ਫ਼ਕੀਰ ਮੋਹਨ ਸੈਨਾਪਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਕੀਰ ਮੋਹਨ ਸੈਨਾਪਤੀ
ਜਨਮ(1843-01-13)13 ਜਨਵਰੀ 1843
ਮੱਲਿਕਾਸ਼ਪੁਰ ਪਿੰਡ, ਜ਼ਿਲ੍ਹਾ ਬਾਲੇਸ਼ਵਰ, ਉਡੀਸਾ (ਭਾਰਤ)
ਮੌਤ14 ਜੂਨ 1918(1918-06-14) (ਉਮਰ 75)
ਕੌਮੀਅਤਭਾਰਤੀ
ਕਿੱਤਾਨਾਵਲਕਾਰ, ਕਵੀ, ਦਾਰਸ਼ਨਿਕ ਅਤੇ ਕਹਾਣੀਕਾਰ

ਫ਼ਕੀਰ ਮੋਹਨ ਸੈਨਾਪਤੀ (ਉੜੀਆ: ଫକିର ମୋହନ ସେନାପତି) (13 ਜਨਵਰੀ 1843 - 14 ਜੂਨ 1918) ਉੜੀਆ ਸਾਹਿਤ ਦੇ ਵੱਡੇ ਕਥਾਕਾਰ ਸਨ। ਨਾਵਲਕਾਰ ਅਤੇ ਕਹਾਣੀਕਾਰ ਵਜੋਂ ਉਨ੍ਹਾਂ ਦੀ ਪਛਾਣ ਨਿਰਾਲੀ ਸੀ।

ਜੀਵਨੀ[ਸੋਧੋ]

ਫ਼ਕੀਰ ਮੋਹਨ ਸੈਨਾਪਤੀ ਦਾ ਜਨਮ 13 ਜਨਵਰੀ 1843, ਬਾਲੇਸ਼ਵਰ ਜਿਲੇ ਦੇ ਮੱਲਿਕਾਸ਼ਪੁਰ ਪਿੰਡ ਵਿੱਚ ਮਕਰ ਸੰਕਰਾਂਤੀ ਦੇ ਦਿਨ ਹੋਇਆ ਸੀ। ਉਸਨੇ ਭਾਰਤ ਦੇ ਓਡੀਸ਼ਾ ਸੂਬੇ ਦੀ ਭਾਸ਼ਾ ਉੜੀਆ ਦੀ ਅੱਡਰੀ ਪਛਾਣ ਸਥਾਪਤ ਕੀਤੀ। ਉਸਨੂੰ ਉਡੀਆਂ ਰਾਸ਼ਟਰਵਾਦ ਅਤੇ ਆਧੁਨਿਕ ਉੜੀਆ ਸਾਹਿਤ ਦਾ ਪਿਤਾਮਾ ਮੰਨਿਆ ਜਾਂਦਾ ਹੈ।[1][2][3] ਉਸਦੇ ਪਿਤਾ ਦਾ ਨਾਮ ਲਛਮਣ ਚਰਨ ਸੈਨਾਪਤੀ ਅਤੇ ਮਾਤਾ ਦਾ ਤੁਲਸੀ ਦੇਵੀ ਸੈਨਾਪਤੀ ਸੀ। ਉਸ ਦੇ ਪਿਤਾ ਇੱਕ ਸੰਪੰਨ ਵਪਾਰੀ ਸਨ ਅਤੇ ਫਕੀਰ ਮੋਹਨ ਉਨ੍ਹਾਂ ਦੀ ਇੱਕ ਮਾਤਰ ਔਲਾਦ। ਪਰ ਉਹ ਡੇਢ ਸਾਲ ਦੇ ਸਨ, ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਦੋਨਾਂ ਦਾ ਦਿਹਾਂਤ ਹੋ ਗਿਆ। 19 ਵੀਂ ਸਦੀ ਦੇ ਅਖੀਰ ਅਤੇ 20ਵੀਂ ਦੇ ਸ਼ੁਰੂ ਵਿੱਚ ਫ਼ਕੀਰ ਮੋਹਨ ਦੀ ਕਹਾਣੀ ਉੜੀਆ ਸਾਹਿਤ ਦੇ 'ਪੁਨਰ ਜਾਗਰਣ' ਦੀ ਕਹਾਣੀ ਹੈ। ਉਸਨੇ ਆਪਣੀ ਕਲਮ ਦੀ ਵਰਤੋਂ ਸਮਾਜ ਦੀਆਂ ਬੁਰਾਈਆਂ ਦੇ ਖਿਲਾਫ਼ ਸੰਘਰਸ਼ ਲਈ ਕੀਤੀ। ਫ਼ਕੀਰ ਮੋਹਨ ਦੀ ਪਾਠਸ਼ਾਲਾ-ਸਿੱਖਿਆ ਘੱਟ ਸੀ; ਲੇਕਿਨ ਆਪਣੀ ਕੋਸ਼ਸ਼ ਅਤੇ ਦ੍ਰਿੜ ਮਨੋਬਲ ਨਾਲ ਉਸ ਨੇ ਸ਼ਾਸਤਰਾਂ ਦੇ ਅਧਿਐਨ ਤੋਂ ਜਿਆਦਾ ਗਿਆਨ ਹਾਸਲ ਕੀਤਾ ਸੀ। ਅੰਗ੍ਰੇਜ ਸ਼ਾਸਨ ਵਿੱਚ ਬਾਲੇਸ਼ਵਰ ਦੇ ਜਿੱਲਾਧੀਸ਼ ਜਨ‌ ਬੀਂ‌ਮਸ ਵੱਡੇ ਸਾਹਿਤ-ਪ੍ਰੇਮੀ ਸਨ। ਉਸ ਨੂੰ ਪੜਾਉਣ ਲਈ ਸੰਸਕ੍ਰਿਤ, ਬੰਗਾਲੀ ਅਤੇ ਉੜੀਆ- ਇਨ੍ਹਾਂ ਤਿੰਨ ਭਾਸ਼ਾਵਾਂ ਦੇ ਇੱਕ ਗਿਆਨੀ ਪੰਡਤ ਦੀ ਲੋੜ ਹੋਣ ਉੱਤੇ ਫ਼ਕੀਰ ਮੋਹਨ ਬੀਂ‌ਮਸ‌‍ ਦੇ ਨਾਲ ਭਾਸ਼ਾ-ਚਰਚਾ ਕਰਦੇ ਸਨ।

ਛੇ ਮਾੜ ਆਠ ਗੂੰਠ[ਸੋਧੋ]

ਫ਼ਕੀਰ ਮੋਹਨ ਦਾ ਨਾਵਲ ਛੇ ਮਾੜ ਆਠ ਗੂੰਠ ਭਾਰਤੀ ਸਾਹਿਤ ਨੂੰ ਮਾਣਯੋਗ ਦੇਣ ਹੈ। ਆਲੋਚਨਾਤਮਿਕ ਯਥਾਰਥਵਾਦੀ ਵਿਧੀ ਰਾਹੀਂ ਲਿਖਿਆ ਇਹ ਨਾਵਲ 1890 ਦੇ ਪਿਛਲੇ ਅੱਧ ਵਿੱਚ ਬਸਤੀਵਾਦੀ ਭਾਰਤ ਵਿੱਚ ਇੱਕ ਦਿਲਚਸਪ ਪਾਠ ਦੇ ਰੂਪ ਵਿੱਚ ਲਿਖਿਆ ਗਿਆ। ਇਸਦੀ ਸ਼ੈਲੀ ਉੱਤਰ-ਆਧੁਨਿਕਤਾਵਾਦ ਦੀ ਯਾਦ ਦੁਆਉਂਦੀ ਹੈ। ਖੰਡਨਕਾਰੀ ਕਥਾਨਕ ਜੁਗਤਾਂ ਦੇ ਰਾਹੀਂ ਸੈਨਾਪਤੀ ਨੇ ਬਸਤੀਵਾਦੀ ਕਾਲ ਦੇ ਸਮਾਜ ਅਤੇ ਸਭਿਆਚਾਰ ਦਾ ਗਹਿਰਾ ਵਿਸ਼ਲੇਸ਼ਣਾਤਮਕ ਵੇਰਵਾ ਪੇਸ਼ ਕੀਤਾ ਹੈ।[4]

ਹਵਾਲੇ[ਸੋਧੋ]