ਫ਼ਰਾਂਜ਼ ਸ਼ੂਬਰਟ
Jump to navigation
Jump to search
ਫ਼ਰਾਂਜ਼ ਸ਼ੂਬਰਟ ਦਾ ਤੇਲ ਚਿੱਤਰ, ਚਿਤ੍ਤ੍ਰਕਰ: ਵਿਲਹੈਲਮ ਔਗਸਤ ਰਾਇਡਰ (1875), (ਸ਼ੂਬਰਟ ਦੇ ਆਪਣੇ 1825 ਵਾਲੇ ਪੋਰਟਰੇਟ ਤੋਂ)

ਫ਼ਰਾਂਜ਼ ਪੀਟਰ ਸ਼ੂਬਰਟ (ਜਰਮਨ ਉਚਾਰਨ: [ˈfʁant͡s ˈʃuːbɐt]; 31 ਜਨਵਰੀ 1797 – 19 ਨਵੰਬਰ 1828) ਇੱਕ ਆਸਟਰੀਆਈ ਸੰਗੀਤਕਾਰ ਸੀ। ਸ਼ੂਬਰਟ ਦੀ 31 ਸਾਲ ਦੀ ਉਮਰ ਵਿੱਚ ਮੌਤ ਹੋ ਗਈ, ਪਰ ਉਸਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਕੰਮ ਕੀਤਾ ਸੀ। ਉਸ ਦੀ ਆਉਟਪੁੱਟ ਸੌ ਛੇ ਸੈਕੂਲਰ ਵੋਕਲ ਕੰਮ, ਸੱਤ ਮੁਕੰਮਲ ਸਿੰਫ਼ਨੀਆਂ, ਪਵਿੱਤਰ ਸੰਗੀਤ, ਓਪੇਰੇ, ਇਤਫਾਕੀਆ ਸੰਗੀਤ ਅਤੇ ਵੱਡੇ ਪਧਰ ਤੇ ਚੈੰਬਰ ਅਤੇ ਪਿਆਨੋ ਸੰਗੀਤ। ਜਦ ਉਹ ਜਿੰਦਾ ਸੀ ਉਸ ਦੇ ਸੰਗੀਤ ਦੀ ਪ੍ਰਸੰਸਾ ਵਿਆਨਾ ਵਿੱਚ ਪ੍ਰਸ਼ੰਸਕਾਂ ਦੇ ਇੱਕ ਛੋਟੇ ਦਾਇਰੇ ਤੱਕ ਸੀਮਤ ਸੀ, ਪਰ ਉਸ ਦੀ ਮੌਤ ਦੇ ਬਾਅਦ ਦੇ ਦਹਾਕਿਆਂ ਦੌਰਾਨ ਉਸ ਦੇ ਕੰਮ ਵਿੱਚ ਦਿਲਚਸਪੀ ਵਿੱਚ ਕਾਫ਼ੀ ਵਾਧਾ ਹੋਇਆ ਸੀ।