ਪੱਛਮੀ ਅਲੰਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

[1](ਪੱਛਮੀ ਅਲੰਕਾਰ)

ਭਾਰਤ ਵਾਂਗ ਯੋਰੋਪ ਵਿੱਚ ਵੀ ਅਲੰਕਾਰਾਂ ਨੂੰ ਮੰਨਿਆ ਜਾਂਦਾ ਹੈ। ਪੱਛਮੀ ਧਾਰਨਾ ਹੈ ਕਿ ਯੂਨਾਨ ਵਿੱਚ ਸਭ ਤੋਂ ਪਹਿਲਾਂ ਅਲੰਕਾਰ ਪ੍ਚਲਤ ਹੋਏ। Rhetorics ਦਾ ਭਾਵ ਲਗਭਗ ਏਹੋ ਅਲੰਕਾਰ-ਸ਼ਾਸਤ੍ ਹੈ। ਪਰ ਪੱਛਮੀ ਅਲੰਕਾਰਾ ਜਿਵੇਂ smilie, Mataphore, Allegory, Irony, Hyperbole, Climax, Euophomism, Pun ਆਦਿਕਾਂ ਦੇ ਭਾਰਤੀ ਪ੍ਤੀਰੂਪ ਸਹਿਜੇ ਹੀ ਮਿਲ ਜਾਂਦੇ ਹਨ ਪਰ ਫੇਰ ਵੀ ਅੰਤਰ ਹੈ। ਅੰਤਰ ਇਹ ਹੈ ਕਿ ਭਾਰਤ ਵਿੱਚ ਸ਼ਬਦ-ਸ਼ਕਤੀਆਂ ਨੂੰ ਅੱਡਰਾ ਕਰਕੇ ਵਿਵੇਚਨ ਕੀਤਾ ਗਿਆ ਹੈ ਪਰੰਤੂ ਯੋਰੋਪ ਵਿੱਚ ਇਨ੍ਹਾਂ ਸ਼ਬਦ ਸ਼ਕਤੀਆ ਜਿਵੇਂ ਲੱਖਣਾ, ਵਿਅੰਜਨਾ ਨੂੰ ਅਲੰਕਾਰਾਂ ਵਿੱਚ ਹੀ ਸ਼ਾਮਲ ਕੀਤਾ ਗਿਆ ਹੈ। ਦੂਜੀ ਗੱਲ ਇਹ ਹੈ ਕਿ ਭਾਰਤ ਵਿੱਚ ਅਲੰਕਾਰਾਂ ਦਾ ਜਿੰਨਾ ਸੂਖਮ ਵਿਸ਼ਲੇਸ਼ਣ ਕੀਤਾ ਗਿਆ ਹੈ ਉਤਨਾ ਯੋਰੋਪ ਵਿੱਚ ਨਹੀਂ। ਫੇਰ ਵੀ ਪੱਛਮ ਅਤੇ ਪੂਰਬ ਤੇ ਮੇਲ-ਮਿਲਾਪ ਵਜੋਂ ਇੱਕ ਦੋ ਨਵੇਂ ਅਲੰਕਾਰਾਂ ਦਾ ਰੂਪ ਅਸੀਂ ਆਪਣੇ ਆਧੁਨਿਕ ਸਾਹਿਤ ਵਿੱਚ ਗ੍ਰਹਿਣ ਕਰ ਚੁੱਕੇ ਹਾਂ, ਉਨ੍ਹਾਂ ਵਿਚੋਂ ਪ੍ਰਸਿੱਧ ਹੈ ''ਮਾਨਵੀਕਰਣ''।

ਮਾਨਵੀਕਰਣ

(Personification)

ਮਾਨਵੀਕਰਣ ਅੰਗਰੇਜੀ ਪਰਸਾਨੀਫਿਕੇਸ਼ਨ ਦਾ ਭਾਰਤੀ ਰੂਪ ਹੈ। ਅਜੇਹੇ ਥਾਂ ਜੜ੍ਹ, ਨਿਰਜਿੰਦ ਤੇ ਅਚੇਤਨ ਵਸਤੂਆਂ ਵਿੱਚ ਮਨੁੱਖੀ ਭਾਵਨਾਵਾਂ, ਚੇਤਨਾਵਾਂ ਅਤੇ ਜਾਣ-ਪ੍ਰਾਣ ਭਰਕੇ ਉਨ੍ਹਾਂ ਨਾਲ ਜੀਵੰਤ ਸਚੇਤਨ ਵਾਂਗੂ ਸੰਵਾਦ ਤੇ ਵਰਤਾਉ ਕੀਤਾ ਜਾਂਦਾ ਹੈ। ਮੱਧਕਾਲੀ ਪੰਜਾਬੀ ਰਚਨਾ ਵਿਚੋਂ ਉਦਾਹਰਣ ਵੇਖੋ:

(1) ਵਗ ਵਾਏ! ਪਰਸੁਆਰਥ ਭਰੀਏ

ਤੂੰ ਜਾਈਂ ਤਖਤ ਹਜ਼ਾਰੇ।

ਆਖੀਂ ਯਾਰ ਰਾਂਝਣ ਨੂੰ ਮਿਲ ਕੇ

ਤੈਂ ਕਿਉਂ ਮਨਹੁੰ ਵਿਸਾਰੇ।।

(2) ਮੇਘਲਿਆ ! ਵਸ ਭਾਗੀਂ ਭਰਿਆ

ਤੈਂ ਔਝੜ ਦੇਸ ਵਸਾਏ।

ਭਲਕੇ ਫੇਰ ਕਰੀਂ ਝੜ ਏਵੇਂ

ਮੇਰਾ ਪੀ ਪਰਦੇਸ ਨ ਜਾਏ।। (ਹਾਸ਼ਮ)

(3) "ਗੱਲ ਸੁਣ ਆਥਣੇ ਨੀਂ ! ਮੇਰੀਏ ਸਾਥਣੇ ਨੀਂ।

ਵਰਕੇ ਜਿੰਦੜੀ ਦੇ ਚਿੱਟੇ, ਸੁਟ ਜਾਂ ਰੰਗ ਦੇ ਦੋ ਛਿੱਟੇ।"

(4) ਆਉ ਬੁਲਬੁਲੋ ! ਬੇਗਮ ਦੇ ਮਕਬਰੇ ਤੇ

ਜ਼ਰਾ ਰੱਲਮਿਲ ਕੇ ਚਹਿਚਹਾ ਲਈਏ।

ਆਉ, ਭੰਬਟੋ, ਹੁਸਨ ਦੀ ਸ਼ਮ੍ਹਾ ਉਤੇ

ਰਲਮਿਲ ਕੇ ਜਾਨਾਂ ਘੁਮਾ ਲਈਏ।"

ਏਥੇ ਹਵਾ ਅਤੇ ਮੇਘ (ਬਦਲ) ਨੂੰ ਇਉਂ ਸੰਬੋਧਨ ਕੀਤਾ ਗਿਆ ਹੈ ਜਿਵੇਂ ਉਨ੍ਹਾ ਵਿੱਚ ਮਨੁਖ ਜਿਹੇ ਚੇਤੰਨ ਗੁਣ ਹੋਣ।

ਜੜ ਤੇ ਅਚੇਤਨ ਵਸਤੂਆਂ ਨੂੰ ਮਨੁਖੀ ਅਰਥਾਤ ਮਾਨਵਵਤ ਸਮਝਣਾ ਹੀ ਮਾਨਵੀਕਰਣ ਹੈ ਜਿਸ ਤੋਂ ਸੰਬੋਧਨ-ਕਰਤਾ ਦੀ

ਭਾਵ-ਬਿਹਬਲਤਾ, ਸੂਖਮ ਨਿਰੀਖਣ ਅਤੇ ਅਲੰਕਾਰਕਿ ਸ਼ੈਲੀ ਦਾ ਇਸ਼ਾਰਾ ਪਾਪਤ ਹੁੰਦਾ ਹੈ।

***********

  1. ਧਾਲੀਵਾਲ, ਡਾ.ਪ੍ਰੇਮ ਪ੍ਰਕਾਸ ਸਿੰਘ (2019). ਭਾਰਤੀ ਕਾਵਿ-ਸ਼ਾਸਤਰ. ਮਦਾਨ ਪਬਲੀਸ਼ਿੰਗ ਹਾਊਸ ਪਟਿਆਲਾ. pp. 142, 143.