛਣਾਂ ਤੇ ਪਰੰਪਰਾਗਤ ਤੌਰ ਤਰੀਕਿਆਂ ਦਾ ਜੋੜ ਹੈ, ਜੋ ਬੁਨਿਆਦੀ ਤੌਰ ਤੇ ਲੋਕਧਾਰਾ ਦੀਆਂ ਸੰਜੀਵ ਰੂੜ੍ਹੀਆਂ ਹਨ।[4]

ਲੋਕ ਪ੍ਰਵਾਨਗੀ:-

[ਸੋਧੋ]

ਡਾ.ਥਿੰਦ ਨੇ ਲੋਕ- ਸਮੂਹ ਦੀ ਪ੍ਰਵਾਨਗੀ ਨੂੰ ਲੋਕਯਾਨ ਦਾ ਚੌਥਾ ਤੱੱਤ ਮੰਨਿਆ ਹੈ। ਕੋਈ ਲੋਕ- ਗੀਤ, ਲੋੋੋਕ-ਕਥਾ, ਜਾਂ ਕੋਈ ਕਲਾ ਭਾਵੇਂ ਇੱਕ ਵਿਅਕਤੀ ਦੀ ਰਚਨਾ ਹੁੁੰਦੀ ਹੈ ਪਰ ਬਾਅਦ ਵਿੱਚ ਜਨ ਸਮੂਹ, ਉਸ ਵਿੱਚ ਲੋੜੀਂਦੀ ਅਦਲਾ ਬਦਲੀ ਕਰਕੇ ਪ੍ਰਵਾਨ ਰੂਪ ਵਿੱਚ ਸਮੁੱਚੇ ਕਬੀਲੇ ਜਾਂ ਜਾਤੀ ਦੀ ਬਣ ਜਾਂਦੀ ਹੈ।[5]

ਸਾਹਿਤ ਤੇ ਲੋੋੋਕ ਸਾਹਿਤ ਵਿੱਚ ਅੰਤਰ:-

[ਸੋਧੋ]

ਸਾਹਿਤ ਤੇ ਲੋਕ ਸਾਹਿਤ ਦੋਵਾਂ ਦਾ ਆਧਾਰ ਮਨੁੱਖੀ ਅਨੁਭਵ ਤੇ ਜਜ਼ਬੇ ਹਨ। ਵਿਦਵਾਨਾਂ ਦੁਆਰਾ ਰਚਿਆ ਸਾਹਿਤ ਜਿਸ ਨੂੰ ਅਸੀਂ ਵਿਸ਼ਿਸ਼ਟ ਸਾਹਿਤ ਦਾ ਨਾਮ ਦਿੰਦੇ ਹਾਂ, ਹੁਨਰ ਤੇ ਕਲਾ ਦੇ ਪੱਖੋਂ ਨਿਯਮ-ਬੱਧ ਹੁੰਦਾ ਹੈ। ਪਰ ਲੋਕ ਸਾਹਿਤ ਆਪ ਮੁਹਾਰੇ ਵੇਗ ਵਿੱਚ ਫੱੱਟਿਆ ਕਲਾ ਪੱਖੋਂ ਸੂਤਰ-ਮੁਕਤ ਹੁੰਦਾ ਹੈ। ਵਿਸ਼ਿਸ਼ਟ ਸਾਹਿਤ ਦੇ ਰਚਨਹਾਰੇੇ ਬਾਰੇ ਸਾਨੂੰ ਪਤਾ ਹੁੰਦਾ ਹੈ, ਪਰ ਲੋਕ ਸਾਹਿਤ ਦੇ ਰਚਨਹਾਰੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਲੋਕ ਸਾਹਿਤ ਵਿੱਚ ਕਿਉਂਕਿ ਰਚਨਾ ਪ੍ਰਮੁੱਖ ਹੁੰਦੀ ਹੈ, ਰਚਨਾਕਾਰ ਗੌਣ ਹੁੰਦਾ ਹੈੈ, ਇਸ ਕਰਕੇ ਉਹ ਧੂੜ ਵਿੱਚ ਹੀ ਗਵਾਚ ਜਾਂਦਾ ਹੈ। ਵਿਸ਼ਿਸ਼ਟ ਸਾਹਿਤ ਦਾ ਸਰੂਪ ਲਿਖਤੀ ਹੋਣ ਕਰਕੇ ਨਿਸਚਿਤ ਰਹਿੰਦਾ ਹੈ ਪਰ ਲੋਕ ਸਾਹਿਤ ਮੂੰਹੋਂ ਮੂੰਹ ਅਗੇ ਚੱਲਣ ਕਰਕੇ ਇਸ ਦੇ ਪਾਠ ਰੂਪ ਬਦਲਦੇ ਰਹੇ ਹਨ ਜਾਂ ਗਾਉਣ ਦੀਆਂ ਲੋੜਾਂ ਮੁਤਾਬਕ ਤਬਦੀਲ ਹੁੰਦੇ ਰਹੇ ਸਹਨ। ਜਿਵੇਂ ਸਾਡੇ ਲੋਕ ਗੀਤ ਤੇ ਅਖਾਣਾਂ ਦੇ ਇੱਕ ਤੋਂ ਵੱਧ ਪਾਠ ਸਹਿਜੇ ਹੀ ਮਿਲ ਜਾਂਦੇ ਹਨ।

ਲੋਕ ਸਾਹਿਤ ਵਿੱਚ ਲੋਕ ਅੰਸ਼ਾਂ ਦੀ ਪ੍ਰਧਾਨਗੀ ਹੁੰਦੀ ਹੈ। ਲੋਕ ਸਾਹਿਤ ਵਿੱਚ ਵਰਤੇ ਗਏ ਸ਼ਬਦ, ਮੁਹਾਵਰੇ ਤੇ ਹੋਰ ਸਮਗਰੀ ਕਿਸੇ ਖ਼ਾਸ ਖਿੱਤੇ ਦੀ ਲੋਕ ਸੰਸਕ੍ਰਿਤੀ ਤੇ ਆਧਾਰਿਤ ਹੁੰਦੀ ਹੈ।

ਲੋਕ ਸਾਹਿਤ ਵਿੱਚ ਲੋਕ ਸਮਾਜ ਦੀ ਸੁਤੰਤਰ ਅਭਿਵਿਅਕਤੀ ਦਾ ਆਤਮਪ੍ਰਕਾਸ਼ ਹੁੰਦਾ ਹੈ। ਉਸ ਦੇ ਸ਼ਬਦ ਵਿੱਚ ਜਨ-ਜੀਵਨ ਦਾ ਇਤਿਹਾਸ ਤੇ ਸ਼ੁਧ ਰੂੂੂਪ ਹੁੰਦਾ ਹੈ ਅਤੇ ਇਸ ਰਾਹੀਂ ਅਸੀਂ ਸਹਿਜੇ ਹੀ ਪ੍ਰਾਚੀਨ ਸਮਾਜ ਤੱਕ ਪਹੁੰਚ ਸਕਦੇ ਹਾਂ, ਜਿਵੇਂ ਸਾਡੀਆਂ ਲੋਕ ਗਾਥਾਵਾਂ ਵਿੱਚ ਮਿਲਦਾ ਹੈੈ ਪਰ ਸਾਹਿਤ ਵਿੱਚ ਕਲਪਨਾ ਦਾ ਵਧੇਰੇ ਜ਼ੋਰ ਹੁੁੰਦਾ ਹੈ।[6]

  1. ਵਣਜਾਰਾ ਬੇਦੀ, ਡਾ. ਸੋਹਿੰਦਰ ਸਿੰਘ. ਲੋਕ ਧਾਰਾ ਤੇ ਸਾਹਿਤ. ਨਵਯੁੱਗ ਪਬਲਿਸ਼ਰਜ਼, ਦਿੱਲੀ: ਨਵਯੁੱਗ ਪਬਲਿਸ਼ਰਜ਼, ਦਿੱਲੀ. pp. 80–81.
  2. ਖਹਿਰਾ, ਡਾ.ਭੁਪਿੰਦਰ ਸਿੰਘ (1989). ਲੋਕਯਾਨ, ਭਾਸ਼ਾ ਤੇ ਸੱਭਿਆਚਾਰ. ਪੈਪਸੂ ਬੁੱਕ ਸ਼ਾਪ: ਪੈਪਸੂ ਬੁੱਕ ਸ਼ਾਪ. p. 5.
  3. ਥਿੰਦ, ਕਰਨੈਲ ਸਿੰਘ (1973). ਲੋਕਯਾਨ ਅਤੇ ਮਧਕਾਲੀਨ ਪੰਜਾਬੀ ਸਾਹਿਤ. ਜੀਵਨ ਮੰਦਿਰ ਪ੍ਰਕਾਸ਼ਨ, ਅੰਮ੍ਰਿਤਸਰ: ਜੀਵਨ ਮੰਦਿਰ ਪ੍ਰਕਾਸ਼ਨ, ਅੰਮ੍ਰਿਤਸਰ. pp. 25, 26.
  4. ਵਣਜਾਰਾ ਬੇਦੀ, ਡਾ.ਸੋਹਿੰਦਰ ਸਿੰਘ. ਲੋਕ ਤੇ ਲੋਕ ਸੰਸਕ੍ਰਿਤੀ. pp. 173–174.
  5. ਕੰਗ, ਗੁਲਜ਼ਾਰ ਸਿੰਘ. ਪੰਜਾਬੀ ਲੋਕਯਾਨ ਦੀ ਰੂਪ ਰੇਖਾ. ਲਾਹੌਰ ਬੁਕ ਸ਼ਾਪ 2, ਲਾਜਪਤ ਰਾਇ ਮਾਰਕੀਟ, ਲੁਧਿਆਣਾ: ਲਾਹੌਰ ਬੁਕ ਸ਼ਾਪ. pp. 10, 11, 12, 13, 14.{{cite book}}: CS1 maint: location (link)
  6. ਕੰਗ, ਗੁਲਜ਼ਾਰ ਸਿੰਘ. ਪੰਜਾਬੀ ਲੋਕਯਾਨ ਦੀ ਰੂਪ ਰੇਖਾ. ਲਾਹੌਰ ਬੁਕ ਸ਼ਾਪ 2, ਲਾਜਪਤ ਰਾਇ ਮਾਰਕੀਟ, ਲੁਧਿਆਣਾ: ਲਾਹੌਰ ਬੁਕ ਸ਼ਾਪ, ਲੁਧਿਆਣਾ. pp. 21–22.{{cite book}}: CS1 maint: location (link)