ਸਮੱਗਰੀ 'ਤੇ ਜਾਓ

ਫਤੂਹੀ-2

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਿਨਾਂ ਬਾਹਵਾਂ ਤੋਂ ਬਟਨ ਵਾਲੀ ਕੁੜਤੀ ਨੂੰ ਫਤੂਹੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਵਾਸਕਟ ਤੇ ਕਈਆਂ ਵਿਚ ਕੋਟੀ ਕਹਿੰਦੇ ਹਨ। ਇਹ ਲੱਕ ਤੱਕ ਲੰਮੀ ਹੁੰਦੀ ਹੈ। ਇਸ ਦੀਆਂ ਦੋ ਕਿਸਮਾਂ ਹਨ। ਇਨ੍ਹਾਂ ਦੀ ਬਣਤਰ ਵੀ ਵੱਖਰੀ ਹੈ। ਭੰਗੜਾ ਪਾਉਣ ਵਾਲੇ ਗੱਭਰੂਆਂ ਦੀ ਫਤੂਹੀ ਗੂੜ੍ਹੇ ਰੰਗ ਦੀ ਹੁੰਦੀ ਹੈ। ਰੇਸ਼ਮੀ ਕੱਪੜੇ ਦੀ ਬਣਾਈ ਜਾਂਦੀ ਹੈ। ਇਸ ਦੇ ਕਾਲਰ ਨਹੀਂ ਹੁੰਦੇ ਅਤੇ ਨਾ ਹੀ ਇਸ ਦੇ ਜੇਬਾਂ ਹੁੰਦੀਆਂ ਹਨ। ਇਨ੍ਹਾਂ ਫਤੂਹੀਆਂ ਤੇ ਕਈ ਕਿਸਮਾਂ ਦੀ ਕਢਾਈ ਕੀਤੀ ਹੁੰਦੀ ਹੈ। ਕਈ ਡਿਜ਼ਾਈਨ ਬਣਾਏ ਹੁੰਦੇ ਹਨ। ਦੂਜੀ ਕਿਸਮ ਦੀ ਫਤੂਹੀ ਸਰਦੀ ਦੇ ਮੌਸਮ ਵਿਚ ਪਾਈ ਜਾਂਦੀ ਹੈ। ਇਹ ਗਰਮ ਕੱਪੜੇ ਦੀ ਬਣਦੀ ਹੈ। ਕਈ ਰੰਗਾਂ ਦੀ ਹੁੰਦੀ ਹੈ। ਇਸ ਦੇ ਕਾਲਰ ਸਿੱਧੇ ਹੁੰਦੇ ਹਨ। ਸਾਈਡਾਂ ਤੇ ਲੱਕ ਦੇ ਕੋਲੇ ਦੋ ਜੇਬਾਂ ਹੁੰਦੀਆਂ ਹਨ ਤੇ ਇਕ ਜੇਬ ਛਾਤੀ ਵਾਲੇ ਹਿੱਸੇ ਤੇ ਹੁੰਦੀ ਹੈ। ਇਸ ਫਤੂਹੀ ਨੂੰ ਆਮ ਤੌਰ ਤੇ ਲੀਡਰ ਕਿਸਮ ਦੇ ਲੋਕ ਪਹਿਨਦੇ ਹਨ। ਗਰਮੀਆਂ ਵਿਚ ਲੀਡਰਾਂ ਦੀ ਇਹ ਫਤੂਹੀ ਸਾਦੇ ਕੱਪੜੇ/ਠੰਡੇ ਕੱਪੜੇ ਦੀ ਬਣੀ ਹੁੰਦੀ ਹੈ।

ਫਤੂਹੀ ਨਾ ਪਹਿਲੇ ਸਮਿਆਂ ਵਿਚ ਅਤੇ ਨਾ ਹੀ ਹੁਣ ਆਮ ਪਹਿਨਣ ਵਾਲਾ ਪਹਿਰਾਵਾ ਰਿਹਾ ਹੈ

ਇਹ ਵੀ ਵੇਖੋ

[ਸੋਧੋ]