ਪੰਡਤ ਮਨੀ ਰਾਮ
ਦਿੱਖ
ਪੰਡਤ ਮਨੀ ਰਾਮ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦੇ ਪੁਰਾਤਨ ਕਿੱਸਾਕਾਰ ਹੋਏ ਹਨ ਜਿਨ੍ਹਾਂ ਨੇ ਹੀਰ, ਸੋਹਣੀ, ਸੀਰੀ-ਫਰਿਆਦ ਆਦਿ ਕਿੱਸਿਆਂ ਨੂੰ ਬੈਂਤਾਂ ਵਿੱਚ ਲਿਖਿਆ ਹੈ। ਪਿੰਡ ਵਿੱਚ ਮਨੀ ਰਾਮ ਨੂੰ 'ਮੱਲਣ ਪੰਡਤ' ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹਨਾਂ ਦੀ ਆਟਾ-ਚੱਕੀ ਕਈ ਪਿੰਡਾਂ ਵਿੱਚ ਮਸ਼ਹੂਰ ਸੀ। ਪੰਡਤ ਜੀ ਦੇ ਮਰਨ ਤੋਂ ਬਾਅਦ ਇਹਨਾਂ ਦੀਆਂ ਰਚਨਾਵਾਂ ਨੂੰ ਇੱਕ ਥਾਂ ਕਰਕੇ ਕਿਤਾਬ ਦੇ ਰੂਪ ਵਿੱਚ ਛਾਪਿਆ ਗਿਆ। ਪ੍ਰਸਿੱਧ ਪੰਜਾਬੀ ਲੇਖਕ ਡਾ. ਅਮਰ ਕੋਮਲ ਵੱਲੋਂ ਸੰਪਾਦਿਤ ਕੀਤੀ ਗਈ ਇਸ ਕਿਤਾਬ ਦਾ ਨਾਮ 'ਮਨੀ ਰਾਮ ਰਚਨਾਵਲੀ' ਹੈ। ਪੰਡਤ ਮਨੀ ਰਾਮ ਦੇ ਲੜਕੇ ਕੌਰ ਚੰਦ ਰਾਹੀ ਵੀ ਪ੍ਰਸਿੱਧ ਲੇਖਕ ਹੋਏ ਹਨ।