ਪੰਜਾਬੀ ਸੱਭਿਆਚਾਰ ਰੂਪਾਂਤਰਣ ਸਾਰ ਅਤੇ ਸੇਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੱਭਿਆਚਾਰ ਰੂਪਾਂਤਰਨ ਇੱਕ ਅਹਿਮ,ਅਟੱਲ ਪਰ ਅਤਿਅੰਤ ਸੂਖਮ ਅਤੇ ਗੁੰਝਲਦਾਰ ਪਰਕਿਰਿਆ ਹੈ। ਹਰੇਕ ਸੱਭਿਆਚਾਰ ਦਵੰਦਵਾਦ ਭੌਤਿਕਵਾਦ ਦੇ ਮੂਲ ਨਿਯਮਾਂ ਅਨੁਰੂਪ ਆਪਣੀ ਵਿਸ਼ੇਸ਼ ਪਰਕਿਰਤੀ ਅਤੇ ਪਰਕਿਰਿਆ ਅਨੁਸਾਰ ਨਿਰੰਤਰ ਪਰਿਵਰਤਨ ਰਹਿੰਦਾ ਹੈ। ਕੋਈ ਵੀ ਸੱਭਿਆਚਾਰਕ ਸਿਰਜਣਾ, ਵਿਹਾਰ, ਵਰਤਾਰਾ, ਵਿਚਾਰ, ਅੰਤਮ ਜਾਂ ਨਿਰਪੇਖ ਨਹੀ, ਸਗੋਂ ਪਦਾਰਥਕ ਪਰਿਸਥਿਤੀਆਂ ਵਿੱਚ ਆਏ ਗਿਣਨਾਤਮਕ ਪਰਿਵਰਤਨਾ ਅਨੁਕੂਲ ਇਸ ਦੇ ਸਾਰੇ ਅੰਗ ਅਤੇ ਤੱਤ ਰੂਪਾਂਤਰਿਤ ਹੁੁੁੰਦੇ ਰਹਿੰਦੇ ਹਨ। ਸੱਭਿਆਚਾਰ ਰੂਪਾਂਤਰਨ ਦੀ ਪਰਕਿਰਿਆ ਦਾ ਮੂਲ ਆਧਾਰ ਆਰਥਿਕ ਪਰਬੰਧ ਅਤੇ ਇਸ ਪਰਬੰਧ ਵਿੱਚ ਆਏ ਪਰਿਵਰਤਨਾ ਅਨੁਕੂਲ ਹੁੰਦਾ ਹੈ।

ਪੰਜਾਬੀ ਸੱਭਿਆਚਾਰਕ ਰੂਪਾਂਤਰਨ ਦਾ ਆਧੁਨਿਕ ਦੌਰ ਉਨੀਂਵੀ ਸਦੀ ਵਿੱਚ ਮੁੱਖ ਤੌਰ ਤੇ ਅੰਗਰੇਜੀ ਰਾਜ ਨਾਲ ਆਰੰਭ ਹੁੰਦਾ ਹੈ। ਅਤੇ ਇਹ ਵਿਭਿੰਨ ਪੜਾਅ ਤਹਿ ਕਰਦਾ ਹੋਇਆ ਅਜੋਕੀ ਅਵਸਥਾ ਤੱਕ ਪਹੁੰਚਦਾ ਹੈ। ਪੰਜਾਬ ਸਮੇਤ ਭਾਰਤ ਵਿੱਚ ਆਏ ਇਸ ਸੱਭਿਆਚਾਰਕ ਰੂਪਾਂਤਰਨ ਦਾ ਮੂਲ ਸਾਰ ਤੀਸਰੇ ਸੰਸਾਰ ਦੇ ਸਮੁੱਚੇ ਖਿੱਤੇ ਨਾਲ ਰਲਵਾਂ ਹੈ। ਕਿੳਂਕਿ ਪੱਛੜੇ ਤੀਸਰੇ ਸੰਸਾਰ ਦੇ ਸਾਰੇ ਦੇਸਾਂ ਦੀ ਆਰਥਿਕ ਬਣਤਰ, ਰਾਜਸੀ ਢਾਂਚੇ ਅਤੇ ਸੱਭਿਆਚਾਰਕ ਰੂਪਾਂਤਰਨ ਦੇ ਅਮਲ ਆਪਸ ਵਿੱਚ ਡੂੰਘੀ ਤਰ੍ਹਾਂ ਸਾਂਝੇ ਹਨ। ਪੰਜਾਬ ਦੇ ਨਿਵੇਕਲੇ ਰਾਜਸੀ ਇਤਿਹਾਸਿਕ ਪਿਛੋਕੜ ਦੇ ਕਾਰਣ ਵੀ ਇਸਦੇ ਸੱਭਿਆਚਾਰਕ ਰੂਪਾਂਤਰਨ ਦੀ ਰਫ਼ਤਾਰ ਅਤੇ ਸਰੂਪ ਵੱਖਰਾ ਹੈ

ਮਸ਼ੀਨੀਕਰਨ ਕਾਰਣ ਉਤਪੰਨ ਸੱਭਿਆਚਾਰਕ ਰੂਪਾਂਤਰਨ[ਸੋਧੋ]

ਆਧੁਿਨਕ ਯੁੱਗ ਵਿਗਿਆਨ ਅਤੇ ਤਕਨਾਲੋਜੀ ਦੀ ਬੇਪਨਾਹ ਉੱਨਤੀ ਦਾ ਯੁੱਗ ਹੈ। ਇਸਦੇ ਫ਼ਲਸਰੂਪ ਅਜੋਕੀ ਦੁਨੀਆ ਉਦਯੋਗੀਕਰਨ, ਮਸ਼ੀਨੀਕਰਨ ਅਤੇ ਇਸ ਤੋਂ ਉਤਪੰਨ ਵਿਆਪਕ ਤਬਦੀਲੀਆ ਵਿੱਚੋਂ ਗੁਜ਼ਰ ਰਹੀ ਹੈ। "ਪੰਜਾਬ ਦਾ ਭਾਵੇਂ ਸਹੀ ਅਰਥਾਂ ਵਿੱਚ ਪੂਰਾ ਉਦਯੋਗੀਕਰਨ ਤਾਂ ਨਹੀਂ ਹੋਿੲਆ,ਪਰ ਇੱਥੋਂ ਦਾ ਮਸ਼ੀਨੀਕਰਨ ਵੱਡੇ ਪੈਮਾਨੇ ਤੇ ਹੋਇਆ ਹੈ।"[1]

ਪਰੰਪਰਾਗਤ ਪੇਸ਼ੇ ਅਤੇ ਇਨ੍ਹਾਂ ਨਾਲ ਸਬੰਧਤ ਸੱਭਿਆਚਾਰ ਦਾ ਅਲੋਪ ਹੋਣਾ[ਸੋਧੋ]

ਨਵੇਂ ਸੰਦ, ਨਵੇਂ ਢੰਗ, ਨਵੀਂ ਸੋਚ, ਮਸ਼ੀਨੀਕਰਨ ਨੇ ਹਜ਼ਾਰਾ ਸਾਲਾਂ ਤੋਂ ਚਲੀ ਆ ਰਹੀ ਪਰੰਪਰਾਗਤ ਪੇਸ਼ਾਵਰ ਵਿਵਸਥਾ ਨੂੰ ਮੂਲੋਂ ਬਦਲ ਦਿੱਤਾ ਹੈ। ਕਈ ਪੇਸ਼ੇ ਜੋ ਪੇਂਡੂ ਪੰਜਾਬੀ ਆਰਿਥਕ ਸੱਭਿਆਚਾਰ ਬਣਤਰ ਦਾ ਪ੍ਰਮੁੱਖ ਅੰਗ ਸਨ, ਨਵੀਂ ਮਸ਼ੀਨਰੀ ਦੇ ਫ਼ਲਸਰੂਪ ਅਲੋਪ ਹੋ ਗਏ ਹਨ।

ਆਵਾਜਾਈ ਦੇ ਸਾਧਨਾ ਵਿੱਚ ਤਬਦੀਲੀ[ਸੋਧੋ]

ਮਸ਼ੀਨੀਕਰਨ ਨੇ ਸਾਡੇ ਪਰਾਚੀਨ ਆਵਾਜਾਈ ਦੇ ਵਸੀਲੇ ਬਦਲ ਦੁੱਤੇ ਹਨ। ਹੁਣ ਕੋਈ ਆਉਣ ਜਾਣ ਲਈ ਮਜ਼ਬੂਰੀਵਸ ਵੀ ਘੋੜੇ ਨਹੀਂ ਪਾਲਦਾ। ਸਗੋਂ ਸਾਈਕਲ, ਸਕੂਟਰ, ਕਾਰ ਖਰੀਦਦਾ ਹੈ। ਹੁਣ ਰੱਥਾਂ ਘੋਿੜਆਂ ਦੀ ਥਾਂ ਸਾਈਕਲ, ਮੋਟਰਸਾਈਕਲ, ਕਾਰਾਂ ਨੇ ਲੈ ਲਈ ਹੈ।

ਸੰਚਾਰ ਵਸੀਲਿਆਂ ਦਾ ਰੂਪਾਂਤਰਨ[ਸੋਧੋ]

ਵਿਗਿਆਨ ਅਤੇ ਤਕਨਾਲੋਜੀ ਨੇ ਜਿੰਨੀ ਤਬਦੀਲੀ ਸੰਚਾਰ ਵਸੀਲਿਆਂ ਵਿੱਚ ਲਿਆਂਦੀ ਹੈ, ਜ਼ਿੰਦਗੀ ਦੇ ਹੋਰ ਖੇਤਰਾ ਵਿੱਚ ਏਨੀ ਨਹੀਂ ਲਿਆਂਦੀ। ਸੰਚਾਰ ਤਕਨਾਲੋਜੀ ਦੀ ਕ੍ਰਾਂਤੀ ਨੇ ਸਾਰਾ ਪ੍ਰਾਚੀਨ ਸੰਚਾਰ ਤਹਿਸ ਨਹਿਸ ਕਰ ਦਿੱਤਾ ਹੈ। "ਹੁਣ ਨਚਾਰਾਂ ਦੇ ਅਖਾੜੇ ਨਹੀਂ ਜੰਮਦੇ, ਨਕਲੀਆਂ ਦੀਆ ਰੌਣਕਾਂ ਗਾਇਬ ਨੇ, ਕਵਾਲਾਂ ਦੀ ਬੇਕਦਰੀ ਹੈ। ਕਿਸੇ ਨੂੰ ਵੀ ਬਾਜ਼ੀਗਰ ਦੀ ਬਾਜ਼ੀ ਵੇਖਣ ਲਈ ਵਿਹਲ ਨਹੀਂ ਹੈ।[2]

ਸਵੈ-ਕੇਂਦਰੀਕਰਨ[ਸੋਧੋ]

ਅਜੋਕੇ ਸੱਭਿਆਚਾਰਕ ਰੂਪਾਂਤਰਨ ਦਾ ਇੱਕ ਫ਼ੈਸਲਾਕੁਨ ਪਾਸਾਰ ਇਹ ਹੈ ਕਿ ਸਮੁੱਚੇ ਸੱਭਿਆਚਾਰਕ ਢਾਂਚੇ ਦਾ ਅੰਤਰਸਾਰ ਵਿਅਕਤੀ ਵਿਸ਼ੇਸ਼ ਦੇ ਸਵੈ-ਕੇਂਦਰੀਕਰਨ ਵੱਲ ਸੇਧਿਤ ਹੈ। ਪੂੰਜੀਵਾਦੀ ਅਰਥ ਵਿਵਸਥਾ ਦੇ ਉਤਰਨ ਨਾਲ ਨਵੀਂਆ ਉਤਪਾਦਨ ਵਿਧੀਆਂ ਅਤੇ ਉਤਪਾਦਨ ਰਿਸ਼ਿਤਆਂ ਦਾ ਸਮੁੱਚੇ ਜੀਵਨ ਖੇਤਰ ਵਿੱਚ ਪ੍ਰਮੁੱਖ ਰੁਝਾਨ ਵਿਅਕਤੀਵਾਦੀ ਜੀਵਨ ਜਾਂਚ ਦਾ ਹੁੰਦਾ ਹੈ। ਅਜੋਕਾ ਮਨੁੱਖ ਸਮੂਹਿਕ ਜੀਵਨ ਕੀਮਤਾਂ, ਪ੍ਰਤੀਮਾਨਾ ਤੋਂ ਬੇਮੁੱਖ ਹੋ ਰਿਹਾ ਹੈ। ਅਤੇ "ਮੈਨੂੰ ਕਿਸੇ ਨਾਲ ਕੀ" ਦੀ ਧਾਰਣਾ ਅਨੁਸਾਰ ਸਮੂਹਿਕ ਪ੍ਰਤੀਮਾਨਾਂ ਨੂੰ ਤਿਆਗ ਕੇ ਸਵੈ ਕੇਂਦਿਰਤ ਕਸ਼ਟੀ ਦਾ ਧਾਰਕ ਬਣ ਰਿਹਾ ਹੈ।

ਪੱਛਮੀਕਰਨ[ਸੋਧੋ]

ਪੰਜਾਬੀ ਸੱਭਿਆਚਾਰਕ ਰੂਪਾਂਤਰਨ ਦਾ ਇੱਕ ਅਹਿਮ ਪਹਿਲੂ ਸਾਡੇ ਸੱਭਿਆਚਾਰਕ ਢਾਂਚੇ ਵਿੱਚ ਪੱਛਮੀਕਰਨ ਦੀ ਅੰਨੀ ਹੋੜ ਹੈ। ਪਰੰਪਰਾਗਤ ਪੰਜਾਬੀ ਪਹਿਰਾਵੇ ਦੇ ਅਹਿਮ ਰੂਪ ਅਲੋਪ ਹੋ ਰਹੇ ਹਨ। ਜਿਵੇਂ ਖੱਦਰ ਤਾਂ ਆਮ ਲੋਕਾਈ ਦੇ ਕੱਪੜੇ ਵਿੱਚੋਂ ਲਗਭਗ ਖਤਮ ਹੋ ਰਿਹਾ ਹੈ। ਇਵੇਂ ਹੀ ਮਲਮਲ, ਛੀਂਟ ਆਦਿ। ਜਿਸਦੀ ਥਾਂ ਬੂਟ, ਜੁਰਾਬਾਂ, ਪੈਂਟ, ਸ਼ਰਟ ਆਮ ਹਨ। "ਸੂਬਾ ਸਿੰਘ ਦੀ ਇਹ ਟਕੋਰ ਸਹੀ ਹੈ। ਸਮੇਂ ਨਾਲ ਸਭ ਕੁੱਝ ਬਦਲ ਗਿਆ। ਹੁਣ ਤਾਂ ਕੁਕੜੀਆਂ ਨੂੰ ਵੀ ਟੀਕੇ ਲੱਗਣ ਲੱਗ ਪਏ।ਅੱਗੇ ਤਾਂ ਆਦਮੀਆ ਨੂੰ ਕੋਈ ਨਹੀਂ ਸੀ ਪੁੱਛਦਾ। ਸਾਹਿਬ ਲੋਕਾਂ ਵਾਂਗ ਇਹਨਾਂ ਦਾ ਸੁਭਾਅ ਵੀ ਮਲੂਕ ਹੋ ਗਿਆ ਹੈ।[3]

ਸ਼ਹਿਰੀਕਰਨ[ਸੋਧੋ]

ਆਧੁਨਿਕ ਯੁੱਗ ਦਾ ਧੁਰਾ ਸ਼ਹਿਰ ਬਣਤਰ ਬਣ ਗਿਆ ਹੈ। ਆਧੁਨਿਕੀਕਰਨ ਨੇ ਆਰਥਿਕ, ਰਾਜਸੀ ਅਤੇ ਸੱਭਿਆਚਾਰਕ ਸਮੁੱਚੇ ਸਤਹਾਂ ਦੇ ਕੇਂਦਰ ਸ਼ਹਿਰ ਨੂੰ ਬਣਾਇਆ ਹੈ। ਖੇਤੀ ਦਾ ਸਰਵਪੱਖੀ ਮਸ਼ੀਨੀਕਰਨ ਹੋਣ ਕਾਰਣ ਅਤੇ ਸਮੁੱਚੀ ਅਰਥ ਵਿਵਸਥਾ ਤਾਂ ਕੀ ਜੀਵਨ ਜਾਂਚ ਦਾ ਵਪਾਰੀਕਰਨ,ਮੰਡੀਕਰਨ ਹੋਣ ਕਾਰਣ ਪਿੰਡ ਅਤੇ ਸ਼ਹਿਰ ਦੀ ਪ੍ਰਾਚੀਨ ਜੀਵਨ ਵਿਵਸਥਾ ਬਦਲ ਚੁੱਕੀ ਹੈ। ਪੇਂਡੂ ਸੱਭਿਆਚਾਰ ਦੀ ਪ੍ਰਾਚੀਨ ਸਮੂਹਿਕ ਜੀਵਨ ਜਾਂਚ ਨਾਂ ਨੂੰ ਹੀ ਬਚੀ ਹੈ। ਮੂਲ ਸਾਰ ਗਾਇਬ ਹੋ ਚੁੱਕਾ ਹੈ। ਪੂੰਜੀਵਾਦੀ ਲੀਹਾਂ ਤੇ ਵਿਕਸ ਰਹੀ ਪੇਂਡੂ ਜੀਵਨ ਜਾਂਚ ਹੁਣ ਪਿੰਡ ਦੀ ਧੀ, ਬਰਾਦਰੀ, ਭਾਈਚਾਰਾ, ਗੁਵਾਂਢੀ, ਵਰਗੇ ਸਾਡੇ ਸੱਭਿਆਚਾਰਕ ਪ੍ਰ‍ਤਿਮਾਨਾਂ ਵਿਸਰ ਰਹੀ ਹੈ। ਜਿਸਦੀ ਥਾ, "ਨਿਰੋਲ" ਠੀਕਰੀਆਂ ਦਾ ਸੱਭਿਆਚਾਰ

  1. ਸੂਬਾ ਸਿੰਘ,ਅਲੋਪ ਹੋ ਰਹੇ ਚੇਟਕ,ਪੰਨਾ 3
  2. ਸੂਬਾ ਸਿੰਘ, ਅਲੋਪ ਹੋ ਰਹੇ ਚੇਟਕ,ਪੰਨਾ 80-81
  3. ਸੂਬਾ ਸਿੰਘ,ਅਲੋਪ ਹੋ ਰਹੇ ਚੇਟਕ, ਪੰਨਾ3