ਪੰਜਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

‘ਪੰਜਾਲੀ ਹਲ’ ਖੇਤੀਬਾੜੀ ਦਾ ਇੱਕ ਸੰਦ ਹੁੰਦਾ ਸੀ। ਇਹ ਲੱਕੜ ਦੀ ਬਣੀ ਹੁੰਦੀ ਸੀ। ਖੇਤੀ ਵਿੱਚ ਬਲਦਾਂ ਅਤੇ ਊਠਾਂ ਨਾਲ਼ ਜ਼ਮੀਨ ਵਾਹੁਣ ਲਈ ਹਲ਼ ਜੋੜਿਆ ਜਾਂਦਾ ਸੀ ਅਤੇ ਪਸ਼ੂ ਪਿੱਛੇ ਹਲ਼ ਜੋੜਨ ਵਾਸਤੇ ਪੰਜਾਲੀ ਤੋਂ ਕੰਮ ਲਿਆ ਜਾਂਦਾ ਸੀ। ਪੰਜਾਲੀ ਬਲਦਾਂ ਦੀ ਧੌਣ ਉੱਤੇ ਅਤੇ ਊਠ ਦੀ ਪੂਛ ਹੇਠਾਂ ਪਾਈ ਜਾਂਦੀ ਸੀ।ਬਲਦਾਂ ਅਤੇ ਊਠ ਦੀ ਪੰਜਾਲੀ ਵੱਖ-ਵੱਖ ਆਕਾਰ ਦੀ ਹੁੰਦੀ ਹੈ।

ਅਜੋਕੇ ਸਮੇਂ ਵਿੱਚ ਅਧੁਨਿਕ ਮਸ਼ੀਨਰੀ ਆਦਿ ਕਾਰਨ ਇਸ ਦੀ ਵਰਤੋਂ ਕਾਫ਼ੀ ਹੱਦ ਤੱਕ ਘਟ ਗਈ ਹੈ।

ਗੱਡੇ ਦੇ ਮੂਹਰਲੇ ਸਿਰੇ ਉਪਰ ਇਕ ਲੰਮੀ ਲਾਈ ਲੱਕੜ ਨੂੰ ਜਿਹੜੀ ਵਿਚਾਲੇ ਤੋਂ ਰੱਸੇ ਨਾਲ ਗੱਡੇ ਦੇ ਤਵੀਤ ਨਾਲ ਬੰਨ੍ਹੀ ਜਾਂਦੀ ਹੈ, ਜਿਸ ਦੇ ਦੋਵੇਂ ਸਿਰਿਆਂ ਨੂੰ ਬਲਦਾਂ ਦੀ ਗਰਦਨ ਉਪਰ ਟਿਕਾਇਆ ਜਾਂਦਾ ਹੈ, ਜੂਲਾ ਕਹਿੰਦੇ ਹਨ। ਜੂਲੇ ਹੇਠ ਬਲਦਾਂ ਦੀ ਜੁੜੀ ਜੋੜੀ ਹੀ ਗੱਡੇ ਨੂੰ ਖਿੱਚਦੀ ਹੈ। ਜੂਲੇ ਦੇ ਦੋਵੇਂ ਸਿਰੇ ਪਤਲੇ ਹੁੰਦੇ ਹਨ ਜਿਨ੍ਹਾਂ ਨੂੰ ਪੱਤੀਆਂ ਲਾ ਕੇ ਮਜ਼ਬੂਤੀ ਦਿੱਤੀ ਜਾਂਦੀ ਹੈ। ਇਨ੍ਹਾਂ ਪਤਲੇ ਸਿਰਿਆਂ वे ਹੇਠ ਇਕ ਕੁ ਫੁੱਟ ਲੰਮੇ ਮੋਟੇ ਸਰੀਏ ਲਾਏ ਹੁੰਦੇ ਹਨ। ਇਨ੍ਹਾਂ ਸਰੀਆਂ ਨੂੰ ਸੌਲ ਕਹਿੰਦੇ ਹਨ। ਇਨ੍ਹਾਂ ਸਿਰਿਆਂ ਉਪਰ ਲਹੇ ਦੀਆਂ ਛੋਟੀਆਂ-ਛੋਟੀਆਂ ਮੁੜਵੀਆਂ ਪੱਤੀਆਂ ਲੱਗੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਚਿੜੀਆਂ ਕਹਿੰਦੇ ਹਨ। ਜੂਲ ਦੇ ਸਿਰਿਆਂ ਦਾ ਹੇਠਲੇ ਪਾਸੇ, ਸਿਰਿਆਂ ਤੋਂ ਡੇਢ ਕੁ ਫੁੱਟ ਅੰਦਰ ਕਰ ਕੇ ਕੁੰਡੇ ਲੱਗੇ ਹੁੰਦੇ ਹਨ। ਇਨ੍ਹਾਂ ਕੁੰਡਿਆਂ ਵਿਚ ਜੋਤਾਂ ਦਾ ਇਕ ਸਿਰਾ ਪਾਇਆ ਹੁੰਦਾ ਹੈ।[1]

ਜੂਲੇ ਦਾ ਵਿਚਾਲੇ ਦਾ ਹਿੱਸਾ ਮੋਟਾ ਹੁੰਦਾ ਹੈ। ਇਸ ਮੋਟੇ ਹਿੱਸੇ ਵਿਚ ਇਕ ਕੁ ਫੁੱਟ ਲੰਮਾ ਚੀਰ ਪਾ ਕੇ ਥੋੜਾ ਜਿਹਾ ਨੀਵਾਂ ਕੀਤਾ ਹੁੰਦਾ ਹੈ। ਇਸ ਚੀਰ ਵਾਲੇ ਹਿੱਸ `ਤੇ ਹੀ ਰੱਸਾ ਪਾ ਕੇ ਜੂਲਾ ਬੰਨਿਆ ਜਾਂਦਾ ਹੈ। ਜੂਲੇ ਦੇ ਵਿਚਾਲੇ ਬੈਠ ਕੇ ਹੀ ਜਿਮੀਂਦਾਰ ਗੱਡੇ ਨੂੰ ਚਲਾਉਂਦਾ ਹੈ। ਜੁਲੇ ਉਪਰ ਬੈਠਣ ਵਾਲੀ ਥਾਂ ਨੂੰ ਪੱਟ ਕਹਿੰਦ ਹਨ। ਹੁਣ ਜਦ ਗੱਡੇ ਹੀ ਨਹੀਂ ਰਹੇ ਤਾਂ ਜੂਲੇ ਕਿਥੋਂ ਰਹਿਣੇ ਹਨ ?[2]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.