ਫਰੀਦ ਜੀ ਕਾ ਪੱਧਤੀ ਨਾਮਾ
ਫਰੀਦ ਜੀ ਕਾ ਪੱਧਤੀ ਨਾਮਾ ਮੁੱਢਲੀ ਪੰਜਾਬੀ ਵਾਰਤਕ ਦੀ ਇੱਕ ਰਚਨਾ ਜਿਸ ਦਾ ਲੇਖਕ ਬਾਬਾ ਫ਼ਰੀਦ ਨੂੰ ਮੰਨਿਆ ਜਾਂਦਾ ਹੈ। ਇਸਦੀ ਹੱਥ ਲਿਖਤ ਨਾਗਰੀ ਪ੍ਰਚਾਰਨੀ ਸਭਾ, ਬਨਾਰਸ ਦੀ ਲਾਈਬ੍ਰੇਰੀ ਤੋਂ ਸਨ ਇੰਦਰ ਸਿੰਘ ਚੱਕਰਵਰਤੀ ਨੂੰ ਪ੍ਰਾਪਤ ਹੋਈ। ਇਸ ਵਿੱਚ ਲੇਖਕ ਨੇ ਰੱਬ ਦੀ ਪ੍ਰਾਪਤੀ ਦਾ ਰਾਹ ਵਿਖਾਇਆ ਹੈ ਜਿਸ ਵਿੱਚ ਉਹ ਪੰਜ ਇੰਦਰੀਆਂ ਉੱਤੇ ਕਾਬੂ ਕਰਕੇ ਪ੍ਰਭੂ ਦੇ ਸਿਮਰਨ ਵਿੱਚ ਲੀਨ ਹੋਣ ਦੀ ਗੱਲ ਕਰਦਾ ਹੈ।[1]
ਖੁਹਾਇਸ਼ਾ ਵਿੱਚ ਘਿਰਿਆ ਮਨੁੱਖ ਜਦੋਂ ਇਹਨਾਂ ਦੀ ਪ੍ਰਾਪਤੀ ਨਹੀਂ ਕਰ ਪਾਉਂਦਾ ਤਾਂ ਉਹ ਵਿਕਾਰਾਂ ਦੀ ਗਰਿਫ਼ਤ ਵਿੱਚ ਚਲਾ ਜਾਂਦਾ ਹੈ। ਫਰੀਦ ਜੀ ਮਨੁੱਖ ਨੂੰ ਬੰਦਗੀ ਦਾ ਉਪਦੇਸ਼ ਦਿੰਦੇ ਹਨ ਤਾਂ ਜੋ ਵਿਕਾਰਾਂ ਤੋਂ ਮੁਕਤ ਹੋ ਸਕਣ। ਜਿਹੜਾ ਮਨੁੱਖ ਆਪਣੀਆਂ ਇੰਦਰੀਆਂ ਤੇ ਕਾਬੂ ਨਹੀਂ ਪਾਉਂਦਾ ਉਸਨੂੰ ਪਰਮਾਤਮਾ ਜੀ ਕਚਿਹਰੀ ਵਿੱਚ ਬਖਸ਼ਿਆ ਨਹੀਂ ਜਾਵੇਗਾ। ਫਰੀਦ ਜੀ ਅਨੁਸਾਰ ਉਹ ਮਨੁੱਖ ਹੀ ਬੁੱਧੀਮਾਨ ਹੈ ਜਿਹੜਾ ਆਪਣੇ ਮਨ,ਇੰਦਰੀਆਂ ਅਤੇ ਵਾਸਨਾਵਾਂ ਉੱਪਰ ਕਾਬੂ ਰੱਖਦਾ ਹੈ। ਫਰੀਦ ਜੀ ਨੇ ਪੱਧਤੀ ਨਾਮੇ ਵਿੱਚ ਮਨੁੱਖ ਨੂੰ ਉਪਦੇਸ਼ ਦਿੱਤਾ ਹੈ ਕਿ ਜੇਕਰ ਮਨੁੱਖ ਚਾਹੁੰਦਾ ਹੈ ਕਿ ਉਸ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਯੋਗ ਸਥਾਨ ਮਿਲੇ ਤਾਂ ਉਸਨੂੰ ਆਪਣੀ ਜ਼ੁਬਾਨ ਉੱਪਰ ਕਾਬੂ ਰੱਖਣਾ ਚਾਹੀਦਾ ਹੈ। ਆਪਣਾ ਸਮਾਂ ਪਰਮੇਸ਼ੁਰ ਦੀ ਭਗਤੀ ਵਿੱਚ ਲਾਉਣਾ ਚਾਹੀਦਾ ਹੈ ਅਤੇ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ।
ਦੁਨੀਆਂ ਦੇ ਧੰਦਿਆਂ ਨੇ ਮਨੁੱਖ ਨੂੰ ਉਲਝਾ ਰੱਖਿਆ ਹੈ। ਪ੍ਰਭੂ ਸਿਮਰਨ ਤੋਂ ਬਿਨਾਂ ਉਹ ਪਸ਼ੂ ਵਾਂਗ ਜੀਵਨ ਬਿਤਾਉਂਦਾ ਹੈ। ਇਸ ਲਈ ਹੋਸ਼ ਵਿੱਚ ਆਉਣ ਦੀ ਲੋੜ ਹੈ ਅਤੇ ਅਗਲੇ ਰਾਹ ਨੂੰ ਸੰਵਾਰਨ ਦੀ ਲੋੜ ਹੈ। ਬੁਰਾਈ ਨੂੰ ਤਿਆਗਣ ਦੀ ਲੋੜ ਕਿਉਂਕਿ ਇਸਨੇ ਸਾਥ ਨਹੀਂ ਦੇਣਾ, ਸੱਚ ਨੂੰ ਜਾਣਨ ਦੀ ਜਰੂਰਤ ਹੈ ਇਸ ਲਈ ਇਬਾਦਤ ਕੀਤੀ ਜਾਵੇ।[2]
ਜੋ ਮਨੁੱਖ ਦੁਨਿਆਵੀ ਸੁੱਖਾਂ ਵਿੱਚ ਗ੍ਰਸਤ ਰਹਿੰਦਾ ਹੈ ਉਸਨੂੰ ਪ੍ਰਭੂ ਦਾ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਲੋੜ ਨਿਮਾਣਾ ਹੋ ਕਿ ਰਹਿਣ ਦੀ, ਫ਼ਕੀਰੀ ਵਿੱਚ ਜਿਉਣ ਦੀ ਹੈ। ਮਨੁੱਖ ਨੂੰ ਥੋੜਾ ਸੰਯਮ, ਚੇਤਨਾ ਨਾਲ ਸੋਚਣ ਦੀ ਜ਼ਰੂਰਤ ਹੈ ਤਾਂ ਜੋ ਉਹ ਦੁਨਿਆਵੀ ਚਿੰਤਾਵਾਂ ਅਤੇ ਵਾਸਨਾਵਾਂ,ਪ੍ਰੇਸ਼ਾਨੀਆਂ ਨੂੰ ਤਿਆਗ ਕਿ ਇਲਾਹੀ ਆਨੰਦ ਦੀ ਪ੍ਰਾਪਤੀ ਕਰ ਸਕੇ।
ਹਵਾਲੇ[ਸੋਧੋ]
- ↑ ਸਤਨਾਮ ਸਿੰਘ ਜੱਸਲ, ਬੂਟਾ ਸਿੰਘ ਬਰਾੜ, ਰਾਜਿੰਦਰ ਪਾਲ ਸਿੰਘ ਬਰਾੜ (2011). ਵਾਰਤਕ ਵਿਰਸਾ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 79. ISBN 978-81-302-0092-7.
- ↑ ਬਰਾੜ, ਡਾ ਬੂਟਾ ਸਿੰਘ, ਡਾ ਰਾਜਿੰਦਰ ਪਾਲ ਸਿੰਘ , ਡਾ ਸਤਨਾਮ ਸਿੰਘ ਜੱਸਲ (2015). ਵਾਰਤਕ ਵਿਰਸਾ. ਪਟਿਆਲਾ: ਪਬਲੀਕੇਸ਼ਨ ਬਿਊਰੋ. p. 79. ISBN 978-81-302-0092-7.