ਸਮਾਜਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਮਾਜਵਾਦ ਦੇ ਪ੍ਰਤੀਕ ਲਾਲ ਝੰਡੇ ਨਾਲ, ਲੈਨਿਨ

ਸਮਾਜਵਾਦ (Socialism) ਇੱਕ ਆਰਥਕ-ਸਾਮਾਜਕ ਦਰਸ਼ਨ ਹੈ। ਸਮਾਜਵਾਦੀ ਵਿਵਸਥਾ ਵਿੱਚ ਜਾਇਦਾਦ ਦੀ ਮਾਲਕੀ ਅਤੇ ਉਤਪਾਦਨ ਦੀ ਵੰਡ ਸਮਾਜ ਦੇ ਨਿਅੰਤਰਣ ਦੇ ਅਧੀਨ ਰਹਿੰਦੇ ਹਨ।[1][2]

ਸਮਾਜਵਾਦ ਅੰਗਰੇਜ਼ੀ ਅਤੇ ਫਰਾਂਸੀਸੀ ਸ਼ਬਦ ਸੋਸ਼ਲਿਜਮ ਦਾ ਪੰਜਾਬੀ ਰੂਪਾਂਤਰ ਹੈ। 19ਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਇਸ ਸ਼ਬਦ ਦਾ ਪ੍ਰਯੋਗ ਵਿਅਕਤੀਵਾਦ ਦੇ ਵਿਰੋਧ ਵਿੱਚ ਅਤੇ ਉਨ੍ਹਾਂ ਵਿਚਾਰਾਂ ਦੇ ਸਮਰਥਨ ਵਿੱਚ ਕੀਤਾ ਜਾਂਦਾ ਸੀ ਜਿਨ੍ਹਾਂ ਦਾ ਲਕਸ਼ ਸਮਾਜ ਦੇ ਆਰਥਕ ਅਤੇ ਨੈਤਿਕ ਆਧਾਰ ਨੂੰ ਬਦਲਣਾ ਸੀ ਅਤੇ ਜੋ ਜੀਵਨ ਵਿੱਚ ਵਿਅਕਤੀਗਤ ਕਬਜ਼ੇ ਦੀ ਜਗ੍ਹਾ ਸਾਮਾਜਕ ਕੰਟਰੋਲ ਸਥਾਪਤ ਕਰਨਾ ਚਾਹੁੰਦੇ ਸਨ।

ਸਮਾਜਵਾਦ ਸ਼ਬਦ ਦਾ ਪ੍ਰਯੋਗ ਅਨੇਕ ਅਤੇ ਕਦੇ ਕਦੇ ਆਪਸ ਵਿੱਚ ਵਿਰੋਧੀ ਪ੍ਰਸੰਗਾਂ ਵਿੱਚ ਕੀਤਾ ਜਾਂਦਾ ਹੈ; ਜਿਵੇਂ ਸਮੂਹਵਾਦ ਅਰਾਜਕਤਾਵਾਦ, ਆਦਿਕਾਲੀਨ ਕਬਾਇਲੀ ਸਾਮਵਾਦ, ਫੌਜੀ ਸਾਮਵਾਦ, ਈਸਾਈ ਸਮਾਜਵਾਦ, ਸਹਿਕਾਰਿਤਾਵਾਦ, ਆਦਿ - ਇਥੋਂ ਤੱਕ ਕਿ ਨਾਜ਼ੀ ਪਾਰਟੀ ਦਾ ਵੀ ਪੂਰਾ ਨਾਮ ਰਾਸ਼ਟਰੀ ਸਮਾਜਵਾਦੀ ਦਲ ਸੀ।

ਸਮਾਜਵਾਦ ਦੀ ਪਰਿਭਾਸ਼ਾ ਕਰਨਾ ਔਖਾ ਹੈ। ਇਹ ਸਿਧਾਂਤ ਅਤੇ ਅੰਦੋਲਨ, ਦੋਨੋਂ ਹੀ ਹੈ, ਅਤੇ ਇਹ ਵੱਖ ਵੱਖ ਇਤਿਹਾਸਕ ਅਤੇ ਮਕਾਮੀ ਪਰਿਸਥਿਤੀਆਂ ਵਿੱਚ ਵੱਖ ਵੱਖ ਰੂਪ ਧਾਰਨ ਕਰਦਾ ਹੈ। ਮੂਲ ਤੌਰ ਤੇ ਇਹ ਉਹ ਅੰਦੋਲਨ ਹੈ ਜੋ ਉਤਪਾਦਨ ਦੇ ਮੁੱਖ ਸਾਧਨਾਂ ਦੇ ਸਮਾਜੀਕਰਨ ਉੱਤੇ ਆਧਾਰਿਤ ਵਰਗਰਹਿਤ ਸਮਾਜ ਸਥਾਪਤ ਕਰਨ ਲਈ ਪ੍ਰਯਤਨਸ਼ੀਲ ਹੈ ਅਤੇ ਜੋ ਮਜਦੂਰ ਵਰਗ ਨੂੰ ਇਸਦਾ ਮੁੱਖ ਆਧਾਰ ਬਣਾਉਂਦਾ ਹੈ, ਕਿਉਂਕਿ ਉਹ ਇਸ ਵਰਗ ਨੂੰ ਸ਼ੋਸ਼ਿਤ ਵਰਗ ਮੰਨਦਾ ਹੈ, ਜਿਸਦਾ ਇਤਿਹਾਸਕ ਕਾਰਜ ਵਰਗਵਿਵਸਥਾ ਖਤਮ ਕਰਨਾ ਹੈ। ਆਦਿਕਾਲੀਨ ਸਾਮਵਾਦੀ ਸਮਾਜ ਵਿੱਚ ਮਨੁੱਖ ਪਰਸਪਰ ਸਹਿਯੋਗ ਦੁਆਰਾ ਜ਼ਰੂਰੀ ਚੀਜਾਂ ਦੀ ਪ੍ਰਾਪਤੀ, ਅਤੇ ਹਰ ਇੱਕ ਮੈਂਬਰ ਦੀ ਲੋੜ ਮੁਤਾਬਿਕ ਉਨ੍ਹਾਂ ਦੀ ਆਪਸ ਵਿੱਚ ਵੰਡ ਕਰਦੇ ਸਨ। ਪਰ ਇਹ ਸਾਮਵਾਦ ਕੁਦਰਤੀ ਸੀ; ਮਨੁੱਖ ਦੀ ਸੁਚੇਤ ਕਲਪਨਾ ਤੇ ਆਧਾਰਿਤ ਨਹੀਂ ਸੀ। ਸ਼ੁਰੂ ਦੇ ਈਸਾਈ ਪਾਦਰੀਆਂ ਦੀ ਰਹਿਣ ਸਹਿਣ ਦਾ ਢੰਗ ਬਹੁਤ ਕੁੱਝ ਸਾਮਵਾਦੀ ਸੀ, ਉਹ ਇਕੱਠੇ ਅਤੇ ਸਮਾਨ ਤੌਰ ਤੇ ਰਹਿੰਦੇ ਸਨ, ਪਰ ਉਨ੍ਹਾਂ ਦੀ ਕਮਾਈ ਦਾ ਸਰੋਤ ਧਰਮ-ਪ੍ਰੇਮੀਆਂ ਦਾ ਦਾਨ ਸੀ ਅਤੇ ਉਨ੍ਹਾਂ ਦਾ ਆਦਰਸ਼ ਜਨ-ਸਾਧਾਰਣ ਲਈ ਨਹੀਂ, ਬਲਕਿ ਕੇਵਲ ਪਾਦਰੀਆਂ ਤੱਕ ਸੀਮਿਤ ਸੀ। ਉਨ੍ਹਾਂ ਦਾ ਉਦੇਸ਼ ਵੀ ਆਤਮਕ ਸੀ, ਭੌਤਿਕ ਨਹੀਂ। ਇਹੀ ਗੱਲ ਮੱਧਕਾਲੀਨ ਈਸਾਈ ਸਾਮਵਾਦ ਦੇ ਸੰਬੰਧ ਵਿੱਚ ਵੀ ਠੀਕ ਹੈ। ਪੀਰੂ (Peru) ਦੇਸ਼ ਦੀ ਪ੍ਰਾਚੀਨ ਇੰਕਾ (Inka) ਸਭਿਅਤਾ ਨੂੰ ਫੌਜੀ ਸਾਮਵਾਦ ਦੀ ਸੰਗਿਆ ਦਿੱਤੀ ਜਾਂਦੀ ਹੈ। ਉਸਦਾ ਆਧਾਰ ਫੌਜੀ ਸੰਗਠਨ ਸੀ ਅਤੇ ਉਹ ਵਿਵਸਥਾ ਸ਼ਾਸਕ ਵਰਗ ਦਾ ਹਿਤ ਪੂਰਦੀ ਸੀ। ਨਗਰਪਾਲਿਕਾਵਾਂ ਦੁਆਰਾ ਲੋਕਸੇਵਾਵਾਂ ਦੇ ਸਾਧਨਾਂ ਨੂੰ ਪ੍ਰਾਪਤ ਕਰਨਾ, ਅਤੇ ਦੇਸ਼ ਦੀ ਉੱਨਤੀ ਲਈ ਆਰਥਕ ਯੋਜਨਾਵਾਂ ਦੇ ਪ੍ਰਯੋਗ ਮਾਤਰ ਨੂੰ ਸਮਾਜਵਾਦ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਜ਼ਰੂਰੀ ਨਹੀਂ ਕਿ ਇਨ੍ਹਾਂ ਦੁਆਰਾ ਪੂੰਜੀਵਾਦ ਨੂੰ ਠੇਸ ਪਹੁੰਚੇ। ਨਾਜ਼ੀ ਪਾਰਟੀ ਨੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਸੀ ਪਰ ਪੂੰਜੀਵਾਦੀ ਵਿਵਸਥਾ ਅਖੰਡਤ ਰਹੀ।

ਹਵਾਲੇ[ਸੋਧੋ]

  1. Bertrand Badie; Dirk Berg-Schlosser; Leonardo Morlino (2011). International Encyclopedia of Political Science. SAGE Publications, Inc. p. 2456. ISBN 978-1412959636. "Socialist systems are those regimes based on the economic and political theory of socialism, which advocates public ownership and cooperative management of the means of production and allocation of resources." 
  2. socialism Britannica ACADEMIC EDITION. Retrieved 19 January 2012.
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png