ਪੰਜਾਬੀ ਸੱਭਿਆਚਾਰ ਉਤੇ ਵਿਸ਼ਵੀਕਰਨ ਦਾ ਪ੍ਰਭਾਵ
ਵਿਸ਼ਵੀਕਰਨ ਅਤੇ ਪੰਜਾਬੀ ਸਭਿਆਚਾਰ ਦੇ ਸੰਦਰਭ ਵਿੱਚ ਦੇਖੀਏ ਤਾ ਪੰਜਾਬੀ ਸੱਭਿਆਚਾਰ ਉਤੇ ਵਿਸ਼ਵੀਕਰਨ ਦੀ ਪ੍ਰਕਿਰਿਆ ਨੇ 1980ਤੋਂ ਬਾਅਦ ਜੋਰ ਫੜੀਆਂ ਹੈ।ਅਸਲ ਵਿੱਚ ਇਹ ਤਿੰਨ ਸੰਕਲਪ ਹਨ। ਜੋ ਇਕਠੇ ਹੋਂਦ ਵਿੱਚ ਆਏ।ਇਨ੍ਹਾਂ ਨੂੰ ਸੰਯੁਕਤ ਰੂਪ ਵਿਚ ਐਲ ਪੀ ਜੀ ਕਿਹਾ ਜਾਦਾ ਹੈ। ਇਹਨਾਂ ਦਾ ਪੂਰਾ ਨਾਮ ਹੈ। ਲਿਬਰਲਾਇਜੇਸ਼ਨ ਪਰਾਇਵਟਾਈਜੇਸ਼ਨ ਤੇ ਗਲੋਬਲਾਇਜੇਸ਼ਨ ਇਹ ਤਿੰਨੋ ਇਕ ਦੂਜੇ ਦੇ ਪੂਰਕ ਹਨ।
ਭਾਰਤ ਵਿੱਚ ਵਿਸ਼ਵੀਕਰਨ ਦੇ ਸੰਕਲਪ ਨੇ 1919ਵਿਚ ਜੋਰ ਫੜਿਆ ਜਦੋ ਭਾਰਤ ਵਿੱਚ ਸ੍ਰੀ ਨਰਸਿਮਾ ਰਾਉ ਦੀ ਸਰਕਾਰ ਸੀ ਤੇ ਭਾਰਤ ਆਰਥਿਕ ਮੰਦਹਾਲੀ ਵਿਚੋਂ ਲੱੱਗ ਰਿਹਾ ਸੀ । ਵਿਸ਼ਵੀਕਰਨ ਅਜਿਹੀ ਪ੍ਰਕਿਰਿਆ ਹੈ ਜਿਸ ਨੇ ਸਮੁੱਚੇ ਦੇਸ਼ਾ ਦੀ ਆਰਥਿਕ , ਸਮਾਜਿਕ, ਰਾਜਨੀਤਕ ਸਭਿਆਚਾਰ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਹੈ। ਵਿਸ਼ਵੀਕਰਨ ਦੀ ਪ੍ਰਕਿਰਿਆ ਰਾਹੀਂ ਦੁਨੀਆਂ ਦੇ ਅਮੀਰ ਦੇਸ਼ ਜਿਵੇਂ ਅਮਰੀਕਾ ,ਜਾਪਾਨ ਆਦਿ ਵਰਗੇ ਦੇਸ਼ ਵਿਕਾਸਸ਼ਲ ਦੇਸ਼ਾ ਨੂੰ ਬਸਤੀਆਂ ਦੀ ਤਰ੍ਹਾਂ ਵਰਤਦੇ ਹਨ।
ਭਾਸ਼ਾ:- ਪੂੰਜੀਵਾਦ ਨੇ ਹੁਣ ਵਿਸ਼ਵੀਕਰਨ ਦੇ ਜ਼ਰੀਏ ਸਭਿਆਚਾਰ ਨੂੰ ਵੇਚਣ ਦਾ ਤਰੀਕਾ ਲੱਭ ਲਿਆ ਹੈ। ਵਿਸ਼ਵੀਕਰਨ ਤੇ ਮੰਡੀਕਰਨ ਦੇ ਹਮਾਇਤੀਆਂ ਵੱਲੋ ਸਭਿਆਚਾਰ ਅਤੇ ਇਕ ਭਾਸ਼ਾ ਦਾ ਪਰਚਾਰ ਕੀਤਾ ਜਾ ਰਿਹਾ ਹੈ। ਇਸ ਨੇ ਸਾਡੀ ਖੇਤਰੀ ਭਾਸ਼ਾਵਾਂ ਦੀ ਹੋਂਦ ਲਈ ਖਤਰਾ ਪੈਦਾ ਕੀਤਾ ਹੈ। ਸਿਟੇ ਵਜੋਂ ਅੰਗਰੇਜੀ ਭਾਸ਼ਾ ਖੇਤਰੀ ਭਾਸ਼ਾਵਾਂ ਨੂੰ ਹਰ ਖੇਤਰ ਵਿਚੋਂ ਬਾਹਰ ਕੱਢਦੀ ਹੈ। ਭਾਰਤ ਵਿੱਚ ਇਹ ਰੁਝਾਨ ਹੋਰ ਮੁਲਕਾਂ ਨਾਲੋਂ ਜਿਆਦਾ ਹੈ। ਕਿਸੇ ਭਾਸ਼ਾ ਦੀ ਖਤਰਨਾਕ ਗੱਲ ਇਹ ਹੁੰਦੀ ਹੈ। ਕਿ ਉਹ ਭਾਸ਼ਾ ਸਿਖਿਆ ਦੇ ਮਾਧਿਅਮ ਤੋਂ ਹੀ ਬਾਹਰ ਹੋ ਜਾਣੀ। ਅਜੋਕੇ ਸਮੇਂ ਵਿਚ ਭਾਰਤੀ ਖੇਤਰੀ ਭਾਸ਼ਾਵਾਂ ਨੂੰ ਸਿਖਿਆ ਦੇ ਮਾਧਿਅਮ ਵਜੋਂ ਅਪਣਾਇਆ ਜਾ ਰਿਹਾ ਹੈ। ਜਦੋ ਤਕ ਸਾਨੂੰ ਆਪਣੀ ਮਾਤ ਭਾਸ਼ਾ ਸਮ