ਫਰਾਂਸਿਸ ਬਰਨੀ
ਫਰਾਂਸਿਸ ਬਰਨੀ (13 ਜੂਨ 1752 – 6 ਜਨਵਰੀ 1840), ਫੈਨੀ ਬਰਨੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਅਤੇ ਵਿਆਹ ਤੋਂ ਬਾਅਦ, ਮੈਡਮ ਡੀ ਆਰਬਲੇ ਇੱਕ ਅੰਗਰੇਜ਼ੀ ਵਿਅੰਗ ਨਾਵਲਕਾਰ, ਡਾਇਰੀ-ਲੇਖਕ ਅਤੇ ਨਾਟਕਕਾਰ ਸੀ। ਉਹ 13 ਜੂਨ 1752 ਨੂੰ ਇੰਗਲੈਂਡ ਦੇ ਕਿੰਗ ਲਿਨ, ਲਿਨ ਰੀਜਿਸ ਵਿੱਚ ਸੰਗੀਤਕਾਰ ਅਤੇ ਸੰਗੀਤ ਇਤਿਹਾਸਕਾਰ ਡਾ. ਚਾਰਲਸ ਬਰਨੇ (1726-1814) ਅਤੇ ਉਸਦੀ ਪਹਿਲੀ ਪਤਨੀ, ਐਸਟ੍ਰਰ ਸਲੀਪ ਬਰਨੇ (1725-1762) ਦੇ ਘਰ ਪੈਦਾ ਹੋਈ ਸੀ। ਛੇ ਬੱਚਿਆਂ ਵਿੱਚੋਂ ਤੀਜੀ, ਉਹ ਆਪੇ-ਪੜ੍ਹੀ-ਲਿਖੀ ਸੀ ਅਤੇ ਦਸਾਂ ਸਾਲਾਂ ਦੀ ਉਮਰ ਵਿੱਚ ਉਸ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ ਜਿਸ ਨੂੰ ਉਹ "ਸਕ੍ਰਿਬਬਲਿੰਗਜ਼" ਕਿਹਾ ਕਰਦੀ ਸੀ। 1793 ਵਿਚ, 41 ਸਾਲ ਦੀ ਉਮਰ ਵਿਚ, ਉਸ ਨੇ ਇੱਕ ਫਰਾਂਸੀਸੀ ਜਲਾਵਤਨ, ਜਨਰਲ ਐਲੇਗਜ਼ੈਂਡਰ ਡੀ ਅਰਬਲਏ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਇਕਲੌਤੇ ਪੁੱਤਰ, ਅਲੈਗਜ਼ੈਂਡਰ, ਦਾ ਜਨਮ 1794 ਵਿੱਚ ਹੋਇਆ ਸੀ। ਲੰਬੇ ਲੇਖਕ ਦੇ ਕਰੀਅਰ ਤੋਂ ਬਾਅਦ, ਉਹ ਯਾਤਰਾਵਾਂ ਕਰਦੇ ਹੋਏ, ਜਿਸ ਦੌਰਾਨ ਉਹ ਫ਼ਰਾਂਸ ਵਿੱਚ 10 ਸਾਲ ਤੋਂ ਜ਼ਿਆਦਾ ਸਮੇਂ ਤਕ ਲੜਾਈ ਕਾਰਨ ਅਟਕੀ ਰਹੀ ਸੀ ਉਹ ਬਾਥ ਇੰਗਲੈਂਡ ਵਿੱਚ ਰਹਿਣ ਲੱਗ ਪਈ ਜਿੱਥੇ ਉਸ ਦੀ 6 ਜਨਵਰੀ 1840 ਨੂੰ ਮੌਤ ਹੋ ਗਈ।
ਬਰਨੀ ਦੇ ਕੈਰੀਅਰ ਤੇ ਝਾਤ
[ਸੋਧੋ]ਫ੍ਰਾਂਸਿਸ ਬਰਨੀ ਇੱਕ ਨਾਵਲਕਾਰ, ਡਾਇਰਿਸਟ ਅਤੇ ਨਾਟਕਕਾਰ ਸੀ। ਕੁੱਲ ਮਿਲਾ ਕੇ ਉਸਨੇ ਚਾਰ ਨਾਵਲ, ਅੱਠ ਨਾਟਕ, ਇੱਕ ਜੀਵਨੀ ਅਤੇ ਰਸਾਲਿਆਂ ਅਤੇ ਪੱਤਰਾਂ ਦੀਆਂ 20 ਜਿਲਦਾਂ ਲਿਖੀਆਂ ਹਨ। ਉਸ ਨੇ ਆਪਣੇ ਆਲੋਚਕਾਂ ਦਾ ਬਹੁਤ ਸਤਿਕਾਰ ਖੱਟਿਆ, ਅਤੇ ਉਸ ਨੇ ਜੇਨ ਆਸਟਿਨ ਅਤੇ ਥੈਕਰੇ ਵਰਗੇ ਵਿਅੰਗ ਦੀ ਚਾਸਣੀ ਵਾਲੇ ਸਲੀਕੇ ਦੇ ਨਾਵਲਕਾਰਾਂ ਦੀ ਆਮਦ ਦੀ ਕਨਸੋ ਦਿੱਤੀ। ਉਸਨੇ 1778 ਵਿੱਚ ਗੁਮਨਾਮ ਰੂਪ ਵਿੱਚ ਆਪਣਾ ਪਹਿਲਾ ਨਾਵਲ ਐਵੇਲਿਨਾ ਪ੍ਰਕਾਸ਼ਿਤ ਕੀਤਾ। ਇਸ ਸਮੇਂ ਦੌਰਾਨ, ਨਾਵਲ ਪੜ੍ਹਨਾ ਹਿਕਾਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਅਤੇ ਇੱਕ ਸਮਾਜਿਕ ਰੁਤਬੇ ਦੀਆਂ ਕੁੜੀਆਂ ਦਾ ਨਾਵਲ ਪੜ੍ਹਨਾ ਚੰਗਾ ਨਹੀਂ ਸੀ ਸਮਝਿਆ ਜਾਂਦਾ। ਉਸ ਸਮੇਂ ਨਾਵਲ ਲਿਖਣ ਦਾ ਤਾਂ ਸਵਾਲ ਹੀ ਨਹੀਂ ਸੀ। ਬਰਨੀ ਨੂੰ ਡਰ ਸੀ ਕਿ ਉਸ ਦੇ ਪਿਤਾ, ਡਾ. ਬਰਨੇ ਨੂੰ ਉਸਦੀ ਲੇਖਣੀ ਦਾ ਪਤਾ ਨਾ ਲੱਗ ਜਾਵੇ ਜਿਸਨੂੰ ਉਹ ਆਪਣੀ "ਸਕ੍ਰਿਬਲਿੰਗ" ਕਹਿੰਦੀ ਸੀ। ਇਸ ਵਜ੍ਹਾ ਕਰਕੇ, ਜਦੋਂ ਬਰਨੀ ਨੇ ਅਨਾਮ ਤੌਰ ਤੇ ਆਪਣਾ ਨਾਵਲ ਐਵੇਲਿਨਾ ਕਾਸ਼ਿਤ ਕੀਤਾ, ਤਾਂ ਉਸਨੇ ਸਿਰਫ ਆਪਣੇ ਭੈਣ-ਭਰਾਵਾਂ ਨੂੰ ਅਤੇ ਦੋ ਭਰੋਸੇਮੰਦ ਆਂਟੀਆਂ ਨੂੰ ਹੀ ਦੱਸਿਆ। ਪੁਸਤਕ ਦੇ ਪ੍ਰਕਾਸ਼ਤ ਹੋਣ ਤੋਂ ਥੋੜ੍ਹੀ ਦੇਰ ਬਾਅਦ ਇਹ ਲਗਦਾ ਸੀ ਕਿ ਹਰ ਕੋਈ ਇਸ ਨੂੰ ਪੜ੍ਹ ਰਿਹਾ ਸੀ ਅਤੇ ਇਸ ਬਾਰੇ ਚਰਚਾ ਕਰ ਰਿਹਾ ਸੀ। ਆਖਿਰਕਾਰ, ਉਸ ਦੇ ਪਿਤਾ ਨੇ ਨਾਵਲ ਪੜ੍ਹਿਆ ਅਤੇ ਅਨੁਮਾਨ ਲਗਾਇਆ ਕਿ ਬਰਨੀ ਲੇਖਕ ਸੀ। [1] ਇਸ ਤਰ੍ਹਾਂ ਖ਼ਬਰ ਫੈਲ ਗਈ। ਜਦੋਂ ਪੁਸਤਕ ਦੇ ਲੇਖਕ ਦਾ ਪਤਾ ਲੱਗਿਆ, ਤਾਂ ਬਰਨੀ ਨੂੰ ਆਪਣੀ ਅਨੋਖੀ ਕਹਾਣੀ ਅਤੇ ਕੌਮਿਕ ਸਮਰਥਾ ਦੇ ਨਾਲ ਤਤਕਾਲ ਪ੍ਰਸਿੱਧੀ ਮਿਲ ਗਈ। ਇਸ ਦੇ ਬਾਅਦ ਉਸਨੇ 1782 ਵਿੱਚ ਸੇਸੀਲਿਆ, 1796 ਵਿੱਚ ਕੈਮੀਲਾ ਅਤੇ 1814 ਵਿੱਚ ਵੈਂਡਰਰ ਪ੍ਰਕਾਸ਼ਤ ਕੀਤੇ। ਬਰਨੀ ਦੇ ਸਾਰੇ ਨਾਵਲ ਅੰਗਰੇਜ਼ੀ ਅਮੀਰਸ਼ਾਹੀ ਦੇ ਜੀਵਨ ਦੀ ਖੋਜ ਕਰਦੇ ਹਨ, ਅਤੇ ਉਨ੍ਹਾਂ ਦੇ ਸਮਾਜਿਕ ਦੰਭ ਅਤੇ ਵਿਅਕਤੀਗਤ ਕਮੀਨਗੀ ਨੂੰ ਵਿਅੰਗ ਦਾ ਨਿਸ਼ਾਨਾ ਬਣਾਉਂਦੇ ਹਨ, ਅਤੇ ਉਸ ਦੀ ਨਜ਼ਰ ਔਰਤ ਦੀ ਪਛਾਣ ਦੀ ਸਿਆਸਤ ਵਰਗੇ ਵੱਡੇ ਸੁਆਲਾਂ ਤੇ ਟਿਕੀ ਹੈ। ਇੱਕ ਨੂੰ ਛੱਡਕੇ, ਬਰਨੀ ਕਦੇ ਵੀ ਆਪਣੇ ਨਾਟਕਾਂ ਦਾ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ, ਖਾਸ ਕਰਕੇ ਆਪਣੇ ਪਿਤਾ ਦੇ ਇਤਰਾਜ਼ਾਂ ਕਾਰਨ, ਜਿਸ ਦਾ ਖਿਆਲ ਸੀ ਕਿ ਅਜਿਹੀ ਕੋਸ਼ਿਸ਼ ਉਸ ਦੇ ਵੱਕਾਰ ਨੂੰ ਢਾਹ ਲਾਏਗੀ। ਅਪਵਾਦ ਐਡਵਈ ਅਤੇ ਏਲਗਿਵਾ ਸੀ, ਜੋ ਬਦਕਿਸਮਤੀ ਨਾਲ ਜਨਤਾ ਨੂੰ ਵਧੀਆ ਨਹੀਂ ਲੱਗਿਆ ਸੀ ਅਤੇ ਪਹਿਲੀ ਰਾਤ ਦੇ ਪ੍ਰਦਰਸ਼ਨ ਤੋਂ ਬਾਅਦ ਮੁੜ ਨਹੀਂ ਖੇਡਿਆ ਗਿਆ ਸੀ।
ਭਾਵੇਂ ਕਿ ਉਸ ਦੇ ਨਾਵਲ ਉਸ ਦੇ ਜੀਵਨ ਕਾਲ ਦੌਰਾਨ ਬਹੁਤ ਜ਼ਿਆਦਾ ਮਸ਼ਹੂਰ ਸਨ, ਉਸਦੀ ਮੌਤ ਤੋਂ ਬਾਅਦ ਜੀਵਨੀ ਲੇਖਕਾਂ ਅਤੇ ਆਲੋਚਕਾਂ ਦੇ ਹੱਥੋਂ ਲਿਖਾਰੀ ਦੇ ਤੌਰ ਤੇ ਬਰਨੀ ਦੀ ਨੇਕਨਾਮੀ ਦਾ ਹਰਜਾ ਹੋਇਆ, ਜਿਨ੍ਹਾਂ ਨੇ ਮਹਿਸੂਸ ਕੀਤਾ ਕਿ 1841 ਵਿੱਚ ਮਰਨ ਉਪਰੰਤ ਪ੍ਰਕਾਸ਼ਿਤ ਕੀਤੀਆਂ ਗਈਆਂ ਉਸਦੀਆਂ ਡਾਇਰੀਆਂ 18 ਵੀਂ ਸਦੀ ਦੇ ਜੀਵਨ ਦੀ ਵਧੇਰੇ ਦਿਲਚਸਪ ਅਤੇ ਸਹੀ ਤਸਵੀਰ ਪੇਸ਼ ਕਰਦੀਆਂ ਹਨ। ਅੱਜ ਆਲੋਚਕ ਸਮਾਜਿਕ ਜੀਵਨ ਅਤੇ ਮੁੱਖ ਤੌਰ ਤੇ ਮਰਦ-ਮੁਖੀ ਸੱਭਿਆਚਾਰ ਵਿੱਚ ਔਰਤਾਂ ਦੇ ਸੰਘਰਸ਼ਾਂ ਬਾਰੇ ਬਰਨੀ ਦੇ ਨਜ਼ਰੀਏ ਵਿੱਚ ਮੁੜ ਦਿਲਚਸਪੀ ਲੈਂਦਿਆਂ ਉਸਦੇ ਨਾਵਲਾਂ ਅਤੇ ਨਾਟਕਾਂ ਵੱਲ ਵਾਪਸ ਪਰਤ ਰਹੇ ਹਨ। ਵਿਦਵਾਨ ਬਰਨੀ ਦੀਆਂ ਡਾਇਰੀਆਂ ਦੀ ਅਤੇ ਆਪਣੇ ਸਮੇਂ ਦੀ ਅੰਗਰੇਜ਼ੀ ਸਮਾਜ ਦੀ ਨਿਰਪੱਖ ਤਸਵੀਰ ਉਲੀਕਣ ਲਈ ਵੱਡਾ ਮੁੱਲ ਪਾਉਂਦੇ ਆ ਰਹੇ ਹਨ।[2]
ਸੂਚਨਾ
[ਸੋਧੋ]- ↑ "Second Glance: Wave and Say Hello to Frances | Open Letters Monthly - an Arts and Literature Review". www.openlettersmonthly.com (in ਅੰਗਰੇਜ਼ੀ (ਅਮਰੀਕੀ)). Archived from the original on 2018-09-27. Retrieved 2017-05-04.
{{cite web}}
: Unknown parameter|dead-url=
ignored (|url-status=
suggested) (help) - ↑ Commire, Klezmer 231.