ਪੰਡਤ ਲੇਖਰਾਮ
ਦਿੱਖ
ਪੰਡਤ ਲੇਖਰਾਮ ਆਰੀਆ (1858 - 1897), ਆਰੀਆ ਸਮਾਜ ਦੇ ਉੱਘੇ ਕਾਰਕੁਨ ਅਤੇ ਉਪਦੇਸ਼ਕ ਸਨ। ਉਸਨੇ ਆਪਣਾ ਸਾਰਾ ਜੀਵਨ ਆਰੀਆ ਸਮਾਜ ਦੇ ਪ੍ਰਚਾਰ ਪ੍ਰਸਾਰ ਵਿੱਚ ਲਗਾ ਦਿੱਤਾ। ਉਹ ਅਹਿਮਦੀਆ ਮੁਸਲਿਮ ਸਮੁਦਾਏ ਦੇ ਨੇਤਾ ਮਿਰਜਾ ਗੁਲਾਮ ਅਹਿਮਦ ਨਾਲ ਸ਼ਾਸਤਰਾਰਥ ਅਤੇ ਉਸ ਦੇ ਦੁਸਪ੍ਰਚਾਰ ਦੇ ਖੰਡਨ ਲਈ ਵਿਸ਼ੇਸ਼ ਰੂਪ ਨਾਲ ਪ੍ਰਸਿੱਧ ਹੈ ਓਸ ਦਾ ਸੰਦੇਸ਼ ਸੀ ਕਿ ਤਹਿਰੀਰ (ਲਿਖਾਈ) ਅਤੇ ਤਕਰੀਰ (ਸ਼ਾਸਤਰਾਰਥ) ਦਾ ਕੰਮ ਬੰਦ ਨਹੀਂ ਹੋਣਾ ਚਾਹੀਦਾ। ਪੰਡਤ ਲੇਖਰਾਮ ਇਤਿਹਾਸ ਦੀਆਂ ਉਹਨਾਂ ਮਹਾਨ ਹਸਤੀਆਂ ਵਿੱਚ ਸ਼ਾਮਲ ਹੈ ਜਿਹਨਾਂ ਨੇ ਧਰਮ ਦੀ ਬਲਿਵੇਦੀ ਤੇ ਪ੍ਰਾਣ ਨਿਛਾਵਰ ਕਰ ਦਿੱਤੇ। ਜੀਵਨ ਦੇ ਅੰਤਮ ਪਲ ਤੱਕ ਉਹ ਵੈਦਿਕ ਧਰਮ ਦੀ ਰੱਖਿਆ ਕੀਤੀ। ਪੰਡਤ ਲੇਖਰਾਮ ਨੇ ਆਪਣੇ ਪ੍ਰਾਣਾਂ ਦੀ ਪਰਵਾਹ ਨਾ ਕਰਦੇ ਹੋਏ ਹਿੰਦੂਆਂ ਨੂੰ ਧਰਮ ਪਰਿਵਰਤਨ ਤੋਂ ਰੋਕਿਆ ਅਤੇ ਸ਼ੁੱਧੀ ਅਭਿਆਨ ਦੇ ਪ੍ਰਣੇਤਾ ਬਣੇ।
ਅਰੰਭਕ ਜੀਵਨ
[ਸੋਧੋ]ਪੰਡਤ ਲੇਖਰਾਮ ਦਾ ਜਨਮ 8 ਚੈਤਰ, ਸੰਵਤ 1915 (1858 ਈ.) ਨੂੰ ਜੇਹਲਮ ਜਿਲੇ ਦੇ ਤਹਸੀਲ ਚਕਵਾਲ ਦੇ ਸੈਦਪੁਰ ਪਿੰਡ (ਹੁਣ ਪਾਕਿਸਤਾਨ ਵਿੱਚ) ਵਿਖੇ ਹੋਇਆ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |