ਪੰਜ ਦਰਿਆ (ਰਸਾਲਾ)
ਦਿੱਖ
| ਮੁੱਖ ਸੰਪਾਦਕ | ਮੋਹਨ ਸਿੰਘ |
|---|---|
| ਸ਼੍ਰੇਣੀਆਂ | ਸਾਹਿਤਕ ਰਸਾਲਾ |
| ਪਹਿਲਾ ਅੰਕ | ਅਗਸਤ 1939 |
| ਦੇਸ਼ | ਬਰਤਾਨਵੀ ਭਾਰਤ, ਭਾਰਤ |
| ਅਧਾਰ-ਸਥਾਨ | ਲਹੌਰ (1947 ਤੱਕ), ਅੰਮ੍ਰਿਤਸਰ, ਜਲੰਧਰ, ਲੁਧਿਆਣਾ |
| ਭਾਸ਼ਾ | ਪੰਜਾਬੀ |
ਪੰਜ ਦਰਿਆ ਪੰਜਾਬੀ ਦੇ ਪਹਿਲੇ ਸਾਹਿਤਕ ਪਰਚਿਆਂ ਵਿੱਚੋਂ ਇੱਕ ਸੀ। ਪੰਜਾਬੀ ਸਾਹਿਤਕ ਪੱਤਰਕਾਰੀ ਦੇ ਇਤਿਹਾਸ ਵਿੱਚ ਇਸ ਦੀ ਪ੍ਰਕਾਸ਼ਨਾ ਪ੍ਰੀਤਲੜੀ ਤੋਂ ਬਾਅਦ ਇੱਕ ਦੂਜੀ ਮਹੱਤਵਪੂਰਨ ਘਟਨਾ ਸੀ। ਇਸ ਮਾਸਿਕ ਪਰਚੇ ਦਾ ਮਾਲਕ ਅਤੇ ਸੰਪਾਦਕ ਪ੍ਰੋਫ਼ੈਸਰ ਮੋਹਨ ਸਿੰਘ ਸੀ। ਇਸ ਨਾਲ ਪੰਜਾਬੀ ਵਿੱਚ ਸਾਹਿਤਕ ਰਚਨਾਵਾਂ ਦੀ ਨਿਰੰਤਰ ਪ੍ਰਕਾਸ਼ਨਾ ਦਾ ਰਾਹ ਮੋਕਲਾ ਹੋਇਆ। ਅਗਸਤ 1939 ਵਿੱਚ ਇਸ ਦਾ ਪਹਿਲਾ ਅੰਕ ਨਿਕਲਿਆ ਸੀ।[1] ਇਹ ਰਸਾਲਾ 1947 ਤੱਕ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਸੀ। ਦੇਸ਼ ਵੰਡ ਦੇ ਬਾਅਦ ਇਹ ਪੱਤਰ ਕੁਝ ਸਮਾਂ ਬੰਦ ਰਿਹਾ ਤੇ ਮੁੜ ਜਨਵਰੀ 1949 ਵਿੱਚ ਕਚਹਿਰੀ ਰੋਡ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ1 ਅਤੇ ਕੁਝ ਸਮਾਂ ਇਹ ਲੁਧਿਆਣਾ ਅਤੇ ਜਲੰਧਰ ਤੋਂ ਵੀ ਛਪਦਾ ਰਿਹਾ।