ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਜਾਬ ਵਿੱਚ ਪੂਰੇ ਸਾਲ ਵਿੱਚ ਬਹੁਤ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਜਿੰਨ੍ਹਾ ਵਿੱਚੋ ਕੁਝ ਅੱਗੇ ਦਿੱਤੇ ਗਏ ਹਨ।[1]

mela
A group of Nihangs who are the chief guests at Maghi mela

==ਮੇਲ

ਰੋਜ਼ਾ ਸ਼ਰੀਫ਼ ਉਰਸ[ਸੋਧੋ]

ਰੋਜ਼ਾ ਸ਼ਰੀਫ਼ ਉਰਸ[1] ਸੂਫੀ ਸੰਤ ਸੇਖ ਅਹਿਮਦ ਫ਼ਰੂਕੀ ਸਰਹਿੰਦੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਖਵਾਜ਼ਾ ਬਾਕ਼ੀ ਬਿਲਾਹ ਦਾ ਚੇਲਾ ਸੀ। ਇਹ ਮੇਲਾ ਬਸੀ ਪਠਾਣਾ ਫ਼ਤੇਹਗੜ ਸਾਹਿਬ ਵਿੱਚ ਲਗਦਾ ਹੈ।

ਜੋੜ ਮੇਲਾ[ਸੋਧੋ]

ਸ਼ਹੀਦੀ ਜੋੜ ਮੇਲਾ ਸਾਲ ਵਿੱਚ ਤਿੰਨ ਦਿਨ ਗੁਰੂਦੁਆਰਾ ਫ਼ਤੇਹਗੜ ਸਾਹਿਬ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤੇਹ ਸਿੰਘ ਦੀ ਯਾਦ ਵਿੱਚ ਲਗਦਾ ਹੈ

ਬਠਿੰਡਾ ਵਿਰਾਸਤ ਮੇਲਾ[ਸੋਧੋ]

ਇਹ ਮੇਲਾ ਬਠਿੰਡਾ ਸਪੋਰਟਸ ਸਟੇਡੀਅਮ ਵਿੱਚ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਨ ਲਈ ਲਗਦਾ ਹੈ।

ਵਿਸਾਖੀ[ਸੋਧੋ]

ਇਹ ਮੇਲਾ ਪੰਜਾਬ ਦਾ ਮਸ਼ਹੂਰ ਮੇਲਾ ਹੈ। ਇਹ 13 ਅਪ੍ਰੈਲ ਨੂੰ ਪੰਜਾਬ ਵਿੱਚ ਵੱਖ ਥਾਵਾਂ ਉੱਪਰ ਮਨਾਇਆ ਜਾਂਦਾ ਹੈ। ਪਰ ਸਭ ਤੋਂ ਜਿਆਦਾ ਮਸ਼ਹੂਰ ਵਿਸਾਖੀ ਦਮ ਦਮਾ ਸਾਹਿਬ ਤਲਵੰਡੀ ਸਾਬੋ ਦੀ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ 1699ਈ ਵਿੱਚ ਖਾਲਸਾ ਪੰਥ ਦੀ ਸਿਰਜਨਾ ਕੀਤੀ ਸੀ।

ਮਾਘੀ[ਸੋਧੋ]

ਇਹ ਮੇਲਾ ਲੋਹੜੀ ਵੇਲੇ ਮਾਘ ਦਾ ਮਹੀਨਾ ਸ਼ੁਰੂ ਹੋਣ ਤੇ ਮੁਕਤਸਰ ਵਿੱਚ ਚਾਲੀ ਮੁਕਤਿਆ ਦੀ ਯਾਦ ਵਿੱਚ ਤਿੰਨ ਦਿਨ ਲਗਦਾ ਹੈ।

ਹਵਾਲੇ[ਸੋਧੋ]

  1. 1.0 1.1 Know your State Punjab by Gurkirat Singh and Anil Mittal ISBN 9-789350-947555