ਸਮੱਗਰੀ 'ਤੇ ਜਾਓ

ਪੰਜ ਦਰਿਆ (ਰਸਾਲਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਜ ਦਰਿਆ
ਮੁੱਖ ਸੰਪਾਦਕਮੋਹਨ ਸਿੰਘ
ਸ਼੍ਰੇਣੀਆਂਸਾਹਿਤਕ ਰਸਾਲਾ
ਪਹਿਲਾ ਅੰਕਅਗਸਤ 1939
ਦੇਸ਼ਬਰਤਾਨਵੀ ਭਾਰਤ, ਭਾਰਤ
ਅਧਾਰ-ਸਥਾਨਲਹੌਰ (1947 ਤੱਕ), ਅੰਮ੍ਰਿਤਸਰ, ਜਲੰਧਰ, ਲੁਧਿਆਣਾ
ਭਾਸ਼ਾਪੰਜਾਬੀ

ਪੰਜ ਦਰਿਆ ਪੰਜਾਬੀ ਦੇ ਪਹਿਲੇ ਸਾਹਿਤਕ ਪਰਚਿਆਂ ਵਿੱਚੋਂ ਇੱਕ ਸੀ। ਪੰਜਾਬੀ ਸਾਹਿਤਕ ਪੱਤਰਕਾਰੀ ਦੇ ਇਤਿਹਾਸ ਵਿੱਚ ਇਸ ਦੀ ਪ੍ਰਕਾਸ਼ਨਾ ਪ੍ਰੀਤਲੜੀ ਤੋਂ ਬਾਅਦ ਇੱਕ ਦੂਜੀ ਮਹੱਤਵਪੂਰਨ ਘਟਨਾ ਸੀ। ਇਸ ਮਾਸਿਕ ਪਰਚੇ ਦਾ ਮਾਲਕ ਅਤੇ ਸੰਪਾਦਕ ਪ੍ਰੋਫ਼ੈਸਰ ਮੋਹਨ ਸਿੰਘ ਸੀ। ਇਸ ਨਾਲ ਪੰਜਾਬੀ ਵਿੱਚ ਸਾਹਿਤਕ ਰਚਨਾਵਾਂ ਦੀ ਨਿਰੰਤਰ ਪ੍ਰਕਾਸ਼ਨਾ ਦਾ ਰਾਹ ਮੋਕਲਾ ਹੋਇਆ। ਅਗਸਤ 1939 ਵਿੱਚ ਇਸ ਦਾ ਪਹਿਲਾ ਅੰਕ ਨਿਕਲਿਆ ਸੀ।[1] ਇਹ ਰਸਾਲਾ 1947 ਤੱਕ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਸੀ। ਦੇਸ਼ ਵੰਡ ਦੇ ਬਾਅਦ ਇਹ ਪੱਤਰ ਕੁਝ ਸਮਾਂ ਬੰਦ ਰਿਹਾ ਤੇ ਮੁੜ ਜਨਵਰੀ 1949 ਵਿੱਚ ਕਚਹਿਰੀ ਰੋਡ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ1 ਅਤੇ ਕੁਝ ਸਮਾਂ ਇਹ ਲੁਧਿਆਣਾ ਅਤੇ ਜਲੰਧਰ ਤੋਂ ਵੀ ਛਪਦਾ ਰਿਹਾ।

ਹਵਾਲੇ

[ਸੋਧੋ]