ਫ਼ਵਜ਼ੀਆ ਕੂਫ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫ਼ਾਜ਼ੀਆ ਕੂਫ਼ੀ ਤੋਂ ਰੀਡਿਰੈਕਟ)
ਫ਼ਾਜ਼ੀਆ ਕੂਫ਼ੀ
فوزیه کوفی
ਫ਼ਾਜ਼ੀਆ ਕੂਫ਼ੀ 2012 ਵਿੱਚ ਚੈਟਹਮ ਹਾਊਸ ਵਿੱਚ ਬੋਲਦੀ ਹੋਈ
ਨੈਸ਼ਨਲ ਅਸੈਂਬਲੀ ਦੀ ਉਪ ਪ੍ਰਧਾਨ
ਦਫ਼ਤਰ ਸੰਭਾਲਿਆ
2005
ਮੈਂਬਰ ਵੋਲੇਸੀ ਜਿਰਗਾ ਬਦਖ਼ਸ਼ਾਨ
ਦਫ਼ਤਰ ਸੰਭਾਲਿਆ
2005
ਨਿੱਜੀ ਜਾਣਕਾਰੀ
ਜਨਮ
ਫ਼ਾਜ਼ੀਆ ਕੂਫ਼ੀ

1975
ਅਫਗਾਨਿਸਤਾਨ
ਬੱਚੇਦੋ
ਰਿਹਾਇਸ਼ਕਾਬੁਲ, ਅਫਗਾਨਿਸਤਾਨ
ਅਲਮਾ ਮਾਤਰਪ੍ਰੇਸਟਨ ਯੂਨੀਵਰਸਿਟੀ
ਕਿੱਤਾਸਿਆਸਤਦਾਨ, ਨਾਰੀ ਹੱਕਾਂ ਲਈ ਕਾਰਕੁਨ

ਫ਼ਾਜ਼ੀਆ ਕੂਫ਼ੀ (Persian: فوزیه کوفی) (ਜਨਮ 1975 ਜਾਂ 1976)[1][2] ਇੱਕ ਅਫਗਾਨਿਸਤਾਨੀ ਸਿਆਸਤਦਾਨ ਤੇ ਔਰਤਾਂ ਦੇ ਹੱਕਾਂ ਲਈ ਸੰਗ੍ਰਾਮ ਕਰਨ ਵਾਲੀ ਕਾਰਕੂਨ ਹੈ, ਅੱਜ-ਕਲ ਕਾਬੁਲ ਵਿੱਚ ਸੰਸਦ ਦੀ ਸਦੱਸ ਅਤੇ ਨੈਸ਼ਨਲ ਅਸੈਂਬਲੀ ਦੀ ਉਪ ਪ੍ਰਧਾਨ ਹੈ।

ਜੀਵਨੀ[ਸੋਧੋ]

ਬਚਪਨ ਤੇ ਪੜ੍ਹਾਈ[ਸੋਧੋ]

ਉਸ ਦੇ ਮਾਤਾ ਤੇ ਪਿਤਾ ਵੱਲੋਂ, ਕੁੜੀ ਹੋਣ ਕਰ ਕੇ ਪਿਹਲਾਂ ਉਸਨੂੰ ਜਨਮ ਮਗਰੋਂ ਠੁਕਰਾ ਦਿੱਤਾ ਗਿਆ ਸੀ। ਉਸ ਦੇ ਪਿਤਾ, ਸੰਸਦੀ ਸਦੱਸ, ਨੇ ਆਪਣੇ ਤੋਂ ਛੋਟੀ ਉਮਰ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਸੀ, ਤੇ ਫ਼ਾਜ਼ੀਆ ਕੂਫ਼ੀ ਦੀ ਮਾਂ ਆਪਣੇ ਪਤੀ ਦਾ ਪਿਆਰ ਬਰਕਰਾਰ ਰੱਖਨ ਲਈ ਮੁੰਡੇ ਨੂੰ ਜਨਮ ਦੇਣਾ ਚਾਹੁੰਦੀ ਸੀ। ਕੂਫ਼ੀ ਦੇ ਜਨਮ ਵਾਲੇ ਦਿਨ ਹੀ ਉਸ ਨੂੰ ਧੁੱਪ ਵਿੱਚ ਮਰਨ ਲਈ ਛੱਡ ਦਿੱਤਾ ਗਿਆ ਸੀ।[3] ਕਿਸੇ ਤਰੀਕੇ ਉਸਨੇ ਆਪਣੇ ਮਾਤਾ ਪਿਤਾ ਨੂੰ ਉਸ ਨੂੰ ਸਕੂਲ ਭੇਜਣ ਲਈ ਮਨਾਇਆ, ਤੇ ਘਰ ਵਿੱਚ ਪਿਹਲੀ ਕੁੜੀ ਸੀ ਜੋ ਸਕੂਲ ਗਈ। ਉਸਨੇ ਆਪਣੀ ਗ੍ਰੈਜੁਏਸ਼ਨ ਪ੍ਰੇਸਟਨ ਯੂਨੀਵਰਸਿਟੀ ਪਾਕਿਸਤਾਨ ਤੋਂ ਕੀਤੀ। ਅਤੇ ਬਿਜ਼ਨਸ ਐਂਡ ਮੈਨੇਜਮੇਂਟ ਵਿੱਚ ਮਾਸਟਰ ਕੀਤੀ।[4] ਉਸ ਦੇ ਪਿਤਾ 25 ਸਾਲ ਸੰਸਦੀ ਸਦੱਸ ਰਹੇ,ਪਰ ਪਿਹਲੀ ਅਫਗਾਨੀ ਲੜਾਈ (1979–1989) ਦੇ ਅੰਤ ਵਿੱਚ ਮਾਰੇ ਗਏ ਸੀ।[1]

ਕੂਫ਼ੀ ਅਸਲ ਵਿੱਚ ਡਾਕਟਰ ਬਣਨਾ ਚਾਹੁੰਦੀ ਸੀ, ਪਰ ਉਸਨੇ ਰਾਜਨੀਤੀ ਵਿਗਿਆਨ ਦੀ ਪੜ੍ਹਾਈ ਕੀਤੀ ਅਤੇ ਯੂਨੀਸੇਫ ਦੀ ਮੈਂਮਬਰ ਬਣੀ। ਉਸਨੇ 2002 ਤੋਂ 2004 ਚਾਈਲਡ ਪ੍ਰੋਟੇਕਸ਼ਨ ਅਫ਼ਸਰ (child protection officer)ਵਜੋਂ ਵੀ ਕੰਮ ਕੀਤਾ।[4]

ਸਿਆਸੀ ਜੀਵਨ[ਸੋਧੋ]

Then U.S. Secretary of State Condoleezza Rice with the speakers of the Afghan Parliament, Fawzia Koofi and Sayed Hamed Gailani in 2006.

ਕੂਫ਼ੀ ਨੇ ਆਪਣਾ ਰਾਜਨੀਤਿਕ ਸਫ਼ਰ 2001 ਵਿੱਚ ਤਾਲੀਬਾਨ ਦੇ ਪਤਨ ਮਗਰੋਂ ਸ਼ੁਰੂ ਕੀਤਾ ਅਤੇ ਕੁੜੀਆਂ ਦੇ ਪੜ੍ਹਾਈ ਦੇ ਹੱਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ "ਸਕੂਲਾਂ ਨੂ ਮੁੜੋ"ਮੁਹਿੰਮ ਸ਼ੁਰੂ ਕੀਤੀ।

2002 ਤੋਂ 2004 ਤੱਕ ਕੂਫ਼ੀ ਨੇ ਬੱਚਿਆਂ ਨੂੰ ਹਿੰਸਾ, ਸ਼ੋਸ਼ਣ ਤੇ ਦੁਰਵਿਹਾਰ ਤੋਂ ਬਚਾਉਣ ਲਈ ਯੂਨੀਸੇਫ ਵਿੱਚ ਚਾਈਲਡ ਪ੍ਰੋਟੇਕਸ਼ਨ ਅਫ਼ਸਰ (child protection officer) ਵਜੋਂ ਕੰਮ ਕੀਤਾ।[4]

ਨਿਜ਼ੀ ਜੀਵਨ[ਸੋਧੋ]

ਕੂਫ਼ੀ ਦਾ ਵਿਆਹ ਇੱਕ ਇੰਜੀਨੀਅਰ ਤੇ ਰਸਾਇਣ ਵਿਗਿਆਨ ਦੇ ਅਧਿਆਪਕ, ਹਮੀਦ ਨਾਲ ਹੋਇਆ। ਉਸ ਦਾ ਵਿਆਹ ਸੀ। ਵਿਆਹ ਤੋਂ 10 ਦਿਨ ਬਾਅਦ ਉਸ ਦੇ ਪਤੀ ਨੂੰ ਤਾਲੀਬਾਨ ਦੇ ਸਿਪਾਹੀਆਂ ਨੇ ਗਿਰਫਤਾਰ ਕਰ ਕੇ ਜੇਲ ਵਿੱਚ ਕੈਦ ਕਰ ਲਿਆ ਸੀ। ਜੇਲ ਵਿੱਚ ਉਸਨੂੰ ਤਪਦਿਕ ਹੋ ਗਿਆ ਅਤੇ 2003 ਵਿੱਚ ਜੇਲ ਤੋਂ ਛੁੱਟਣ ਤੋਂ ਥੋੜੀ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਕੂਫ਼ੀ ਆਪਣੀ 2 ਬੇਟੀਆਂ ਨਾਲ ਕਾਬੁਲ ਵਿੱਚ ਰਿਹੰਦੀ ਹੈ। [1][5]

ਹਵਾਲੇ[ਸੋਧੋ]

  1. 1.0 1.1 1.2 Malbrunot, Georges (2011-02-25). "Fawzia, un défi aux talibans" (in French). Le Figaro. p. 18.{{cite news}}: CS1 maint: unrecognized language (link)
  2. The article specifies only that she is 35 years old in February 2011, it was not possible to determine whether she was born in 1975 or 1976.
  3. "A 'Favored Daughter' Fights For The Women Of Afghanistan". NPR. 2012-02-22. Retrieved 2013-05-19.
  4. 4.0 4.1 4.2 "Guests of First Lady Laura Bush". ABC News. January 31, 2006. Retrieved February 14, 2013.
  5. Sachs, Susan (January 21, 2011). "Fawzi Koofi: The face of what Afghanistan could be". The Globe and Mail. Retrieved 2013-05-19.