ਸਮੱਗਰੀ 'ਤੇ ਜਾਓ

ਫਰਾਂਕੋ ਮੋਰੇੱਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫਰਾਂਕੋ ਮੋਰੇੱਤੀ (ਜਨਮ 1950) ਇਟਲੀ ਦਾ ਸਾਹਿਤ ਵਿਦਵਾਨ ਸੀ। ਉਹ ਮਾਰਕਸਵਾਦੀ ਸੀ ਅਤੇ ਉਸ ਦੀਆਂ ਰਚਨਾਵਾਂ ਨਾਵਲ ਦੇ ਇਤਹਾਸ ਨੂੰ ਪਲਾਨੇਟਰੀ ਫ਼ਾਰਮ ਦੇ ਦ੍ਰਿਸ਼ਟੀਕੋਣ ਤੋਂ ਪਰਖਣ ਦੀ ਕੋਸ਼ਿਸ਼ ਕਰਦੀਆਂ ਹਨ।

ਇਸ ਦੀਆਂ ਕੁਲ ਛੇ ਪੁਸਤਕਾਂ ਹਨ।

  • ਸੈਂਸ ਟਕਏਨ ਫਰ ਵੰਡਰਸ (1983)
  • ਦ ਉਹ ਆਫ ਦਿ ਵਰਲਡ (1987)
  • ਮੋਡਰਨ ਐਪਿਕ (1995)
  • ਐਟਲਸ ਆਫ ਦ ਯੁਰੋਪੀਅਨ ਨਾਵਲ - 1800–1900 (1998)
  • ਗਰਾਫਸ, ਮਿਆਪਸ, ਟਰੀਸ: ਐਬਸਟਰਾਕਟ ਮੋਡੇਲਸ ਫ਼ਾਰ ਏ ਲਿਟਰਰੀ ਹਿਸਟਰੀ (2005)
  • ਡਿਸਟੇਂਟ ਰੀਡਿੰਗ (2013)

ਜੀਵਨੀ

[ਸੋਧੋ]

ਮੋਰੇੱਤੀ ਨੇ ਪੰਜ-ਭਾਗਾਂ ਵਿੱਚ ਵਿਸ਼ਵਕੋਸ਼ ਦਾ ਸੰਪਾਦਨ ਕੀਤਾ ਹੈ, ਜਿਸਦਾ ਨਾਮ ਹੈ ਇਲ ਰੋਮਾਂਜੋ (2001 - 2003)। ਇਸ ਵਿੱਚ ਕਈਆਂ ਵਿਸ਼ੇਸ਼ਗਾਂ ਦੁਆਰਾ ਸੰਸਾਰ ਦੀਆਂ ਸਾਹਿਤਕ ਸ਼ੈਲੀਆਂ ਬਾਰੇ ਅਨੇਕ ਲੇਖ ਹਨ। ਇਹ ਅੰਗਰੇਜ਼ੀ ਵਿੱਚ ਦੋ ਭਾਗਾਂ ਵਿੱਚ ਉਪਲਬਧ ਹੈ। ਮੋਰੇੱਤੀ ਨੇ 1972 ਵਿੱਚ ਯੂਨੀਵਰਸਿਟੀ ਆਫ ਰੋਮ ਤੋਂ ਸਾਹਿਤ ਵਿੱਚ ਡਾਕਟਰੇਟ ਹਸਿਲ ਕੀਤੀ।

ਹਵਾਲੇ

[ਸੋਧੋ]