ਸੰਸਾਰੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੰਸਾਰੀਕਰਨ (ਜਾਂ ਵਿਸ਼ਵੀਕਰਨ, ਗਲੋਬਲੀਕਰਨ, ਸਰਬ-ਵਿਆਪਕਤਾ) ਕੌਮਾਂਤਰੀ ਮਿਲਾਪ ਦਾ ਇੱਕ ਅਮਲ ਹੈ ਜੋ ਦੁਨਿਆਵੀ ਖ਼ਿਆਲਾਂ, ਪੈਦਾਵਾਰਾਂ, ਵਿਚਾਰਾਂ ਅਤੇ ਸੱਭਿਆਚਾਰ ਦੇ ਹੋਰ ਪਹਿਲੂਆਂ ਦੀ ਅਦਲਾ-ਬਦਲੀ ਸਦਕਾ ਉੱਠਦਾ ਹੈ।[1][2] ਢੋਆ-ਢੁਆਈ ਅਤੇ ਦੂਰ-ਸੰਚਾਰ ਦੇ ਬੁਨਿਆਦੀ ਢਾਂਚੇ ਵਿੱਚ ਹੋਈ ਤਰੱਕੀ,ਜਿਹਨਾਂ ਵਿੱਚ ਤਾਰ ਪ੍ਰਬੰਧ ਅਤੇ ਮਗਰੋਂ ਇੰਟਰਨੈੱਟ ਵੀ ਸ਼ਾਮਲ ਹੈ, ਸਦਕਾ ਇਸ ਕਾਰਵਾਈ ਵਿੱਚ ਹੋਰ ਵੀ ਤੇਜ਼ੀ ਆਈ ਹੈ ਜਿਹਨਾਂ ਨੇ ਆਰਥਿਕ ਅਤੇ ਸੱਭਿਆਚਾਰਕ ਰੁਝੇਵਿਆਂ ਵਿਚਲੇ ਵਟਾਂਦਰਿਆਂ ਨੂੰ ਹੋਰ ਵਧਾ ਦਿੱਤਾ ਹੈ।[3]

ਭਾਵੇਂ ਕੁਝ ਵਿਦਵਾਨ ਸੰਸਾਰੀਕਰਨ ਦਾ ਸੋਮਾ ਅਜੋਕੇ ਸਮੇਂ ਵਿੱਚ ਮੰਨਦੇ ਹਨ ਪਰ ਕਈ ਹੋਰ ਵਿਦਵਾਨ ਇਹਦੇ ਅਤੀਤ ਨੂੰ ਯੂਰਪ ਦੇ ਕਾਢ ਜੁੱਗ ਅਤੇ ਨਵੇਂ ਸੰਸਾਰ ਵੱਲ ਦੇ ਸਫ਼ਰਾਂ ਤੋਂ ਵੀ ਬਹੁਤ ਪੁਰਾਣਾ ਮੰਨਦੇ ਹਨ। ਕਈ ਤਾਂ ਇਹਨੂੰ ਈਸਾ ਤੋਂ ਤਿੰਨ ਹਜ਼ਾਰ ਵਰ੍ਹੇ ਪਹਿਲਾਂ ਤੱਕ ਲੈ ਜਾਂਦੇ ਹਨ।[4][5] ਪਿਛਲੇ 19ਵੇਂ ਸੈਂਕੜੇ ਅਤੇ ਅਗੇਤਰੇ 20ਵੇਂ ਸੈਂਕੜੇ ਵਿੱਚ ਦੁਨੀਆਂ ਦੇ ਅਰਥਚਾਰਿਆਂ ਅਤੇ ਵਿਰਸਿਆਂ ਦੀ ਸਾਂਝ ਬੜੀ ਤੇਜ਼ੀ ਨਾਲ਼ ਵਧੀ।

ਇਸ ਸੰਕਲਪ ਵਿੱਚ ਸੰਸਾਰੀਕਰਨ ਅਤੇ ਭੂਮੰਡੀਕਰਨ ਆਦਿ ਪਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਡੇ ਸਮਿਆ ਦਾ ਐਸਾ ਬਹੁਚਰਚਿਤ ਵਰਤਾਰਾ ਹੈ, ਜਿਸ ਨੇ ਜੀਵਨ ਦੇ ਹਰ ਖੇਤਰ ਵਿੱਚ ਜਿਵੇਂ ਖੇਤੀ, ਉਦਯੋਗ, ਸਿਹਤ ਤੇ ਸਿੱਖਿਆ, ਰਾਜਨੀਤੀ, ਸਮਾਜ, ਸੂਚਨਾ ਤੇ ਸੰਚਾਰ ਕਲਾਵਾਂ ਅਤੇ ਚਿੰਤਨ ਨੂੰ ਪ੍ਰਭਾਵਿਤ ਕੀਤਾ ਹੈ।

ਇਸ ਦਾ ਅਰਥ ਹੈ- ਆਰਥਿਕ ਕਿਰਿਆਵਾਂ ਨੂੰ ਦੇਸ਼ਾਂ ਦੀਆਂ ਸੀਮਾਵਾਂ ਤੋਂ ਅੱਗੇ ਸੰਸਾਰ ਪੱਧਰ `ਤੇ ਪੂੰਜੀ ਤਕਨੀਕ ਤੇ ਜਾਣਕਾਰੀ ਦੇ ਵਹਾਅ ਨੂੰ ਹੋਰ ਵਿਸ਼ਾਲ ਕਰਨਾ ਤੇ ਡੂੰਘਾਈ ਤੱਕ ਲੈ ਜਾਣਾ ਹੈ।

ਇਸ ਕਰਕੇ ਇਸ ਨੂੰ ‘ਵਿਸ਼ਵ ਪਿੰਡ` ਦੇ ਤੌਰ `ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ।

ਵਿਸ਼ਵੀਕਰਨ ਦਾ ਸ਼ਬਦ 1991 ਵਿਰਸਾਂ ਤੋਂ ਬਹੁਤ ਜ਼ੋਰ ਨਾਲ ਸਾਰੀ ਦੁਨੀਆ ਵਿੱਚ ਆਇਆ। ਇਸ ਵਿੱਚ ਜਿੰਦਗੀ ਦੇ ਤਕਰੀਬਨ ਸਾਰੇ ਹੀ ਪੱਥ ਸਮਾਜਿਕ, ਸਿਆਸੀ, ਸਭਿਆਚਾਰਕ, ਆਰਥਿਕ ਨੈਤਿਕ ਅਤੇ ਧਾਰਮਿਕ ਆ ਗਏ ਜਿਸ ਕਰਕੇ ਵਾਤਾਵਰਣ ਵਿੱਚ ਨਿਘਾਰ ਆਇਆ; ਕਦਰਾਂ-ਕੀਮਤਾਂ ਦਾ ਤੇਜ਼ੀ ਨਾਲ ਵਿਗਠਨ ਹੋਇਆ। ਵਿਸ਼ਵੀਕਰਨ ਦੇ ਅਸਰ ਨਾਲ ਪੰਜਾਬੀ ਭਾਰਤੀ ਸਮਾਜ ਦੇ ਸਭਿਆਚਾਰਕ ਰੂਪਾਂਤਰਣ ਦਾ ਘੇਰਾ ਸਿਰਫ ਸਰਮਾਏਦਾਰ ਕਿਸਾਨੀ ਤੇ ਦਰਮਿਆਨੀ ਕਿਸਾਨੀ ਅਤੇ ਸ਼ਹਿਰਾਂ ਵਿੱਚ ਵਸਵੇ ਜਨ ਧੂਮਾ ਤੱਕ ਹੀ ਸੀਮਿਤ ਹੈ। ਇਸ ਵਰਗ ਨੇਫ਼ਰੀਦ ਦੇ ਪੈਗ਼ਾਮ

“ਰੁੱਖੀ ਮਿੱਸੀ ਖਾਇ ਕੇ ਠੰਡਾ ਪਾਣੀ ਪੀ ਵੇਖ ਪਰਾਈ ਚੌਪੜੀ

ਨਾ ਤਰਸਾਈ ਜੀਅ" ਨੂੰ ਵਿਸਾਰ ਕੇ ਸਾਦਾ ਜੀਵਨ

ਦਿੱਤਾ। ਸਭਿਆਚਾਰ ਤੋਂ ਭਾਵ ਸਮੁੱਚੀ ਜੀਵਨ ਸ਼ੈਲੀ ਤੋਂ ਵੀ ਹੈ, ਜਿਸ ਉਪਰ ਵਿਸ਼ਵੀਕਰਨ ਦਾ ਪ੍ਰਭਾਵ ਹੈ। ‘ਸਭਿਆਚਾਰ ਇਕ ਜੁੱਟ ਅਤੇ ਜਟਿਲ ਸਿਸਟਮ ਹੈ; ਜਿਸ ਵਿਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਿਕ ਪੜਾਅ ਉੱਤੇ ਪ੍ਰਚਲਿਤ ਕਦਰਾਂ-ਕੀਮਤਾਂ ਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ ਪਦਾਰਥਕ ਅਤੇ ਬੋਧਿਕ ਵਰਤਾਰੇ ਸ਼ਾਮਿਲ ਹੁੰਦੇ ਹਨ।

ਹਵਾਲੇ[ਸੋਧੋ]

  1. Al-Rodhan, R.F. Nayef and Gérard Stoudmann. (2006). Definitions of Globalization: A Comprehensive Overview and a Proposed Definition.
  2. Albrow, Martin and Elizabeth King (eds.) (1990). Globalization, Knowledge and Society London: Sage. ISBN 978-0803983243 p. 8. "...all those processes by which the peoples of the world are incorporated into a single world society."
  3. Stever, H. Guyford (1972). "Science, Systems, and Society." Journal of Cybernetics, 2(3):1–3. doi:10.1080/01969727208542909
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named GL-H-09
  5. "Globalization and Global History (p.127)" (PDF). Retrieved 3 July 2012.