ਫ਼ਾਤਿਮਾ ਸ਼ੇਖ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫ਼ਾਤਿਮਾ ਸ਼ੇਖ਼ ਇੱਕ ਭਾਰਤੀ ਅਧਿਆਪਕਾ ਸੀ, ਜੋ ਕਿ ਸਮਾਜ ਸੁਧਾਰਕ, ਜੋਤੀਬਾ ਫੁਲੇ ਅਤੇ ਸਾਵਿਤਰੀ ਬਾਈ ਫੁਲੇ ਦੀ ਸਹਿਯੋਗੀ ਸੀ। [1]

ਫ਼ਾਤਿਮਾ ਸ਼ੇਖ਼ ਮੀਆਂ ਸ਼ੇਖ ਉਸਮਾਨ ਦੀ ਭੈਣ ਸੀ, ਜਿਸ ਦੇ ਘਰ ਵਿੱਚ ਜੋਤੀਬਾ ਫੁਲੇ ਅਤੇ ਸਾਵਿਤਰੀ ਬਾਈ ਫੁਲੇ ਦੀ ਰਿਹਾਇਸ਼ ਕੀਤੀ ਸੀ, ਜਦ ਫੂਲੇ ਦੇ ਪਿਤਾ ਨੇ ਦਲਿਤਾਂ ਅਤੇ ਔਰਤਾਂ ਦੇ ਉਥਾਨ ਦੇ ਲਈ ਕੀਤੇ ਜਾ ਰਹੇ ਉਹਨਾਂ ਦੇ ਕੰਮਾਂ ਦੀ ਵਜ੍ਹਾ ਨਾਲ ਉਹਨਾਂ ਦੇ ਪਰਵਾਰ ਨੂੰ ਘਰੋਂ ਕੱਢ ਦਿੱਤਾ ਸੀ। ਉਹ ਆਧੁਨਿਕ ਭਾਰਤ ਵਿੱਚ ਸਭ ਤੋਂ ਪਹਿਲੀਆਂ ਮੁਸਲਮਾਨ ਨਾਰੀ ਸਿਖਿਅਕਾਂ ਵਿੱਚੋਂ ਇੱਕ ਸੀ ਅਤੇ ਉਸਨੇ ਫੁਲੇ ਸਕੂਲ ਵਿੱਚ ਦਲਿਤ ਬੱਚਿਆਂ ਨੂੰ ਸਿੱਖਿਅਤ ਕਰਨਾ ਸ਼ੁਰੂ ਕੀਤਾ। ਫ਼ਾਤਿਮਾ ਸ਼ੇਖ਼ ਦੇ ਨਾਲ ਜੋਤੀਬਾ ਅਤੇ ਸਾਵਿਤਰੀਬਾਈ ਫੁੱਲੇ ਨੇ ਵੀ ਦੱਬੇ-ਕੁਚਲੇ ਭਾਈਚਾਰਿਆਂ ਵਿੱਚ ਸਿੱਖਿਆ ਫੈਲਾਉਣ ਦਾ ਕਾਰਜ-ਭਾਰ ਸੰਭਾਲਿਆ।

ਫ਼ਾਤਿਮਾ ਸ਼ੇਖ਼ ਅਤੇ ਸਾਵਿਤਰੀਬਾਈ ਫੁੱਲੇ ਨੇ ਔਰਤਾਂ ਨੂੰ ਅਤੇ ਜ਼ੁਲਮ ਸਹਿਣ ਵਾਲੀਆਂ ਜਾਤੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਧਮਕਾਉਣਾ ਸ਼ੁਰੂ ਕੀਤਾ। ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਜਾਂ ਤਾਂ ਆਪਣੀਆਂ ਸਾਰੀਆਂ ਗਤੀਵਿਧੀਆਂ ਨੂੰ ਰੋਕਣ ਜਾਂ ਆਪਣਾ ਘਰ ਛੱਡਣ ਦੀ ਚੇਤਾਵਨੀ ਦਿੱਤੀ ਗਈ।[2]

ਉਹ ਜਿਨ੍ਹਾਂ ਗਤੀਵਿਧੀਆਂ ਲਈ ਲੜੇ ਸਨ ਉਸ ਲਈ ਉਨ੍ਹਾਂ ਦੀ ਜਾਤੀ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਅਤੇ ਭਾਈਚਾਰੇ ਦੇ ਲੋਕ ਉਨ੍ਹਾਂ ਲਈ ਖੜੇ ਸਨ। ਹਰ ਕਿਸੇ ਦੁਆਰਾ ਉਨ੍ਹਾਂ ਨੂੰ ਤਿਆਗ ਦਿੱਤਾ ਗਿਆ, ਦੋਹਾਂ ਨੇ ਸਮਾਜ ਦੇ ਦੱਬੇ-ਕੁਚਲੇ ਵਰਗ ਲਈ ਰਹਿਣ ਲਈ ਅਤੇ ਆਪਣੇ ਵਿਦਿਅਕ ਸੁਪਨੇ ਪੂਰੇ ਕਰਨ ਲਈ ਪਨਾਹ ਦੀ ਭਾਲ ਕੀਤੀ। ਉਨ੍ਹਾਂ ਦੀ ਭਾਲ ਦੌਰਾਨ, ਉਨ੍ਹਾਂ ਨੂੰ ਇੱਕ ਮੁਸਲਮਾਨ ਵਿਅਕਤੀ ਉਸਮਾਨ ਸ਼ੇਖ ਮਿਲਿਆ, ਜੋ ਪੁਣੇ ਦੇ ਗੰਜ ਪੇਥ (ਉਸ ਸਮੇਂ ਪੂਨਾ ਵਜੋਂ ਜਾਣਿਆ ਜਾਂਦਾ ਸੀ) ਵਿੱਚ ਰਹਿ ਰਿਹਾ ਸੀ। ਉਸਮਾਨ ਸ਼ੇਖ਼ ਨੇ ਫੁੱਲੇ ਜੋੜੇ ਨੂੰ ਆਪਣੇ ਘਰ ਦੀ ਪੇਸ਼ਕਸ਼ ਕੀਤੀ ਅਤੇ ਵਿਹੜੇ ਵਿੱਚ ਇੱਕ ਸਕੂਲ ਚਲਾਉਣ ਲਈ ਸਹਿਮਤੀ ਦਿੱਤੀ। 1848 ਵਿੱਚ, ਉਸਮਾਨ ਸ਼ੇਖ਼ ਅਤੇ ਉਸਦੀ ਭੈਣ ਫ਼ਾਤਿਮਾ ਸ਼ੇਖ਼ ਦੇ ਘਰ ਇੱਕ ਸਕੂਲ ਖੋਲ੍ਹਿਆ ਗਿਆ।

ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਕਿ ਪੂਨਾ ਦੀ ਉੱਚ ਜਾਤੀ ਦੇ ਲਗਭਗ ਹਰ ਕੋਈ ਫ਼ਾਤਿਮਾ ਅਤੇ ਸਾਵਿਤਰੀਬਾਈ ਦੇ ਅਭਿਆਸਾਂ ਦੇ ਵਿਰੁੱਧ ਸੀ, ਅਤੇ ਸਮਾਜਿਕ ਅਪਮਾਨ ਦੁਆਰਾ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਇਹ ਫ਼ਾਤਿਮਾ ਸ਼ੇਖ ਸੀ ਜੋ ਦ੍ਰਿੜਤਾ ਨਾਲ ਫੁੱਲੇ ਨਾਲ ਡਟੀ ਰਹੀ ਅਤੇ ਉਸ ਨੇ ਹਰ ਸੰਭਵ ਤਰੀਕੇ ਨਾਲ ਸਵਿੱਤਰੀਬਾਈ ਦੇ ਉਦੇਸ਼ ਦਾ ਸਮਰਥਨ ਕੀਤਾ ਸੀ। ਫ਼ਾਤਿਮਾ ਸ਼ੇਖ਼ ਅਤੇ ਸਾਵਿਤਰੀਬਾਈ ਫੁੱਲੇ ਨੇ 1848 'ਚ ਕੁੜੀਆਂ ਦੇ ਸਕੂਲ ਦੀ ਸਥਾਪਨਾ ਕੀਤੀ।[3] ਫਾਤਿਮਾ ਨੇ ਸਕੂਲ 'ਚ 1856 ਤੱਕ ਪੜ੍ਹਾਇਆ, ਅਤੇ ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਅਧਿਆਪਕ ਵਜੋਂ ਜਾਣੀ ਜਾਂਦੀ ਹੈ।[4][5]

ਹਵਾਲੇ[ਸੋਧੋ]