ਪੰਜਾਬੀ ਸੱਭਿਆਚਾਰ ਦੀ ਖੋਜ
- 1. ਰਾਜਿੰਦਰ ਕੌਰ- ਮਾਝੇ ਤੇ ਮਾਲਵੇ ਦੇ ਵਿਆਹ ਦੇ ਲੋਕ ਗੀਤ
ਇਸ ਵਿੱਚ ਮਾਝੇ ਅਤੇ ਮਾਲਵੇ ਦੇ ਵਿਆਹ ਦੇ ਲੋਕਗੀਤ ਅਤੇ ਰਸਮਾਂ ਦਾ ਤੁਲਨਾਤਮਕ ਅਧਿਐਨ ਹੈ। ਜਿਸ ਵਿੱਚ ਮਾਝਾ ਅਤੇ ਮਾਲਵਾ ਦੋ ਜੁੜਵੇ ਪਰ ਕੁੱਝ-ਕੁੱਝ ਵੱਖਰੇ ਸਭਿਆਚਾਰਾਂ ਦੇ ਵਿਆਹ ਦੀਆਂ ਰਸਮਾਂ ਅਤੇ ਲੋਕਗੀਤਾਂ ਦੀਆਂ ਸਾਂਝਾ ਅਤੇ ਵੱਖਰਤਾਵਾਂ ਦੇਣ ਦੀ ਕੋਸ਼ਿਸ਼ ਕੀਤੀ ਹੈ।
- 2. ਜਸਵੀਰ ਕੌਰ- ਮਾਲਵਾ, ਡੁੱਗਰ, ਪੁਆਧ ਅਤੇ ਬਾਂਗਰ ਵਿੱਚ ਡੋਲੀ ਦੀ ਰਸਮ ਤੇ ਲੋਕ-ਗੀਤ ਸਭਿਆਚਾਰਕ ਅਧਿਐਨ
ਪਹਿਲੇ ਅਧਿਆਇ ਵਿੱਚ ਚਾਰ ਉਪ-ਸਭਿਆਚਾਰ ਅਤੇ ਭਾਸ਼ਾਈ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਦੂਜੇ ਅਧਿਆਇ ਵਿੱਚ ਇਨ੍ਹਾਂ ਬਾਰੇ ਉਪ-ਸਭਿਆਚਾਰਾਂ ਦੀਆਂ ਸਭਿਆਚਾਰਕ ਅਤੇ ਲੋਕਧਾਰਾਈ ਵਿਸ਼ੇਸ਼ਤਾਵਾਂ ਤੀਜੇ ਅਧਿਆਇ ਵਿੱਚ ਵਿਆਹ ਦੀਆਂ ਰਸਮਾਂ, ਚੌਥੇ ਵਿੱਚ ਵਿਦਾਇਗੀ ਦੇ ਗੀਤ ਅਤੇ ਰਸਮਾਂ, ਪੰਜਵੇਂ ਵਿੱਚ ਡੋਲੀ ਦੀ ਰਸਮ ਅਤੇ ਲੋਕਗੀਤਾਂ ਦਾ ਸਭਿਆਚਾਰਕ ਪੱਖ ਤੋਂ ਅਧਿਐਨ ਕੀਤਾ ਗਿਆ ਹੈ।
- 3. ਸਿੰਦਰ ਕੌਰ- ‘ਰੜੇ ਭੰਬੀਰੀ ਬੋਲੇ` (ਡਾ. ਨਾਹਰ ਸਿੰਘ) ਦਾ ਸਭਿਆਚਾਰਕ ਅਧਿਐਨ
ਇਸ ਵਿੱਚ ਡਾ. ਨਾਹਰ ਸਿੰਘ ਦੀ ਪੁਸਤਕ, ‘ਰੜੇ ਭੰਬੀਰੀ ਬੋਲੇ` ਦਾ ਸਭਿਆਚਾਰਕ ਅਧਿਐਨ ਹੈ। ਡਾ. ਨਾਹਰ ਸਿੰਘ ਮਾਲਵੇ ਦੇ ਲੋਕ ਗੀਤਾਂ ਦੇ ਵੱਖ-ਵੱਖ ਰੂਪ ਦੇ ਇਕੱਤਰਣ ਤੇ ਸੰਪਾਦਨ ਅਤੇ ਅਧਿਐਨ ਸੰਬੰਧਿਤ ਪੰਜਾਬੀ ਸੱਭਿਆਚਾਰ ਦੇ ਉੱਘੇ ਵਿਦਵਾਨ ਰਹੇ ਹਨ। ਇਨ੍ਹਾਂ ਨੇ ਮਾਲਵੇ ਦੇ ਲੋਕ ਗੀਤਾਂ ਦੇ ਵੱਖ-ਵੱਖ ਰੂਪਾਂ ਦੇ ਇਕੱਤਰ ਕਰਨ ਤੇ ਸੰਪਾਦਨ ਕਰਨ ਦਾ ਕੰਮ ਸ਼ੁਰੂ ਕੀਤਾ ਹੈ ਜੋ ਕਿ ਲਗਭਗ ਦਸ ਜਿਲਦਾਂ ਵਿੱਚ ਮੁਕੰਮਲ ਹੋ ਸਕਦਾ ਹੈ। ਇਨ੍ਹਾਂ ਦੀਆਂ ਪਹਿਲੀਆਂ ਚਾਰ ਜਿਲਦਾਂ ਛਪ ਚੁੱਕੀਆਂ ਹਨ ਅਤੇ ‘ਰੜੇ ਭੰਬੀਰੀ ਬੋਲੇ` ਇਸ ਅਧੀਨ ਤਿਆਰ ਕੀਤੀ ਗਈ ਛੇਵੀਂ ਜਿਲਦ ਹੈ। ਇਸ ਪੁਸਤਕ ਵਿੱਚ ਲਗਭਗ 550 ਸਿੱਠਣੀਆਂ ਅਤੇ 485 ਹੇਅਰ ਸ਼ਾਮਲ ਹਨ ਜੋ ਮਾਲਵੇ ਦੀਆਂ ਇਸਤਰੀਆਂ ਜਾਂ ਪੰਜਾਬਣਾਂ ਦੀ ਕਲਾਵੰਤ ਸਿਰਜਣਾਤਮਕ ਪ੍ਰਤਿਭਾ ਨੂੰ ਦਰਸਾਉਂਦੀਆਂ ਹਨ।
- 4. ਪ੍ਰਭਜੀਤ ਕੌਰ- ਵਿਆਹ ਨਾਲ ਸੰਬੰਧਿਤ ਪੰਜਾਬ ਦੇ ਲੋਕ ਗੀਤ: ਇੱਕ ਸਮਾਜ ਸ਼ਾਸਤਰੀ ਅਧਿਐਨ
ਇਸ ਖੋਜ ਦੇ ਉਦੇਸ਼:1. ਵਿਆਹ ਦੀਆਂ ਵੱਖ-ਵੱਖ ਰਸਮਾਂ ਤੇ ਗਾਏ ਜਾਂਦੇ ਲੋਕ ਗੀਤਾਂ ਬਾਰੇ ਜਾਣਨਾ।
- 2. ਵਿਆਹ ਨਾਲ ਸੰਬੰਧਿਤ ਲੋਕ ਗੀਤਾਂ ਵਿੱਚ ਪ੍ਰਗਟ ਹੁੰਦੇ ਸਮਾਜਿਕ ਰਿਸ਼ਤਿਆਂ ਦੀ ਪ੍ਰਕਿਰਤੀ ਜਾਂ ਸੁਭਾਅ ਬਾਰੇ ਜਾਣਨਾ।
- 3. ਵਿਆਹ ਨਾਲ ਸੰਬੰਧਿਤ ਲੋਕ ਗੀਤਾਂ ਦੁਆਰਾ ਪ੍ਰਗਟ ਹੁੰਦੀਆਂ ਸਮਾਜਿਕ ਕਦਰਾਂ-ਕੀਮਤਾਂ।
- 5. ਦਵਿੰਦਰ ਸਿੰਘ - ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰਕ ਅਧਿਐਨ
ਪਹਿਲੇ ਅਧਿਆਇ ਦੀ ਸਿਰਲੇਖ ‘ਪੰਜਾਬੀ ਸਭਿਆਚਾਰ ਅਧਿਐਨ: ਇਤਿਹਾਸਕ ਵਿਕਾਸ` ਹੈ। ਇਸ ਵਿੱਚ ਪੰਜਾਬੀ ਸਭਿਆਚਾਰਕ ਅਧਿਐਨ ਦੇ ਆਰੰਭਲੇ ਯਤਨ, ਪੰਜਾਬੀ ਸਭਿਆਚਾਰ ਅਧਿਐਨ ਵਿੱਚ ਅੰਗਰੇਜ਼ਾਂ ਦੁਆਰਾ ਕੀਤੀ ਖੋਜ, ਪੰਜਾਬੀ ਚਿੰਤਕਾਂ ਦੁਆਰਾ ਸਭਿਆਚਾਰਕ ਅਧਿਐਨ ਪੰਜਾਬੀ ਸਭਿਆਚਾਰ ਅਧਿਐਨ ਦੇ ਪ੍ਰਮੁੱਖ ਰੁਝਾਨਾਂ ਨੂੰ ਵਿਚਾਰ ਚਰਚਾ ਅਧੀਨ ਲਿਆਂਦਾ ਗਿਆ ਹੈ। ਦੂਜੇ ਅਧਿਆਇ ਨੂੰ ਸਭਿਆਚਾਰ ਵਿਗਿਆਨ, ਪੰਜਾਬੀ ਸਭਿਆਚਾਰ ਅਤੇ ਪ੍ਰਾਪਤ ਅਧਿਐਲ ਸਿਰਲੇਖ ਅਧੀਨ ਰੱਖਿਆ ਗਿਆ ਹੈ। ਇਸ ਵਿੱਚ ਸਭਿਆਚਾਰ ਵਿਗਿਆਨ ਦੇ ਪ੍ਰਸੰਗ ਵਿੱਚ ਪੰਜਾਬੀ ਸਭਿਆਚਾਰ ਦੇ ਪ੍ਰਾਪਤ ਅਧਿਐਨ ਦੇ ਸੰਭਵ, ਪੰਜਾਬੀ ਸਭਿਆਚਾਰ ਅਧਿਐਨ ਦੀਆਂ ਪ੍ਰਾਪਤੀਆਂ ਤੇ ਸੀਮਾਵਾਂ ਤੇ ਪੰਜਾਬੀ ਸਭਿਆਚਾਰ ਅਧਿਐਨ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਗਿਆ ਹੈ।
- 6. ਨਛੱਤਰ ਸਿੰਘ - ਮਾਲਵੇ ਦੇ ਮਰਦਾਂ ਦੇ ਗਿੱਧੇ ਦੀਆਂ ਬੋਲੀਆਂ ਦਾ ਸਭਿਆਚਾਰਕ ਪਰਿਪੇਖ
ਵਿਸ਼ੇ ਦੀ ਸਪਸ਼ਟਤਾ ਲਈ ਇਸ ਖੋਜ-ਨਿਬੰਧ ਨੂੰ ਤਿੰਨ ਅਧਿਆਇਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਅਧਿਆਇ ਵਿੱਚ ਸਭਿਆਚਾਰ ਅਤੇ ਉਪ-ਸਭਿਆਚਾਰ ਦਾ ਆਧਾਰ ਅਤੇ ਲੋਕਧਾਰਾਈ ਕਲਾ-ਰੂਪਾਂ ਵਿੱਚ ਲੋਕ-ਨਾਚਾਂ ਦੀ ਵਿਭਿੰਨ ਵੰਨਗੀਆਂ ਬਾਰੇ ਚਰਚਾ ਕੀਤੀ ਹੈ। ਦੂਸਰੇ ਅਧਿਆਇ ਵਿੱਚ ਮਾਲਵੇ ਦੇ ਮਰਦਾਂ ਦੇ ਗਿੱਧੇ ਦੀ ਵੱਖਰੀ ਨੁਹਾਰ ਨੂੰ ਪੇਸ਼ ਕਰਨ ਵਿੱਚ ਵਰਤੀ ਜਾਂਦੀ ਸਮੱਗਰੀ ਦਾ ਵਰਣਨ ਕੀਤਾ ਗਿਆ ਹੈ। ਤੀਜੇ ਅਧਿਆਇ ਵਿੱਚ ਮਾਲਵੇ ਦੇ ਮਰਦਾਂ ਦੇ ਗਿੱਧੇ ਦੀਆਂ ਬੋਲੀਆਂ ਦਾ ਲੋਕਧਾਰਾਈ ਪੱਖ ਤੋਂ ਅਧਿਐਨ ਕਰਦਿਆਂ ਸਭਿਆਚਾਰਕ ਪਰਿਪੇਖ ਸਪਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ।
- • ਗੁਰਮੀਤ ਸਿੰਘ - ਲੋਕ ਚਿਕਿਤਸਾ: ਜ਼ਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਤੇ ਆਧਾਰਿਤ (ਪੀ.ਐਚਡੀ.)
ਵਿਰਕ, ਅੰਗਰੇਜ਼ ਸਿੰਘ- ਪੰਜਾਬੀ ਸਾਹਿਤ ਅਤੇ ਸਭਿਆਚਾਰ ਵਿੱਚ ਵਾਤਾਵਰਣ ਚੇਤਨਾ ਅਧਿਐਨ ਪੀ.ਐਚਡੀ., 2012. ਮਨਿੰਦਰ ਕੌਰ - ਪੰਜਾਬ ਦੇ ਪਿੰਡਾਂ ਦੇ ਨਾਵਾਂ ਦਾ ਸਭਿਆਚਾਰਕ ਪਰਿਪੇਖ, 2009, ਪੀ.ਐਚਡੀ. ਹਰਜੀਤ ਸਿੰਘ - ਪੰਜਾਬ ਦੇ ਪਿੰਡਾਂ ਦੇ ਨਾਵਾਂ ਦਾ ਵਿਗਿਆਨਕ ਅਧਿਐਨ, 2008, ਪੀ.ਐਚਡੀ. ਜਸਵਿੰਦਰ ਕੁਮਾਰ - ਬਾਜ਼ੀਗਰ ਕਬੀਲੇ ਦੀ ਸ਼ਬਦਾਵਲੀ ਸੰਕਲਪ ਅਤੇ ਮਹੱਤਵ, ਐਮ.ਫਿਲ. ਸੁਰਿੰਦਰ ਸਿੰਘ - ਮਾਹਤਮ ਕਬੀਲੇ ਦਾ ਸਮਾਜ-ਸਭਿਆਚਾਰਕ ਅਧਿਐਨ, 2012, ਪੀ.ਐਚਡੀ. (ਭਾਸ਼ਾ ਫੈਕਲਟੀ) ਵਰਿੰਦਰਜੀਤ ਕੌਰ - ਬਾਜ਼ੀਗਰਾਂ ਵਿੱਚ ਕਿੱਤਈ ਪਰਵਰਤਨ, 1993. ਲੀਂਬਾ, ਬੱਲਮ - ਮਰਾਸੀ ਕਬੀਲੇ ਦਾ ਸਭਿਆਚਾਰਕ, 2013. ਸਤਵੰਤ ਕੌਰ - ਪੰਜਾਬੀ ਅਤੇ ਹਿੰਦੀ ਦੀਆਂ ਬੁਝਾਰਤਾਂ-ਰੂਪ ਅਤੇ ਪ੍ਰਕਾਰਜ, ਪੀ.ਐਚਡੀ. ਦੇਵਿੰਦਰ ਸਿੰਘ - ਪੰਜਾਬੀ ਲੋਕ ਕਥਾਵਾਂ ਦਾ ਬਿਰਤਾਂਤ ਸ਼ਾਸਤਰੀ ਅਧਿਐਨ, ਪੀ.ਐਚਡੀ., 1996. ਪਰਵਿੰਦਰ ਕੌਰ - ਪੰਜਾਬੀ ਲੋਕਗਾਤਾਂ ਦਾ ਸਮਾਜ-ਸ਼ਾਸਤਰੀ ਦਾ ਪਰਿਪੇਖ (ਵਿਆਹ ਨਾਲ ਸੰਬੰਧਿਤ ਰਸਮਾਂ ਦੇ ਗੀਤਾਂ ਦੇ ਵਿਸ਼ੇਸ਼ ਪ੍ਰਸੰਗ ਵਿਚ), 2011. ਰਵਿੰਦਰ ਕੌਰ - ਬਾਤਾਂ ਦੇਸ਼ ਪੰਜਾਬ ਦੀਆਂ, ਪੁਸਤਕ ਦਾ ਲੋਕਧਾਰਾਈ ਅਧਿਐਨ, ਐਮ.ਫਿਲ., 2007. ਬਿਰਦੀ ਮਹਿੰਦਰ ਸਿੰਘ- ਮਾਲਵੇ ਦਾ ਲੋਕ ਸਾਹਿਤ ਇੱਕ ਆਲੋਚਨਾਤਮਕ ਅਧਿਐਨ, ਪੀ.ਐਚਡੀ. 1973. ਮਾਂਗਟ ਗੁਰਮੀਤ ਕੌਰ- ਮਾਲਵੇ ਦੀਆਂ ਲੋਕ ਕਥਾਵਾਂ ਦਾ ਅਧਿਐਨ, 1979. ਐਮ.ਲਿਟ. ਗੁੰਜਨ ਜੋਤ ਕੌਰ - ਲੋਕ ਕਥਾਵਾਂ ਨਾਲ ਸੰਬੰਧਿਤ ਲੋਕ ਗੀਤਾਂ ਦਾ ਸਭਿਆਚਾਰਕ ਅਧਿਐਨ, ਪੀ.ਐਚਡੀ., 2002. ਰਾਏ ਧਰਮਬੀਰ - ਪੰਜਾਬੀ ਲੋਕ ਮਨ ਦੀ ਸੰਰਚਨ (ਗਿਆਨੀ ਗੁਰਦਿੱਤ ਸਿੰਘ ਰਚਿਤ ਮੇਰਾ ਪਿੰਡ ਆਧਾਰ ਤੇ), ਪੀ.ਐਚਡੀ. 2002. ਕਮਲਜੀਤ - ਪੋਠੋਹਾਰ ਦੀਆਂ ਵਿਆਹ ਦੀਆਂ ਰਸਮਾਂ ਦਾ ਚਿੰਨ-ਵਿਗਿਆਨਕ ਅਧਿਐਨ, ਪੀ.ਐਚਡੀ. 2007. ਦਰਬਾਰਾ ਸਿੰਘ - ਮਲਵਈ ਲੋਕ ਗੀਤਾਂ ਦਾ ਸਾਂਸਕ੍ਰਿਤਕ ਅਧਿਐਨ, ਐਮ.ਲਿਟ., 1973. ਗੁਰਮੇਲ ਕੌਰ - ਮਾਲਵੇ ਦੀਆਂ ਅਲਾਹੁਣੀਆਂ ਦਾ ਸੰਪਾਦਨ ਅਤੇ ਲੋਕਯਾਨਕ ਅਧਿਐਨ, 1990. ਧਰਮਿੰਦਰ ਸਿੰਘ - ਪੰਜਾਬੀ ਲੋਕਗੀਤਾਂ ਦੀਆਂ ਪ੍ਰਮੁੱਖ ਵੰਨਗੀਆਂ ਵਿੱਚ ਵਿਸ਼ੇਸ਼ਣਾਤਮਕ ਅਧਿਐਨ, ਐਮ.ਫਿਲ,. 2006. ਕੰਵਲਜੀਤ ਕੌਰ - ਇੱਕ ਪੰਜਾਬੀ ਵਿੱਚ ਬਦਲਦੀ ਦਾਜ ਪ੍ਰਥਾ ਦਾ ਸਮਾਜ-ਵਿਗਿਆਨਕ ਅਧਿਐਨ, ਐਮ.ਫਿਲ।