ਪੱਤਰਕਾਰੀ,ਸਮਾਜ ਅਤੇ ਜਨਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੱਤਰਕਾਰੀ, ਸਮਾਜ ਅਤੇ ਜਨਤਾ

ਕਿਸੇ ਦੇਸ਼ ਦੀ ਪੱਤਰਕਾਰੀ ਪ੍ਰਚਲਿਤ ਸਮਾਜਿਕ ਕਦਰਾਂ ਕੀਮਤਾਂ, ਰਾਜਸੀ ਸੂਝ ਅਤੇ ਉਦਯੋਗਿਕ ਪ੍ਰਗਤੀ ਦਾ ਪ੍ਰਤੀਕ ਹੋਇਆ ਕਰਦੀ ਹੈ।ਆਧੁਨਿਕ ਯੁੱਗ ਵਿੱਚ ਪੱਤਰਕਾਰੀ ਦਾ ਮਹੱਤਵ ਇਤਨਾ ਵੱਧ ਗਿਆ ਹੈ ਕਿ ਇਸ ਨੂੰ ਧਰਮ,ਰਾਜ,ਅਤੇ ਪਰਜਾ ਦੀਆਂ ਤਿੰਨ ਸੰਸਥਾਵਾਂ ਦੇ ਬਰਾਬਰ ਲਿਆ ਖੜ੍ਹਾ ਕੀਤਾ ਜਾਂਦਾ ਹੈ। ਪੱਤਰਕਾਰੀ ਅਤੇ ਸਮਾਜ ਦੇ ਬਾਰੇ ਗੱਲ  ਕਰਨ ਟੋ ਪਹਿਲਾਂ ਅਸੀਂ ਪੱਤਰਕਾਰੀ ਦੇ ਬਾਰੇ ਗੱਲ ਕਰਾਂਗੇ ਪੱਤਰਕਾਰੀ ਦੇ ਅਰਥਾਂ ਨੂੰ ਪੇਸ਼ ਕਰਾਂਗੇ।[1]

      ਪੱਤਰਕਾਰੀ:

                    ਪੱਤਰਕਾਰੀ ਦਾ ਇਤਿਹਾਸ ਮਨੁੱਖਤਾ ਦੇ ਇਤਿਹਾਸ ਜਿੰਨਾ ਹੀ ਪੁਰਾਣ ਹੈ।ਪਰ ਇੱਕ ਵਿਸ਼ੇਸ਼ ਵਿਸ਼ੇ, ਵਰਤਮਾਨ ਅਤੇ ਸੰਕਲਪ ਦੇ ਤੌਰ ਤੇ ਪੱਤਰਕਾਰੀ ਦਾ ਇਤਿਹਾਸ ਬਹੁਤ ਪੁਰਾਣਾ ਨਹੀਂ ਹੋ ਸਕਦਾ। ਸ਼ਬਦ "ਪੱਤਰਕਾਰੀ" ਅੰਗਰੇਜ਼ੀ ਭਾਸ਼ਾ ਦੇ ਸ਼ਬਦ "ਜਰਨਲਿਜਮ" ਦਾ ਸਮਾਨਆਰਥਕ ਹੈ ਅਤੇ ਵਿਸਤ੍ਰਿਤ ਅਰਥਾਂ ਵਿੱਚ ਸੂਚਨਾ ਦੇ ਜਨ ਸੰਚਾਰ ਸਾਧਨਾਂ ਲਈ ਵਰਤਿਆ ਜਾਂਦਾ ਹੈ।

        (ਐਨਸਾਈਕਲੋਪੀਡੀਆ ਬਿਰਟੇਨਿਕਾ) ਅਨੁਸਾਰ ਪੱਤਰਕਾਰੀ ਸਮਚਾਰ ਪੱਤਰਾਂ ਅਤੇ ਮੈਗਜ਼ੀਨਾਂ ਲਈ ਲਿਖਣਾ ਅਤੇ ਉਨ੍ਹਾਂ ਦਾ ਸੰਪਾਦਨ ਕਰਨਾ ਹੈ ਸਮਾਚਾਰ ਨੂੰ ਇੱਕਠਾਂ ਕਰਨਾ ਅਤੇ ਪ੍ਰਸਾਰਿਤ ਕਰਨਾ, ਮੈਗ਼ਜ਼ੀਨ ਦਾ ਪ੍ਰਬੰਧ ਕਰਨਾ ਹੈ ਅਤੇ ਇਸ਼ਤਿਹਾਰਬਾਜ਼ੀ ਕਰਨਾ ਆਦਿ ਵੀ ਅਕਸਰ ਪੱਤਰਕਾਰੀ ਦੇ ਖੇਤਰ ਵਿੱਚ ਆਉਂਦੇ ਹਨ

           ' ਬੈਵਸਟਰਜ ਥਰਡ ਇੰਟਰਨੈਸ਼ਨਲ ਡਿਕਸ਼ਨਰੀ ਆਫ  ਜਰਨਲਿਜਮ ' ਅਨੁਸਾਰ ' ਪੱਤਰਕਾਰੀ ' ਦਾ ਮਤਲਬ ਭਖਦਿਆ ਮਸਲਿਆਂ ਬਾਰੇ ਸਮੱਗਰੀ ਪੇਸ਼ ਕਰਨਾ ਅਤੇ ਪ੍ਰਸਾਰਿਤ ਕਰਨ ਵਾਸਤੇ ਇੱਕਤਰ ਅਤੇ ਸੰਪਾਦਿਤ ਕਰਨਾ ਹੈ।

            ਚੈਂਬਰਜ  ਸੈਂਚਰੀ ਡਿਕਸ਼ਨਰੀ ਅਨੁਸਾਰ  ਪੱਤਰਕਾਰੀ ਦਾ ਅਰਥ ਜਨਤਕ ਰਸਾਲਿਆਂ /ਮੈਗਜ਼ੀਨਾਂ ਵਾਸਤੇ ਲਿਖਣਾ ਹੈ।

      ਪੱਤਰਕਾਰੀ ਸੂਚਨਾ ਹੈ,ਸੰਚਾਰ ਹੈ। ਇਹ ਸਾਡੇ ਆਲੇ ਦੁਆਲੇ ਹਕੀਕਤ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸ਼ਬਦਾਂ, ਅਵਾਜ਼ਾਂ ਅਤੇ ਤਸਵੀਰਾਂ ਰਾਹੀਂ ਸੰਖੇਪ ਰੂਪ ਵਿੱਚ ਰੂਪਮਾਨ ਕਰਕੇ ਸੰਚਾਰ ਦੇ ਮਕੈਨਿਕੀ ਸਾਧਨਾਂ ਰਾਹੀਂ ਮਨੁੱਖੀ ਉਤਸੁਕਤਾ ਦੀ ਭੁੱਖ ਨੂੰ ਮਿਟਾਉਣ ਦੀ ਵਿਧੀ ਹੈ ਜਿਹੜੀ ਕਿ ਸਦਾ ਹੀ ਇਸ ਤਾੜ ਵਿੱਚ ਰਹਿੰਦੀ ਹੈ ਕਿ ਨਵਾਂ ਕੀ ਵਾਪਰਿਆ ਹੈ?

      ਪੱਤਰਕਾਰੀ ਅਤੇ ਸਮਾਜ ਦਾ ਰਿਸ਼ਤਾ:

          ਅੱਜ ਦੇ ਪ੍ਰਜਾਤੰਤਰੀ ਯੁਗ ਵਿੱਚ ਜਨਤਾ ਦੀ ਸ਼ਕਤੀ ਬੜੀ ਪ੍ਰਚੰਡ ਤੇ ਮਹੱਤਵਪੂਰਨ ਬਣ ਗਈ ਹੈ। ਪਰ ਵੱਡੀ ਗਲ ਇਹ ਹੈ ਕਿ ਜਨਤਾ ਨੂੰ ਹਰ ਤਰਾਂ ਦੀ ਸੂਚਨਾ ਅਤੇ ਸੇਧ ਪੱਤਰਕਾਰੀ ਦੇ ਮਾਧਿਅਮ ਤੋਂ ਹੀ ਮਿਲਦੀ ਹੈ। ਸਮਚਾਰ ਪੱਤਰ ਮਨੁੱਖਤਾ ਨਾਲ ਪਰੰਸਪਰ ਨਾਤਾ ਜੋੜਦੇ ਹਨ,ਮਨੁੱਖਤਾ ਦੀ ਆਵਾਜ਼ ਬੁਲੰਦ ਕਰਦੇ ਹਨ,ਇਸ ਦੀ ਸ਼ਕਤੀ ਤੋਂ ਜਾਣੂੰ ਕਰਵਾਉਂਦੇ ਹਨ   ਵੱਖ ਵੱਖ ਸਮਾਜੀ,ਰਾਜਸੀ ਅਤੇ ਧਾਰਮਿਕ ਲਹਿਰਾਂ ਨੂੰ ਵਾਸਤਵਿਕਤਾ ਦਾ ਬੋਧ ਕਰਵਾ ਕੇ ਸਮਾਜਕ ਉਨਤੀ ਦੇ ਰਾਹ ਉਤੇ ਅਗਾਹ ਵਧਾਉਂਦੇ ਹਨ। ਪੱਤਰਕਾਰੀ ਦੀ ਵਿਸ਼ਾਲ ਸ਼ਕਤੀ ਨੂੰ ਨੇ ਮਹਿਸੂਸ ਕਰਦਿਆਂ ਨਪੋਲੀਆਂਨ ਨੇ ਕਿਹਾ ਕਿ ਮੈਨੂੰ ਵੈਰੀਆ ਦੇ ਲੱਖ ਸਿਪਾਹੀਆਂ ਦਾ ਏਨਾ ਡਰ ਨਹੀਂ ਜਿੰਨਾ ਸਮਚਾਰ ਪੱਤਰਾਂ ਦੀਆਂ ਲਿਖਤਾਂ ਅਤੇ ਟਿੱਕਾ ਟਿਪਣੀਆ ਤੋਂ ਲਗਦਾ ਹੈ

     ਸੰਚਾਰ ਦੇ ਸਾਧਨ,ਸਮਚਾਰ ਪੱਤਰ, ਰੇਡੀਓ, ਸਮਚਾਰ ਟੈਲੀਵਿਜਨ, ਸਮਚਾਰ ਮੈਗਜ਼ੀਨ, ਸਿਨੇਮਾਂ ਆਦਿ ਸਮਾਜ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਬੇਅੰਤ ਸਮਰਥਾ ਨਾਲ ਪ੍ਰਭਾਵਿਤ ਕਰਦੇ ਹਨ ।ਸਮਾਜਿਕ, ਰਾਜਸੀ ਅਤੇ ਆਰਥਿਕ ਵਿਕਾਸ ਅਗੋਂ ਕਾਫੀ ਹੱਦ ਤੱਕ ਦਿਨ ਪ੍ਰਤੀ ਦਿਨ ਦੇ ਸੰਚਾਰ ਸਾਧਨਾਂ ਦੀ ਪੂਰਤੀ ਦੇ ਰਿਕਾਰਡ ਨੂੰ ਨਿਯੰਤਰਣ ਕਰਦਾ ਹੈ।

      ਪੱਤਰ ਕਾਰੀ ਅਤੇ ਸਮਾਜ ਦਾ ਬਹੁਤ ਹੀ ਡੂੰਘਾ ਸਬੰਧ ਹੈ।ਕਿਉਂਕਿ ਸਮਾਜ ਜੋ ਕਿ ਜਨਤਾ ਜਾ ਲੋਕਾਂ ਦੇ ਸਮੂਹ ਤੋਂ ਬਣਿਆ ਹੋਇਆ ਹੈ। ਅਤੇ ਸਮਾਜ ਵਿੱਚ ਨਿਤ ਦਿਨ ਪ੍ਰਤੀਦਿਨ ਛੋਟੀਆਂ ਵੱਡੀਆਂ, ਚੰਗੀਆ ਘਟੀਆ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ। ਜੋ ਵੱਖ ਵੱਖ ਸਥਾਨਾਂ ਤੇ ਵਾਪਰਦੀਆਂ ਹਨ। ਅਤੇ ਜਿਹਨਾਂ ਦਾ ਸਮਾਜ ਨਾਲ ਬਹੁਤ ਹੀ ਡੂੰਘਾ ਸਬੰਧ ਹੁੰਦਾ ਹੈ ਓਹਨਾ ਘਟਨਾਵਾਂ ਦਾ ਸੰਬੰਧ ਸਮਾਜ ਨਾਲ ਸਬੰਧਿਤ ਜਨਤਾ ਅਤੇ  ਸਮਾਜ ਨਾਲ ਸਬੰਧਿਤ ਕਦਰਾਂ ਕੀਮਤਾਂ ਨਾਲ ਵੀ ਹੁੰਦਾ ਹੈ। ਅਤੇ ਫਿਰ ਪੱਤਰਕਾਰੀ ਰਾਹੀਂ ਪੱਤਰਕਾਰ ਇਹਨਾਂ ਘਟਨਾਵਾਂ ਨੂੰ ਛਅਗ ਸਵਾਰ ਕੇ ਸਹੀ ਰੂਪ ਵਿੱਚ ਪ੍ਰਤੀਮਾਂਨ ਕਰਕੇ ਪੂਰੇ ਸਮਾਜ,ਪੂਰੇ ਸੰਸਾਰ ਤਕ ਸੰਚਾਰ ਸਾਧਨਾਂ ਰਾਹੀਂ ਖਬਰਾਂ ਨੂੰ ਪਹੁੰਚਾਉਂਦੇ ਹਨ। ਇਸ ਤਰਾਂ ਪੱਤਰਕਾਰੀ ਤੇ ਸਮਾਜ ਦਾ ਤਾਂ ਬਹੁਤ ਡੂੰਘਾ ਰਿਸ਼ਤਾ ਹੈ

                  ਭਾਰਤੀ ਪੱਤਰਕਾਰੀ ਦਾ ਇੱਕ ਖਾਸ ਲੱਛਣ ਜੋ ਇੱਕ ਖਾਸ ਲੱਛਣ ਜੋ ਸਾਹਮਣੇ ਆਉਂਦਾ ਹੈ।ਉਹ ਹੈ ਇਸ ਦਾ ਦਵੈਤ ਭਾਵੀ ਲੱਛਣ। ਇੱਕ ਪਾਸੇ ਵਿਓਪਰਿਕ ਅਦਾਰੇ ਦੇ ਤੋਰ ਤੇ ਦੂਜੇ ਪਾਸੇ ਇੱਕ ਸੰਸਥਾ ਦੇ ਤੌਰ ਤੇ।ਇਸ ਦਵੈਤ ਭਾਵੀ ਲੱਛਣ ਦੀ ਹੋਂਦ ਕਾਰਣ ਹੀ ਪ੍ਰੈਸ ਨੂੰ ਹਮੇਸ਼ਾ ਰਖਿਆਤਮਕ ਦਲੀਲਾਂ ਦੀ ਭਾਲ ਵਿੱਚ ਰਹਿਣਾ ਪੈਂਦਾ ਹੈ।ਇਸ ਨੂੰ ਸਾਬਤ ਕਰਨ ਦੀ ਲੋੜ  ਹੈ ਕਿ ਪੱਤਰਕਾਰੀ ਸਾਮਰਾਜੀ  ਆਰਥਿਕਤਾ ਦੇ ਅਸੂਲਾਂ ਮੁਤਾਬਿਕ ਰਲ ਕੇ ਵੀ ਜਨਤਾ ਨੂੰ ਬਿਲਕੁੱਲ ਸਹੀ ਵਿਸ਼ਵਾਸ ਯੋਗ ਅਤੇ ਬਿਨਾਂ ਭੇਦ ਭਾਵ ਦੇ ਸੂਚਨਾ ਅਤੇ ਟਿੱਪਣੀਆ ਪ੍ਰਦਾਨ ਕਰ ਸਕਦੀ ਹੈ,

        ਜਿਥੋਂ ਤਕ ਦਿਨ ਪ੍ਰਤੀ ਦਿਨ ਖਬਰਾਂ ਦੇ ਵਹਾਉ ਦੀ ਗੱਲ ਹੈ। ਉਹ ਪੱਤਰਕਾਰੀ ਰਾਹੀਂ ਦਿਆਂਨਤਾਰੀ ਢਗ ਰਾਹੀ ਜਨਤਾ ਤਕ ਪਹੁੰਚ ਜਾਂਦੀ ਹੈ। ਮੌਸਮ ਬਾਰੇ ਖ਼ਬਰਾਂ, ਮਰਨ ਜਮਨ ਬਾਰੇ ਖ਼ਬਰਾਂ, ਭੀੜ ਕਾਰਨ ਹੋਈ ਘਟਨਾਵਾਂ, ਮੀਟਿੰਗ ਤੇ ਮੇਲਿਆਂ ਦੀ ਖ਼ਬਰਾਂ, ਹੋਰ ਸਮਾਜਿਕ ਇਕੱਠਾ ਦੀ ਖ਼ਬਰਾਂ ਪਾਠਕ ਤਕ ਵਿਸ਼ਵਾਸ ਕਰਨ ਯੋਗ ਅਤੇ ਸਬ ਪੱਖਾਂ ਤੋਂ ਸੰਪੂਰਨ ਤੌਰ ਤੇ ਪਹੁੰਚਦੀਆ ਹਨ।[2]

      ਸਮਚਾਰ ਪੱਤਰ ਨੂੰ ਸਮਾਜਕ ਜਾਂ ਜਨਤਕ ਬਣਾਉਣ ਲਈ ਤਿੰਨ ਕਾਰਜ:

  1, ਸਮਚਾਰ ਪੱਤਰ ਦਿਨ ਦੇ ਸਮਚਾਰਾਂ ਨੂੰ ਪੂਰਣ ਤੌਰ ਤੇ ਅਤੇ ਸਹੀ ਤੌਰ ਤੇ ਪੇਸ਼ ਕਰੇਂ।

2,ਇਨ੍ਹਾਂ ਨੂੰ ਚਲੰਤ ਮਾਮਲਿਆਂ ਬਾਰੇ ਸਮਚਾਰਾਂ ਨੂੰ ਵਿਆਖਿਆ ਸਾਹਿਤ ਛਪਣਾ ਚਾਹੀਦਾ ਹੈ। ਆਪਣੀ ਟਿੱਪਣੀ ਦੇਵੇ ਤਾਂ ਜੋ ਪਾਠਕਾ ਨੂੰ ਸੋਝੀ ਵਾਲੀ ਰਾਇ ਬਣਾਉਣ ਵਿੱਚ ਸਮਚਾਰ ਪੱਤਰ ਸਹਾਈ ਹੋ ਸਕਣ।

3,ਸਮਚਾਰ ਪੱਤਰ ਦੋ ਪੱਖੀ ਖਿਆਲਾਂ ਨੂੰ ਦਰਸਾ ਕੇ ਜਨਤਕ ਰਾਇ ਨੂੰ ਬਚਾਉਣ ਵਿੱਚ ਗਾਡੀ ਰਾਹ ਦਾ ਕੰਮ ਦੇਵੇ।

  ਪੱਤਰਕਾਰੀ ਜਾਂ ਸਮਚਾਰ ਪੱਤਰਾਂ ਉਤੇ ਲਗੇ ਦੋਸ਼:

      1ਕਿਸੇ ਵੀ ਸਮਚਾਰ ਪੱਤਰ ਦਾ ਮਿਆਰ ਇਸ ਦੀ ਇਸ਼ਾਇਤ ਜਾ ਵਿਕਰੀ ਤੋਂ ਲਗਾਇਆ ਜਾਂਦਾ ਹੈ ਅਰਥਾਤ ਪ੍ਰੈਸ ਜਨਤਾ ਨੂੰ ਉਹ ਦਿੰਦੀ ਹੈ ਜੇਹੜੀ ਜਨਤਾ ਪਸੰਦ ਕਰਦੀ ਹੈ।ਨਾਂ ਕਿ ਜਿਸਦੀ ਜਨਤਾ ਨੂੰ ਜਰੂਰਤ ਹੈ।

      2ਸਮਚਾਰਾਂ ਦੀਆਂ ਕੀਮਤਾਂ ਸਤਹੀ ਅਤੇ ਨਿਕਮੀਆ ਹੁੰਦੀਆਂ ਹਨ।

      3ਸੁਰਖੀਆਂ ਆਮ ਤੌਰ ਤੇ ਤਥਾਂ ਨੂੰ ਬਿਆਨ ਕਰਨ ਤੋਂ   ਅਸਮਰੱਥ ਹੁੰਦੀਆਂ ਹਨ ਅਤੇ ਲੇਖ ਦੇ ਮੰਤਵ ਨਾਲ ਇਕਸੁਰ ਨਹੀਂ ਹੁੰਦੀਆਂ।

      4ਅਜ ਦੇ ਸਮੇਂ ਵਿੱਚ ਸਮਚਾਰ ਪੱਤਰ ਸਚਾਈ ਨੂੰ ਲੁਕੋਣ ਲਈ ਵਰਤੇ ਜਾਂਦੇ ਹਨ।

     5 ਬਹੁਤ ਸਾਰੇ ਤੀਂਵੀਆ ਮਰਦ ਸਮਚਾਰ ਪੱਤਰਾਂ ਬਾਰੇ ਇਸ ਲਈ ਠੀਕ ਨਿਰਣਾ ਨਹੀਂ ਦਿੰਦੇ ਕਿਉਂਕਿ ਉਹ ਸੰਪਾਦਕਾਂ ਬੇਲਿਹਾਜੇ ਰਵਈਏ ਤੋਂ ਭੈ ਖਾਂਦੇ ਹਨ। ਉਹ ਮਹਿਸੂਸ ਕਰਦੇ ਹਨ। ਕਿ ਜੇ ਸਮਚਾਰ ਪੱਤਰ ਦੇ ਸੰਪਾਦਕ ਨੂੰ ਨਿੰਦਿਆ ਤਾਂ ਉਹ ਸਾਨੂੰ ਮੈਂਟ ਨਹੀਂ ਕਰੇਗਾ।

    6ਪ੍ਰੈਸ ਦੀ ਸਭ ਤੋਂ ਵੱਡੀ ਤਰੁੱਟੀ ਇਸ ਦੀ ਮਲਕੀਅਤ ਹੋਣਾ ਹੈ। ਪ੍ਰੈਸ   

ਉਦੋਂ ਤੱਕ ਕਦੀ ਵੀ ਨਿਰਪੱਖ ਅਤੇ ਜਨਤਾ ਪ੍ਰਤੀ ਸੱਚੀ ਭਾਵਨਾ ਨਹੀਂ ਰੱਖ ਸਕਦੀ ਜਦੋਂ ਤੱਕ ਇਹ ਦੁਕਾਨਦਾਰੀ ਵਿੱਚ ਰੁਝੀ ਰਹੇਗੀ।

   ਰੋਜ਼ਾਨਾ ਸਮਚਾਰ ਪੱਤਰਾਂ ਬਾਰੇ ਲੋਕਾਂ ਵਲੋਂ ਲਾਏ ਗਏ ਦੋਸ਼ ਨੂੰ ਵਾਚਣ ਤੋਂ ਬਾਅਦ ਸਾਨੂੰ ਇਹ ਪਤਾ ਲਗਦਾ ਹੈ ਕਿ ਬਹੁਤ ਸਾਰੇ ਪੱਤਰਾਂ ਦਾ ਮਿਆਰ ਉਹ ਨਹੀਂ ਜਿਸ ਦੀ ਕਿ ਵਡੇ ਵਡੇ ਲੀਡਰ ਅਤੇ ਬੁੱਧੀਜੀਵੀਆਂ ਨੂੰ  ਆਸ ਸੀ।

          ਪੱਤਰਕਾਰੀ ਦੇ ਮਰਯਾਦਾ ਨੇਮ ਅਤੇ ਸਮਾਜ ਪ੍ਰਤੀ ਜਿੰਮੇਵਾਰੀ:

                    ਸਮਚਾਰ ਪੱਤਰਾਂ ਦਾ ਮੁਢਲਾ ਕਾਰਜ ਸਮਾਜ ਤਕ ਆਹ ਗੱਲ ਨੂੰ ਪਹੁੰਚਾਉਣਾ ਹੁੰਦਾ ਹੈ। ਕਿ ਇਸਦੇ ਲੋਕ ਕਿ ਕਰਦੇ ਹਨ, ਕਿ ਮਹਿਸੂਸ ਕਰਦੇ ਹਨ ਅਤੇ ਕਿ ਸੋਚਦੇ ਹਨ? ਜਿੰਮੇਵਾਰੀ,ਪ੍ਰੈਸ ਦੀ ਆਜ਼ਾਦੀ,ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ ,ਪਾਠਕ ਪ੍ਰਤੀ ਵਿਸ਼ਵਾਸ ਭਾਵਨਾਂ,ਸਚਿਆਈ,ਅਤੇ ਸਹੀਪਨ ਦਾ ਲੜ, ਨਿਰਪੱਖਤਾ, ਹੱਕ ਨਿਆਂ  ਦੀ ਮੂਲ ਧਾਰਨਾ ਦਾ ਗਿਆਨ, ਭਲੇਮਾਨਸੀ ਅਤੇ ਸਲੀਕਾ ਆਦਿ ਕੁਝ ਪੱਤਰਕਾਰੀ ਦੇ ਮਰਯਾਦਾ ਨੇਮ ਹਨ।

ਚੰਗਾ ਪੱਤਰਕਰ ਹੀ ਜਨਤਾ ਦਾ ਧਿਆਨ ਆਪਣੇ ਵੱਲ ਖਿੱਚ ਸਕਦਾ ਹੈਂ ਪਤਰਕਾਰ ਨੂੰ ਖ਼ਬਰ ਦੇਣ ਸਮੇਂ ਉਸਦੇ ਦੇਣਾ ਵੀ ਮੁਖ਼ ਨੇਮ ਹੈ।

ਪਾਠਕ ਦਾ ਦਿਲ ਜਿਤਨਾ ਹਰ ਪੱਤਰਕਾਰੀ ਲਈ ਨੀਹ ਪੱਥਰ ਹੈ। ਵਿਸ਼ਵਾਸ ਜਿਤਣ ਲਈ ਸੱਚਾ ਹੋਣਾ ਬਹੁਤ ਜਰੂਰੀ ਹੈ। ਸਮਚਾਰਾਂ ਦੀਆ ਰਿਪੋਰਟਾਂ, ਰਾਵਾਂ ਤੋਂ ਮੁਕਤ ਹੋਣੀਆਂ ਚਾਹੀਦੀਆਂ ਹਨ।

ਕਾਫੀ ਲੰਬੇ ਸਮੇਂ ਤੋਂ ਇਸ ਗੱਲ ਦਾ ਭਰਪੂਰ ਵਾਦ ਵਿਵਾਦ ਚਲਿਆ ਆ ਰਿਹਾ ਹੈ ਕਿ ਅਖਵਾਰਾਂ ਨੂੰ ਕਿਸੇ ਨੇਮ  ਮਰਯਾਦਾ ਵਿੱਚ ਬਨਿਆ ਜਾਵੇ। ਕੁਝ ਸਮਾਂ ਹੋਇਆ ਸੰਪਾਦਕਾਂ ਦੀ ਇੱਕ ਮੰਡਲੀ ਨੇ ਪੱਤਰਕਾਰੀ ਸਦਾਚਾਰ ਬਾਰੇ ਇੱਕ ਜਾਬਤਾ ਤਿਆਰ ਕੀਤਾ ਅਤੇ ਇਸ ਨੂੰ ਅਪਨਾਉਣ ਦੀ ਸਿਫ਼ਾਰਿਸ਼ ਕੀਤੀ  ਸੀ।

          ਅਖਬਾਰਾਂ ਦਾ ਇਖਲਾਕੀ ਅਤੇ ਸਦਾਚਾਰਿਕ ਵਿਹਾਰ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਹੀ ਸਮੁੱਚੇ ਤੌਰ ਤੇ ਪ੍ਰਤੀਬਿੰਬਤ ਕਰੇ। ਉਸ ਹਾਲਤ ਵਿੱਚ ਹੀ ਜਾਂ ਉਸ ਪੱਧਰ ਦੀ ਪੱਤਰਕਾਰੀ ਨੂੰ ਹੀ ਅਸੀਂ ਕਹਿ ਸਕਦੇ ਹਾਂ ਕਿ ਇਹ ਪ੍ਰਚਲਿਤ ਸਮਾਜਿਕ ਕਦਰਾਂ ਕੀਮਤਾਂ, ਰਾਜਸੀ ਸੂਬ ਅਤੇ ਉਦਯੌਗਿਕ ਪ੍ਰਗਤੀ ਦਾ ਪ੍ਰਤੀਕ ਪ੍ਰਤੀਤ ਹੁੰਦੀ ਹੈ।[3][4]

  1. ਖਹਿਰਾ, ਸੁਰਿੰਦਰ ਸਿੰਘ (34). ਪੰਜਾਬੀ ਪੱਤਰਕਾਰੀ. ਸੁਖਰਾਜ ਪ੍ਰਕਾਸ਼ਨ ਪਟਿਆਲਾ. {{cite book}}: Check date values in: |year= (help)
  2. ਕਪੂਰ, ਨਰਿੰਦਰ ਸਿੰਘ. ਪੰਜਾਬੀ ਪੱਤਰਕਾਰੀ ਦਾ ਵਿਕਾਸ.
  3. ਖਹਿਰਾ, ਸੁਰਿੰਦਰ ਸਿੰਘ. ਪੰਜਾਬੀ ਪੱਤਰਕਾਰੀ. ਸੁਖਰਾਜ ਪ੍ਰਕਾਸ਼ਨ ਪਟਿਆਲਾ. p. 42.
  4. ਖਹਿਰਾ, ਸੁਰਿੰਦਰ ਸਿੰਘ. ਪੰਜਾਬੀ ਪੱਤਰਕਾਰੀ. ਸੁਖਰਾਜ ਪ੍ਰਕਾਸ਼ਨ ਪਟਿਆਲਾ. pp. ਸਾਰੇ ਪੇਜ ਹਵਾਲੇ 35, 36, 37, 38, 39, 40, 41, 42.