ਪੰਜਾਬੀ ਲੋਕ ਕਹਾਣੀ ਵਿਹਾਰ ਤੇ ਸੰਕਲਪ
ਪੰਜਾਬੀ ਲੋਕ ਕਹਾਣੀ ਵਿਹਾਰ ਤੇ ਸੰਕਲਪ
[ਸੋਧੋ]ਲੇਖਕ | ਡਾ.ਜਗਦੀਸ਼ ਕੌਰ |
---|---|
ਪ੍ਰਕਾਸ਼ਨ | 2007 |
ਪ੍ਰਕਾਸ਼ਕ | ਚੇਤਨਾ ਪ੍ਰਕਾਸ਼ਨ,ਪੰਜਾਬੀ ਭਵਨ,ਲੁਧਿਆਣਾ printer = ਸਵਾਮੀ ਪ੍ਰਿੰਟਰਜ਼,ਲੁਧਿਆਣਾ |
ਸਫ਼ੇ | 121 |
ਇਸ ਪੁਸਤਕ ਦੀ ਸ਼ੁਰੂਆਤ ਡਾ. ਜੋਗਿੰਦਰ ਸਿੰਘ ਕੈਰੋਂ ਦੇ ਡਾ. ਜਗਦੀਸ਼ ਕੌਰ ਲਈ ਵਰਤੇ ਗਏਪ੍ਰਸ਼ੰਸਕ ਸ਼ਬਦਾ ਤੋਂ ਹੁੰਦੀ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਡਾ. ਜਗਦੀਸ਼ ਕੌਰ ਨੇ ਪੰਜਾਬੀ ਲੋਕ ਕਹਾਣੀ ਦੇ ਕਾਰਜ ਖੇਤਰ ਵਿੱਚ ਪਹਿਲਾਂ ਤੋਂ ਹੋੲੇ ਕਾਰਜ ਦਾ ਬੜੇ ਵਿਸਥਾਰ ਅਤੇ ਗੰਭੀਰਤਾ ਨਾਲ ਸਰਵੇਖਣ ਤੇ ਮੁਲ਼ਾਂਕਣ ਕੀਤਾ ਹੈ।ਡਾ.ਜਗਦੀਸ਼ ਕੌਰ ਨੇ ਆਪਣੇ ਇਸ ਕਾਰਜ ਵਿੱਚ ਕੇਵਲ ਕਹਾਣੀਆਂ ਵਿਚਲਾ ਸੰਸਾਰ, ਸੱਭਿਆਚਾਰਕ ਇਕਸੁਰਤਾ ਅਤੇ ਅਖੰਡਤਾ ਦਾ ਬਿਰਤਾਂਤ ਹੀ ਨਹੀਂ ਸਗੋਂ ਇਸ ਦੀ ਤਹਿ ਹੇਠ ਪਸਰੇ ਸੱਭਿਆਚਾਰਕ ਦਵੰਦਾ, ਤਣਾਵਾਂ ਅਤੇ ਵਿਰੋਧਾਂ ਵਿੱਚੋਂ ਵੱਖ ਵੱਖ ਭਾਂਤ ਦੀਆਂ ਸੰਰਚਨਾਵਾਂ ਵੀ ਉਸਾਰਦਾ ਹੈ।ਇਸ ਪੁਸਤਕ ਵਿੱਚ ਮਿੱਥ,ਦੰਦ-ਕਥਾ ਅਤੇ ਲੋਕ ਕਹਾਣੀਆ ਲਈ ਸੁਝਾੲੇ ਗੲੇ ਨਾਵਾਂ ਨਾਲ ਵਿਦਵਾਨਾਂ ਵਿੱਚ ਮਤਭੇਦ ਹੋਣ ਦੇ ਕਾਰਨਬਹਿਸ ਛੇੜਨ ਦੇ ਸਮੱਰਥ ਹੋਣ ਅਤੇ ਲੋਕਧਾਰਾ ਦੇ ਵਿਦਵਾਨ ਕਿਸੇ ਇਕ ਸਾਂਝੇ ਨਤੀਜੇ ਉੱਰ ਪਹੁੰਚਣ ਦੇ ਯੋਗ ਹੋ ਸਕਣ।
ਇਹ ਪੁਸਤਕ ਤਿੰਨ ਪੱਧਰਾਂ ਤੇ ਵਿਉਂਤੀ ਗਈ ਹੈ।ਪਹਿਲਾਂ ਪੱਧਰ ਖੇਤਰੀ ਕਾਰਜ ਦਾ ਹੈ। ਦੂਜਾ ਪੱਧਰ ਇਸ ਖੇਤਰ ਵਿੱਚ ਪ੍ਰੱਚਲਿਤ ਸੰਕਲਪੀ ਸ਼ਬਦਾਵਲੀ ਦੁੇ ਅਧਿਐਨ ਅਤੇ ਵਿਸ਼ਲੇਸ਼ਣ ਦਾ ਹੈ। ਤੀਜ ਪੱਧਰ ਤੇ ਪੰਜਾਬੀ ਲੋਕ ਕਹਾਣੀ ਵਿਚਲੇ ਪ੍ਰਤੀਕਾਂ ਦੇ ਅਰਥ-ਖੇਤਰਾਂ ਅਤੇ ਸੱਭਿਆਚਾਰ ਸ਼ਾਸ਼ਤਰਾਂ ਨੂੰ ਉਸਾਰਨ ਦਾ ਯਤਨ ਕੀਤਾ ਗਿਆ ਹੈ।
ਅਧਿਆਇ ਪਹਿਲਾ
[ਸੋਧੋ]ਪੰਜਾਬੀ ਲੋਕ-ਕਹਾਣੀ ਅਧਿਐਨ: ਸਰਵੇਖਣ ਅਤੇ ਮੁੱਲਾਂਕਣ ਲੋਕਧਾਰਾ ਦੇ ਮੌਖਿਕ ਪ੍ਰਗਟਾਅ ਰੂਪਾਂ ਵਿਚੋਂ ਲੋਕ- ਕਹਾਣੀ ਵਿਲੱਖਣ ਗਿਆਨਾਤਮਕ,ਸੁਹਜਾਤਮਕ, ਤੇ ਸਮਾਜੀਕਰਨ ਅਦਿ ਦੀਆਂ ਭੂਮਿਕਾਵਾਂ ਨਿਭਾਉਣ ਕਾਰਨ ਵੀ ਮੱਹਤਵਪੂਰਨ ਹੈ।ਪੰਜਾਬੀ ਲੋਕ ਕਹਾਣੀ ਨਾਲ ਸੰਬੰਧਿਤ ਖੋਜ ਕਾਰਜ ਦੀਆਂ ਮੁੱਖ ਤੋਰ ਤੇ ਦਿ ਤਰ੍ਹਾਂ ਦੀਆਂ ਸੰਭਾਵਨਾਵਾਂਹਨ:-
- ਲੋਕ- ਕਹਾਣੀ ਦੇ ਇੱਕਤਰੀਕਰਨ ਤੇ ਵਰਗੀਕਰਨ ਦੀ।
- ਵਿਸ਼ੇਲੇਸਣ ਅਤੇ ਮੁੱਲਾਂਕਣ ਦੀ।
ਪਹਿਲੀ ਤਰ੍ਹਾਂ ਦਾ ਕਾਰਜ ਸਭਆਿਚਾਰ ਦੇ ਵਸ਼ਿਾਲ ਭੰਡਾਰ ਵਿੱਚੋਂ ਲੋਕ ਕਹਾਣੀ ਚੁਗਣ ਹੈ।ਇਸ ਕੁਸਮ ਦੇ ਕਾਰਜ ਦਾ ਆਰੰਭ ਅੰਗਰੇਜ਼ਾਂ ਕਾਲ ਵਿੱਚ ਹੀ ਜਾਂਦਾ ਹੈ। 1804 ਈ.ਵਿਚ ਗਾਇਲ ੲੇਸ਼ੀਆਟਿਕ ਸੋਸਾਇਟੀ, ਬੰਬਈ ਦੀ ਸਥਾਪਨਾ ਨਾਲ ਵਿਦਵਾਨਾ ਦਾ ਭਾਰਤੀ ਲੋਕ ਸਾਹਿਤ ਨੂੰ ਇੱਕਤਰ ਕਰਨ ਵੱਲ ਧਿਆਨ ਗਿਆ। ਡਾ.ਜੋਗਿੰਦਰ ਸਿੰਘ ਕੈਂਰੋ 1831 ਈ.ਵਿਚ ਫਿਨਿਸ਼ ਲਿਟਰੇਰੀ ਸੋਸਾਇਟੀ ਸਦਕਾ ਜਾਗਿ੍ਤੀ ਹੋੲੇ ਲੋਕਧਾਰਾ ਸ਼ਾਸ਼ਤਰੀਆ ਵੱਲੋਂ ਫਿਨਿਸ਼ ਸਕੂਲ ਦੀ ਸਥਾਪਨਾ ਦੇ ਅਸਰ ਅਧੀਨ ਅੰਗਰੇਜ਼ੀ ਵਿਦਵਾਨਾਂ ਦੇ ਕਾਰਜਾ ਨੂੰ ਵਿਚਾਰਦੇ ਹਨ।'ਲੀਜੰਡਜ ਆਫ ਦੀ ਪੰਜਾਬ' ਦੀਆਂ 58 ਲੋਕ ਕਹਾਣੀਆਂ ਦਾ ਤਿੰਨ ਭਾਗਾਂ ਵਿੱਚ ਸੰਗ੍ਰਹਿ ਸਰ ਰਿਚਰਡ ਟੈਂਪਲ ਨੇ ਫੋਕਲੋਰ ਸੁਸਾਇਟੀ ਦੇ ਪ੍ਰਧਾਨ ਵਜੋਂ ਕੰਮ ਕਰਦਿਆਂ ਤਿਆਰ ਕਰਵਾਇਆ।
ਪੰਜਾਬੀ ਵਿਦਵਾਨਾਂ ਵਲੋਂ ਕੀਤੇ ਯਤਨਾਂ ਦੀ ਤਹਿ ਵਿੱਚ ਵਿਭਿੰਨ ਕਾਰਨ ਅਤੇ ਸਭਿਆਚਾਰਕ ਲੋੜਾਂ ਹਨ ਪਰ ਇਹ ਪਹਿਲੇ ਯਤਨਾ ਦੀਆ ਲੋੜਾਂ ਨਾਲੋੰ ਵੱਖਰੀਆ ਹਨ।ਕੁਝ ਵਿਦਵਾਨ ਪੱਛਮੀ ਵਿਦਵਾਨਾਂ ਦੇ ਕਾਰਜ ਤੋਂ ਪ੍ਰਭਾਵਿਤ ਸਨ।ਕਿੱਸੇ ਅਜਿਹੀ ਪਹਿਲੀ ਵਿਧਾ ਹਨ,ਜਿਨ੍ਹਾਂ ਵਿੱਚ ਲੋਕ ਕਹਾਣੀਆਂ,ਦੰਤ ਕਥਾਵਾਂ ਆਪਣੇ ਜਲੋਅ ਸਾਹਿਤ ਪੇਸ਼ ਹੁੰਦੀਆ ਜਨ। ਸਾਡੇ ਕੋਲ ਦਮੋਦਰ ਦੇ ਕਿੱਸੇ ਨਾਲ ਆਰੰਭ ਹੋਈ ਇਸਦੀ ਇਕ ਲੰਬੀ ਪਰੰਪਰਾ ਹੈ। ਇਸ ਪਰੰਪਰਾ ਦੇ ਸਮਵਿਥ ਜਦੋਂ ਕਹਾਣੀ ਵਾਰਤਕ ਦਾ ਰੂਪ ਵਿੱਚ ਪ੍ਰਾਪਤ ਹੁੰਦੀ ਹੈ,ਉਹ 1945 ਈ.ਵਿਚ ਧਨਵੰਤ ਸਿੰਘ ਸ਼ੀਤਲ ਦੀ 'ਸੋਨੇ ਦਾ ਗੁਲੇਲਾ ਅਤੇ ਹੋਰ ਕਹਾਣੀਆਂ'ਤੋਂ ਤੁਰਦੀ ਹੈ।
ਲੋਕ ਕਹਾਣੀ ਦੇ ਇਕਤਰੀਕਰਨ ਦੇ ਇਸ ਖੇਤਰ ਵਿੱਚ ਵਣਜਾਰਾ ਬੇਦੀ ਅਤੇ ਗਿਆਨੀ ਗੁਰਦਿੱਤ ਸਿੰਘ ਦਾ ਵਿਸ਼ੇਸ਼ ਸਥਾਨ ਹੈ।'ਪੰਜਾਬ ਦੀਆ ਜਨੌਰ ਕਹਾਣੀਆਂ (1955),'ਬਾਤਾਂ ਲੋਕ ਪੰਜਾਬ ਦੀਆ' ਵਣਜਾਰਾ ਬੇਦੀ ਦੀ ਇਸ ਖੇਤਰ ਨੂੰ ਦੇਣ ਹਨ।
ਲੋਕ ਕਹਾਣੀ ਅਧਿਐਨ ਖੇਤਰ ਵਿੱਚ ਟੈਕਸਟ ਨੂੰ ਆਧਾਰ ਬਣਾ ਕੇ ਵਿਸ਼ਲੇਸ਼ਣ ਦੀ ਪਿਰਤ ਅਜੇ ਬਹੁਤੀ ਵਿਕਸਿਤ ਨਹੀਂ ਹੋਈ।ਡਾ.ਜਸਵਿੰਦਰ ਸਿੰਘ ਦੁਆਰਾ ਪ੍ਰਹਿਲਾਦ ਭਗਤ ਦੀ ਮਿੱਥ ਕਥਾ ਦਾ ਅਧਿਐਨ, ਡਾ.ਨੂਰ ਦੁਆਰਾ 'ਬਾਤਾਂ ਲੋਕ ਪੰਜਾਬ ਦੀਆਂ' ਵਿਚੋਂ ਮਿੱਥ ਕਥਾ ਚੌਂ ਵਿਕਸਤ ਲੋਕ ਕਹਾਣੀਆ ਨੰ ਸੱਭਿਆਚਾਰ ਦਾ ਮੂਲ ਤਨਾਓ ਪਛਾਣਦਿਆਂ ਅਤੇ ਅਧਿਐਨ ਇਸ ਦਿਸ਼ਾ ਵਿੱਚ ਯਤਨਾਂ ਵਜੋਂ ਵਿਚਾਰੇ ਜਾ ਸਕਦੇ ਹਨ। ਲੋਕ ਕਹਾਣੀ ਦੀ ਤਹਿ ਥੱਲੇ ਪ੍ਰਵਾਹਮਾਨ ਸਭਿਆਚਾਰਕ ਦਵੰਦਾਂ ਦੀ ਅਬੋਲ ਅਤੇ ਅਚੇਤ ਸੰਰਚਨਾ ਨੂੰ ਪਛਾਨਣ ਅਤੇ ਵਿਸ਼ਲੇਸ਼ਣ ਕਰਨ ਦਾ ਕਾਰਜ ਸੱਭਿਆਚਾਰਕ ਸਮੂਹ ਦੇ ਕੇਂਦਰੀ ਮਸਲਿਆ ਦੇ ਰੁਖ ਨੂੰ ਜਾਨਣ ਵਿੱਚ ਸਹਾਇਕ ਹੋਵੇਗਾ। ਜਿਸ ਨਾਲ ਪੰਜਾਬੀ ਸੱਭਿਆਚਾਰ ਦੇ ਸਾਰ ਅਤੇ ਸੁਭਾਅ ਦੀ ਥਾਰ ਪਾਈ ਜਾ ਸਕਦੀ ਹੈ।
ਅਧਿਆਇ ਦੂਜਾ
[ਸੋਧੋ]ਲੋਕ:ਦਵੰਦ ਦਿ੍ਸ਼ਟੀ ਲੋਕਧਾਰਈ ਸਿਰਜਣਾਵਾਂ ਦੇ ਨਾਲ ਜਦੋਂ ਅਸੀਂ ਲੋਕ ਪਦ ਦੀ ਵਰਤੋਂ ਕਰਦੇ ਹਾਂ ਤਾਂ ਲੋਕ ਨੂੰ ੲੇਕਾਤਮਕ, ਇਕਸੁਰ ਤੇ ਵਿਰੋਧ ਰਹਿਤ ਸਮੂਹ ਦੇ ਤੋਰ ਤੇ ਦੇਖਦੇ ਹਾਂ।ਇਸੇ ਤਰ੍ਹਾਂ ਲੋਕ ਮਾਨਸ, ਜਿਸਦੀ ਕਿ ਲੋਕ ਕਹਾਣੀ ਨੂੰ ਬਿਰਤਾਂਤਕ ਅਭਿਵਿਅਕਤੀ ਮੰਨਿਆ ਜਾਂਦਾ ਹੈ, ਵੀ ਲੋਕ ਸਮੂਹ ਦੀ ਸਹੀ ਯਥਾਰਥਕ,ਇਕਾਗਰ ਸਮੂਹਿਕ ਮਾਨਸਿਕਤਾ ਦੇ ਤੌਰ ਤੇ ਸਵੀਕਿ੍ਤੀ ਹੈ,ਜੋ ਲੋਕ ਕਹਾਣੀ ਸਮੇਤ ਸਮੁੱਚੇ ਲੋਕ ਸਾਹਿਤ ਵਿੱਚ ਰੂਪਮਾਨ ਹੁੰਦੀ ਹੈ। ਲੋਕ ਤੇ ਲੋਕ ਮਾਨਸ ਦੀ ਇਸ ਧਾਰਨਾ ਅਧੀਨ ਜਦੋਂ ਮਨੁੱਖੀ ਇਤਿਹਾਸ ਵੱਲ ਜਾਣੀੲੇ ਤਾਂ ਜਾਤੀ,ਨਸਲੀ,ਜਮਾਤੀ ਤੇ ਕੌਮੀ ਵਖਰੇਵੇ ਨਜ਼ਰ ਆਉਂਦੇ ਹਨ।ਫਿਰ ਇਹਨਾਂ ਵਿਰੋਧਾ ਦੇ ਚਲਦਿਆ ਜੀਵਨ ਸਥਿਤੀ ਅਜਿਹੀ ਸਿਰਜਣਾਤਮਕ ਰਚਨਾਵਾਂ ਵਿਰੋਧ ਰਹਿਤ ਪੈਦਾ ਕਰ ਸਕਦੀ ਹੈ। ਲੋਕਧਰਾਈ ਸਿਰਜਣਾ ਸਪੇਸ ਵਜੋਂ ਲੋਕ ਕਹਾਣੀ ਵਿਰੋਧੀ ਹਿੱਤਾ ਤੇ ਸੰਘਰਸ਼/ਟਕਰਾਓ ਦੀ ਸਪੇਸ ਹੈ। ਇਸ ਲਈ ਇਹਨਾਂ ਵਿੱਚ ਆਂਤਰਿਕ ਤੇ ਆਪਸੀ ਵਿਰੋਧਾਂ, ਦਵੰਦਾਂ ਤੇ ਟਕਰਾਵਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅਧਿਆਇ ਤੀਜਾ
[ਸੋਧੋ]ਲੋਕ-ਕਹਾਣੀ ਰੂਪ: ਨਾਮਕਰਨ ਤੇ ਸੰਕਲਪੀਕਰਨ ਲੋਕ ਕਹਾਣੀ ਨੂੰ ਬਹੁ ਭਿੰਨ ਲੋਕਧਰਾਈ ਬਿਰਤਾਂਤਾਂ ਦਾ ਸੰਕਲਪੀ ਨਾਂ ਇਸ ਕਰਕੇ ਕਿਹਾ ਗਿਆ ਹੈ ਕਿ ਇਹ ਸ਼ਬਦ ਜਿੰਨ੍ਹਾਂ ਵਾਸਤਵਿਕ ਵਰਤਾਰਿਆ ਵੱਲ ਸੰਕੇਤ ਕਰਦਾ ਹੈ,ਉਹਨਾ ਦੇ ਵਾਸਤਵਿਕ ਨਾਮ ਇਸ ਤੋਂ ਭਿੰਨ ਹਨ। ਪੰਜਾਬੀ ਲੋਕਧਰਾਈ ਸਿਰਜਣ ਵਿੱਚ ਪ੍ਰੱਚਲਿਤ ਵਿਰਤਾਂਤਾਂ ਦੀਆ ਮੁਖ ਵੰਨਗੀਆ ਵਿੱਚ ਕਥਾ, ਰਵਾਇਤ ਤੇ ਬਾਤਾਂ ਦਾ ਨਾਮ ਲਿਆ ਜਾ ਸਕਦਾ ਹੈ। ਜਿਨ੍ਹਾਂ ਲਈ ਡਾ. ਜੋਗਿੰਦਰ ਸਿੰਘ ਕੈਰੋਂ ਕ੍ਰਮਵਾਰ ਮਿੱਥ, ਦੰਤ ਕਥਾ ਅਤੇ ਲੋਕਧਰਾਈ ਸ਼ਬਦ ਦੀ ਵਰਤੋਂ ਦੀ ਤਜ਼ਵੀਜ਼ ਪੇਸ਼ ਕਰਦੇ ਹਨ।ਇਹਨਾਂ ਦੇ ਸਾਂਝੇ ਸੰਕਲਪੀਕਰਣ ਲਈ ਹੀ ਸ਼ਬਦ ਦੀ ਘਾਟ ਹੈ ਜਿਸ ਲਈ ਲੋਕ ਕਹਾਣੀ ਸ਼ਬਦ ਦੀ ਵਰਤੋਂ ਇਥੇ ਕੀਤੀ ਹੈ।
(ੳ)ਕਥਾ
[ਸੋਧੋ]ਕਥਾ ਇਕ ਅਜਿਹਾ ਲੋਕਧਾਰਾਈ ਬਿਰਤਾਂਤ ਹੈ ਜਿਹੜਾ ਧਾਰਮਿਕ ਸ਼ਰਧਾ ਨਾਲ ਸੁਣਿਆ ਜਾਂਦਾ ਹੈ। ਕਥਾ ਲਈ ਮਿੱਥ ਸ਼ਬਦ ਦੀ ਵਰਤੋਂ ਵਿੱਚ ਡਾ. ਵਣਜਾਰਾ ਬੇਦੀ ਨੇ ਇਸਦੀ ਹੋਂਦ ਵਿਧੀ, ਬਿਰਤਾਂਤ ਜਗਤ ਤੇ ਸਭਿਆਚਾਰਕ ਪ੍ਰਕਾਰਜ਼ ਬਾਰੇ ਲਿਖਿਆ ਹੈ ਕਿ ਬ੍ਰਹਿਮੰਡ; ਪ੍ਰਕਿਰਤੀ ਤੇ ਪ੍ਰਾਣੀ ਜਗਤ ਦੇ ਰਹੱਸਾ ਨੂੰ ਸਮਝਣ ਵਿਚਾਰਨ ਦੀ ਚੇਸ਼ਟਾ ਨੂੰ ਕਥਾ ਦਾ ਸਿਰਜਣਾਾਮਕ ਸੰਦਰਭ ਮੰਨਿਆ ਹੈ। ਉਹਨਾਂ ਅਨੁਸਾਰ ਇਸਦਾ ਸੰਚਾਰ ਪਰਾਭੌਤਿਕ ਵਿੱਚ ਯਕੀਨ ਰੱਖਣ ਵਾਲੇ ਧਾਰਮਿਕ ਦਾਇਰੇ ਵਿੱਚ ਹੀ ਸੰਭਵ ਹੈ। ਕਥਾ ਵਕਤਾ ਦੀਆਂ ਇਹਨਾਂ ਖਾਸੀਅਤਾਂ ਕਾਰਨ ਹੀ ਕਥਾ ਇਕ ਤਰਫਾਂ ਸੰਵਾਦ ਹੁੰਦੀ ਹੈ। ਇਸਦੇ ਬਿਰਤਾਂਤਕ ਸੰਗਠਨ ਵਿਚੋਂ ਪ੍ਰਗਟ ਹੁੰਦਾ ਗਲਪ ਸੰਸਾਰ ਦੈਵਿਕ ਪਾਤਰਾਂ ਦੀ ਦਰਜੇ ਬੰਦੀ: ਕਥਾਨਕ ਵਿੳਂਤ ਵਿਚੋਂ ਉਸਰਦਾ ਅਜਿਹੇ ਵਿਰੋਧਾਂ/ਟਕਰਾਵਾਂ ਨੂੰ ਸਾਕਾਰ ਕਰਦਾ ਹੈ ਜਿਹੜੇ ਸਤਹੀ ਪੱਧਰ ਤੇ ਅਵਇਤਿਹਾਸਕ ਤੇ ਸਦੀਵੀਂ ਮਨੁੱਖੀ ਚਰਿੱਤਰ ਵਾਲੇ ਹੁੰਦੇ ਹਨ।
(ਅ) ਰਵਾਇਤ ਜਾਂ ਦੰਤ ਕਥਾ
[ਸੋਧੋ]ਰਵਾਇਤ ਪੰਜਾਬੀ ਲੋਕ ਕਹਾਣੀ ਦੀ ਅਜਿਹੀ ਬਿਰਤਾਂਤਕ ਵਿਧਾ ਹੈ ਜਿਸ ਵਿੱਚ ਜਨ ਸਧਾਰਨ ਦੇ ਸੁਪਨੇ, ਆਦਰਸ਼ ਤੇ ਬੋਧ ਇਤਿਹਾਸ ਦੀਆ ਭਾਰੂ ਸ਼ਕਤੀਆਂ ਨਾਲ ਟਕਰਾਉਂਦੇ ਹਨ ਤੇ ਜਨ ਨਾਇਕ ਵਿਰੋਧੀ ਸ਼ਕਤੀਆਂ ਨਾਲ ਜੂਝਦਾ ਹੋਇਆ ਜਿੱਤ ਨੂੰ ਹਾਸਲ ਕਰੇ ਜਾਂ ਨਾ ਪਰ ਸੰਘਰਸ਼ ਦੇ ਗੌਰਵ ਨੂੰ ਉਭਾਰ ਦਿੰਦਾ ਹੈ।ਜਿਸ ਤੋਂ ਆਉਣ ਵਾਲੀਆਂ ਪੀੜੀਆ ਪ੍ਰੇਰਿਤ ਹੁੰਦੀਆ ਹਨ। ਕਿਸੇ ਕੋਮ ਦਾ ਗੱਭਰੂ ਸਮਾਜ ਦੀ ਬਾਂਹ ਮੰਨੇ ਜਾਂਦੇ ਹਨ। ਕਿਸੇ ਰਾਜ ਪ੍ਰਬੰਧ ਦੇ ਅੰਤਰਗਤ ਜਨਸਮੂਹਾਂ ਵਿਚਲੀ ਅਸੰਤੁਸ਼ਟੀ ਤੇ ਵਿਰੋਧਭਾਵ ਦਾ ਪ੍ਰਗਟਾਵਾਂ ਵੀ ਗੱਭਰੂ ਕਰਦੇ ਹਨ। ਰਵਾਇਤਾਂ ਉਹਨਾਂ ਦੇ ਮੂਲ ਬਿਰਤੀਆ ਨੂੰ ਹੁਲਾਰਾ ਦਿੰਦੀਆ ਤੇ ਕੁਝ ਕਰ ਗੁਜ਼ਰਨ ਦੀ ਪ੍ਰੇਰਨਾ ਦਿੰਦੀਆ ਹਨ,ਇਹ ਵਿਅਕਤੀਗਤ ਤੇ ਜਨਸਮੂਹਕ ਅਜ਼ਾਦੀਆ ਦਾ ਪ੍ਰਵਚਨ ਹੈ ਿਜਸ ਰਾਹੀ,ਅਸੰਤੁਸਟ ਇਛਾਵਾਂ,ਸੁਪਨੇ ਤੇ ਪ੍ਰਵਿਰਤੀਆਂ ਦੀ ਨਿਰੰਤਰਤਾ ਦਾ ਅਰਥ ਸੰਚਾਰਿਆ ਜਾਂਦਾ ਹੈ।
(ੲ) ਬਾਤ
[ਸੋਧੋ]ਬਾਤ ਸ਼ਬਦ ਦੀ ਵਰਤੋਂ ਉਸ ਤੀਜੇ ਵਰਗ ਦੇ ਪੰਜਾਬੀ ਲੋਕ ਵਾਰਤਕ ਬਿਰਤਾਂਤਾਂ ਲਈ ਕੀਤੀ ਗਈ ਹੈ ਜਿਸਨੂੰ ਡਾ. ਕੈਰੋਂ ਲੋਕ ਕਹਾਣੀਆਂ ਕਹਿੰਦਾ ਹੈ। ਬਾਤ ਸ਼ਬਦ ਕਹਾਣੀਆਂ ਲਈ ਵਰਤਿਆ ਜਾਂਦਾ ਹੈ, ਉਹਨਾਂ ਵਿੱਚ ਮਿੱਥ ਤੇ ਦੰਤ ਕਥਾ (ਰਵਾਇਤਾਂ)ਤਾਂ ਹਰਗਿਜ਼ ਸ਼ਾਮਿਲ ਨਹੀਂ ਹਨ, ਬਾਤ ਦੇ ਆਰੰਭ ਵਿੱਚ ਜਿਹੜਾ ਗੀਤ ਗਾਇਆ ਜਾਂਦਾ ਹੈ ਬਾਤ ਪਾਵਾਂ ਬਤੋਲੀ ਪਾਵਾਂ.....' ਉਸ ਵਿੱਚ ਬਤੋਲੀ ਸ਼ਬਦ ਬਾਤ ਵਿਚਲੀ ਕਹਾਣੀ ਦੀ ਨਿਗੂਣਤਾ ਵੱਲ ਇਸ਼ਾਰਾ ਕਰਦਾ ਹੈ। ਡਾ.ਕੈਰੋਂ ਬਾਤ ਦਾ ਵਰਗੀਆਂ ਕਰਦਿਆਂ ਇਸ ਵਿੱਚ ਪਰੀ ਕਹਾਣੀਆਂ, ਨੀਤੀ-ਕਥਾਵਾਂ, ਜਨੌਰ-ਕਹਾਣੀਆਂ, ਸੁਮਨ ਅਤੇ ਸਾਥੀਆਂ ਨੂੰ ਸ਼ਾਮਿਲ ਮੰਨਦੇ ਹਨ। ਬਾਤ ਉਹਨਾਂ ਲੋਕਾਂ ਦੀ ਬਿਰਤਾਂਤਕ ਵਿਧਾਨ ਹੈ ਜਿਹੜੇ ਥੁੜਾਂ ਭਰੀ ਜਿੰਦਗੀ ਬਸਰ ਕਰਦੇ ਹਰ ਸਮੇਂ ਬਹੁ- ਭਿੰਨ ਸੰਕਟਾਂ ਵਿੱਚ ਘਿਰੇ ਹੋਏ ਵੀ ਮਨੁੱਖ ਹੋਣ ਦੇ ਗੌਰਵ ਨੂੰ ਨਹੀਂ ਗਵਾਉੰਦੇ। ਵਧੇਰੇ ਕਰਕੇ ਬਾਤ ਨੂੰ ਪੰਜਾਬੀ ਸੱਭਿਆਚਾਰ ਵਿੱਚ ਸਵੀਕ੍ਰਿਤ ਨੈਤਿਕ ਕੀਮਤਾਂ ਜਾ ਮਰਿਆਦਾਵਾਂ ਨੂੰ ਦ੍ਰਿੜਾਉਣ ਵਾਲਾ ਰਚਨਾ ਰੂਪ ਹੀ ਮੰਨਿਆ ਜਾਂਦਾ ਹੈ। ਬਾਤਾਂ ਦੇ ਪਾਤਰ ਸ਼ਹਿਰ ਤੋਂ ਜੰਗਲ ਵੱਲ ਨੂੰ ਸਫਰ ਕਰਦੇ ਹਨ। ਬਾਤਾਂ ਵਿਸ਼ਿਸ਼ਟ ਇਤਿਹਾਸ ਵਿੱਚ ਦਾਖਲ ਹੋਣ ਦੀ ਬਜਾਏ ਅਜਿਹਾ ਬਿਰਤਾਂਤ ਉਸਦੀਆਂ ਹਨ ਜਿਸ ਵਿੱਚ ਸਿਰਜਕ ਤੇ ਸਿਰਜਣਾ, ਵਾਤਾਵਰਣ ਤੇ ਸਰੋਤਾਂ, ਜੀਵਨ ਤੇ, ਇਤਿਹਾਸ ਦੀ ਇੱਕ ਦੂਜੇ ਤੋਂ ਨਿਖੜਵੀ ਕੋਈ ਦਾ ਅਜਿਹਾ ਬਿਰਤਾਂਤਕ ਜਗਤ ਉਸਰਦਾ ਹੈ ਜੋ ਸਧਾਰਨ ਲੋਕਾਂ ਦਾ ਆਪਣੇ ਵਸਤੂ-ਜਗਤ ਬਾਰੇ ਅਨੁਭਵ-ਸਿਧ ਦ੍ਰਿਸ਼ਟੀਕੋਣ ਪ੍ਰਸਤੁਤ ਕਰਦਾ ਹੈ
ਅਧਿਆਇ ਚੌਥਾ
[ਸੋਧੋ]ਪੰਜਾਬੀ ਲੋਕ-ਕਹਾਣੀ ਦਾ ਸਭਿਆਚਾਰ-ਸ਼ਾਸਤਰਆਪਣੇ ਮਨੁੱਖੀ ਤੱਤ ਨੂੰ ਆਪਣੀਆਂ ਸਿਰਜਨਾਵਾਂ ਵਿੱਚ ਢਾਲਦਾ ਮਨੁੱਖ ਅਜਿਹੀਆਂ ਸ਼ਕਤੀਸ਼ਾਲੀ ਸਿਰਜਨਾਵਾਂ ਵੀ ਕਰ ਬੈਠਦਾ ਹੈ, ਜਿਸ ਨਾਲ ਉਹ ਉਸ ਉਤੇ ਹਾਵੀ ਹੋ ਕੇ ਉਸਦੇ ਜੀਵਨ ਵਿਚ, ਵਿਆਪਕ ਦਵੰਦ- ਸਥਿਤੀ ਉਤਪੰਨ ਹੋ ਜਾਂਦੀ ਹੈ। ਕਿਸੇ ਸਭਿਆਚਾਰਕ ਸਮੂਹ ਵਿੱਚ ਮੌਜੂਦ ਵਿਰੋਧਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਿਯੰਤਰਿਤ ਕਰਨ ਦੀਆਂ ਜੁਗਤਾਂ ਮੌਜੂਦ ਹੁੰਦੀਆਂ ਹਨ ਤਾਂ ਕਿ ਇਹ ਵਿਰੋਧ ੲੇਨੇ ਵੀ ਨਾ ਵੱਧ ਜਾਣ ਕਿ ਸਭਿਆਚਾਰ ਦੀ ਇਕਜੁੱਟ ਹੋਂਦ ਹੀ ਖਤਰੇ ਵਿੱਚ ਪੈ ਜਾਵੇ। ਲੋਕ ਕਹਾਣੀ ਵੀ ਪੰਜਾਬੀ ਸਭਿਆਚਾਰ ਦਾ ਲੋਕਧਾਰਾਈ ਪ੍ਰਗਟਾ ਰੂਪ ਹੈ, ਇਸ ਲਈ ਪੰਜਾਬੀ ਸਭਿਆਚਾਰ ਅੰਦਰ ਇਸਦੀ ਸੱਭਿਆਚਾਰ ਕਾਰਜਸ਼ੀਲਤਾ ਨੂੰ ਪਛਾਣਿਆ ਜਾ ਸਕਦਾ ਹੈ। ਪੰਜਾਬੀ ਲੋਕ ਕਹਾਣੀ ਦੀ ਤੀਸਰੀ ਵਿਧਾ ਹੈ। ਇਹਨਾਂ ਵਿੱਚ ਸਭਿਆਚਾਰਕ ਮਰਿਆਦਾਵਾਂ ਬਾਰੇ ਇਕੋ ਜਿਹੇ ਅਤੇ ਇਕਹਿਰੇ ਪ੍ਰਤੀਕਰਮ ਦੀ ਥਾਂ ਬਹੁਭਿੰਨ ਪ੍ਰਤੀਮਾਨ ਸਿਰਜੇ ਗੲੇ ਹਨ। ਇਹਨਾਂ ਬਾਤਾਂ ਵਿੱਚ ਮਰਿਆਦਾ ਡਾ ਉਲੰਘਣ ਕਰਨ ਵਾਲੇ ਅਤੇ ਸਮੂਹਕ ਵੇਗ ਤੋਂ ਨਿਖੜੇ ਵਿਅਕਤੀ ਦਾ ਦੁਖਾਂਤ ਉਭਾਰਿਆ ਗਿਆ ਹੁੰਦਾ ਹੈ। ਬਾਤਾਂ ਦਾ ਬਿਰਤਾਂਤ ਸੁਖਦਾਈ ਅੰਤ ਉਤੇ ਖਤਮ ਹੁੰਦਾ ਹੈ। ਇਸ ਸਿਲਸਿਲੇ ਵਿੱਚ ਬਾਤ ਸਧਾਰਨ ਕਿਰਤੀ ਲੋਕਾਈ ਦੇ ਜੀਵਨ ਪ੍ਰਤੀ ਹੁੰਗਾਰੇ ਸਿਰਜਦੀ ਹੈ ਅਤੇ ਉਹ ਆਪਣੇ ਅਨੁਭਵ ਅਨੁਕੂਲ ਕੀਮਤਾਂ ਪ੍ਰਤੀਮਾਨਾਂ ਦੀ ਸਿਰਜਣਾ ਕਰਦੀ ਜਿੰਦਗੀ ਦੇ ਅਮੁੱਕ ਸੰਘਰਸ਼ ਵਿੱਚ ਆਸ਼ਾਵਾਦ ਦਾ ਲੜ ਫੜੀ ਰੱਖਦੀ ਹੈ ਅਤੇ ਪਦਾਰਥਕ ਇਹਲੌਕਿਕ ਸੁਖਾਂ ਦੀ ਕਲਪਨਾ ਕਰਦੀ ਰਹਿੰਦੀ ਹੈ।
ਅਧਿਆਇ ਪੰਜਵਾਂ
[ਸੋਧੋ]ਪੰਜਾਬੀ ਲੋਕ-ਕਹਾਣੀ ਵਿੱਚ ਪ੍ਰਸਤੁਤ ਪ੍ਰਾਕਿਰਤਿਕ ਦ੍ਰਿਸ਼ਾ ਦਾ ਪ੍ਰਤੀਕ ਵਿਗਿਆਨ Key Concepts in Cultural Theory ਅਨੁਸਾਰ, ਪ੍ਰਤੀਕ ਵਿਵਧ ਅਰਥਾਂ ਦਾ ਧਾਰਨੀ ਸ਼ਬਦ ਹੈ। ਇਸ ਨਾਲ ਚਿੰਤਨ ਅਤੇ ਇਸਦੇ ਪ੍ਰਗਟਾਅ ਵਿੱਚ ਸੰਜਮ ਆ ਜਾਂਦਾ ਹੈ। ਦੂਜੇ ਸ਼ਬਦਾ ਵਿੱਚ ਕਿਸੇ ਪ੍ਰਤੀਕ ਦੇ ਅਰਥਾਂ ਦੀਆਂ ਪਰਤਾ ਉਜਾਗਰ ਕਰਨ ਲਈ ਉਸਨੂੰ ਉਸਦੇ ਸਭਿਆਚਾਰਕ ਸੰਦਰਭ ਵਿੱਚ ਜਾਨਣਾ ਅਤਿ ਜਰੂਰੀ ਹੁੰਦਾ ਹੈ। ਪੰਜਾਬੀ ਲੋਕ-ਕਹਾਣੀ ਵਿੱਚ ਪ੍ਰਕਿਰਤਿਕ ਵਰਤਾਰਿਆ ਅਤੇ ਦ੍ਰਿਸ਼ਾ ਬਾਰੇ ਸਹਿਜ ਰੂਪ ਵਿੱਚ ਕੀਤਾ ਵਰਣਨ ਮਿਲਦਾ ਹੈ। ਕਿਉਕਿ 'ਲੋਕਧਾਰਾ, ਲੋਕ-ਮਨ ਰਾਹੀਂ ਪ੍ਰਵਾਹਿਤ ਯਥਾਰਥ ਦਾ ਬਿੰਬ ਹੈ, ਉਸਦਾ ਬਹੁ ਪਰਤੀ ਅਤੇ ਬਹੁ ਦਿਸ਼ਾਵੀ ਪਸਾਰ ਹੈ। 'ਬਾਤਾਂ ਮੁੱਢ ਕਦੀਮ ਦੀਆਂ (ਜਿਲਦ ਦੂਜੀ) ਵਿੱਚ 'ਪੰਜ ਜੁੱਤੀਆਂ' ਨਾਂ ਦੀ ਲੋਕ ਕਹਾਣੀ ਵਿੱਚ ਮੁਕੰਦਾ ਅਤੇ ਉਸਦੀ ਪਤਨੀ ਸਵਰਨਾ ਵਾਰੋ-ਵਾਰੀ ਇਕ ਟਾਪੂ ਤੇ ਪਹੁੰਚਦੇ ਹਨ। ਉਸ ਟਾਪੂ ਤੇ ਅੰਬਾਂ ਦਾ ਇਕ ਝੁੰਡ ਹੈ ਇਥੇ ਅੰਬ ਦੀ ਗਿਟਕ ਦੇ ਡਿਗਦਿਆ ਹੀ ਨਵਾਂ ਬੂਟਾ ਉਗਣ ਲਗ ਪੈਂਦਾ ਹੈ ਅਤੇ ਕੁਝ ਹੀ ਪਲਾਂ ਵਿੱਚ ਪੂਰਾ ਫਲਦਾਰ ਬ੍ਰਿਛ ਬਣ ਜਾਂਦਾ ਹੈ। ਕਹਾਣੀ ਦੀ ਸਮੁੱਚੀ ਟੈਕਸਟ ਇਸ ਪ੍ਰਾਕਿਰਤਕ ਦ੍ਰਿਸ਼ ਦੇ ਅਰਥ ਔਰਤ-ਮਰਦ ਦੇ ਸੰਬੰਧਾਂ ਦੇ ਵਿਗਿਆਨ ਰਾਹੀਂ ਪ੍ਰਾਪਤ ਕਰਨ ਲਈ ਸੁਝਾਉਂਂਦੀ ਹੈ। ਪੰਜਾਬੀ ਲੋਕ-ਕਹਾਣੀ ਵਿੱਚ ਹੜ੍ਹ, ਮੀਂਹ,ਹਨ੍ਹੇਰੀ ਵਰਗੇ ਵਰਤਾਰੇ ਲੋਕ-ਵਿਧਰੋਹ ਦੇ ਪ੍ਰਤੀਕਾਂ ਦੇ ਰੂਪ ਵਿੱਚ ਉਭਰਦੇ ਹਨ। ਲੋਕ-ਮਨ ਕੁਦਰਤ ਨੂੰ ਧਰਮ ਜੱਜ ਸਵੀਕਾਰਦਾ ਹੈ। ਪਿੱਪਲ ਧਾਰਮਿਕ ਦਾਰਸ਼ਨਿਕ ਕਦਰਾਂ ਕੀਮਤਾਂ ਦਾ ਪ੍ਰਤੀਕ ਹੈ। ਇਸ ਅਧਿਆਇ ਵਿੱਚ ਆਪਣੀ ਪ੍ਰਾਕਿਰਤੀ ਨੂੰ ਸੰਸਕ੍ਰਿਤੀ ਵਿੱਚ ਬਦਲਣ ਲਈ ਮਨੁੱਖ ਨੇ ਅਨੇਕਾਂ ਮਰਿਆਦਾਵਾਂ ਆਪਣੇ ਲਈ ਸਿਰਜ ਕੇ ਵਿਲੱਖਣ ਹਸਤੀ ਹੋਣ ਦਾ ਸਬੂਤ ਦਿੱਤਾ ਹੈ। ਲੋਕਧਾਰਾ ਦੇ ਬਿਰਤਾਂਤ ਵਿੱਚ ਸਿਧੀ ਅਸਿੱਧੀ ਪ੍ਰਾਕਿਰਤਕ ਪ੍ਰਤੀਕਾਂ ਦੇ ਰੂਪ ਵਿੱਚ ਵੀ ਪ੍ਰਗਟ ਹੁੰਦੀ ਨਜ਼ਰ ਆਉਦੀ ਹੈ। ਇਹ ਪ੍ਰਤੀਕ ਸੁਲਝਾਉਂਦੇ ਹਨ ਕਿ ਮਨੁੱਖੀ ਜੀਵਨ ਦੇ ਸੰਘਰਸ਼ ਅਤੇ ਕੀਮਤਾਂ ਨੂੰ ਇਕਹਿਰੇ ਪੱਧਰ ਤੇ ਨਹੀਂ ਸਮਝਿਆ ਜਾ ਸਕਦਾ ਬਲਕਿ ਇਹ ਇਕ ਦੂਜੇ (ਪ੍ਰਾਕਿਰਤੀ ਅਤੇ ਸਭਿਆਚਾਰ) ਵਿਚੋਂ ਅਰਥਵਾਨ ਹੁੰਦੇ ਹਨ।