ਫ਼ਰਾਂਸਿਸ ਬੇਕਨ (ਕਲਾਕਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਰਾਂਸਿਸ ਬੇਕਨ, ਚਿੱਤਰਕਾਰ: ਰੇਜੀਨਾਲਡ ਗ੍ਰੇ, 1960

ਫ਼ਰਾਂਸਿਸ ਬੇਕਨ (28 ਅਕਤੂਬਰ 1909 - 28 ਅਪ੍ਰੈਲ 1992) ਇੱਕ ਆਇਰਿਸ਼ ਵਿੱਚ ਪੈਦਾ ਹੋਇਆ[1] ਬ੍ਰਿਟਿਸ਼ ਚਿੱਤਰਕਾਰ ਸੀ ਜੋ ਆਪਣੀ ਭਾਵਨਾਤਮਕ ਤੌਰ ਤੇ ਭਰਪੂਰ ਬਿੰਬਾਵਲੀ ਅਤੇ ਨਿੱਜੀ ਮੋਟਿਫਾਂ ਤੇ ਸਥਿਰਤਾ ਲਈ ਜਾਣਿਆ ਜਾਂਦਾ ਸੀ। ਪੋਪਾਂ, ਸਲੀਬਾਂ ਅਤੇ ਨਜ਼ਦੀਕੀ ਦੋਸਤਾਂ ਦੀਆਂ ਤਸਵੀਰਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ, ਉਸ ਦੀਆਂ ਅਮੂਰਤ ਤਸਵੀਰਾਂ ਆਮ ਤੌਰ ਤੇ ਜਿਓਮੈਟ੍ਰਿਕਲ ਪਿੰਜਰਿਆਂ ਵਿੱਚ ਅਲੱਗ-ਥਲੱਗ ਕੀਤੀਆਂ ਹੁੰਦੀਆਂ ਹਨ ਜੋ ਉਨ੍ਹਾਂ ਨੂੰ ਅਸਪਸ਼ਟ 3 ਡੀ ਡੂੰਘਾਈ ਦਿੰਦੇ ਹਨ, ਫਲੈਟ, ਵਚਿੱਤਰ ਬੈਕਗ੍ਰਾਉਂਡ ਦੇ ਟਾਕਰੇ ਤੇ ਸੈਟ ਕਰਦੇ ਹਨ। ਬੇਕਨ ਕਿਹਾ ਕਰਦਾ ਸੀ ਕਿ ਉਹ ਬਿੰਬਾਂ ਨੂੰ "ਲੜੀਬੱਧ" ਵੇਖਦਾ ਸੀ, ਅਤੇ ਉਸਦੀਆਂ ਕਲਾਕ੍ਰਿਤੀਆਂ, ਦੀ ਗਿਣਤੀ ਅੰ. 590 ਮੌਜੂਦ ਪੇਂਟਿੰਗਾਂ ਸਨ ਅਤੇ ਬਹੁਤ ਸਾਰੀਆਂ ਉਸ ਨੇ ਤਬਾਹ ਕਰ ਦਿੱਤੀਆਂ ਸਨ,[2] ਆਮ ਤੌਰ ਤੇ ਤਕੜੇ ਸਮੇਂ ਤੱਕ ਇਕੋ ਵਿਸ਼ੇ ਤੇ ਕੇਂਦ੍ਰਤ ਕਰਦਾ ਹੈ, ਅਕਸਰ ਟ੍ਰਿਪਟਿਕ ਜਾਂ ਡਿਪਟਿਕ ਫਾਰਮੈਟਾਂ ਵਿੱਚ ਚਿਤਰਦਾ ਸੀ। ਉਸ ਦੀ ਸਿਰਜਣਾ ਨੂੰ ਵਿਆਪਕ ਤੌਰ ਤੇ ਇੱਕੋ ਮੋਟਿਫਾਂ ਤੇ ਕ੍ਰਮ-ਲੜੀਆਂ ਜਾਂ ਭਿੰਨਤਾਵਾਂ ਵਜੋਂ ਦਰਸਾਇਆ ਜਾ ਸਕਦਾ ਹੈ; ਇਨ੍ਹਾਂ ਵਿੱਚ 1930 ਵਿਆਂ ਦੀਆਂ ਪਿਕਾਸੋ ਤੋਂ ਪ੍ਰਭਾਵਿਤ ਜੀਵ-ਰੂਪ ਅਤੇ ਬਦਲਾਖੋਰ ਦੇਵੀਆਂ, ਕਮਰਿਆਂ ਜਾਂ ਰੇਖਾ-ਗਣਿਤਕ ਬਣਤਰਾਂ ਵਿੱਚ ਨਿਖੇੜੇ 1940 ਵਿਆਂ ਦੇ ਮਰਦਾਨਾ ਸਿਰ, 1950 ਵਿਆਂ ਦੇ ਚੀਖਦੇ ਪੋਪ, ਅੱਧ-ਤੋਂ-ਅਖ਼ੀਰ 1950 ਵਿਆਂ ਦੌਰਾਨ ਜਾਨਵਰ, ਸ਼ੁਰੂ 1960 ਦੀਆਂ ਸਲੀਬਾਂ, ਅੱਧ-ਤੋਂ-ਅਖ਼ੀਰ 1960 ਵਿਆਂ ਦੇ ਦੋਸਤਾਂ ਦੀਆਂ ਤਸਵੀਰਾਂ, 1970 ਵਿਆਂ ਦੇ ਸਵੈ-ਚਿੱਤਰ, ਅਤੇ 1980 ਵਿਆਂ ਦੀਆਂ ਵਧੇਰੇ ਠੰਡੀਆਂ ਅਤੇ ਤਕਨੀਕੀ ਪੇਂਟਿੰਗਾਂ ਸ਼ਾਮਲ ਹਨ।

ਬੇਕਨ ਨੇ ਆਪਣੇ 20 ਵਿਆਂ ਵਿੱਚ ਪੇਂਟਿੰਗ ਸ਼ੁਰੂ ਕੀਤੀ, 1920 ਵਿਆਂ ਦੇ ਦਹਾਕੇ ਦੇ ਅਖੀਰ ਵਿੱਚ ਅਤੇ 1930 ਵਿਆਂ ਦੇ ਅਰੰਭ ਵਿੱਚ ਇੱਕ ਅੰਦਰੂਨੀ ਸਜਾਵਟ ਕਰਨ ਵਾਲਾ, ਮੌਜ ਮਸਤੀ ਅਤੇ ਜੂਏਬਾਜ਼ੀ ਵਿੱਚ ਪੈ ਗਿਆ।[3] ਉਸਨੇ ਕਿਹਾ ਕਿ ਉਸਦੇ ਕਲਾਤਮਕ ਕੈਰੀਅਰ ਵਿੱਚ ਦੇਰੀ ਹੋ ਗਈ ਸੀ ਕਿਉਂਕਿ ਉਸਨੇ ਅਜਿਹੇ ਵਿਸ਼ੇ ਦੀ ਭਾਲ ਵਿੱਚ ਬਹੁਤ ਲੰਮਾ ਸਮਾਂ ਬਿਤਾਇਆ ਸੀ ਜੋ ਉਸਦੀ ਰੁਚੀ ਨੂੰ ਲੰਮੇ ਸਮੇਂ ਤੱਕ ਕਾਇਮ ਰੱਖ ਸਕੇ। ਉਸਨੂੰ ਸਫਲਤਾ 1944 ਦੇ ਟ੍ਰਿਪਟਿਕ ਥ੍ਰੀ ਸਟੱਡੀਜ਼ ਫਾੱਰ ਫਿਗਰਜ਼ ਐਟ ਦ ਬੇਸ ਆਫ ਏ ਕਰੂਸੀਫਿਕਸਨ, ਨਾਲ ਮਿਲੀ ਜਿਸ ਨੇ ਉਸਦੀ ਸਾਖ ਨੂੰ ਮਨੁੱਖੀ ਸਥਿਤੀ ਦੇ ਵਿਲੱਖਣ ਤੌਰ 'ਤੇ ਖ਼ੂਬਸੂਰਤ ਚਿਤੇਰੇ ਵਜੋਂ ਮੋਹਰ ਲਾ ਦਿੱਤੀ। 1960 ਵਿਆਂ ਦੇ ਦਹਾਕੇ ਦੇ ਮੱਧ ਤੋਂ, ਉਸਨੇ ਮੁੱਖ ਤੌਰ 'ਤੇ ਦੋਸਤਾਂ ਅਤੇ ਸ਼ਰਾਬ ਪੀਣ ਵਾਲੇ ਸਾਥੀਆਂ ਦੇ ਪੋਰਟਰੇਟ, ਇਕੱਲੇ ਜਾਂ ਟ੍ਰਿਪਟਿਕ ਪੈਨਲ ਦੇ ਤੌਰ ਤੇ ਬਣਾਏ। 1971 ਵਿੱਚ ਉਸਦੇ ਪ੍ਰੇਮੀ ਜੋਰਜ ਡਾਇਰ ਦੀ ਖ਼ੁਦਕੁਸ਼ੀ ਤੋਂ ਬਾਅਦ (ਬਾਅਦ ਵਿੱਚ ਟ੍ਰਿਪਟਿਕ, ਮਈ – ਜੂਨ 1973 ਵਿੱਚ ਪੇਂਟਿੰਗ ਵਿੱਚ ਯਾਦਗਾਰ) ਉਸਦੀ ਕਲਾ ਵਧੇਰੇ ਗੰਭੀਰ, ਅੰਦਰ-ਜਾਚਕ ਅਤੇ ਸਮੇਂ ਅਤੇ ਦੇ ਬੀਤਣ ਅਤੇ ਮੌਤ ਵਿੱਚ ਡੁੱਬ ਗਈ। ਇਸ ਬਾਅਦ ਵਾਲੇ ਦੌਰ ਦਾ ਸਿਖਰ ਉਸ ਦੇ ਸ਼ਾਹਕਾਰਾਂ ਵਿੱਚ ਵਿਦਮਾਨ ਹੈ, ਜਿਸ ਵਿੱਚ ਉਸਦਾ 1982 ਦਾ ਸਵੈ-ਪੋਰਟਰੇਟ ਲਈ ਅਧਿਐਨ ਅਤੇ ਸਵੈ-ਪੋਰਟਰੇਟ ਲਈ ਅਧਿਐਨ ਟ੍ਰਿਪਟਿਕ, 1985 ,86 ਸ਼ਾਮਲ ਹੈ

ਹਵਾਲੇ[ਸੋਧੋ]

  1. "Three Studies for a Self-Portrait". Metropolitan Museum of Art. Retrieved 21 October 2018
  2. Harrison, Martin. "Out of the Black Cavern". Christies. Retrieved 4 November 2018
  3. Schmied (1996), 121