ਸਮੱਗਰੀ 'ਤੇ ਜਾਓ

ਫਲੋਰਾ ਟ੍ਰੀਸਟਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫਲੋਰਾ ਟ੍ਰੀਸਟਨ, ਸਮਾਜਵਾਦੀ ਲੇਖਕ ਅਤੇ ਕਾਰਕੁਨ

ਫਲੋਰਾ ਟ੍ਰੀਸਟਨ (7 ਅਪ੍ਰੈਲ 1803 – 14 ਨਵੰਬਰ 1844), ਇੱਕ ਫਰੈਂਚ-ਪੇਰੂਵਿਅਨ ਸਮਾਜਵਾਦੀ ਲੇਖਕ ਅਤੇ ਕਾਰਕੁਨ ਸੀ।ਉਸ ਨੇ ਸ਼ੁਰੂਆਤੀ ਨਾਰੀਵਾਦੀ ਸਿਧਾਂਤ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਉਸ ਨੇ ਦਲੀਲ ਦਿੱਤੀ ਕਿ ਔਰਤਾਂ ਦੇ ਅਧਿਕਾਰਾਂ ਦੀ ਪ੍ਰਗਤੀ ਸਿੱਧੇ ਤੌਰ 'ਤੇ ਮਜ਼ਦੂਰ ਵਰਗ ਦੀ ਤਰੱਕੀ ਨਾਲ ਹੈ।[1] ਉਸ ਨੇ ਕਈ ਲਿਖਤਾਂ ਰਚੀਆਂ ਜਿਹਨਾਂ ਵਿੱਚ ਪੇਰੇਗ੍ਰਿਨਾਸ਼ਨਸ ਆਫ਼ ਦ ਪਰਿਆਹ  (1838), ਪ੍ਰੋਮੇਨਾਡੇਸ ਇਨ ਲੰਡਨ (1840), ਅਤੇ ਵਰਕਰਜ਼ ਯੂਨੀਅਨ (1843) ਸ਼ਾਮਿਲ ਹਨ।

ਟ੍ਰੀਸਟਨ ਚਿੱਤਰਕਾਰ ਪੌਲ ਗੌਗੁਇਨ ਦੀ ਦਾਦੀ ਸੀ।

ਪਰਿਵਾਰਕ ਰੁੱਖ

[ਸੋਧੋ]

ਸ਼ੁਰੂਆਤੀ ਜੀਵਨ

[ਸੋਧੋ]

ਉਸ ਦਾ ਪੂਰਾ ਨਾਂ ਫਲੋਰ-ਸੈਲੈਸਟੀਨ-ਥਰੀਸੇ-ਹੇਨਰੀਟ ਟ੍ਰੀਸਟਨ-ਮਾਸਕੋਕੋ ਸੀ। ਉਸ ਦੇ ਪਿਤਾ, ਮੈਰੀਆਨੋ ਟ੍ਰੀਸਟਨ ਯਾਨ ਮਾਰਕੀਸ, ਸਪੈਨਿਸ਼ ਨੇਵੀ ਦਾ ਇੱਕ ਕਰਨਲ ਸੀ, ਜੋ ਪੇਰੂ ਦੇ ਇੱਕ ਸ਼ਹਿਰ ਆਰੇਵਿਪਾ ਵਿੱਚ ਪੈਦਾ ਹੋਇਆ ਸੀ। ਉਸ ਦਾ ਪਰਿਵਾਰ ਦੱਖਣੀ ਦੇਸ਼ਾਂ ਦਾ ਸਭ ਤੋਂ ਸ਼ਕਤੀਸ਼ਾਲੀ ਪਰਿਵਾਰਾਂ ਵਿਚੋਂ ਇੱਕ ਸੀ ਅਤੇ ਉਸ ਦੇ ਪਿਤਾ ਦਾ ਭਰਾ ਪਿਓ ਦੇ ਟ੍ਰੀਸਟਨ ਪੇਰੂ ਦਾ ਵਾਇਸਰਾਇ ਬਣਿਆ ਸੀ। ਫਲੋਰਾ ਟ੍ਰੀਸਟਨ ਦੀ ਮਾਂ ਐਨੀ-ਪੀਏਰ੍ਰੇ ਲਾਇਨੇ, ਇੱਕ ਫਰੈਂਚ ਔਰਤ ਸੀ ਅਤੇ ਇਸ ਦੇ ਮਾਤਾ-ਪਿਤਾ ਬਿਲਬਾਓ, ਸਪੇਨ ਵਿੱਚ ਮਿਲੇ ਸਨ। 

 ਉਸ ਪੰਜਵੇਂ ਜਨਮ ਦਿਨ ਤੋਂ ਪਹਿਲਾਂ ਹੀ ਉਸ ਦੇ ਪਿਤਾ ਦੀ ਮੌਤ 1807 ਵਿੱਚ ਹੋ ਗਈ ਜਿਸ ਦਾ ਉਸ ਦੀ ਮਾਂ ਅਤੇ ਉਸ ਉੱਪਰ ਬਹੁਤ ਅਸਰ ਪਿਆ। 1833 ਵਿੱਚ ਫਲੋਰਾ ਅਰੇਕੂਇਪਾ ਆਪਣੇ ਚਾਚੇ ਕੋਲ ਚਲੀ ਗਈ। ਉਹ 16 ਜੁਲਾਈ 1834 ਤੱਕ ਪੇਰੂ ਵਿੱਚ ਰਹੀ। ਟ੍ਰੀਸਟਨ ਨੇ ਇੱਕ ਟਰੈਵਲ ਡਾਇਰੀ ਲਿੱਖੀ ਜਿਸ ਵਿੱਚ ਉਸ ਨੇ ਆਪਣੇ ਅਨੁਭਵ ਸਾਂਝੇ ਕੀਤੇ। ਇਹ ਡਾਇਰੀ 1838 ਵਿੱਚ ਪ੍ਰਕਾਸ਼ਿਤ ਕਰਵਾਈ ਗਈ।[2]

ਹਵਾਲੇ

[ਸੋਧੋ]
  1. "Flora Tristan." Encyclopedia of 1848 Revolutions.
  2. Doris and Paul Beik, Flora Tristan: Utopian Feminist: Her Travel Diaries and Personal Crusade. Bloomington: Indiana University Press, 1993

ਪੁਸਤਕ ਸੂਚੀ

[ਸੋਧੋ]
  • Tristan, Flora. The Workers Union.Translated by Beverly Livingston. Chicago: University of Illinois Press, 1983, 77-78.
  • Máire Cross: The feminism of Flora Tristan. Berg, Oxford, 1992, ISBN 0-85496-731-10-85496-731-1
  • Máire Cross: The Letter in Flora Tristan's Politics, 1835-1844", Basingstoke: Palgrave, 2004, ISBN 0-333-77264-40-333-77264-4
  • Flora Tristan’s Diary: The Tour of France 1843–1844, translated, annotated and introduced by Máire Fedelma Cross. Berne: Peter Lang, 2002, ISBN 978-3-906768-48-9978-3-906768-48-9
  • Dominique Desanti: A Woman in Revolt, a biography of Flora Tristan. New York: Crown Publishers, Inc., 1976. ISBN 0-517-51878-30-517-51878-3
  • The London Journal of Flora Tristan, translated, annotated and introduced by Jean Hawkes. London: Virago Press, 1982, ISBN 0-86068-214-50-86068-214-5
  • Peregrinations of a Pariah, Flora Tristan, translated by Jean Hawkes. London: Virago Press, 1985, ISBN 0-86068-477-60-86068-477-6
  • Beik, Doris and Paul. Flora Tristan: Utopian Feminist: Her Travel Diaries and Personal Crusade. Bloomington: Indiana University Press, 1993
  • Dijkstra, Sandra. Flora Tristan: Feminism in the Age of George Sand. London: Pluto Press, 1992 ISBN 07453045080745304508
  • Melzer, Sara E. and Rabine, Leslie W. Rebel Daughters: Women and the French Revolution. NewYork: Oxford University Press, 1992, 284.
  • Schneider, Joyce Anne. Flora Tristan: Feminist, Socialist, and Free Spirit. New York: Morrow, 1980, ISBN 06882225010688222501.
  • Strumingher, Laura L. The Odyssey of Flora Tristan. New York: Peter Lang, 1988. University of Cincinnati studies in historical and contemporary Europe ; vol. 2.ISBN 08204088830820408883

ਬਾਹਰੀ ਲਿੰਕ

[ਸੋਧੋ]