ਫ਼ਲੋਰੋਸਿਸ
Dental fluorosis | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | K00.3 |
ਆਈ.ਸੀ.ਡੀ. (ICD)-9 | 520.3 |
ਫ਼ਲੋਰੋਸਿਸ ਨੂੰ ਦੰਦਾਂ ਵਿੱਚ ਆਈ ਝਾਈ ਵੀ ਕਹਿੰਦੇ ਹਨ। ਇਹ ਦੰਦਾਂ ਦੇ ਵਿਕਾਸ ਦੇ ਦੌਰਾਨ ਵਾਧੂ ਫ਼ਲੋਰਾਈਡ ਦੀ ਖਪਤ ਕਰ ਕੇ ਝਾਲ ਵਿੱਚ ਆਈ ਗੜਬੜੀ ਨੂੰ ਕਹਿੰਦੇ ਹਨ। ਵਧ ਫ਼ਲੋਰਾਇਡ ਦੇ ਸੰਪਰਕ ਵਿੱਚ ਆਉਣ ਦਾ ਖਤਰਾ ਤਾਂ ਹਰ ਉਮਰ ਵਿੱਚ ਹੁੰਦਾ ਹੈ ਪਰ ਸਭ ਤੋਂ ਵਧ ਖਤਰਾ ਛੋਟੀ ਉਮਰ ਵਿੱਚ ਹੁੰਦਾ ਹੈ। ਆਮ ਤੌਰ 'ਤੇ ਇਹ ਹਲਕੇ ਰੂਪ ਵਿੱਚ ਪਾਈ ਜਾਂਦੀ ਹੈ ਜਿਸ ਵਿੱਚ ਧਿਆਨ ਦੇਣ ਯੋਗ ਰੂਪ ਵਿੱਚ ਨਜ਼ਰ ਨਹੀਂ ਆਉਂਦੀ ਅਤੇ ਨਿੱਕੇ ਨਿੱਕੇ ਚਮਕਦਾਰ ਧੱਬਿਆਂ ਦੀ ਤਰ੍ਹਾਂ ਹੀ ਦਿਸਦੀ ਹੈ। ਸਭ ਤੋਂ ਗੰਭੀਰ ਰੂਪ ਵਿੱਚ ਇੱਕ ਦੰਦਾਂ ਤੇ ਭੂਰੇ ਦਾਗਾਂ ਦੀ ਤਰ੍ਹਾਂ ਨਜ਼ਰ ਆਉਂਦੀ ਹੈ ਅਤੇ ਅਜਿਹੇ ਹਲਾਤਾਂ ਵਿੱਚ ਝਾਲ ਮੋਟਾ, ਖੁਰਦਰਾ ਹੋ ਸਕਦਾ ਹੈ ਅਤੇ ਉਸ ਦੀ ਸਫਾਈ ਔਖੀ ਹੋ ਸਕਦੀ ਹੈ।[1] ਫ਼ਲੋਰੋਸਿਸ ਦੇ ਦਾਗ ਪੱਕੇ ਹੁੰਦੇ ਹਨ ਅਤੇ ਸਮੇਂ ਨਾਲ ਗੂੜ੍ਹੇ ਹੋ ਸਕਦੇ ਹਨ।
ਕਾਰਨ
[ਸੋਧੋ]ਦੰਦ ਆਮ ਤੌਰ 'ਤੇ ਹਾਈਡਰੌਕ੍ਸੀਐਪੇਟਾਇਟ ਅਤੇ ਕਾਰਬੋਨੇਟਿਡ ਹਾਈਡਰੌਕ੍ਸੀਐਪੇਟਾਇਟ ਦੇ ਬਣੇ ਹੁੰਦੇ ਹਨ ਅਤੇ ਵਾਧੂ ਫ਼ਲੋਰਾਈਡ ਦੀ ਖਪਤ ਕਰ ਕੇ ਦੰਦਾਂ ਵਿੱਚ ਫਲੋਰੋਐਪੇਟਾਇਟ ਦੀ ਮਾਤਰਾ ਵਧ ਜਾਂਦੀ ਹੈ ਅਤੇ ਦੰਦਾਂ ਵਿੱਚ ਚਿੱਟੇ ਦਾਗ ਪੈ ਜਾਂਦੇ ਹਨ ਜੋ ਸਮੇਂ ਨਾਲ ਗੂੜ੍ਹੇ ਹੋ ਸਕਦੇ ਹਨ।
ਇਲਾਜ
[ਸੋਧੋ]ਫ਼ਲੋਰੋਸਿਸ ਡਾ ਇਲਾਜ ਡਾਕਟਰੀ ਸਹਾਇਤਾ ਨਾਲ ਬਲੀਚਿੰਗ ਦੁਆਰਾ ਕੀਤਾ ਜਾ ਸਕਦਾ ਹੈ ਪਰ ਦੰਦਾਂ ਦੀ ਸਫਾਈ ਹਲਾਤਾਂ ਦੀ ਗੰਭੀਰਤਾ ਤੇ ਵੀ ਨਿਰਭਰ ਕਰਦੀ ਹੈ। ਜ਼ਿਆਦਾ ਗੰਭੀਰ ਹਲਾਤਾਂ ਵਿੱਚ ਦੰਦ ਬਦਲਾਉਣ ਦੀ ਲੋੜ ਵੀ ਪੈ ਸਕਦੀ ਹੈ।
ਹਵਾਲੇ
[ਸੋਧੋ]- ↑ "Enamel fluorosis". American Academy of Pediatric Dentistry. Archived from the original on 2009-02-12. Retrieved 2009-02-04.
{{cite web}}
: Unknown parameter|dead-url=
ignored (|url-status=
suggested) (help)