ਸਮੱਗਰੀ 'ਤੇ ਜਾਓ

ਫਰੀਡ੍ਰਿਕ ਅਗਸਤ ਕੇਕੁਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਰੀਡ੍ਰਿਕ ਅਗਸਤ ਕੇਕੁਲੇ

ਫਰੀਡ੍ਰਿਕ ਅਗਸਤ ਕੇਕੁਲੇ, ਬਾਅਦ ਵਿੱਚ ਫਰੀਡ੍ਰਿਕ ਅਗਸਤ ਕੇਕੁਲੇ ਵਾਨ ਸਟ੍ਰੈਡਨਿਟਜ (ਜਰਮਨ: [ˈfriːdrɪç ˈaʊɡʊst ˈkekuːle fɔn ʃtraˈdoːnɪts]; 7 ਸਤੰਬਰ 1829 - 13 ਜੁਲਾਈ 1896) ਇੱਕ ਜਰਮਨ ਰਸਾਇਣਸਾਸ਼ਤਰੀ ਸਨ। 1850 ਦੇ ਦਹਾਕੇ ਤੋਂ ਉਹਨਾਂ ਦੀ ਮੌਤ ਤੱਕ, ਕੇਕੁਲੇ ਯੂਰਪ ਦੇ ਸਭ ਤੋਂ ਮਸ਼ਹੂਰ ਰਸਾਇਣ ਵਿਗਿਆਨੀਆਂ ਵਿਚੋਂ ਇੱਕ ਸਨ, ਖਾਸ ਕਰਕੇ ਸਿਧਾਂਤਕ ਰਸਾਇਣ ਵਿੱਚ। ਉਹ ਰਸਾਇਣਕ ਢਾਂਚੇ ਦੀ ਥਿਊਰੀ ਦੇ ਮੁੱਖ ਸੰਸਥਾਪਕ ਸਨ।

ਕੇਕੁਲੇ ਦੁਆਰਾ ਬੈਨਜ਼ੀਨ ਦੀ ਬਣਤਰ।

ਕੇਕੁਲੇ ਦਾ ਸਭ ਤੋਂ ਮਸ਼ਹੂਰ ਕੰਮ ਬੈਨਜ਼ੀਨ ਦੀ ਬਣਤਰ 'ਤੇ ਸੀ। 1865 ਵਿੱਚ ਕੇਕੂਲੈ ਨੇ ਫ੍ਰਾਂਸ ਵਿੱਚ ਇੱਕ ਕਾਗਜ਼ ਛਾਪਿਆ (ਕਿਉਂਕਿ ਉਸ ਸਮੇਂ ਉਹ ਬੈਲਜੀਅਮ ਵਿੱਚ ਸੀ) ਜਿਸ ਵਿੱਚ ਉਸ ਨੇ ਸੁਝਾਅ ਦਿੱਤਾ ਕਿ ਇਸ ਵਿੱਚ ਇੱਕ ਸਿੰਗਲ ਅਤੇ ਡਬਲ ਬਾਂਡ ਦੇ ਨਾਲ ਕਾਰਬਨ ਐਟਮ ਦੀਆਂ ਛੇ-ਮੇਲ ਵਾਲੀਆਂ ਰਿੰਗਾਂ ਸਨ।[1] ਅਗਲੇ ਸਾਲ ਉਸ ਨੇ ਉਸੇ ਵਿਸ਼ੇ ਤੇ ਜਰਮਨ ਵਿੱਚ ਇੱਕ ਲੰਮਾ ਪੇਪਰ ਪ੍ਰਕਾਸ਼ਿਤ ਕੀਤਾ।[2]

ਹਵਾਲੇ

[ਸੋਧੋ]
  1. Aug. Kekulé (1865). "Sur la constitution des substances aromatiques". Bulletin de la Societe Chimique de Paris. 3 (2): 98–110.
  2. Aug. Kekulé (1866). "Untersuchungen uber aromatische Verbindungen". Annalen der Chemie und Pharmacie. 137 (2): 129–196. doi:10.1002/jlac.18661370202.