ਪ੍ਰੀਤਲੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰੀਤਲੜੀ
ਮਾਰਚ 1935 ਦੇ ਅੰਕ ਦਾ ਟਾਈਟਲ
ਮੁੱਖ ਸੰਪਾਦਕਪੂਨਮ ਸਿੰਘ
ਸਮੀਆ ਸਿੰਘ
ਪਹਿਲੇ ਸੰਪਾਦਕਗੁਰਬਖਸ਼ ਸਿੰਘ ਪ੍ਰੀਤਲੜੀ
ਨਵਤੇਜ ਸਿੰਘ
ਸੁਮੀਤ ਸਿੰਘ
ਸ਼੍ਰੇਣੀਆਂਸਾਹਿਤਕ ਅਤੇ ਆਮ ਸਮਾਜੀ ਮਸਲਿਆਂ ਦੀ ਚਰਚਾ ਲਈ ਰਸਾਲਾ
ਪਹਿਲਾ ਅੰਕ1933
ਦੇਸ਼ਭਾਰਤ
ਅਧਾਰ-ਸਥਾਨਪ੍ਰੀਤਨਗਰ, ਅੰਮ੍ਰਿਤਸਰ; ਬਾਅਦ ਵਿੱਚ ਚੰਡੀਗੜ੍ਹ
ਭਾਸ਼ਾਪੰਜਾਬੀ

ਪ੍ਰੀਤਲੜੀ ਮਾਸਿਕ ਪੰਜਾਬੀ ਪਤ੍ਰਿਕਾ ਹੈ ਜਿਸਨੇ ਭਾਰਤ ਦੀ ਅਜ਼ਾਦੀ ਦੇ ਆਰਪਾਰ ਫੈਲੀ ਪੌਣੀ ਤੋਂ ਵਧ ਸਦੀ ਦੌਰਾਨ ਪੰਜਾਬੀ ਪਾਠਕਾਂ ਦੇ ਬੇਹੱਦ ਤੰਗ ਜਿਹੇ ਦਾਇਰੇ ਨੂੰ ਵਾਹਵਾ ਮੋਕਲਾ ਕੀਤਾ ਅਤੇ ਕਈ ਪੁੰਗਰਦੀਆਂ ਪੀੜ੍ਹੀਆਂ ਨੂੰ ਸਾਹਿਤਕ ਸੂਝਬੂਝ ਅਤੇ ਪ੍ਰਗਤੀਸ਼ੀਲ ਵਿਚਾਰਾਂ ਨਾਲ ਲੈਸ ਕੀਤਾ।

ਸ਼ੁਰੂਆਤ[ਸੋਧੋ]

ਪ੍ਰੀਤਲੜੀ ਦੀ ਬੁਨਿਆਦ ਗੁਰਬਖਸ਼ ਸਿੰਘ ਪ੍ਰੀਤਲੜੀ ਨੇ 1933 ਵਿੱਚ ਅੰਮ੍ਰਿਤਸਰ ਨੇੜੇ ਨਵੇਂ ਵਸਾਏ ਪ੍ਰੀਤਨਗਰ ਤੋਂ ਰੱਖੀ ਸੀ ਅਤੇ ਅੱਜ ਤੱਕ ਛਪਦਾ ਆ ਰਿਹਾ ਹੈ। ਜਲਦ ਹੀ ਗੁਰਬਖ਼ਸ਼ ਸਿੰਘ ਦੇ ਵੱਡੇ ਪੁੱਤਰ ਨਵਤੇਜ ਸਿੰਘ ਪ੍ਰੀਤਲੜੀ ਵੀ ਪੂਰੀ ਤਰ੍ਹਾਂ ਪਰਚੇ ਦੇ ਕੰਮ ਵਿੱਚ ਜੁਟ ਗਏ। ਪ੍ਰੀਤਲੜੀ ਦੇ ਪਹਿਲੇ ਸਫੇ ‘ਤੇ ਅੰਕਿਤ ਹੁੰਦਾ ਸੀ,

ਕਿਸੇ ਦਿਲ ਸਾਂਝੇ ਦੀ ਧੜਕਣ
ਕਿਸੇ ਪ੍ਰੀਤ ਗੀਤ ਦੀ ਲੈਅ।
ਪਤੇ ਪ੍ਰੀਤ ਲੜੀ ਦੇ ਦੱਸਣ
ਜਿਸ ਵਿੱਚ ਪਰੋਤੀ ਸਭੇ ਸ਼ੈਅ।[1]

ਜਲਦੀ ਹੀ ਇਹ ਪਰਚਾ ਏਨਾ ਮਕਬੂਲ ਹੋ ਗਿਆ ਕੀ ਦੋਨੋਂ ਸੰਪਾਦਕਾਂ ਦੇ ਨਾਂ ਨਾਲ ਪਛਾਣ ਵਜੋਂ ਪ੍ਰੀਤਲੜੀ ਜੁੜ ਗਿਆ।

ਸੰਪਾਦਕ[ਸੋਧੋ]

ਗੁਰਬਖਸ਼ ਸਿੰਘ ਪ੍ਰੀਤਲੜੀ (ਬਾਨੀ ਸੰਪਾਦਕ)

ਨਵਤੇਜ ਸਿੰਘ

ਸੁਮੀਤ ਸਿੰਘ

ਪੂਨਮ ਸਿੰਘ

ਸਮੀਆ ਸਿੰਘ

ਹਵਾਲੇ[ਸੋਧੋ]