ਫਰਾਂਸਿਸ ਮੇਰੀਅਨ ਕਰੋਫੋਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਰਾਂਸਿਸ ਮੇਰੀਅਨ ਕਰੋਫੋਰਡ
ਜਨਮ(1854-08-02)2 ਅਗਸਤ 1854
ਇਟਲੀ
ਮੌਤ9 ਅਪ੍ਰੈਲ 1909(1909-04-09) (ਉਮਰ 54)
ਭਾਸ਼ਾਅੰਗਰੇਜ਼ੀ

ਫਰਾਂਸਿਸ ਮੇਰੀਅਨ ਕਰੋਫੋਰਡ (2 ਅਗਸਤ 1854 - 9 ਅਪ੍ਰੈਲ 1909) ਇੱਕ ਅਮਰੀਕੀ ਲੇਖਕ ਸੀ, ਜੋ ਆਪਣੇ ਬਹੁਤ ਸਾਰੇ ਨਾਵਲਾਂ, ਖਾਸ ਕਰਕੇ ਉਹ ਜਿਹਨਾਂ ਦੀ ਕਹਾਣੀ ਇਟਲੀ ਵਿੱਚ ਵਿਚਰਦੀ ਹੈ, ਅਤੇ ਆਪਣੀਆਂ ਟਕਸਾਲੀ ਡਰਾਉਣੀਆਂ ਅਤੇ ਅਜਬ ਕਹਾਣੀਆ ਲਈ ਜਾਣਿਆ ਜਾਂਦਾ ਹੈ।

ਜ਼ਿੰਦਗੀ[ਸੋਧੋ]

ਕਰੋਫੋਰਡ ਦਾ ਜਨਮ ਇਟਲੀ ਵਿੱਚ ਹੋਇਆ ਸੀ, ਉਹ ਥਾਮਸ ਕਰੋਫੋਰਡ (ਮੂਰਤੀਕਾਰ) ਅਤੇ ਲੂਇਸਾ ਕੁਟਲਰ ਵਾਰਡ ਦਾ ਇਕਲੌਤਾ ਪੁੱਤਰ ਸੀ। ਉਹ ਲੇਖਿਕਾ, ਮੈਰੀ ਕਰੋਫੋਰਡ ਫਰੇਜ਼ਰ ਉਰਫ ਸ੍ਰੀਮਤੀ ਹਿਊਗ ਫਰੇਜ਼ਰ) ਦਾ ਭਰਾ, ਅਤੇ ਅਮਰੀਕੀ ਕਵਿਤਰੀ ਜੂਲੀਆ ਵਾਰਡ ਹੌਵ ਦਾ ਭਤੀਜਾ ਸੀ। ਉਸ ਨੇ ਕਰਮਵਾਰ ਸੇਂਟ ਪੌਲੁਸ ਦੇ ਸਕੂਲ (ਕੋਨਕੋਰਡ, ਨਿਊ ਹੈਮਪਸ਼ਾਇਰ); ਕੈਮਬ੍ਰਿਜ ਯੂਨੀਵਰਸਿਟੀ; ਹਾਇਡੇਲਬਰਗ ਯੂਨੀਵਰਸਿਟੀ; ਅਤੇ ਰੋਮ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ।

1879 ਵਿੱਚ ਉਹ ਭਾਰਤ ਚਲਾ ਗਿਆ, ਜਿੱਥੇ ਉਸ ਨੇ ਸੰਸਕ੍ਰਿਤ ਦਾ ਅਧਿਐਨ ਕੀਤਾ ਅਤੇ ਇਲਾਹਾਬਾਦ ਵਿੱਚ ਇੰਡੀਅਨ ਹੇਰਾਲਡ ਦਾ ਸੰਪਾਦਨ ਕੀਤਾ। ਫਰਵਰੀ 1881 ਵਿੱਚ ਅਮਰੀਕਾ ਮੁੜ ਆਇਆ ਅਤੇ ਹਾਰਵਰਡ ਯੂਨੀਵਰਸਿਟੀ ਵਿੱਚ ਇੱਕ ਸਾਲ ਲਈ ਸੰਸਕ੍ਰਿਤ ਦਾ ਅਧਿਐਨ ਕਰਨਾ ਜਾਰੀ ਰੱਖਿਆ ਅਤੇ ਦੋ ਸਾਲ ਦੇ ਲਈ ਵੱਖ-ਵੱਖ ਮੈਗਜ਼ੀਨਾਂ ਲਈ, ਮੁੱਖ ਤੌਰ 'ਤੇ ਦ ਕ੍ਰਿਟਿਕ (The Critic) ਲਈ ਕੰਮ ਕੀਤਾ। 1882 ਦੇ ਸ਼ੁਰੂ ਵਿੱਚ ਉਸ ਨੇ ਇੱਸਾਬੇਲਾ ਸਟੀਵਰਟ ਗਾਰਡਨਰ ਦੇ ਨਾਲ ਆਪਣੀ ਜੀਵਨ ਭਰ ਲਈ ਗੂੜ੍ਹੀ ਦੋਸਤੀ ਦੀ ਸਥਾਪਨਾ ਕੀਤੀ।

ਇਸ ਅਰਸੇ ਦੇ ਦੌਰਾਨ ਉਹ ਬਹੁਤਾ ਸਮਾਂ ਆਪਣੀ ਮਾਸੀ ਜੂਲੀਆ ਵਾਰਡ ਹੌਵ ਦੇ ਘਰ ਅੰਕਲ ਸੈਮ ਵਾਰਡ ਦੀ ਸੰਗਤ ਵਿੱਚ ਬੋਸਟਨ ਵਿੱਚ ਰਿਹਾ। ਅੰਕਲ ਸੈਮ ਵਾਰਡ ਨੇ ਹੀ ਉਸ ਨੂੰ ਭਾਰਤ ਚ ਬਿਤਾਏ ਆਪਣੇ ਵਕਤ ਦੇ ਬਾਰੇ ਲਿਖਣ ਦੀ ਕੋਸ਼ਿਸ ਕਰਨ ਦਾ ਸੁਝਾਅ ਦਿੱਤਾ ਅਤੇ ਉਸ ਨੂੰ ਨਿਊ ਯਾਰਕ ਦੇ ਪ੍ਰਕਾਸ਼ਕਾਂ ਨਾਲ ਸੰਪਰਕ ਬਣਾਉਣ ਵਿੱਚ ਮਦਦ ਕੀਤੀ।[1]

ਹਵਾਲੇ[ਸੋਧੋ]

  1. Henschel, George (1919). Musings and memories of a musician. The Macmillan Company. pp. 256–258. Retrieved February 5, 2010.