ਪੱਗ ਵੱਟ ਭਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਰ ਉੱਪਰ 5/6 ਕੁ ਮੀਟਰ ਬੰਨ੍ਹੇ ਮਲਮਲ ਜਾਂ ਵੈਲ ਦੇ ਕੱਪੜੇ ਨੂੰ ਪੱਗ ਕਹਿੰਦੇ ਹਨ। ਜਿਸ ਮਿੱਤਰ ਨਾਲ ਪੱਗ ਵੱਟਾ ਕੇ ਉਸ ਨੂੰ ਭਰਾ ਬਣਾਇਆ ਜਾਵੇ, ਉਸ ਨੂੰ ਪੱਗ ਵੱਟ ਭਰਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਧਰਮ ਭਰਾ ਕਹਿੰਦੇ ਹਨ। ਜਿਸ ਪਰਿਵਾਰ ਵਿਚ ਇਕੱਲਾ ਹੀ ਇਕ ਪੁਰਸ਼ ਹੁੰਦਾ ਹੈ, ਆਮ ਤੌਰ ਤੇ ਉਹ ਪੁਰਸ਼ ਸਮਾਜ ਵਿਚ ਆਪਣੀ ਤਾਕਤ ਵਧਾਉਣ ਲਈ ਕਿਸੇ ਜਿਗਰੀ ਯਾਰ ਨੂੰ ਆਪਣੀ ਪੱਗ ਦੇ ਕੇ ਉਸ ਤੋਂ ਪੱਗ ਆਪ ਲੈ ਕੇ ਪੱਗ ਵੱਟ ਭਰਾ ਬਣਾ ਲੈਂਦਾ ਹੈ। ਪੱਗ ਐਂਟ ਭਰਾ ਬਣਾਉਣ ਦੀ ਰਸਮ ਭਾਈਚਾਰੇ ਦੀ ਹਾਜਰੀ ਵਿਚ ਕੀਤੀ ਜਾਂਦੀ ਹੈ। ਰਸਮ ਸਮੇਂ ਉਹ ਇਕ ਥਾਲੀ ਵਿਚ ਰੋਟੀ ਖਾਂਦੇ ਹਨ। ਇਕ ਦੂਜੇ ਦਾ ਜੂਠਾ ਦੁੱਧ ਪੀਂਦੇ ਹਨ। ਇਕ ਦੂਜੇ ਦੀ ਇੱਜ਼ਤ ਦੇ ਰੱਖਵਾਲੇ ਬਣ ਜਾਂਦੇ ਹਨ। ਸਮਾਜ ਵਿਚ, ਕਬੀਲਦਾਰੀ ਵਿਚ ਉਹ ਸਾਰੀਆਂ ਜੁੰਮੇਵਾਰੀਆਂ ਪੂਰੀਆਂ ਕਰਦੇ ਹਨ ਜਿਵੇਂ ਇਕ ਮਾਂ ਦੇ ਪੇਟੋਂ ਜੰਮੇ ਭਰਾ ਕਰਦੇ ਹਨ।

ਹੁਣ ਪੱਗ ਵੱਟ ਭਰਾ ਬਹੁਤ ਘੱਟ ਬਣਦੇ ਹਨ। ਹੁਣ ਤਾਂ ਸਕੇ ਭਰਾਵਾਂ ਵਿਚ ਪਹਿਲੇ ਜਿਹਾ ਪਿਆਰ ਨਹੀਂ ਰਿਹਾ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.