ਫ਼ਾਰਸੀ ਕਿਰਿਆਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫ਼ਾਰਸੀ ਕਿਰਿਆਵਾਂ (ਫ਼ਾਰਸੀ: فعل‌های فارسی, ਰੋਮਨ: Fe’lhā-ye fārsi, ਉਚਾਰਨ [feʔlˈhɒːje fɒːɾˈsiː]) ਬਹੁਤੀਆਂ ਯੂਰਪੀ ਭਾਸ਼ਾਵਾਂ ਦੀ ਤੁਲਨਾ ਵਿੱਚ ਬਹੁਤ ਨਿਯਮਤ ਹੁੰਦੀਆਂ ਹਨ।

ਸ਼ਬਦਕੋਸ਼ਾਂ ਵਿੱਚ ਦਿੱਤੇ ਗਏ ਦੋ ਧਾਤੂਆਂ (ਉਦਾਹਰਣ ਲਈ ਗੀਰ, ਗਰਿਫਤ 'ਫੜਦਾ, ਫੜ ਲਿਆ', ਨਵੀਸ ਨਵਿਸਤ 'ਲਿਖਦਾ, ਲਿਖਿਆ:', ਦੇਹ, ਦਾਦ 'ਦੇਣਾ, ਦਿੱਤਾ' ਆਦਿ) ਨੂੰ ਲਗਪਗ ਕਿਰਿਆ ਦੇ ਸਾਰੇ ਹੋਰ ਸਾਰੇ ਰੂਪ ਪ੍ਰਾਪਤ ਕਰਨਾ ਸੰਭਵ ਹੈ। ਕਿਰਿਆ ਦੀ ਮੁੱਖ ਬੇਨੇਮੀ ਇਹ ਹੈ ਕਿ ਇਕ ਦਿੱਤੇ ਧਾਤੂ ਤੋਂ ਦੂਸਰੇ ਦੀ ਭਵਿੱਖਬਾਣੀ ਕਰਨਾ ਆਮ ਤੌਰ ਤੇ ਸੰਭਵ ਨਹੀਂ ਹੁੰਦਾ। ਇਕ ਹੋਰ ਬੇਨੇਮੀ ਇਹ ਹੈ ਕਿ ਕਿਰਿਆ 'ਹੋਣਾ' ਦਾ ਵਰਤਮਾਨ ਕਾਲ ਵਿਚ ਕੋਈ ਧਾਤੂ ਨਹੀਂ ਹੁੰਦਾ।

ਫ਼ਾਰਸੀ ਕਿਰਿਆਵਾਂ ਦੇ ਤਿੰਨ ਇਕਵਚਨ ਅਤੇ ਤਿੰਨ ਬਹੁਵਚਨ ਪੁਰਖਾਂ ਲਈ ਛੇ ਗਰਦਾਨ ਹੁੰਦੇ ਹਨ। ਦੂਜਾ ਅਤੇ ਤੀਜਾ ਪੁਰਖ ਬਹੁਵਚਨ ਸ਼ਿਸ਼ਟਤਾ ਲਈ ਇਕਵਚਨ ਪੁਰਖ ਦਾ ਜ਼ਿਕਰ ਕਰਦੇ ਅਕਸਰ ਵਰਤਿਆ ਜਾਂਦਾ ਹੈ।

ਅੰਗਰੇਜ਼ੀ ਨਾਲੋਂ ਫ਼ਾਰਸੀ ਵਿਚ ਕਾਲ ਘੱਟ ਹਨ। ਕੁੱਲ ਮਿਲਾ ਕੇ ਤਕਰੀਬਨ ਦਸ ਕਾਲ ਹਨ। ਬੀਤੀਆਂ ਘਟਨਾਵਾਂ ਦਾ ਹਵਾਲਾ ਦੇਣ ਵਾਲੇ ਕਾਲਾਂ ਵਿੱਚ ਸਭ ਤੋਂ ਵੱਧ ਵੰਨਗੀਆਂ ਮਿਲਦੀਆਂ ਹਨ। ਅਤੀਤ ਕਾਲਾਂ ਦੀ ਇੱਕ ਲੜੀ (ਅਤੀਤ ਸਧਾਰਣ, ਅਪੂਰਨ, ਅਤੇ ਅਤੀਤ ਸੰਪੂਰਨ) ਸੰਪੂਰਨ ਕਾਲਾਂ ਦੀ ਅਨੁਸਾਰੀ ਲੜੀ ਨਾਲ ਟਾਕਰਾ ਖਾਂਦੀ ਹੈ (ਸੰਪੂਰਨ ਸਧਾਰਣ, ਸੰਪੂਰਨ ਨਿਰੰਤਰ, ਅਤੇ ਸੰਪੂਰਨ ਅਤੀਤ ਸੰਪੂਰਨ - ਇਹਨਾਂ ਵਿਚੋਂ ਆਖਰੀ ਅਤੀਤ ਸੰਪੂਰਨ ਕਾਲ ਦੇ ਅੰਤ ਤੇ ਇੱਕ ਸੰਪੂਰਨ ਅੰਤ ਜੋੜ ਕੇ ਬਣਾਇਆ ਜਾਂਦਾ ਹੈ)। ਇਹ ਸੰਪੂਰਨ ਕਾਲ ਕਈ ਵਾਰੀ ਅੰਗਰੇਜ਼ੀ ਸੰਪੂਰਨ ਕਾਲ (ਜਿਵੇਂ ਕਿ 'I have done' ਆਦਿ) ਵਾਂਗ, ਪਰ ਅਕਸਰ ਅਨੁਮਾਨਿਤ ਜਾਂ ਰਿਪੋਰਟ ਦੇਣ ਵਾਲੇ ('ਸਪੱਸ਼ਟ ਤੌਰ 'ਤੇ I had done' ਆਦਿ) ਅਰਥਾਂ ਵਿਚ, ਤੁਰਕੀ ਦੇ ਸੰਪੂਰਨ ਕਾਲ ਦੇ ਵਾਂਗ ਇਸਤੇਮਾਲ ਕੀਤੇ ਜਾਂਦੇ ਹਨ।[1]

ਵਰਤਮਾਨ ਕਾਲ ਦੇ ਕਈ ਅਰਥ ਹਨ (ਆਦਤ-ਮੂਲਕ, ਚੱਲ ਰਿਹਾ, ਸਮੇਂ ਦੀ ਪਾਬੰਦੀ ਇਤਿਹਾਸਕ)। ਬੋਲਚਾਲ ਵਾਲੀ ਫ਼ਾਰਸੀ ਵਿਚ ਇਹ ਕਾਲ ਭਵਿੱਖ ਦੇ ਅਰਥਾਂ ਸਹਿਤ ਵੀ ਵਰਤਿਆ ਜਾਂਦਾ ਹੈ, ਹਾਲਾਂਕਿ ਰਸਮੀ ਸ਼ੈਲੀ ਵਿਚ ਇਸਤੇਮਾਲ ਹੋਣ ਵਾਲਾ ਇਕ ਵੱਖਰਾ ਭਵਿੱਖ ਕਾਲ ਵੀ ਹੁੰਦਾ ਹੈ। ਬੋਲਚਾਲ ਵਾਲੀ ਫ਼ਾਰਸੀ ਵਿੱਚ ਵੀ ਤਿੰਨ ਜਾਰੀ ਕਾਲ (ਵਰਤਮਾਨ, ਅਤੀਤ ਅਤੇ ਪੂਰਨ) ਹਨ।

ਇੱਥੇ ਸਬਜੰਕਟਿਵ ਮੂਡ ਦੇ ਦੋ ਰੂਪ ਹਨ, ਵਰਤਮਾਨ ਅਤੇ ਸੰਪੂਰਨ। ਸਬਜੰਕਟਿਵ ਕ੍ਰਿਆਵਾਂ ਅਕਸਰ ਉਥੇ ਵਰਤੀਆਂ ਜਾਂਦੀਆਂ ਹਨ ਜਿਥੇ ਅੰਗਰੇਜ਼ੀ ਇੱਕ ਇਨਫਿਨਟਿਵ ਦੀ ਵਰਤੋਂ ਕਰਦੀ ਹੈ, ਜਿਵੇਂ ਕਿ 'ਮੈਂ ਜਾਣਾ ਚਾਹੁੰਦਾ ਹਾਂ' ਨੂੰ ਫ਼ਾਰਸੀ ਵਿੱਚ 'ਮੈਂ ਚਾਹੁੰਦਾ ਹਾਂ ਕਿ ਮੈਂ ਚਲਿਆ ਜਾਵਾਂ' ਵਜੋਂ ਬਿਆਨ ਕੀਤਾ ਜਾਂਦਾ ਹੈ।

ਇੱਕ ਸੰਪੂਰਨ ਕਿਰਦੰਤ ਦੂਜੇ ਸਟੈਮ ਵਿੱਚ -ਏ ਜੋੜ ਕੇ ਬਣਾਇਆ ਜਾਂਦਾ ਹੈ। ਇਹ ਕਿਰਦੰਤ ਅਕਰਮਿਕ ਕਿਰਿਆਵਾਂ ਵਿੱਚ ਐਕਟਿਵ ਹੈ, ਜਿਵੇਂ ਕਿ ਰਫ਼ਤੇ 'ਚਲਾ ਗਿਆ', ਪਰ ਸਾਕਰਮਿਕ ਕਿਰਿਆਵਾਂ ਵਿੱਚ ਪੈਸਿਵ, ਜਿਵੇਂ ਕਿ ਨਵਿਸ਼ਤੇ '(ਕਿਸੇ ਦੁਆਰਾ) ਲਿਖਿਆ ਗਿਆ'। ਸੰਪੂਰਣ ਕਾਲ ਬਣਾਉਣ ਲਈ ਇਸਤੇਮਾਲ ਹੋਣ ਦੇ ਨਾਲ ਹੀ ਇਹ ਸੰਪੂਰਨ ਕਿਰਦੰਤ ਸਾਕਰਮਿਕ ਕਿਰਿਆਵਾਂ ਨੂੰ ਸੁਦਨ (ਹੋਣਾ) ਦੇ ਵੱਖ ਵੱਖ ਰੂਪ ਜੋੜ ਕੇ ਪੈਸਿਵ ਬਣਾਉਣ ਲਈ ਵਰਤਿਆ ਜਾ ਸਕਦਾ ਹੈ।

ਮਿਸ਼ਰਿਤ ਕ੍ਰਿਆਵਾਂ ਜਿਵੇਂ ਕਿ ਬਾਜ਼ ਕਰਦਨ 'ਖੋਲ੍ਹਣਾ' (ਸ਼ਬਦੀ 'ਖੁੱਲਵਾਉਣਾ') ਅਤੇਯਾਦ ਗਰਿਫ਼ਤਨ 'ਸਿੱਖਣਾ', ਆਧੁਨਿਕ ਫ਼ਾਰਸੀ ਵਿੱਚ ਆਮ ਵਰਤੇ ਜਾਂਦੇ ਹਨ।

ਬੋਲਚਾਲ ਦੀ ਫ਼ਾਰਸੀ ਵਿਚ, ਆਮ ਵਰਤੀਆਂ ਜਾਣ ਵਾਲੀਆਂ ਕਿਰਿਆਵਾਂ, ਛੋਟੇ ਰੂਪ ਵਿਚ ਉਚਾਰਨ ਦਾ ਰੁਝਾਨ ਹੈ। ਮਿਸਾਲ ਲਈ ਅਸਤ (ਉਹ ਹੈ) ਦਾ ਉਚਾਰਨ ਏ ਕੀਤਾ ਜਾਂਦਾ ਹੈ, ਮੀਰਵਦ 'ਉਹ ਜਾਂਦਾ ਹੈ' ਨੂੰ ਮਿਰੇ, ਅਤੇ ਮੀਗੋਇਮ 'ਮੈਂ ਕਹਿੰਦਾ ਹਾਂ' ਨੂੰ ਮਿਗਮ ਉਚਾਰਿਆ ਜਾਂਦਾ ਹੈ।

ਫ਼ਾਰਸੀ ਵਿਚ ਕਿਰਿਆ ਆਮ ਤੌਰ ਤੇ ਵਾਕ ਦੇ ਅੰਤ ਵਿਚ ਆਉਂਦੀ ਹੈ, ਹਾਲਾਂਕਿ ਇਸ ਵਿਚ ਕਈ ਵਾਰ ਅਪਵਾਦ ਹੁੰਦੇ ਹਨ (ਉਦਾਹਰਣ ਲਈ ਬੋਲਚਾਲ ਵਾਲੀ ਫ਼ਾਰਸੀ ਵਿਚ ਰਫ਼ਤਮ ਤੇਹਰਾਨ 'ਮੈਂ ਤਹਿਰਾਨ ਗਿਆ' ਵਰਗੇ ਵਾਕੰਸ਼ ਆਮ ਸੁਣਾਈ ਪੈਂਦੇ ਹਨ ਜਿਥੇ ਮੰਜ਼ਿਲ ਕਿਰਿਆ ਦੇ ਬਾਅਦ ਆਉਂਦੀ ਹੈ)। [2]

ਇਨਫਿਨੀਟਿਵ ਅਤੇ ਸਟੈੱਮ[ਸੋਧੋ]

ਇਨਫਿਨੀਟਿਵਾਂ ਦਾ ਅੰਤ تن (-ਤਨ) ਜਾਂ دن (-ਦਨ) ਨਾਲ ਹੁੰਦਾ ਹੈ। ਇਕ ਕ੍ਰਿਆ ਦੇ ਪ੍ਰਮੁੱਖ ਹਿੱਸੇ ਇਨਫਿਨੀਟਿਵ ਸਟੈੱਮ ਅਤੇ ਵਰਤਮਾਨ ਸਟੈੱਮ ਹੁੰਦੇ ਹਨ। ਇਨਫਿਨੀਟਿਵ ਸਟੈੱਮ (ਜਿਸ ਨੂੰ ਅਕਸਰ ਅਤੀਤ ਸਟੈੱਮ ਕਿਹਾ ਜਾਂਦਾ ਹੈ) ਨੂੰ [3] ਇਨਫਿਨੀਟਿਵ ਤੋਂ ਬਸ ن (ਵੈਨ) ਹਟਾ ਕੇ ਬਣਾਇਆ ਜਾਂਦਾ ਹੈ:

  • کردن (ਕਰਦਨ, 'ਕਰਨਾ/ਬਣਾਉਣਾ') - کرد (ਕਰਦ)
  • داشتن (ਦਾਸ਼ਤਨ, 'ਮਾਲਕ ਹੋਣਾ') - داشت (ਦਾਸ਼ਤ)
  • گرفتن (ਗਰਿਫ਼ਤਨ, 'ਲੈਣਾ') - گرفت (ਗਰਿਫ਼ਤ)
  • دیدن (ਦੀਦਨ, 'ਦੇਖਣਾ') - دید (ਦੀਦ)
  • نوشتن (ਨਵਿਸ਼ਤਨ 'ਲਿਖਣਾ') - نوشت (ਨਵਿਸ਼ਤ)
  • رفتن (ਰਫ਼ਤਨ 'ਜਾਣਾ') - رفت (ਰਫ਼ਤ)
  • شدن (ਸ਼ੁਦਨ 'ਹੋ ਜਾਣਾ') - شد (ਸ਼ੁਦ)

ਵਰਤਮਾਨ ਸਟੈੱਮ ਵਿੱਚ ਵਧੇਰੇ ਭਿੰਨਤਾ ਹੈ, ਅਤੇ ਬਹੁਤ ਸਾਰੀਆਂ ਆਮ ਕਿਰਿਆਵਾਂ ਵਿੱਚ ਇਨਫਿਨੀਟਿਵ ਸਟੈੱਮ ਨਾਲ ਬਹੁਤ ਘੱਟ ਸਮਾਨਤਾ ਦਿਖਾਈ ਦਿੰਦੀ ਹੈ:

  • کردن (ਕਰਦਨ) - کن (ਕੁਨ)
  • داشتن (ਦਾਸਤਨ) - دار (ਦਾਰ)
  • گرفتن (ਗਰਿਫ਼ਤਨ) - گیر (ਗੀਰ )
  • دیدن (ਦੀਦਨ) - بین (ਬੀਨ)
  • نوشتن (ਨਵਿਸ਼ਤਨ) - نويس (ਨਵੀਸ)
  • رفتن (ਰਫ਼ਤਨ) - رو (ਰਵ ਜਾਂ ਰੋ)
  • شدن (ਸ਼ੁਦਨ) - شو (ਸ਼ਵ ਜਾਂ ਸ਼ੂ)

ਵਰਤਮਾਨ ਸੰਕੇਤਕ, ਵਰਤਮਾਨ ਸਬਜੰਕਟਿਵ, ਅਤੇ ਵਰਤਮਾਨ ਕਿਰਦੰਤ ਵਰਤਮਾਨ ਸਟੈੱਮ ਤੋਂ ਬਣਦੇ ਹਨ, ਬਾਕੀ ਕਾਲ ਇਨਫਿਨੀਟਿਵ ਸਟੈੱਮ ਤੋਂ। ਦੋਨੋਂ ਸਟੈੱਮਾਂ ਦੀ ਵਰਤੋਂ ਕਿਰਿਆ-ਨਾਂਵ ਬਣਾਉਣ ਲੀ ਕੀਤੀ ਜਾ ਸਕਦੀ ਹੈ। ਜਿਵੇਂ: گفتوگو ਗੁਫ਼ਤਗੂ 'ਗੱਲਬਾਤ', رفت وآمد ਰਫ਼ਤ ਓ ਆਮਦ 'ਜਾਣਾ ਅਤੇ ਆਉਣਾ', خوش نويس ਖ਼ੁਸ਼ਨਵੀਸ' 'ਸੁਲੇਖ'।

ਇਨਫਿਨਟਿਵ ਦੀ ਵਰਤੋਂ ਵੀ ਅੰਗ੍ਰੇਜ਼ੀ ਇਨਫਿਨਟਿਵ ਨਾਲੋਂ ਭਿੰਨ ਹੈ; ਉਦਾਹਰਣ ਦੇ ਤੌਰ ਤੇ, 'ਮੈਂ ਜਾਣਾ ਚਾਹੁੰਦਾ ਹਾਂ' ਜਾਂ 'ਮੈਂ ਜਾਣ ਦੇ ਯੋਗ ਹਾਂ' ਵਰਗੇ ਵਾਕਾਂ ਵਿੱਚ ਇਨਫਿਨਟਿਵ ਦੀ ਨਹੀਂ ਸਬਜੰਕਟਿਵ ਦੀ ਵਰਤੋਂ ਕੀਤੀ ਜਾਂਦੀ ਹੈ। ਫ਼ਾਰਸੀ ਇਨਫਿਨਟਿਵ ਵਧੇਰੇ ਕਰਕੇ ਕਿਰਿਆ-ਨਾਂਵ ਜਾਂ ਜੇਰੰਡ ਵਾਂਗ ਹੈ, [4] ਜਿਸ ਦੀ ਵਰਤੋਂ نوشتن اين کتاب ਨਵਿਸਤਨ-ਏ ਈਨ ਕਿਤਾਬ 'ਇਸ ਕਿਤਾਬ ਦੀ ਲਿਖਤ' ਜਾਂ اختراع نوشتن ਇਖ਼ਤਰਾ-ਏ ਨਵਿਸਤਨ 'ਲਿਖਤ ਦੀ ਕਾਢ ' ' ਵਰਗੇ ਵਾਕੰਸ਼ਾਂ ਵਿੱਚ ਕੀਤੀ ਜਾਂਦੀ ਹੈ।

ਯਾਦ ਰੱਖੋ ਕਿ ਇਸ ਲੇਖ ਵਿਚ ਵਰਤੀ ਗਈ ਲਿੱਪੀ ਅੰਤਰਨ ਵਿਚ, 'x' ਅੱਖਰ ਇਕ ਵੇਲਰ ਫਰਿਕੇਟਿਵ ਆਵਾਜ਼ ਨੂੰ ਦਰਸਾਉਂਦਾ ਹੈ, ਬਾਖ਼ ਵਿਚ 'ਖ਼' ਹੈ, ਅਤੇ 'š' ਅਤੇ 'č' 'ਸ਼' ਅਤੇ 'ਚ' ਦੀ ਆਵਾਜ਼ ਨੂੰ ਦਰਸਾਉਂਦੇ ਹਨ। [5]

ਕਿਰਦੰਤ[ਸੋਧੋ]

ਫ਼ਾਰਸੀ ਕ੍ਰਿਆਵਾਂ ਦੇ ਦੋ ਕਿਰਦੰਤ ਹਨ - ਪੂਰਨ ਅਤੇ ਵਰਤਮਾਨ।

ਪੂਰਨ ਕਿਰਦੰਤ ਇਨਫਿਨਟਿਵ ਸਟੈੱਮ ਵਿਚ ه -ਏ ਜੋੜ ਕੇ ਬਣਦਾ ਹੈ। ਇਹ ਸਾਕਰਮਕ ਕ੍ਰਿਆਵਾਂ ਵਿੱਚ ਪੈਸਿਵ ਹੈ ਪਰੰਤੂ ਅਕਰਮਕ ਕਿਰਿਆਵਾਂ ਵਿੱਚ ਐਕਟਿਵ ਹੈ (ਜਿਵੇਂ ਕਿ ਰਫਤੇ ‘ਚਲਾ ਗਿਆ’)।

  • کردن (ਕਰਦਨ) - کرده (ਕਰਦੇ) 'ਕੀਤਾ' ਜਾਂ 'ਬਣਾਇਆ'
  • گرفتن (ਗਰਿਫ਼ਤਨ) - گرفته (ਗਰਿਫ਼ਤੇ) 'ਲੈ ਲਿਆ|ਫੜ ਲਿਆ '
  • دیدن (ਦੀਦਨ, ਦੇਖਣਾ) - دیده (ਦੀਦੇ) 'ਦੇਖਿਆ'
  • نوشتن (ਨਵਿਸ਼ਤਨ 'ਲਿਖਣਾ') - نوشته (ਨਵਿਸ਼ਤੇ) 'ਲਿਖਿਆ'

ਪੂਰਨ ਕਾਲ ਬਣਾਉਣ ਲਈ ਵੀ ਵਰਤਿਆ ਜਾ ਰਿਹਾ ਹੋਣ ਦੇ ਨਾਲ, ਪੂਰਨ ਕਿਰਦੰਤ ਵਿਸ਼ੇਸ਼ਣ ਜਾਂ ਨਾਂਵ ਵਜੋਂ ਵਰਤਿਆ ਜਾ ਸਕਦਾ ਹੈ: [6]

  • ماهِ گذشته ਮਾਹ-ਏ ਗੁਜ਼ਸ਼ਤੇ 'ਬੀਤੇ ਮਹੀਨੇ', ਯਾਨੀ. 'ਪਿਛਲੇ ਮਹੀਨੇ'
  • نوشته‌هاى او ਨਵਿਸ਼ਤਾ-ਏ ਊ 'ਉਸਦੀਆਂ ਲਿਖਤਾਂ'

ਵਰਤਮਾਨ ਕਿਰਦੰਤ, ਜੋ ਕਿ ਘੱਟ ਪ੍ਰਚਲਤ ਹੈ, ਦਾ ਨਿਰਮਾਣ ਵਰਤਮਾਨ ਸਟੈੱਮ ਵਿਚ نده -ਅੰਦੇ ਜੋੜ ਕੇ ਬਣਾਇਆ ਜਾਂਦਾ ਹੈ। ਆਮ ਤੌਰ ਤੇ ਇਹ ਏਜੰਟ ਨਾਂਵ ਦੇ ਤੌਰ ਤੇ ਵਰਤਿਆ ਜਾਂਦਾ ਹੈ (ਜਿਵੇਂ ਕਿ نويسنده ਨਵੀਸੰਦੇ 'ਲੇਖਕ'), ਹਾਲਾਂਕਿ ਕਈ ਵਾਰ ਇਹ ਇਕ ਕਿਰਿਆ ਵਿਸ਼ੇਸ਼ਣ ਹੁੰਦਾ ਹੈ

(ਜਿਵੇਂ سال آينده ਸਾਲ-ਏ ਆਇੰਦਾ ' ਆਉਣ ਵਾਲਾ ਸਾਲ', ਭਾਵ 'ਅਗਲੇ ਸਾਲ')।[7] ਕੁਝ ਕਿਰਿਆਵਾਂ ਲਈ ਇੱਕ ਖਰਾ ਕਿਰਦੰਤ ਵੀ ਮੌਜੂਦ ਹੈ ਜਿਨ੍ਹਾਂ ਦਾ ਅੰਤ -ਆਨ ਵਿੱਚ ਹੁੰਦਾ ਹੈ (ਉਦਾਹਰਣ ਵਜੋਂ خندان ਖੰਦਾਨ 'ਮੁਸਕਰਾਉਂਦਾ')।[8]

ਪੜਨਾਵੀਂ ਅੰਤ[ਸੋਧੋ]

ਕਿਰਿਆ ਦੇ ਪੜਨਾਵੀਂ ਰੂਪ ਜ਼ਿਆਦਾਤਰ ਸਰਲ ਜਿਹੇ ਪਿਛੇਤਰ ਦੇ ਨਾਲ ਬਣਦੇ ਹਨ। ਪੜਨਾਵੀਂ ਪਿਛੇਤਰ ਵਰਤਮਾਨ ਅਤੇ ਭਵਿੱਖ ਕਾਲ ਲਈ ਅਤੇ ਦੋ ਸਬਜੰਕਟਿਵ ਕਾਲਾਂ ਲਈ ਪੜਨਾਵੀਂ ਪਿਛੇਤਰ ਹਨ:

  • ـم ( -ਅਮ ): ਉੱਤਮ ਪੁਰਖ ਇਕਵਚਨ ("ਮੈਂ")
  • ـی ( -ਈ ): ਮੱਧਮ ਪੁਰਖ ਇਕਵਚਨ ("ਤੂੰ ਇੱ.ਵ." (ਗੈਰ ਰਸਮੀ))
  • ـد ( -ਅਦ ): ਅਨਯ ਪੁਰਖ ਇਕਵਚਨ; ਬੋਲਚਾਲ ਦਾ ਉਚਾਰਨ -ਏ ("ਉਹ, ਉਹ, ਇਹ")
  • یم (-ਇਮ): ਉੱਤਮ ਪੁਰਖ ਬਹੁਵਚਨ ( "ਅਸੀਂ")
  • ـید (-ਇਦ ): ਮੱਧਮ ਪੁਰਖ ਬਹੁਵਚਨ; ਬੋਲਚਾਲ ਦਾ ਉਚਾਰਨ -ਇਨ ( "ਤੁਸੀਂ" (ਬਹੁਵਚਨ ਜਾਂ ਆਦਰਸਹਿਤ))
  • ـند ( -ਅੰਦ): ਅਨਯ ਪੁਰਖ ਬਹੁਵਚਨ; ਬੋਲਚਾਲ ਦਾ ਉਚਾਰਨ -ਆਨ ("ਉਹ"; "ਉਹ / ਉਹ" (ਆਦਰਸਹਿਤ))

ਮੱਧਮ ਅਤੇ ਅਨਯ ਪੁਰਖ ਦਾ ਬਹੁਵਚਨ ਇੱਕਵਚਨ ਪੁਰਖਾਂ ਦੇ ਹਵਾਲੇ ਲਈ ਵਧੇਰੇ ਸਤਿਕਾਰ ਵਜੋਂ ਵਰਤਿਆ ਜਾ ਸਕਦਾ ਹੈ। ਇਕ ਪ੍ਰਮੁੱਖ ਅਪਵਾਦ ਰੱਬ ਹੈ, ਜਿਸ ਲਈ ਬਹੁਵਚਨ ਰੂਪ ਕਦੇ ਨਹੀਂ ਵਰਤੇ ਜਾਂਦੇ।

ਅਤੀਤ, ਅਪੂਰਨ ਅਤੇ ਅਤੀਤ ਪੂਰਨ ਕਾਲਾਂ ਦੇ ਬਹੁਤ ਸਮਾਨ ਅੰਤ ਹੁੰਦੇ ਹਨ, ਸਿਵਾਏ ਇਸਦੇ ਕਿ ਅਨਯ ਪੁਰਖ ਦੇ ਇਕਵਚਨ ਵਿਚ ਕੋਈ ਅੰਤ ਨਹੀਂ ਹੁੰਦਾ:

  • ـم ( -ਅਮ ): ਉੱਤਮ ਪੁਰਖ ਇਕਵਚਨ
  • ـی ( -ਈ ): ਮੱਧਮ ਪੁਰਖ ਇਕਵਚਨ
  • - (-): ਅਨਯ ਪੁਰਖ ਇਕਵਚਨ
  • یم (-ਇਮ): ਉੱਤਮ ਪੁਰਖ ਬਹੁਵਚਨ
  • ـید (-ਇਦ ): ਮੱਧਮ ਪੁਰਖ ਬਹੁਵਚਨ), ਬੋਲਚਾਲ ਵਿਚ - ਇਨ
  • ـند (-ਅੰਦ): ਅਨਯ ਪੁਰਖ ਬਹੁਵਚਨ, ਬੋਲਚਾਲ ਵਿੱਚ -ਅਨ

ਇਹੋ ਅੰਤ هست ਹਸਤ 'ਉਹ ਹੈ' ਅਤੇ نيست 'ਉਹ ਨਹੀਂ ਹੈ' ਕਿਰਿਆਵਾਂ ਦੇ ਲਈ ਵਰਤਮਾਨ ਕਾਲ ਹੋਣ ਦੇ ਬਾਵਜੂਦ ਵਰਤੇ ਜਾਂਦੇ ਹਨ।

ਅਨਯ ਪੁਰਖ ਇੱਕਵਚਨ ਵਿੱਚ ਕੋਈ ਅੰਤ ਨਹੀਂ ਜੁੜਦਾ ਹੈ, ਪਰ ਅਕਸਰ ਗੈਰਰਸਮੀ ਬੋਲਚਾਲ ਵਿੱਚ, ਪਿਛੇਤਰ -ਏਸ਼ (ਸ਼ਾਬਦਿਕ 'ਉਸ ਦੀ / ਉਸ ਦਾ') ਪਾੜੇ ਦੀ ਪੂਰਤੀ ਲਈ ਜੋੜ ਦਿੱਤਾ ਜਾਂਦਾ ਹੈ, ਉਦਾਹਰਨ ਲਈ ਗੁਫਤਸ਼ 'ਉਸ ਨੇ ਕਿਹਾ'।[9]

ਪੂਰਨ ਕਾਲਾਂ ਦੇ ਹੇਠਾਂ ਦਿੱਤੇ ਪੜਨਾਵੀਂ ਅੰਤ ਹੁੰਦੇ ਹਨ:

  • ‌ه‌ام (-ਮ ਮੈਂ ਹਾਂ): ਉੱਤਮ ਪੁਰਖ ਇਕਵਚਨ
  • ‌ه‌ای (-ਏ ਆਈ): ਮੱਧਮ ਪੁਰਖ ਇਕਵਚਨ ਗੈਰ ਰਸਮੀ
  • ـه (-ਏ ): ਅਨਯ ਪੁਰਖ ਇਕਵਚਨ
  • ‌ه‌ايم (-ਏ ਇਮ ): ਉੱਤਮ ਪੁਰਖ ਬਹੁਵਚਨ
  • ‌ه‌ايد (-ਏ ਇਦ ): ਮੱਧਮ ਪੁਰਖ ਬਹੁਵਚਨ
  • ‌ه‌اند (-ਏ ਅੰਦ ): ਅਨਯ ਪੁਰਖ ਬਹੁਵਚਨ

کردن ਕਰਦਨ 'ਕਰਨਾ' ਕਿਰਿਆ ਦੀ ਵਰਤੋਂ ਨਾਲ ਵੱਖ ਵੱਖ ਕਾਲਾਂ ਦੀਆਂ ਉਦਾਹਰਣਾਂ ਹੇਠਾਂ ਦਿੱਤੀਆਂ ਗਈਆਂ ਹਨ। ਯਾਦ ਰੱਖੋ ਕਿ ਨਿੱਜਵਾਚਕ ਪੜਨਾਂਵ ਅਕਸਰ ਛੱਡ ਦਿੱਤੇ ਜਾਂਦੇ ਹਨ ਅਤੇ ਸਪਸ਼ਟਤਾ ਲਈ ਇੱਥੇ ਰੱਖੇ ਗਏ ਹਨ।

ਵਰਤਮਾਨ ਕਾਲ[ਸੋਧੋ]

ਆਮ ਵਰਤਮਾਨ[ਸੋਧੋ]

ਪੜਨਾਂਵੀ ਅੰਤ ਵਾਲੇ ਵਰਤਮਾਨ ਸਟੈੱਮ ਦੇ ਅੱਗੇ می ਮੀ- ਜੋੜ ਕੇ ਵਰਤਮਾਨ ਕਾਲ ਬਣਾਇਆ ਜਾਂਦਾ ਹੈ:

  • من می‌کنم ਮਨ ਮੀਕੁਨਮ 'ਮੈਂ ਕਰਦਾ ਹਾਂ, ਮੈਂ ਕਰ ਰਿਹਾ ਹਾਂ'
  • تو می‌کنی ਤੋ ਮੀਕੁਨੀ 'ਤੂੰ ਕਰਦਾ ਹੈਂ'
  • و می‌کند u mikonad 'he/she does'
  • ما می‌کنیم ਮਾ ਮੀਕੁਨੀਮ 'ਅਸੀਂ ਕਰਦੇ ਹਾਂ'
  • شما می‌کنید ਸ਼ੁਮਾ ਮੀਕੁਨੀਦ 'ਤੁਸੀਂ ਕਰਦੇ ਹੋ' - ਰਸਮੀ ਜਾਂ ਬਹੁਵਚਨ
  • آنها می‌کنند ਆਨਹਾ ਮੀਕੁਨੰਦ 'ਉਹ ਕਰਦੇ ਹਨ'

ਨਕਾਰਾਤਮਕ ਅਗੇਤਰ ਨ- ਲਾਕੇ, ਬਣਾਇਆ ਜਾਂਦਾ ਹੈ: ਮਨ ਨਮੀਕੁਨਮ 'ਮੈਂ ਨਹੀਂ ਕਰਦਾ ਹਾਂ'।

ਕਲਾਸੀਕਲ ਫ਼ਾਰਸੀ ਵਿੱਚ ਵਰਤਮਾਨ ਕਾਲ ਵਰਤਮਾਨ ਸਟੈੱਮ ਦੇ ਅੱਗੇ ਅਕਸਰ ਅਗੇਤਰ ਮੀ- ਤੋਂ ਬਿਨਾਂ ਮਿਲਦਾ ਹੈ, ਪਰ ਆਧੁਨਿਕ ਫ਼ਾਰਸੀ ਵਿੱਚ ਦਾਰਮ ‘I have’ ਕਿਰਿਆ ਦੇ ਸਿਵਾਏ ਮੀ- ਅਗੇਤਰ ਜੋੜਿਆ ਜਾਂਦਾ ਹੈ। ਦਾਰਮ ਦੇ ਨਾਲ ਅਕਸਰ ਇਸ ਨੂੰ ਛੱਡ ਦਿੱਤਾ ਜਾਂਦਾ ਹੈ। [10]

ਵਰਤਮਾਨ ਕਾਲ ਦੇ ਵੱਖ ਵੱਖ ਵਰਤਮਾਨ ਅਰਥ ਹਨ (ਆਮ, ਆਦਤਨ, ਚੱਲ ਰਿਹਾ, ਕਾਰਕਰਦੀ); ਇਸਦਾ ਅਰਥ ਭਵਿੱਖਕਾਲੀ ਵੀ ਹੋ ਸਕਦਾ ਹੈ (ਹੇਠਾਂ ਦੇਖੋ)। ਬੋਲਚਾਲ ਵਿੱਚ ਵਰਤਮਾਨ ਕਾਲ ਨੂੰ ਅਤੀਤ ਦੀਆਂ ਘਟਨਾਵਾਂ ਦਾ ਵਰਣਨ ਕਰਦੇ ਵਕਤ ਇਤਿਹਾਸਕ ਵਰਤਮਾਨ ਵਜੋਂ ਵੀ ਵਰਤਿਆ ਜਾ ਸਕਦਾ ਹੈ, ਖ਼ਾਸਕਰ ਜਦੋਂ ਉਨ੍ਹਾਂ ਘਟਨਾਵਾਂ ਨਾਲ ਸੰਬੰਧਿਤ ਹੋਵੇ ਜੋ ਅਚਾਨਕ ਜਾਂ ਅਚਿੰਤੇ ਵਾਪਰੀਆਂ ਹੋਣ।[11]

ਇਕ ਹੋਰ ਅਰਥ ਇੰਗਲਿਸ਼ ਦੇ ਪੂਰਨ ਜਾਰੀ ਦੇ ਬਰਾਬਰ ਹੈ ਜਿਵੇਂ ਕਿ ਹੇਠਲੇ ਵਾਕਾਂ ਵਿੱਚ:

  • ਯਕ ਸਾਅਤ ਅਸਤ ਕਿ ਮੁੰਤਜ਼ਰ-ਏ ਤੋ ਹਸਤਮ ' ਮੈਂ ਇਕ ਘੰਟਾ ਤੋਂ ਤੇਰਾ ਇੰਤਜ਼ਾਰ ਕਰ ਰਿਹਾ ਹਾਂ' (ਸ਼ਬਦੀ ਤੌਰ ਤੇ 'ਇਕ ਘੰਟਾ ਹੋ ਗਿਆ ਹੈ ਕਿ ਮੈਂ ਤੈਨੂੰ ਉਡੀਕ ਰਿਹਾ ਹਾਂ') [12]

'ਹੋਣ' ਦਾ ਵਰਤਮਾਨ ਕਾਲ[ਸੋਧੋ]

ਕਿਰਿਆ بودن ਬੂਦਨ 'ਹੋਣਾ' ਦਾ ਵਰਤਮਾਨ ਕਾਲ ਨਿਯਮ ਅਨੁਸਾਰ ਨਹੀਂ ਕਿਉਂਕਿ ਇਸਦਾ ਕੋਈ ਵਰਤਮਾਨ ਸਟੈੱਮ ਨਹੀਂ ਹੈ। ਇਸ ਦੀ ਬਜਾਏ ਇਸ ਵਿਚ ਐਨਕਲਿਟਿਕ ਸ਼ਬਦ ਹੁੰਦੇ ਹਨ ਜੋ ਕਿ ਅਗੇਤਰੀ ਨਾਮ ਜਾਂ ਵਿਸ਼ੇਸ਼ਣ ਤੋਂ ਬਿਨਾਂ ਨਹੀਂ ਵਰਤੇ ਜਾ ਸਕਦੇ। ਉਹ ਹੇਠ ਦਿੱਤੇ ਅਨੁਸਾਰ ਹਨ:

  • ام ਅਮ 'ਮੈਂ ਹਾਂ'
  • اى 'ਤੂੰ ਹੈਂ'
  • است ਅਸਤ 'ਉਹ, ਇਹ ਹੈ' (ਬੋਲਚਾਲ ਵਿੱਚ ਉਚਾਰਨ )
  • ايم ਇਮ 'ਅਸੀਂ ਹਾਂ'
  • ايد ਇਦ 'ਤੁਸੀਂ ਹੋ' (ਬਹੁਵਚਨ ਜਾਂ ਰਸਮੀ)
  • اند and ਅੰਦ 'ਉਹ ਹਨ' (ਜਾਂ 'ਉਹ ਹੈ' -ਰਸਮੀ)
  • اند and 'they are' (or 'he/she is' - formal)

ਇਹਨਾਂ ਦੀ ਵਰਤੋਂ ਦੀ ਇੱਕ ਉਦਾਹਰਣ ਹੇਠਾਂ ਦਿੱਤੀ ਗਈ ਹੈ:

  • من دختر تو ام؛ این برادر من است؛ تو پدر من ای
ਮਨ ਦੁਖ਼ਤਰ-ਏ ਤੋ ਅਮ; ਇਨ ਬਰਾਦਰ-ਏ ਮਨ ਅਸਤ; ਤੋ ਪਿਦਰ-ਏ ਮਨ ਈ



'ਮੈਂ ਤੇਰੀ ਧੀ ਹਾਂ; ਇਹ ਮੇਰਾ ਭਰਾ ਹੈ; ਤੁਸੀਂ (ਇੱ.ਵ.) ਮੇਰੇ ਪਿਤਾ ਹੋ।'

'ਹੋਣ' ਦੇ ਵਰਤਮਾਨ ਕਾਲ ਦਾ ਇਕ ਬਲਦਾਇਕ ਰੂਪ ਵੀ ਹੈ, ਜੋ ਕਿ ਇਕ ਵਰਤਮਾਨ ਕਾਲ ਹੋਣ ਦੇ ਬਾਵਜੂਦ, ਅਤੀਤ ਕਾਲ ਦੇ ਅੰਤ ਧਾਰਨ ਕਰਦਾ ਹੈ: [13]

  • هستم ਹਸਤਮ 'ਮੈਂ ਹਾਂ'
  • ھستی ਹਸਤੀ 'ਤੂੰ ਹੈਂ'
  • ھست ਹਸਤ 'ਉਹ/ਇਹ ਹੈ'
  • ھستيم ਹਸਤੀਮ 'ਅਸੀਂ ਹਾਂ'
  • ھستيد ਹਸਤਿਦ 'ਤੁਸੀਂ ਹੋ' (ਬਹੁਵਚਨ ਜਾਂ ਰਸਮੀ)
  • ھستند ਹਸਤੰਦ 'ਉਹ ਹਨ' (ਜਾਂ 'ਉਹ ਹੈ' -ਰਸਮੀ)

ਇਕ ਹੋਰ, ਪਰ ਘੱਟ ਵਰਤਿਆ ਜਾਂਦਾ 'ਹੋਣਾ' ਕਿਰਿਆ ਦਾ ਰੂਪ ਮੀਬਾਸ਼ਮ 'ਮੈਂ ਹਾਂ', ਆਦਿ, ਹੈ ਜਿਸਦਾ ਸਧਾਰਣ ਵਰਤਮਾਨ ਅੰਤ ਹੁੰਦੇ ਹਨ। [14]

ਆਧੁਨਿਕ ਫ਼ਾਰਸੀ ਵਿਚ 'ਹੋਣਾ' ਕਿਰਿਆ ਦਾ ਨਕਾਰਾਤਮਕ ਨੀਸਤਮ 'ਮੈਂ ਨਹੀਂ ਹਾਂ', ਜਿਸਦਾ ਅੰਤ ਹਸਤਮ ਵਾਂਗ ਹੁੰਦਾ ਹੈ. [15]

ਵਰਤਮਾਨ ਚੱਲਦਾ[ਸੋਧੋ]

ਵਰਤਮਾਨ ਕਿਰਿਆ ਨੂੰ ਇਸ ਦੇ ਚਾਲੂ ਹੋਣ ਦੇ ਅਰਥਾਂ ਵਿਚ ਹੋਰ ਬਦਲਿਆ ਜਾ ਸਕਦਾ ਹੈ ਜਿਸ ਲਈ ਮੁੱਖ ਕਿਰਿਆ ਦੇ ਅੱਗੇ داشتن ਦਾਸ਼ਤਨ ਦਾ ਵਰਤਮਾਨ ਕਾਲ ਜੋੜ ਦਿੱਤਾ ਜਾਂਦਾ ਹੈ। ਇਹ ਬੋਲਚਾਲ ਵਾਲੀ ਫ਼ਾਰਸੀ ਵਿੱਚ ਹੀ ਵਰਤਿਆ ਜਾਂਦਾ ਹੈ:

  • من دارم می‌کنم ਮਨ ਦਾਰਮ ਮੀ ਕੁਨਮ 'ਮੈਂ ਕਰ ਰਿਹਾ ਹਾਂ (ਇਸ ਸਮੇਂ)'
  • تو داری می‌کنی ਤੋ ਦਾਰੀ ਮੀ ਕੋਨੀ
  • او دارد می‌کند ਊ ਦਾਰਦ ਮੀ ਕੁਨਦ
  • ما داریم می‌کنیم ਮਾ ਦਾਰਮ ਮੀ ਕੁਨੀਮ
  • شما دارید می‌کنید ਸ਼ੁਮਾ ਦਾਰੀਦ ਮੀ ਕੁਨੀਦ
  • آنها دارند می‌کنند ਆਨਹਾ ਦਾਰੰਦ ਮੀ ਕੁਨੰਦ

ਕਿਰਿਆ ਦੇ ਦੋ ਅੱਧ ਆਮ ਤੌਰ ਤੇ ਦੂਸਰੇ ਸ਼ਬਦਾਂ ਦੁਆਰਾ ਵੱਖ ਕੀਤੇ ਜਾਂਦੇ ਹਨ, ਉਦਾਹਰਣ ਵਜੋਂ, ਊ ਊ ਦਾਰਦ ਗਜ਼ਾ ਮੀ ਖ਼ੁਰਦ 'ਉਹ ਇਸ ਸਮੇਂ ਖਾ ਰਿਹਾ ਹੈ"।[16] ਇਥੇ ਕੋਈ ਨਕਾਰਾਤਮਕ ਨਹੀਂ ਹੈ।[17]

ਅਤੀਤ ਕਾਲ[ਸੋਧੋ]

ਸਧਾਰਨ ਅਤੀਤ[ਸੋਧੋ]

ਸਧਾਰਨ ਅਤੀਤ ਇਨਫਿਨੀਟਿਵ ਸਟੈੱੱਮ ਅਤੇ ਪੜਨਾਂਵੀ ਅੰਤ ਦੇ ਨਾਲ ਬਣਾਇਆ ਜਾਂਦਾ ਹੈ। ਅਨਯ ਪੁਰਖ ਇਕਵਚਨ ਦਾ ਕੋਈ ਅੰਤ ਨਹੀਂ ਹੁੰਦਾ:

  • من کردم ਮਨ ਕਰਦਮ 'ਮੈਂ ਕੀਤਾ'
  • تو کردی ਤੋ ਕਰਦੀ
  • او کرد ਊ ਕਰਦ
  • ما کردیم ਮਾ ਕਰਦੀਮ
  • شما کردید ਸ਼ੁਮਾ ਕਰਦੀਦ
  • آنها کردند ਆਨਹਾ ਕਰਦੰਦ

ਇਸ ਕਾਲ ਵਿੱਚ ਬਲ ਅੰਤਲੇ ਤੋਂ ਪਹਿਲੇ ਹਿੱਜੇ 'ਤੇ ਜਾਂਦਾ ਹੈ, ਜਿਵੇਂ ਕਿਕਰਦਮ, ਗਰਿਫ਼ਦਮ 'ਮੈਂ ਪਕੜ ਲਿਆ'।[18] ਪਰ ਇੱਕ ਸੰਯੁਕਤ ਕਿਰਿਆ ਵਿੱਚ, ਬਲ ਕਿਰਿਆ ਦੇ ਪਹਿਲੇ ਸ਼ਬਦ, ਯਾਨੀ ਕਾਰ ਕਰਦਮ 'ਮੈਂ ਕੰਮ ਕੀਤਾ' ਵਿੱਚ ਕਾਰ ਤੇ ਹੈ।[19]

ਨਕਾਰਾਤਮਕ ਨ- (ਬਲ ਸਹਿਤ) ਨਾਲ ਬਣਾਇਆ ਜਾਂਦਾ ਹੈ: ਮਨ ਨਕਰਦਮ 'ਮੈਂ (ਇਹ) ਨਹੀਂ ਕੀਤਾ'।

ਸਧਾਰਣ ਅਤੀਤ ਦੇ ਇਸ ਦੇ ਆਮ ਅਰਥ ਤੋਂ ਇਲਾਵਾ (ਉਦਾਹਰਣ ਵਜੋਂ 'ਉਹ ਚਲਾ ਗਿਆ'), ਫ਼ਾਰਸੀ ਵਿਚ ਸਧਾਰਣ ਅਤੀਤ ਦੇ ਕੁਝ ਮੁਹਾਵਰੇ-ਮੂਲਕ ਪ੍ਰਯੋਗ ਵੀ ਹਨ। ਉਦਾਹਰਣ ਦੇ ਲਈ, ਬੋਲਚਾਲ ਵਿੱਚ ਇਸ ਨੂੰ 'ਜੇ' ਅਤੇ 'ਜਦੋਂ' ਉਪਵਾਕਾਂ ਵਿੱਚ ਭਵਿੱਖ ਦੇ ਸਮੇਂ ਦੇ ਹਵਾਲੇ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ:[20]

  • ਵਕ਼ਤ-ਈ ਰਸੀਦਿਦ ਲੰਡਨ, ਫ਼ੌਰਨ ਬੇ ਮਾ ਟੈਲੀਫੋਨ ਕੁਨੀਦ 'ਜਦੋਂ ਤੁਸੀਂ ਲੰਡਨ ਪਹੁੰਚੇ, ਸਾਨੂੰ ਫ਼ੌਰਨ ਫ਼ੋਨ ਕਰ ਦੇਣਾ'
  • ਤਾ ਤੋ ਬਰਗਰਦੀ, ਮਨ ਨਾਮੇ-ਰਾ ਨਵੀਸ਼ਤੇ ਅਮ 'ਜਦੋਂ ਤੁਸੀਂ ਵਾਪਸ ਆਏ ਮੈਂ ਚਿੱਠੀ ਲਿਖ ਲਈ ਹੋਵੇਗੀ'

ਇਕ ਹੋਰ ਮੁਹਾਵਰਾ ਹੈਆਮਦਮ! 'ਮੈਂ (ਫ਼ੌਰਨ!) ਆ ਰਿਹਾ ਹਾਂ'[21]

ਫ਼ਾਰਸੀ ਵਿਚ ਸਧਾਰਣ ਅਤੀਤ ਕਾਲ ਉਥੇ ਵੀ ਅਕਸਰ ਵਰਤਿਆ ਜਾਂਦਾ ਹੈ ਜਿਥੇ ਅੰਗਰੇਜ਼ੀ ਵਿੱਚ ਹੁਣੇ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਨ ਲਈ ਪੂਰਨ ਕਾਲ ਦੀ ਵਰਤੋਂ ਕੀਤੀ ਜਾਂਦੀ ਹੈ:

  • ਹਵਾਪੇਯਮਾ ਬੇ ਜ਼ਮੀਨ ਨਿਸ਼ਸਤ ' ਜਹਾਜ਼ ਹੁਣੇ ਹੀ ਇਸ ਪਲ ਉਤਰਿਆ ਹੈ।'[22]
  • ਅਸਤਗ਼ਫ਼ਰਾਲਹ! ਅਜ਼ ਦਰ ਵਾਰਦ ਸ਼ੁਦ! 'ਸ਼ੈਤਾਨ ਦੀ ਗੱਲ! ਉਹ ਦਰਵਾਜ਼ੇ ਤੇ ਆਇਆ!'

ਅਪੂਰਨ[ਸੋਧੋ]

ਅਪੂਰਨ ਕਾਲ ਸਧਾਰਣ ਅਤੀਤ ਦੇ ਅਗੇਤਰ می ਮੀ- ਲਗਾ ਕੇ ਬਣਾਇਆ ਜਾਂਦਾ ਹੈ: [23]

  • من میکردم ਮਨ ਮੀਕਰਦਮ 'ਮੈਂ ਕਰ ਰਿਹਾ ਸੀ, ਕਰਿਆ ਕਰਦਾ ਸੀ, ਕਰਿਆ ਹੁੰਦਾ, ਕਰਿਆ ਹੋਣਾ ਸੀ'
  • تو میکردی ਤੋ ਮੀਕਰਦੀ
  • او میکرد ਊ ਮੀਕਰਦ
  • ما میکردیم ਮਾ ਮੀਕਰਦੀਮ
  • شما میکردید ਸ਼ੁਮਾ ਮੀਕਰਦੀਦ
  • آنها میکردند ਆਨਹਾ ਮੀਕਰਦੰਦ

ਨਾਂਹਵਾਚਕ ਵਿੱਚ ਨ- ਲੱਗ ਜਾਂਦਾ ਹੈ: ਮਨ ਨਮੀਕਰਦਮ 'ਮੈਂ ਨਹੀਂ ਕਰ ਰਿਹਾ ਸੀ'।

بودن ਬੂਦਨ 'ਹੋਣਾ' ਅਤੇ داشتن ਦਾਸ਼ਤਨ 'ਕੋਲ ਹੋਣਾ' ਦੇ ਅਪੂਰਨ ਲਈ ਅਗੇਤਰ می ਮੀ , ਨਹੀਂ ਵਰਤਿਆ ਜਾਂਦਾ[24] ਸਿਵਾਏ ਜਦੋਂ ਅਰਥ 'would be' ਜਾਂ 'would have' ਹੋਵੇ:

  • من بودم ਮਨ ਬੂਦਮ 'ਮੈਂ ਸੀ'
  • من داشتم ਮਨ ਦਾਸ਼ਤਮ 'ਮੇਰੇ ਕੋਲ ਸੀ'

ਇਸਦਾ ਨਾਂਹਵਾਚਕ ਨ- ਨਾਲ ਬਣਾਇਆ ਜਾਂਦਾ ਹੈ: ਨਬੂਦਮ 'ਮੈਂ ਨਹੀਂ ਸੀ'

ਇਸ ਦੇ ਮੁੱਖ ਅਤੀਤ ਆਦਤਨ ਜਾਂ ਅਤੀਤ ਚਾਲੂ ਰਹਿਣ ਵਾਲੇ ਅਰਥ ('ਮੈਂ ਜਾਂਦਾ ਹੁੰਦਾ ਸੀ', 'ਮੈਂ ਜਾ ਰਿਹਾ ਸੀ') ਦੇ ਇਲਾਵਾ ਫਾਰਸੀ ਵਿਚ ਅਪੂਰਨਤਾ ਸ਼ਰਤ ਵਾਲੇ ਅਰਥ ਵਿਚ ਵੀ ਵਰਤੀ ਜਾਂਦੀ ਹੈ ('I would go', 'I would have gone'), ਉਦਾਹਰਣ ਲਈ:

  • ਅਗਰ ਆਨ-ਰਾ ਮੀਦਾਨਸ਼ਤਮ, ਬੇ ਸ਼ੁਮਾ ਮੀਗੁਫ਼ਤਮ 'ਜੇ ਮੈਨੂੰ ਪਤਾ ਹੁੰਦਾ ਮੈਂ ਤੁਹਾਨੂੰ ਦੱਸ ਦਿੰਦਾ,' / 'ਜੇ ਮੈਨੂੰ ਪਤਾ ਹੁੰਦਾ, ਮੈਨੂੰ ਤੁਹਾਨੂੰ ਦੱਸ ਦਿੱਤਾ ਹੋਣਾ ਸੀ" [25]

ਵਰਤਮਾਨ ਜਾਂ ਅਤੀਤ ਬਾਰੇ ਅਧੂਰੀਆਂ ਇੱਛਾਵਾਂ ਨੂੰ ਜ਼ਾਹਰ ਕਰਨ ਵਾਲੇ ਵਾਕਾਂ ਵਿੱਚ ਵੀ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ: [26]

  • ਦਿਲ-ਅਮ ਮੀਖ਼ਾਸਤ ਮੀਰਫ਼ਤਮ 'ਮੈਂ ਜਾਣਾ ਪਸੰਦ ਕਰਦਾ' / 'ਮੈਂ ਜਾਣਾ ਪਸੰਦ ਕੀਤਾ ਹੁੰਦਾ' / 'ਮੈਂ ਜਾਣਾ ਪਸੰਦ ਕਰਨਾ ਸੀ'
  • ਕਾਸ਼ ਊ ਜ਼ਿੰਦੇ ਬੂਦ! 'ਕਾਸ਼ ਉਹ ਜ਼ਿੰਦਾ ਹੁੰਦਾ'
  • ਦੂਸਤ ਦਾਸ਼ਤਮ ਜਾ-ਯੇ ਊ ਮੀ ਬੂਦਮ! 'ਮੈਨੂੰ ਉਸਦੀ ਜਗ੍ਹਾ ਤੇ ਹੋਣਾ ਚੰਗਾ ਲੱਗਣਾ ਸੀ'

ਅਤੀਤ ਚੱਲ ਰਿਹਾ[ਸੋਧੋ]

ਬੋਲਚਾਲ ਦੀ ਫ਼ਾਰਸੀ ਵਿਚ ਅਪੂਰਨ ਕਾਲ ਦੇ ਚਾਲੂ ਪਹਿਲੂ ਨੂੰ ਇਸ ਦੇ ਅੱਗੇ داشتن ਦਾਸ਼ਤਨ ਦਾ ਅਤੀਤ ਕਾਲ ਜੋੜ ਕੇ ਇਸ ਦੇ ਜਾਰੀ ਰਹਿਣ ਦੇ ਅਰਥ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ:[27]

  • من داشتم میکردم ਮਨ ਦਾਸ਼ਤਮ ਮੀਕਰਦਮ 'ਮੈਂ ਕਰ ਰਿਹਾ ਸੀ (ਉਸ ਪਲ)'
  • تو داشتی میکردی ਤੋ ਦਾਸ਼ਤੀ ਮੀਕਰਦੀ
  • او داشت میکرد ਊ ਦਾਸ਼ਤ ਮੀਕਰਦ
  • ما داشتیم میکردیم ਮਾ ਦਾਸ਼ਤੀਮ ਮੀਕਰਦੀਮ
  • شما داشتید میکردید ਸ਼ੁਮਾ ਦਾਸ਼ਤੀਦ ਮੀਕਰਦੀਦ
  • آنها داشتند میکردند ਆਨਹਾ ਦਾਸ਼ਤੰਦ ਮੀਕਰਦੰਦ

ਜਦੋਂ ਇੱਕ ਵਾਕ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ, ਕਿਰਿਆ ਦੇ ਦੋ ਹਿੱਸੇ ਆਮ ਤੌਰ ਤੇ ਦੂਜੇ ਸ਼ਬਦਾਂ ਦੁਆਰਾ ਵੱਖ ਕੀਤੇ ਜਾਂਦੇ ਹਨ, ਉਦਾਹਰਣ ਵਜੋਂ

  • داشتم فراموشت ميکردم ਦਾਸ਼ਤਮ ਫ਼ਰਾਮੋਸ਼ਤ ਮੀਕਰਦਮ 'ਮੈਂ ਤੈਨੂੰ ਭੁੱਲਣਾ ਸ਼ੁਰੂ ਕਰ ਰਿਹਾ ਸੀ'

ਕੋਈ ਨਾਂਹਵਾਚਕ ਨਹੀਂ ਹੈ।

ਅਤਿ-ਪੂਰਨ[ਸੋਧੋ]

ਅਤਿ-ਪੂਰਨ ਪੂਰਨ ਕਿਰਦੰਤ ਅਤੇ بودن (ਹੋਣਾ) ਕਿਰਿਆ ਦੇ ਸਧਾਰਨ ਅਤੀਤ ਤੋਂ ਬਣਿਆ ਇਕ ਸੰਯੁਕਤ ਕਾਲ ਹੈ। ਅਤਿ-ਪੂਰਨ ਵਜੋਂ ਇਸਦੀ ਆਮ ਵਰਤੋਂ ਦੇ ਇਲਾਵਾ, ਅਪੂਰਨ ਦੇ ਵਾਂਗ ਸ਼ਰਤ ਵਾਲੇ ਅਰਥ ਵਿਚ ਵੀ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ:

  • من کرده بودم ਮਨ ਕਰਦੇ ਬੂਦਮ 'ਮੈਂ ਕੀਤਾ ਸੀ', 'I would have done'
  • تو کرده بودی ਤੋ ਕਰਦੇ ਬੂਦੀ
  • او کرده بود ਊ ਕਰਦੇ ਬੂਦ
  • ما کرده بودیم ਮਾ ਕਰਦੇ ਬੂਦੀਮ
  • شما کرده بودید ਸ਼ੁਮਾਕਰਦੇ ਬੂਦੀਦ
  • آنها کرده بودند ਆਨਹਾ ਕਰਦੇ ਬੂਦੰਦ

ਨਾਂਹਵਾਚਕ ਨ- ਨਾਲ ਬਣਾਇਆ ਜਾਂਦਾ ਹੈ: ਨ ਕਰਦੇ ਬੂਦਮ 'ਮੈਂ ਨਹੀਂ ਕੀਤਾ ਸੀ'।

ਅਤਿ-ਪੂਰਨ ਵਿੱਚ ਬੂਦਨ 'ਹੋਣਾ' ਕਿਰਿਆ ਦੀ ਵਰਤੋਂ ਵਿੱਚ ਨਹੀਂ ਕੀਤੀ ਜਾਂਦੀ, ਇਸ ਦੀ ਬਜਾਏ ਇਸਦਾ ਸਧਾਰਨ ਅਤੀਤ ਵਰਤਿਆ ਜਾਂਦਾ ਹੈ। [28]

ਕਈ ਵਾਰ ਅਤਿ-ਪੂਰਨ ਦਾ ਚੱਲ ਰਿਹਾ ਰੂਪ ਵੀ ਮਿਲਦਾ ਹੈ (ਮਨ ਮੀਕਰਦੇ ਬੂਦਮ) ਪਰ ਇਹ ਬਹੁਤ ਘੱਟ ਮਿਲਦਾ ਹੈ, ਆਮ ਤੌਰ ਤੇ ਇਸਤੇਮਾਲ ਨਹੀਂ ਹੁੰਦਾ; ਕੁਝ ਫਾਰਸੀ ਵਿਆਕਰਣਕਾਰ ਇਸ ਨੂੰ ਗੈਰ ਵਿਆਕਰਣਕ ਮੰਨਦੇ ਹਨ।[29]

ਇਸਦੇ ਸਧਾਰਣ ਅਤਿ-ਪੂਰਨ ਅਰਥਾਂ ('ਉਹ ਚਲੇ ਗਏ ਸਨ') ਦੇ ਇਲਾਵਾ, 'ਗਿਆ ਹੁੰਦਾ' ਜਾਂ 'ਜੇ (ਸਿਰਫ) ਉਹ ਗਿਆ ਹੁੰਦਾ' ਦੇ ਅਰਥਾਂ ਵਿੱਚ ਅਪੂਰਨ ਦੀ ਥਾਂ ਅਤਿ-ਪੂਰਨ ਦੀ ਵਰਤੋਂ ਕੀਤੀ ਜਾ ਸਕਦੀ ਹੈ': [30]

  • کاش تصادف نکرده بودم ਕਸ਼ ਤਸਾਦੋਫ਼ ਨਕਰਦੇ ਬੂਦਮ! 'ਕਾਸ਼ ਮੇਰੀ ਦੁਰਘਟਨਾ ਨਾ ਹੋਈ ਹੁੰਦੀ!'
  • اگر نیامده بود که آن اتفاق نمی‌افتاد ਅਗਰ ਨਯਾਮਦੇ ਬੂਦ ਕੇ ਆਨ ਇਤੇਫਾਕ਼ ਨਮੀਅਫ਼ਤਾਦ 'ਜੇ ਉਹ ਨਾ ਆਇਆ ਹੁੰਦਾ, ਤਾਂ ਇਹ ਘਟਨਾ ਵਾਪਰੀ ਨਹੀਂ ਹੋਣੀ ਸੀ!'[31]

ਪੂਰਨ ਕਾਲ[ਸੋਧੋ]

ਹਰੇਕ ਅਤੀਤ ਕਾਲ ਦੇ ਅਨੁਸਾਰੀ, ਫਾਰਸੀ ਵਿਚ ਪੂਰਨ ਕਾਲਾਂ ਦਾ ਸਮੂਹ ਹੈ। ਇਹ ਕਾਲ ਨਾ ਸਿਰਫ ਆਮ ਪੂਰਨ ਅਰਥਾਂ ਵਿਚ ਵਰਤੇ ਜਾਂਦੇ ਹਨ ('ਉਸਨੇ ਐਕਸ ਕੀਤਾ ਹੈ', 'ਉਸਨੇ ਕਈ ਵਾਰ ਐਕਸ ਕੀਤਾ ਹੈ') ਪਰ ਬੋਲਚਾਲ ਵਾਲੀ ਫ਼ਾਰਸੀ ਵਿਚ ਵੀ ਗੈਰ ਅਨੁਮਾਨਤ ਜਾਂ ਰਿਪੋਰਟ ਕੀਤੇ ਅਰਥਾਂ ਵਿਚ ('ਇਹ ਪ੍ਰਤੀਤ ਹੁੰਦਾ ਹੈ ਕਿ ਉਸਨੇ ਐਕਸ ਕੀਤਾ ਸੀ'), [32] ਖਿੱਤੇ ਦੀਆਂ ਬਹੁਤੀਆਂ ਹੋਰ ਈਰਾਨੀ ਉਪ-ਭਾਸ਼ਾਵਾਂ ਵਿਚ ਪੂਰਨ ਕਾਲ ਦੀ ਸਮਾਨ ਵਰਤੋਂ ਹੁੰਦੀ ਹੈ ਅਤੇ ਸੰਭਾਵਨਾ ਹੈ ਕਿ ਇਹ ਤੁਰਕੀ ਨਾਲ ਖੇਤਰੀ ਸੰਪਰਕ ਕਰਕੇ ਹੋਇਆ ਹੈ, ਜੋ ਇਰਾਨ ਵਿਚ ਵੀ ਬੋਲੀ ਜਾਂਦੀ ਹੈ।

ਪੂਰਨ ਸਧਾਰਨ[ਸੋਧੋ]

ਪੂਰਨ ਸਧਾਰਨ ਪੂਰਨ ਕਿਰਦੰਤ ਵਿੱਚ ਕਿਰਿਆ بودن ਬੂਦਨ ('ਹੋਣਾ') ਦੇ ਵਰਤਮਾਨ-ਸਟੈੱਮ ਪਿਛੇਤਰ ਜੋੜ ਕੇ ਬਣਾਇਆ ਜਾਂਦਾ ਹੈ:

  • من کرده ام ਮਨ ਕਰਦੇ ਅਮ 'ਮੈਂ ਕੀਤਾ ਹੈ'
  • تو کرده ای ਤੋ ਕਰਦੇ ਈ
  • او کرده است ਊ ਕਰਦੇ ਅਸਤ (ਬੋਲਚਾਲ ਵਿੱਚ ਕਰਦੇ, ਅਸਤ ਹਟਾ ਕੇ )
  • ما کرده ایم ਮਾ ਕਰਦੇ ਈਮ
  • شما کرده اید ਸ਼ੁਮਾ ਕਰਦੇ ਈਦ
  • آنها کرده اند ਆਨਹਾਕਰਦੇ ਅੰਦ

ਨਾਂਹਵਾਚਕਨ- (ਜ਼ੋਰ ਦੇ ਕੇ) ਨਾਲ ਬਣਾਇਆ ਜਾਂਦਾ ਹੈ: ਮਨ ਨਕਰਦੇ ਅਮ 'ਮੈਂ ਨਹੀਂ ਕੀਤਾ ਹੈ'।

ਪੂਰਨ ਕਾਲ ਦੀ ਵਰਤੋਂ ਅੰਗਰੇਜ਼ੀ ਵਿਚ ਪਰਫੈਕਟ ਲਈ ਵਰਣਿਤ ਸਥਿਤੀਆਂ ਨਾਲ ਮਿਲਦੀਆਂ ਜੁਲਦੀਆਂ ਸਥਿਤੀਆਂ ਵਿੱਚ ਕੀਤੀ ਜਾਂਦੀ ਹੈ।[33] ਇੱਕ ਸਥਿਤੀ ਨਤੀਜੇ ਦਾ ਪੂਰਨ ਹੈ:

  • ਰਸੀਦੇ ਅੰਦ 'ਉਹ ਪਹੁੰਚ ਗਏ ਹਨ (ਅਤੇ ਅਜੇ ਵੀ ਇੱਥੇ ਹਨ)' [34]
  • ਮਨ ਕ਼ਲਮ-ਅਮ-ਰਾ ਗੁਮ ਕਰਦੇ ਅਮ 'ਮੈਂ ਆਪਣੀ ਕਲਮ ਗਵਾ ਲਈ ਹੈ' [35]

ਇਕ ਹੋਰ ਪ੍ਰਯੋਗੀ ਪੂਰਨ ਹੈ, ਉਸ ਘਟਨਾ ਦਾ ਵਰਣਨ ਕਰਨ ਲਈ ਜੋ ਪਹਿਲਾਂ ਵਾਪਰੀ ਚੁੱਕੀ ਹੈ (ਅਤੇ ਦੁਬਾਰਾ ਵਾਪਰ ਸਕਦੀ ਹੈ):

  • ਮਨ ਸੇ ਬਾਰ ਅਜ਼ ਅਮਰੀਕਾ ਦੀਦਨ ਕਰਦੇ ਅਮ 'ਮੈਂ ਤਿੰਨ ਵਾਰ ਅਮਰੀਕਾ ਜਾ ਚੁੱਕਾ ਹਾਂ' [36]

ਪੂਰਨ ਦੀ ਇਕ ਹੋਰ ਵਰਤੋਂ ਇਕ ਅਜਿਹੀ ਸਥਿਤੀ ਦਾ ਵਰਣਨ ਕਰਨਾ ਹੈ ਜੋ ਹੁਣ ਤੱਕ ਲੰਮੇ ਸਮੇਂ ਤੋਂ ਚਲੀ ਆ ਰਹੀ ਹੈ: [37]

  • ਮਾ ਹਮੇਸ਼ਾ ਬੇ ਗ਼ਰਬ ਹਸਦ ਬਰਦੇ ਇਮ 'ਅਸੀਂ ਹਮੇਸ਼ਾ ਪੱਛਮ ਨਾਲ ਈਰਖਾ ਕਰਦੇ ਆਏ ਹਾਂ' [38]
  • ਊ ਤਮਾਮ-ਏ-ਉਮਰ-ਏਸ਼ ਇੰਜਾ ਜ਼ਿੰਦਗੀ ਕਰਦੇ ਅਸਤ 'ਉਹ ਸਾਰੀ ਉਮਰ ਇਥੇ ਰਹਿੰਦਾ ਆ ਰਿਹਾ ਹੈ' [39]

ਇੰਗਲਿਸ਼ ਪਰਫੈਕਟ ਦੇ ਉਲਟ, ਫ਼ਾਰਸੀ ਪੂਰਨ ਪਿਛਲੇ ਸਮੇਂ ਦੇ ਵਿਗਿਆਪਨ ਦੇ ਅਨੁਕੂਲ ਹੈ।[40] [41] ਇਹ ਅਕਸਰ ਹੇਠਲੀ ਤਰ੍ਹਾਂ ਦੇ ਵਾਕਾਂ ਵਿੱਚ ਇਸਤੇਮਾਲ ਹੁੰਦਾ ਹੈ:

  • ਈਨ ਖ਼ਾਨੇ ਦਰ ਸਾਲ-ਏ 1939 ਸਾਖ਼ਤੇ ਸ਼ੁਦੇ ਅਸਤ 'ਇਹ ਘਰ 1939 ਵਿਚ ਬਣਾਇਆ ਗਿਆ ਸੀ'
  • ਮਨੂਚੇਹਰ ਕਿਤਾਬ-ਰਾ ਦਿਰੂਜ਼ ਬੇ ਊ ਪਸ ਦਾਦੇ ਅਸਤ 'ਮਨੂਚੇਹਰ ਨੇ ਕੱਲ ਉਸ ਨੂੰ ਕਿਤਾਬ ਵਾਪਸ ਦੇ ਦਿੱਤੀ'

ਇਕ ਹੋਰ ਵਰਤੋਂ ਜੋ ਅੰਗ੍ਰੇਜ਼ੀ ਤੋਂ ਵੱਖਰੀ ਹੈ ਉਹ 'ਐਕਸ ਵਾਪਰਨ ਤੋਂ ਬਹੁਤ ਲੰਬਾ ਸਮਾਂ ਪਹਿਲਾਂ' ਕਿਸਮ ਦੇ ਵਾਕਾਂ ਵਿਚ ਹੈ:

  • ਫ਼ਕ਼ਤ ਸ਼ੇਸ਼ ਮਾਹ ਅਸਤ ਕਿ ਅਜ਼ ਇੰਗਲਸਤਾਨ ਆਮਦ' 'ਉਸਨੂੰ ਇੰਗਲੈਂਡ ਤੋਂ ਆਏ ਨੂੰ ਸਿਰਫ ਛੇ ਮਹੀਨੇ ਹੋਏ ਹਨ' [22]

'ਖੜ੍ਹਨਾ', 'ਬੈਠਣਾ', 'ਪੈਣਾ' ਦੇ ਅਰਥਾਂ ਵਾਲਾ ਪੂਰਨ ਵਰਤਮਾਨ ਅਵਸਥਾ ਨੂੰ ਦਰਸਾ ਸਕਦਾ ਹੈ:

  • ਇਸਤਾਦੇ ਅਸਤ 'ਉਹ ਖੜਾ ਹੈ' [42]

ਪੂਰਨ ਚੱਲ ਰਿਹਾ[ਸੋਧੋ]

ਪੂਰਨ ਚੱਲ ਰਿਹਾ ਪੂਰਨ ਵਿੱਚ ਮੀ- ਅਗੇਤਰ ਜੋੜ ਕੇ ਬਣਾਇਆ ਜਾਂਦਾ ਹੈ:

  • من ميکرده ام ਮਨ ਮੀਕਰਦੇ ਅਮ 'ਮੈਂ ਕਰਦਾ ਆ ਰਿਹਾ ਹਾਂ'; 'ਮੈਂ ਕਰਿਆ ਕਰਦਾ ਹਾਂ'

ਨਾਂਹਵਾਚਕ (ਜੋ ਕਿ ਬਹੁਤ ਹੀ ਘੱਟ ਮਿਲਦਾ ਹੈ) ਨ- ਨਾਲ ਬਣਦਾ ਹੈ: ਨ ਮੀਕਰਦੇ ਅਮ 'ਮੈਂ ਨਹੀਂ ਕਰਦਾ ਆ ਰਿਹਾ ਹਾਂ'।

ਇਹ ਕਾਲ ਫ਼ਾਰਸੀ ਵਿਚ ਉਸੇ ਤਰ੍ਹਾਂ ਨਹੀਂ ਵਰਤਿਆ ਜਾਂਦਾ ਜਿਵੇਂ ਅੰਗਰੇਜ਼ੀ ਚਾਲੂ ਪੂਰਨ ਹੈ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਇਸ ਕਿਸਮ ਦੇ ਵਾਕਾਂ 'ਮੈਂ ਇਕ ਘੰਟੇ ਤੋਂ ਉਸ ਦੀ ਉਡੀਕ ਕਰ ਰਿਹਾ ਹਾਂ' ਵਿੱਚ ਪੂਰਨ ਨਹੀਂ ਵਰਤਮਾਨ ਵਰਤਿਆ ਜਾਂਦਾ ਹੈ।

ਹਾਲਾਂਕਿ, ਇਹ ਉਨ੍ਹਾਂ ਵਾਕਾਂ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਵਿੱਚ ਅਜਿਹੀਆਂ ਘਟਨਾਵਾਂ ਦਾ ਹਵਾਲਾ ਹੋਵੇ ਜੋ ਲੰਬੇ ਸਮੇਂ ਤੋਂ ਵਾਰ ਵਾਰ ਜਾਂ ਨਿਰੰਤਰ ਵਾਪਰ ਰਹੀਆਂ ਹੋਣ: [43]

  • ਗੁਜ਼ਸ਼ਤੇ-ਯੇ ਮਨ ਹਮੇਸ਼ਾ ਮਰਾ ਤਾਕ਼ੀਬ ਮੀਕਰਦੇ ਅਸਤ 'ਮੇਰੇ ਅਤੀਤ ਹਮੇਸ਼ਾ ਤੋਂ ਮੇਰਾ ਪਿੱਛਾ ਕਰਦਾ ਆ ਰਿਹਾ ਹੈ।' [44]
  • ਊ ਸਾਲਹਾ ਦਰ ਇਨ ਸ਼ਹਰ ਜ਼ਿੰਦਗੀ ਮੀਕਰਦੇ' 'ਉਹ ਸਾਲਾਂ ਤੋਂ ਇਸ ਸ਼ਹਿਰ ਵਿਚ ਰਹਿ ਰਿਹਾ ਹੈ' [45]

ਇਕ ਹੋਰ ਆਮ ਵਰਤੋਂ ਜੋ ਅੰਗ੍ਰੇਜ਼ੀ ਤੋਂ ਵੱਖਰੀ ਹੈ ਉਹ ਹੈ ਅਜਿਹੀ ਸਥਿਤੀ ਨੂੰ ਜ਼ਾਹਰ ਕਰਨਾ ਜੋ ਹੁਣ ਮੌਜੂਦ ਨਹੀਂ ਹੈ, ਅਰਥਾਤ ਇਹ 'ਮੈਂ ਇਹ ਕਰਿਆ ਕਰਦਾ ਸੀ' ਦੇ ਸਮਾਨ ਹੈ:

  • ਮਨ ਅਲਮਾਨੀ ਹਰਫ਼ ਮੀਜ਼ਾਦੇ ਅਮ, ਅਮਾ ਹਾਲਾ ਫਰਾਮੋਸ਼ ਕਰਦੇ ਅਮ 'ਮੈਂ ਜਰਮਨ ਬੋਲ ਲੈਂਦਾ ਹੁੰਦਾ ਸੀ, ਪਰ ਹੁਣ ਮੈਂ ਇਸ ਨੂੰ ਭੁੱਲ ਗਿਆ ਹਾਂ' [46]

ਇਸ ਦੀ ਵਰਤੋਂ ਪਰਿਣਾਮੀ ਅਰਥਾਂ ਵਿੱਚ ਵੀ ਕੀਤੀ ਜਾ ਸਕਦੀ ਹੈ, [47] ਜਿਵੇਂ ਕਿ:

  • ਅਜ਼ ਮੂ-ਏ ਖਿਸ-ਏਸ਼ ਪੇਯਦਾ ਬੂਦ ਕੇ ਆਬਤਨੀ ਮੀਕਰਦੇ 'ਉਸ ਦੇ ਗਿੱਲੇ ਵਾਲਾਂ ਤੋਂ ਇਹ ਸਪੱਸ਼ਟ ਸੀ ਕਿ ਉਹ ਨਹਾ ਰਿਹਾ ਸੀ' [48]
  • ਬੱਚੇ-ਹਾ ਬਾਜ਼ੀ ਮਿਕਰਦੇ ਅੰਦ ਕੇ ਸੇਦਾ-ਯੇ ਸ਼ੁਮਾ ਰਾ ਨਸ਼ਨੀਦੇ ਅੰਦ '(ਇਸ ਵਿਚ ਕੋਈ ਸ਼ੱਕ ਨਹੀਂ ਸੀ) ਕਿਉਂਕਿ ਬੱਚੇ ਖੇਡ ਰਹੇ ਸਨ ਕਿ ਉਨ੍ਹਾਂ ਨੂੰ ਤੁਹਾਡੀ ਹਾਕ ਨਹੀਂ ਸੁਣੀ' [49]

ਪੂਰਨ ਪ੍ਰਗਤੀਮੂਲਕ[ਸੋਧੋ]

ਪੂਰਨ ਚੱਲ ਰਹੇ ਦਾ ਇੱਕ ਪ੍ਰਗਤੀਮੂਲਕ ਰੂਪ ਵੀ ਬੋਲਚਾਲ ਦੀ ਫਾਰਸੀ ਵਿੱਚ ਵੀ ਮਿਲਦਾ ਹੈ, ਪਰ ਇਹ ਸਿਰਫ ਅਨਯ ਪੁਰਖ ਵਿੱਚ ਮਿਲਦਾ ਹੈ: [50]

  • او داشته ميکرده ਊ ਦਾਸ਼ਤੇ ਮੀਕਰਦੇ 'ਜਾਪਦਾ ਹੈ ਕਿ ਉਹ ਕਰ ਰਿਹਾ ਸੀ'

ਇਹ ਆਮ ਤੌਰ ਤੇ ਪਰਿਣਾਮੀ ਅਰਥਾਂ ਵਿੱਚ ਇਸਤੇਮਾਲ ਹੁੰਦਾ ਹੈ (ਮਤਲਬ ਇਹ ਹੈ ਕਿ' ਇਸ ਤਰ੍ਹਾਂ ਜਾਪਦਾ ਸੀ... '), ਉਦਾਹਰਣ ਵਜੋਂ, ਉਨ੍ਹਾਂ ਵਾਕਾਂ ਵਿਚ ਜਿਸ ਵਿਚ ਬੁਲਾਰਾ ਉਸ ਬਾਰੇ ਖ਼ਬਰ ਦੇ ਰਿਹਾ ਹੈ ਜਿਸ ਬਾਰੇ ਉਸ ਨੂੰ ਦੱਸਿਆ ਗਿਆ ਹੈ, ਪਰ ਨਿੱਜੀ ਤੌਰ ਤੇ ਨਹੀਂ ਦੇਖਿਆ, ਜਿਵੇਂ ਕਿ ਹੇਠ ਦਿੱਤੇ ਵਾਕ ਵਿੱਚ:

  • ਦਾਸ਼ਤੇ ਮਾਸ਼ੀਨ ਮੀਦੋਜ਼ਦੀਦੇ, ਹਿਸਾਬੀ ਜ਼ਦਨ-ਏਸ਼;ਪੰਜ ਰੂਜ਼ ਬੀਮਾਰੇਸਤਾਨ ਬੂਦੇ '(ਜ਼ਾਹਰ ਤੌਰ ਤੇ) ਉਹ ਕਾਰ ਚੋਰੀ ਕਰਦਾ (ਫੜਿਆ ਗਿਆ) ਸੀ, ਉਨ੍ਹਾਂ ਨੇ ਉਸਨੂੰ ਚੰਗਾ ਕੁੱਟਿਆ; (ਲੱਗਦਾ ਹੈ) ਉਹ ਪੰਜ ਦਿਨਾਂ ਤੋਂ ਹਸਪਤਾਲ ਵਿਚ ਸੀ। ' [51]

ਪੂਰਨ ਅਤਿਪੂਰਨ[ਸੋਧੋ]

ਅਤਿਪੂਰਨ ਦਾ ਇੱਕ ਪੂਰਨ ਵਰਜਨ ( 'ਡਬਲ ਪੂਰਨ' ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ) [52] ਬੂਦਮ ਨੂੰ ਅਤਿਪੂਰਨਬੂਦੇ ਅਮ ਨਾਲ ਬਦਲ ਕੇ ਬਣਾਇਆ ਜਾ ਸਕਦਾ ਹੈ। ਇਹ ਕਦੇ-ਕਦਾਈਂ ਗੈਰ-ਪਰਿਣਾਮੀ ਅਰਥਾਂ ਵਿੱਚ ਇਸਤੇਮਾਲ ਹੁੰਦਾ ਹੈ, ਪਰੰਤੂ ਬਹੁਤ ਜ਼ਿਆਦਾ ਇਸ ਦਾ ਇਸਤੇਮਾਲ ਪਰਿਣਾਮੀ ਹੁੰਦਾ ਹੈ:

  • من کرده بوده ام ਮਨ ਕਰਦੇ ਬੂਦੇ ਅਮ 'ਮੈਂ ਕਈ ਵਾਰ ਕਰ ਚੁੱਕੇ ਹੋਣ ਦੀ ਸਥਿਤੀ ਵਿਚ ਹੁੰਦਾ ਹਾਂ।'; 'ਲਗਦਾ ਹੈ ਕਿ ਮੈਂ ਕਰ ਲਿਆ ਸੀ'

ਇਸ ਦੀ ਵਰਤੋਂ ਦੀ ਇੱਕ ਖਾਸ ਉਦਾਹਰਣ ਹੇਠਾਂ ਦਿੱਤੀ ਗਈ ਹੈ:

  • ਮੀਗੁਫ਼ਤ ਕਮਿਊਨਿਸਟ ਅਸਤ...ਚੰਦ-ਇ ਪੀਸ ਸੇ ਮਾਹ-ਇ ਰਫਤੇ ਬੂਦੇ ਮਿਸਰ 'ਉਸਨੇ ਮੈਨੂੰ ਦੱਸਿਆ ਕਿ ਉਹ ਕਮਿਊਨਿਸਟ ਸੀ ... čand- (ਅਜਿਹਾ ਲਗਦਾ ਸੀ) ਕੁਝ ਸਮਾਂ ਪਹਿਲਾਂ ਉਹ ਲਗਪਗ ਤਿੰਨ ਮਹੀਨਿਆਂ ਲਈ ਮਿਸਰ ਗਿਆ ਸੀ' [53]

ਭਵਿੱਖਤ ਕਾਲ[ਸੋਧੋ]

ਭਵਿੱਖਤ ਕਾਲ ਇਨਫਿਨਟਿਵ ਸਟੈੱਮ ਦੇ ਸਮਾਨ ਇਨਫਿਨਟਿਵ ਦਾ ਇੱਕ ਛੋਟਾ ਰੂਪ, ਕਿਰਿਆ خواجه ਖ਼ਾਹਮ 'ਮੈਂ ਚਾਹੁੰਦਾ ਹਾਂ' ਦੇ ਨਾਲ ਜੋੜ ਕੇ ਬਣਾਇਆ ਜਾਂਦਾ ਹੈ। ਬੋਲਚਾਲ ਵਾਲੀ ਫ਼ਾਰਸੀ ਵਿਚ ਇਹ ਸ਼ਾਇਦ ਹੀ ਕਦੇ ਵਰਤਿਆ ਜਾਂਦਾ ਹੈ, ਕਿਉਂਕਿ ਅਕਸਰ ਇਸ ਦੀ ਬਜਾਏ ਭਵਿੱਖ ਦੇ ਅਰਥਾਂ ਨਾਲ (ਖ਼ਾਸਕਰ ਗਤੀ ਦੀਆਂ ਕਿਰਿਆਵਾਂ ਦੇ ਨਾਲ) ਵਰਤਮਾਨ ਕਾਲ ਵਰਤ ਲਿਆ ਜਾਂਦਾ ਹੈ:[54]

  • خواهم کرد ਖ਼ਾਹਮ ਕਰਦ 'ਮੈਂ '
  • خواهی کرد ਖ਼ਾਹੀ ਕਰਦ
  • خواهد کرد ਖ਼ਾਹਦ ਕਰਦ
  • خواهيم کرد ਖ਼ਾਹੀਮ ਕਰਦ
  • خواهيد کرد ਖ਼ਾਹੀਦ ਕਰਦ
  • خواهند کرد ਖ਼ਾਹੰਦ ਕਰਦ

ਹਾਂਵਾਚਕ ਕਿਰਿਆ ਵਿੱਚ ਪੜਨਾਵੀਂ ਅੰਤ ਤੇ ਜ਼ੋਰ ਦਿੱਤਾ ਗਿਆ ਹੁੰਦਾ ਹੈ: ਖ਼ਾਹਮ ਕਰਦ[55] ਨਾਂਹਵਾਚਕ ਨਖ਼ਾਹਮ ਕਰਦ 'ਮੈਂ ਨਹੀਂ ਕਰਾਂਗਾ', ਵਿੱਚ ਜ਼ੋਰ ਨ- ਤੇ ਹੁੰਦਾ ਹੈ।

ਭਵਿੱਖਤ ਕਾਲ ਵਿੱਚ ਸਧਾਰਣ ਅਤੇ ਚਾਲੂ ਵਿੱਚ ਕੋਈ ਅੰਤਰ ਨਹੀਂ ਹੈ।[56] ਕੋਈ ਭਵਿੱਖ ਪੂਰਨ ਨਹੀਂ ਹੁੰਦਾ। ਭਵਿੱਖ ਦੇ ਪੂਰਨ ਨੂੰ ਦਰਸਾਉਣ ਲਈ (ਉਦਾਹਰਣ ਵਜੋਂ 'ਮੈਂ ਪੂਰਾ ਕਰ ਚੁੱਕਾ ਹੋਵਾਂਗਾ') ਫ਼ਾਰਸੀ ਜਾਂ ਤਾਂ ਭਵਿੱਖ ਸਧਾਰਣ ਜਾਂ ਬੋਲਚਾਲ ਵਿਚ ਪੂਰਨ ਸਧਾਰਣ ਦੀ ਵਰਤੋਂ ਕਰਦਾ ਹੈ: [57]

  • ਤਾ ਜੁਮੇ ਤਮਾਮ ਖ਼ਾਹਮ ਕਰਦ 'ਮੈਂ ਸ਼ੁੱਕਰਵਾਰ ਤੱਕ ਪੂਰਾ ਕਰ ਲਿਆ ਹੋਵੇਗਾ'
  • ਤਾ ਜੁਮੇ ਤਮਾਮ ਕਰਦੇ ਅਮ 'ਮੈਂ ਸ਼ੁੱਕਰਵਾਰ ਤੱਕ ਪੂਰਾ ਕਰ ਲਵਾਂਗਾ'

ਬੋਲਚਾਲ ਵਾਲੀ ਫ਼ਾਰਸੀ ਵਿਚ ਭਵਿੱਖਤ ਨੂੰ ਜ਼ਾਹਰ ਕਰਨ ਦਾ ਇਕ ਹੋਰ ਤਰੀਕਾ ਹੈ ਇਕ ਰੂਪ ਜਿਸਦਾ ਸ਼ਬਦੀ ਅਰਥ ਹੈ 'ਉਹ ਇਸ ਨੂੰ ਕਰਨਾ ਚਾਹੁੰਦਾ ਹੈ' ਦੀ ਵਰਤੋਂ 'ਉਹ ਇਸ ਨੂੰ ਕਰਨ ਹੀ ਵਾਲਾ ਹੈ' ਦੇ ਅਰਥ ਵਿੱਚ ਕਰਨਾ , ਉਦਾਹਰਣ ਵਜੋਂ:

  • ਹਵਾਪੇਯਮਾ ਮੀਖ਼ਦ ਪਰਵਾਜ਼ ਕੁਂਨੇ 'ਜਹਾਜ਼ ਉਡਣ ਹੀ ਵਾਲਾ ਹੈ' [58]
  • ਹਵਾਪੇਯਮਾ ਮੀਖ਼ਾਸਤ ਪਰਵਾਜ਼ ਕੁਂਨੇ 'ਜਹਾਜ਼ ਉਡਣ ਹੀ ਵਾਲਾ ਸੀ'

ਭਵਿੱਖ ਦੇ ਸੰਕੇਤ ਲਈ ਕਰਾਰ ਅਸਤ (ਇੰਤਜਾਮ ਕੀਤਾ ਗਿਆ ਹੈ) ਤਸਮੀਮ ਦਾਰਮ (ਮੇਰਾ ਮਨਸ਼ਾ ਹੈ) ਵਰਗੇ ਹੋਰ ਵਾਕੰਸ਼ ਵੀ ਵਰਤੇ ਜਾਂਦੇ ਹਨ, ਜਿਨ੍ਹਾਂ ਦੇ ਬਾਅਦ ਸਬਜੰਕਟਿਵ ਲੱਗਦਾ ਹੈ : [59]

  • ਅਲੀ ਕਰਾਰ ਅਸਤ ਫ਼ਰਦਾ ਬੀਆਯਦ' 'ਅਲੀ ਨੇ ਕੱਲ੍ਹ ਆਉਣਾ ਹੈ'
  • ਮਨ ਤਸਮੀਮ ਦਾਰਮ ਸਾਲ-ਏ ਆਯੰਦੇ ਯਕ ਆਪਾਰਤਮਨ ਬੇਖ਼ਰਮ 'ਮੈਨੂੰ ਅਗਲੇ ਸਾਲ ਇਕ ਮਕਾਨ ਖਰੀਦਣ ਲੱਗਿਆ ਹਾਂ'

ਵਰਤਮਾਨ ਕਾਲ ਅਕਸਰ ਭਵਿੱਖ ਦੇ ਸੰਦਰਭ ਦੇ ਨਾਲ ਵੀ ਵਰਤਿਆ ਜਾਂਦਾ ਹੈ, ਪਰ ਖ਼ਾਸਕਰ ਗਤੀ ਜਾਂ ਪਹੁੰਚਣ ਦੀਆਂ ਕਿਰਿਆਵਾਂ ਦੇ ਨਾਲ। ਅਸਪਸ਼ਟਤਾ ਤੋਂ ਬਚਣ ਲਈ ਇੱਕ ਸਮੇਂ ਦੇ ਕਿਰਿਆ ਵਿਸ਼ੇਸ਼ਣ ਦੀ ਵੀ ਲੋੜ ਹੁੰਦੀ ਹੈ: [60]

  • ਬਰਾਦਰ-ਅਮ ਫਰਦਾ ਬੇ ਸ਼ਿਰਾਜ਼ ਮੀਰਵਦ 'ਮੇਰਾ ਭਰਾ ਕੱਲ੍ਹ ਸ਼ੀਰਾਜ਼ ਜਾ ਰਿਹਾ ਹੈ'

ਵਰਤਮਾਨ ਕਾਲ[ਸੋਧੋ]

ਵਰਤਮਾਨ ਸਬਜੰਕਟਿਵ[ਸੋਧੋ]

ਵਰਤਮਾਨ ਸਬਜੰਕਟਿਵ ਪੜਨਾਂਵੀ ਅੰਤਾਂ ਨਾਲ ਵਰਤਮਾਨ ਸਟੈੱਮ ਦੇ ਨਾਲ ਅਗੇਤਰ بـ ਬੇ- ਲਾ ਕੇ ਬਣਾਇਆ ਜਾਂਦਾ ਹੈ, ਉਦਾਹਰਨ ਬੇਨਵੀਸਮ 'ਸ਼ਾਇਦ ਮੈਂ ਲਿਖਾਂ'। ਜਦੋਂ ਕਿਰਿਆ ਦਾ ਸਵਰ ਹੁੰਦਾ ਹੈ ਤਾਂ ਇਹ ਬਦਲ ਕੇ ਬੋ ਹੋ ਜਾਂਦਾ ਹੈ-: [61]

  • بکنم ਬੋਕੋਨਮ 'ਸ਼ਾਇਦ ਮੈਂ ਕਰਾਂ'
  • بکنی ਬੋਕੁਨੀ
  • بکند ਬੋਕੁਨਦ
  • بکنیم ਬੋਕੁਨੀਮ
  • بکنیدਬੋਕੁਨੀਦ
  • بکنند ਬੋਕੁਨੰਦ

ਜਦ ਇੱਕ ਸੰਯੁਕਤ ਕਿਰਿਆ ਦੇ ਹਿੱਸੇ ਦੇ ਤੌਰ 'ਤੇ ਵਰਤਿਆ ਜਾਵੇ, ਤਾਂ ਅਗੇਤਰਬੇ - ਕਈ ਵਾਰ ਹਟਾ ਦਿੱਤਾ ਜਾਂਦਾ ਹੈ, ਉਦਾਹਰਨ ਲਈ چکار کنم ਚੇਕਾਰ ਕੋਨਮ? 'ਮੈਂ ਕੀ ਕਰਾਂ?'

ਨਾਂਹ ਵਾਚਕ ਵਿੱਚ ਵੀ ਅਗੇਤਰ ਬੇ- ਨਹੀਂ ਹੁੰਦਾ: ਨਕੋਨਮ 'ਮੈਂ ਨਹੀਂ ਕਰਦਾ,। ,

ਕਿਰਿਆ بودن 'ਹੋਣਾ' ਦਾ ਵਰਤਮਾਨ ਸਬਜੰਕਟਿਵ باشمਬਾਸ਼ਮ ਹੈ, ਅੰਤ ਉੱਪਰ ਵਾਂਗ ਹੀ ਹੁੰਦਾ ਹੈ। ਕਿਰਿਆ داشتن 'ਕੋਲ ਹੋਣਾ' ਦਾ ਵਰਤਮਾਨ ਸਬਜੰਕਟਿਵ ਆਮ ਤੌਰ ਤੇ ਪੂਰਨ ਸਬਜੰਕਟਿਵ داشته باشمਦਾਸ਼ਤੇ ਬਾਸ਼ਮ ਵਿੱਚ ਬਦਲ ਜਾਂਦਾ ਹੈ। [61]

ਵਰਤਮਾਨ ਸਬਜੰਕਟਿਵ ਫ਼ਾਰਸੀ ਵਿੱਚ ਬਹੁਤ ਆਮ ਹੈ। ਇਹ ਉਦੋਂ ਵੀ ਵਰਤਿਆ ਜਾਂਦਾ ਹੈ ਜਦੋਂ ਇਹ ਨਿਸ਼ਚਤ ਨਹੀਂ ਹੁੰਦਾ ਕਿ ਕੋਈ ਘਟਨਾ ਵਾਪਰੇਗੀ ਜਾਂ ਕੀ ਕੋਈ ਸਥਿਤੀ ਸਚ ਹੈ, ਜਿਵੇਂ ਕਿ [62]

  • شاید بروم ਸ਼ਾਇਦ ਬੇਰਵਮ 'ਸ਼ਾਇਦ ਮੈਂ ਜਾਵਾਂ '
  • ممکن است که بيايد ਮੁਮਕਿਨ ਅਸਤ ਕਿ ਬੀਆਯਦ 'ਮਕਿਨ ਹੈ ਕਿ ਉਹ ਆਵੇ'
  • اگر بروم می دوم ਅਗਰ ਬੇਰਵਮ, ਮੀਦਵਮ 'ਅਗਰ ਮੈਂ ਗਿਆ, ਮੈਂ ਦੌੜਾਂਗਾ'
  • اميد است که حالت خوب باشد ਉਮੀਦ ਅਸਤ ਕਿ ਹਾਲਤ ਖ਼ੂਬ ਬਾਸ਼ਦ 'ਉਮੀਦ ਹੈ ਕਿ ਤੇਰਾ ਹਾਲ ਠੀਕ ਹੈ''

ਇਹ ਅਨਿਸਚਿਤ ਸੰਬੰਧਕ ਉਪਵਾਕਾਂ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਹੇਠ ਲਿਖੀਆਂ: [63]

  • آيا کسی هست که فارسی بلد باشد؟ ਆਯਾ ਕਸ-ਇ ਹਸਤ ਕਿ ਫ਼ਾਰਸੀ ਬਲਦ ਬਾਸ਼ਦ ? 'ਕੀ ਕੋਈ ਹੈ ਜੋ ਫਾਰਸੀ ਜਾਣਦਾ ਹੋਵੇ?'

ਸਬਜੰਕਟਿਵ ਦੀ ਵਰਤੋਂਕ਼ਬਲ ਅਜ਼ ਇਨਕੇ 'ਪਹਿਲਾਂ ...' (ਭਵਿੱਖ ਜਾਂ ਅਤੀਤ ਦਾ), ਤਾ 'ਜਦ ਤੱਕ ਨਹੀਂ ...' (ਸਿਰਫ ਭਵਿੱਖ ਦੇ ਸਮੇਂ ਲਈ), ਤਾ 'ਇਸਲਈ': ਵਰਗੇ ਵਾਕੰਸ਼ਾਂ ਤੋਂ ਬਾਅਦ ਵੀ ਕੀਤੀ ਜਾਂਦੀ ਹੈ: [64]

  • قبل ازاينکه برويد، اين را امضا کنيد ਕ਼ਬਲ ਅਜ਼ ਇਨਕੇ ਬੇਰਵੀਦ, ਇਨ-ਰਾ ਏਮਜ਼ਾ ਕੋਨੀਦ 'ਜਾਣ ਤੋਂ ਪਹਿਲਾਂ, ਇਸ ਤੇ ਦਸਤਖਤ ਕਰ ਦਿਓ '

ਇਹ 'ਮੈਂ ਚਾਹੁੰਦਾ ਹਾਂ', 'ਮੈਂ ਕਰ ਸਕਦਾ ਹਾਂ', 'ਮੈਂ ਜ਼ਰੂਰ', 'ਇਹ ਸੰਭਵ ਹੈ ਕਿ' ਵਰਗੀਆਂ ਕਿਰਿਆਵਾਂ , ਅਤੇ ਅਸਿੱਧੇ ਆਦੇਸ਼ਾਂ ਤੋਂ ਬਾਅਦ ਇਨਫਿਨਟਿਵ ਦੀ ਥਾਂ ਵੀ ਇਸਤੇਮਾਲ ਹੁੰਦਾ ਹੈ, ਜਿਵੇਂ : [65]

  • باید برومਬਾਇਦ ਬੇਰਵਮ' 'ਮੈਨੂੰ ਅਵਸ਼ ਜਾਣਾ ਚਾਹੀਦਾ ਹੈ'
  • فرمود که حمله کنند ਫ਼ਰਮੂਦ ਕਿ ਹਮਲੇ ਕੋਨੰਦ 'ਉਸਨੇ ਉਨ੍ਹਾਂ ਨੂੰ ਹਮਲਾ ਕਰਨ ਦਾ ਆਦੇਸ਼ ਦਿੱਤਾ'

ਪੂਰਨ ਸਬਜੰਕਟਿਵ[ਸੋਧੋ]

ਪੂਰਨ ਸਬਜੰਕਟਿਵ ਨੂੰ ਪੂਰਨ ਕਿਰਦੰਤ ਨਾਲਬਾਸ਼ਮ ਜੋੜ ਕੇ ਬਣਾਇਆ ਜਾਂਦਾ ਹੈ। ਮੁੱਖ ਵਰਤੋਂ ਵਿੱਚੋਂ ਇੱਕ ਸ਼ੰਕਾ ਦੇ ਅੰਸ਼ ਵਾਲੀ ਅਤੀਤ ਵਿੱਚ ਵਾਪਰੀ ਘਟਨਾ ਜਾਂ ਸਥਿਤੀ ਦਾ ਜ਼ਿਕਰ ਕਰਨ ਵਾਲੇ ਵਾਕਾਂ ਵਿੱਚ ਇਸਦੀ ਵਰਤੋਂ ਹੈ: [66]

  • گمان می‌کنم رفته باشد gਗੋਮਾਨ ਮੀਕੁਨਮ ਰਫ਼ਤੇ ਬਾਸ਼ਦ 'ਮੈਨੂੰ ਲਗਦਾ ਹੈ ਕਿ ਉਹ ਚਲਾ ਗਿਆ ਹੋਵੇਗਾ'
  • او باید اشتباه کرده باشد ਊ ਬਾਯਦ ਇਸ਼ਤੇਬਾਹ ਕਰਦੇ ਬਾਸ਼ਦ 'ਉਸ ਨੇ ਜ਼ਰੂਰ ਗਲਤੀ ਕੀਤੀ ਹੋਵੇਗੀ'
  • امیدوارم که دیر نکرده باشمਉਮੀਦਵਾਰਮ ਕਿ ਦੇਰ ਨਕਰਦੇ ਬਾਸ਼ਮ 'ਉਮੀਦ ਹੈ ਕਿ ਮੈਨੂੰ ਬਹੁਤ ਦੇਰ ਨਹੀਂ ਹੋਈ ਹੈ'
  • می‌ترسم او رفته باشد ਮੀਤਰਸਮ ਊ ਰਫ਼ਤੇ ਬਾਸ਼ਦ 'ਮੈਨੂੰ ਡਰ ਹੈ ਕਿ ਉਹ ਚਲਾ ਗਿਆ ਹੋਵੇਗਾ'[67]

ਇਹ ਇੱਛਾਵਾਂ ਲਈ ਵੀ ਵਰਤਿਆ ਜਾਂਦਾ ਹੈ: [68]

  • کاش رفته باشد ਕਾਸ਼ ਰਫ਼ਤੇ ਬਾਸ਼ਦ ! 'ਕਾਸ਼ ਉਹ ਚਲਾ ਗਿਆ ਹੁੰਦਾ'

ਨਾਂਹਵਾਚਕ ਨ- ਲਾਕੇ ਬਣਦਾ ਹੈ : ਨਕਰਦੇ ਬਾਸ਼ਮ 'ਇਹ ਮੈਂ ਨਹੀਂ ਕੀਤਾ'।

ਹੁਕਮੀ[ਸੋਧੋ]

ਹੁਕਮੀ (ਕਮਾਂਡ) ਸਬਜੰਕਟਿਵ ਦੇ ਸਮਾਨ ਹੈ, ਸਿਵਾਏ ਇਸਦੇ ਕਿ ਮਧਮ ਪੁਰਖ ਇੱਕਵਚਨ ਦੇ ਅੰਤ ਵਿੱਚ ਕੁਝ ਨਹੀਂ ਹੁੰਦਾ:

  • بنويس ਬੇਨਿਵੀਸ! 'ਲਿਖੋ!'
  • بنويسيد ਬੇਨਿਵੀਸਿਦ ਲਿਖੋ!' (ਬਹੁਵਚਨ ਜਾਂ ਰਸਮੀ)

ਨਾਂਹਵਾਚਕ ਵਿੱਚ ਅਗੇਤਰ ਬੇ- ਨਹੀਂ ਲੱਗਦਾ : ਨਨਿਵੀਸ! 'ਨਾ ਲਿਖੋ!'.

ਜੇ ਵਰਤਮਾਨ ਸਟੈੱਮ -ਵ ਨਾਲ ਖ਼ਤਮ ਹੋਵੇ ਜਿਵੇਂ ਰਵ 'ਜਾਣਾ', ਤਾਂ ਹੁਕਮੀ ਇਕਵਚਨ ਵਿੱਚ ਇਹ -ਓ ਵਿੱਚ ਬਦਲਦਾ ਹੈ:

  • برو ਬਰੋ! 'ਜਾਓ!'

ਕਿਰਿਆਦਾਸ਼ਤਨ 'ਕੋਲ ਹੋਣਾ' ਦਾ ਹੁਕਮੀ ਆਮ ਤੌਰ ਤੇ ਪੂਰਨ ਸਬਜੰਕਟਿਵ ਰੂਪ ਦੀ ਵਰਤੋਂ ਕਰਦਾ ਹੈ:

  • داشته باش ਦਾਸ਼ਤੇ ਬਾਸ਼! 'have!'

ਆਪਟੇਟਿਵ[ਸੋਧੋ]

ਹਾਲਾਂਕਿ ਇਹ ਜ਼ਿਆਦਾਤਰ ਕਲਾਸੀਕਲ ਫਾਰਸੀ ਸਾਹਿਤ ਵਿੱਚ ਮਿਲਦਾ ਹੈ, ਪਰ ਆਪਟੇਟਿਵ ਮੂਡ ਕਈ ਵਾਰ ਆਮ ਫਾਰਸੀ ਵਿੱਚ ਵਰਤਿਆ ਜਾਂਦਾ ਹੈ। ਇਹ ਵਰਤਮਾਨ ਸਟੈੱਮ ਵਿੱਚ ਆਦ ਜੋੜ ਕੇ ਬਣਾਇਆ ਜਾਂਦਾ ਹੈ:

  • کردن / کن ਕਰਦਨ (ਕੁਨ-) 'ਕਰਨਾ' → ਵਰਤਮਾਨ ਸਟੈੱਮ کن ਕੁਨ- → کناد ਕੁਨਾਦ ('ਸ਼ਾਇਦ ਉਹ ਇਹ ਕਰੇ!')। ਨਾਂਹਵਾਚਕ ਬਣਾਉਣ ਲਈ ਅਗੇਤਰ ਮਾ- ਜੋੜਿਆ ਜਾਂਦਾ ਹੈ: مکناد makonād ('ਸ਼ਾਇਦ ਉਹ ਅਜਿਹਾ ਨਾ ਕਰੇ! ਅਸੀਂ ਚਾਹੁੰਦੇ ਹਾਂ ਕਿ ਇਹ ਕਦੇ ਨਾ ਵਾਪਰੇ ') (ਆਧੁਨਿਕ ਫ਼ਾਰਸੀ ਵਿਚ = نکند ਨਕੁਨਦ )।

ਹਾਲਾਂਕਿ ਆਮ ਤੌਰ ਤੇ, ਇਸ ਕਾਰਕੀ ਅੰਤ ਨੂੰ ਛੱਡ ਦਿੱਤਾ ਗਿਆ ਹੈ, ਫਿਰ ਵੀ ਬੋਲ ਚਾਲ ਦੇ ਬੋਲਾਂ ਵਿੱਚ ਇਸ ਦੀ ਵਰਤੋਂ ਦੇ ਬਚੇ ਹੋਏ ਰੂਪ ਮਿਲਦੇ ਹਨ ਜਿਵੇਂ ਕਿਹਰਚੇ ਬਾਦਾ ਬਾਦ (هرچه بادا باد) 'ਚਾਹੇ ਕੁਝ ਵੀ ਹੋ ਜਾਵੇ' ਅਤੇਦਸਤ ਮਰੀਜ਼ਾਦ (دست مريزاد) ਸ਼ਾਬਦਿਕ ਤੌਰ ਤੇ 'ਉਹ ਹੱਥ ਨਾ ਡੁੱਲੇ [ਜੋ ਇਸ ਵਿੱਚ ਫੜਿਆ ਹੋਇਆ ਹੈ]', ਭਾਵ 'ਵਧੀਆ ਕੀਤਾ'।

ਕਰਮਣੀ ਵਾਚ[ਸੋਧੋ]

ਫ਼ਾਰਸੀ ਵਿਚ ਸਾਕਰਮਕ ਕਿਰਿਆਵਾਂ ਨੂੰ ਕਿਰਿਆ ਸ਼ੁਦਨ 'ਬਣਨਾ' ਦੇ ਵੱਖ ਵੱਖ ਕਾਲ 'ਪੂਰਨ ਕਿਰਦੰਤ' ਨਾਲ ਜੋੜ ਕੇ ਕਰਮਣੀ ਵਾਚਕ ਬਣਾਇਆ ਜਾ ਸਕਦਾ ਹੈ, [69] ਨਾਮੇ ਨਵਿਸ਼ਤੇ (ਨ) ਸ਼ੁਦੇ ਅਸਤ 'ਚਿੱਠੀ (ਨਹੀਂ) ਲਿਖੀ ਗਈ ਹੈ' ਨਾਮੇ ਨਵਿਸ਼ਤੇ ਖ਼ਾਹਦ ਸ਼ੁਦ 'ਚਿੱਠੀ ਲਿਖੀ ਜਾਵੇਗੀ'

ਸਬਜੰਕਟਿਵ ਵਿੱਚ, ਅਗੇਤਰਬੇ- ਆਮ ਤੌਰ ਤੇ ਹਟਾ ਦਿੱਤਾ ਜਾਂਦਾ ਹੈ: [69] ਨਾਮੇ ਬਾਯਦ ਨਵਿਸ਼ਤੇ ਸ਼ਵਦ ਚਿੱਠੀ ਅਵਸ਼ ਲਿਖੀ ਜਾਣਾ ਚਾਹੀਦੀ ਹੈ'

ਸੰਯੁਕਤ ਕਿਰਿਆਵਾਂ ਵਿਚ, ਹਲਕੀ ਕਿਰਿਆ ਕਰਦਨ ਨੂੰ ਹਟਾ ਕੇ ਸ਼ੁਦਨ ਕਰ ਦਿੱਤਾ ਜਾਂਦਾ ਹੈ। ਉਦਾਹਰਣ ਦੇ ਲਈ, ਛਾਪ ਕਰਦਨ ਤੋਂ ਛਾਪਣ ਤੋਂ ਬਣਾਇਆ ਜਾਂਦਾ ਹੈ: ਆਗਹੀ ਦੀਰੂਜ਼ ਛਾਪ ਸ਼ੁਦ 'ਚਿੱਠੀ ਕੱਲ੍ਹ ਛਾਪੀ ਗਈ ਸੀ' [69]

ਆਕਰਮਕ, ਸਾਕਰਮਕ ਅਤੇ ਕਾਰਣਕ[ਸੋਧੋ]

ਇੰਗਲਿਸ਼ ਕਿਰਿਆਵਾਂ ਦੀ ਤਰ੍ਹਾਂ, ਫਾਰਸੀ ਕਿਰਿਆਵਾਂ ਜਾਂ ਤਾਂ ਸਾਕਰਮਕ (ਕਰਮ ਦੀ ਜ਼ਰੂਰਤ ਹੁੰਦੀ ਹੈ) ਜਾਂ ਆਕਰਮਕ ਹੁੰਦੀਆਂ ਹਨ। ਫ਼ਾਰਸੀ ਇੱਕ ਵਿੱਚ ਕਾਰਕੀ ਨਿਸ਼ਾਨ (enclitic), را ਰਾ, ਕਿਸੇ ਨਿਸ਼ਚਤ ਪ੍ਰਤੱਖ ਕਰਮ ਤੋਂ ਬਾਅਦ ਆਉਂਦਾ ਹੈ:

  • ਆਕਰਮਕ: دویدم ਦਵਿਦਮ = 'ਮੈਂ ਦੈੜਿਆ'।
  • ਸਾਕਰਮਕ: او را دیدم ਊ-ਰਾ ਦੀਦਮ = 'ਮੈਂ ਉਸਨੂੰ ਦੇਖਿਆ'

ਇਕ ਆਕਰਮਕ ਕਿਰਿਆ ਨੂੰ ਕਾਰਕੀ ਕਿਰਿਆ ਵਿਚ ਬਦਲ ਕੇ ਇਕ ਸਾਕਰਮਕ ਵਿਚ ਬਦਲਿਆ ਜਾ ਸਕਦਾ ਹੈ। ਇਹ ਕਿਰਿਆ ਦੇ ਵਰਤਮਾਨ ਸਟੈੱਮ ਵਿਚ -ਆਨ- (ਅਤੀਤ ਕਾਲ ਵਿਚ -ਆਂਦ- ) ਜੋੜ ਕੇ ਕੀਤਾ ਜਾਂਦਾ ਹੈ। ਉਦਾਹਰਣ ਲਈ:

  • ਆਕਰਮਕ ਕਿਰਿਆ: خوابیدن x ਖ਼ਾਬੀਦਨ (ਵਰਤਮਾਨ ਸਟੈੱਮ: خواب ਖ਼ਾਬ-) 'ਸੌਣਾ' → خوابیدم ਖ਼ਾਬੀਦਮ = 'ਮੈਂ ਸੌਂ ਗਿਆ'।
  • ਕਾਰਣਕ ਰੂਪ: خواباندن ਖ਼ਾਬਾਂਦਨ 'ਸੁਲਾਉਣਾ' → او را خواباندم uਊ-ਰਾ ਖ਼ਾਬਾਂਦਮ = 'ਮੈਂ ਉਸਨੂੰ ਸੁਲਾ ਦਿੱਤਾ' ≈ 'ਮੈਂ ਉਸਨੂੰ ਬਿਸਤਰ ਤੇ ਲਿਟਾ ਦਿੱਤਾ'।

ਅਜਿਹੇ ਵੀ ਮਾਮਲੇ ਹੁੰਦੇ ਹਨ ਜਿਥੇ ਇੱਕ ਕਾਰਣਕ ਕਿਰਿਆ ਇੱਕ ਸਾਕਰਮਕ ਕਿਰਿਆ ਤੋਂ ਬਣਾਈ ਜਾਂਦੀ ਹੈ:

  • ਸਾਕਰਮਕ ਕਿਰਿਆ خوردن ਖ਼ੁਰਦਨ (خور ਖ਼ੁਰ-) (ਖਾਣਾ) → ਕਾਰਣਕ: خوراندن ਖ਼ੁਰਾਂਦਨ ('ਭੋਜਨ ਕਰਵਾਉਣਾ') ≈ 'ਖਵਾਉਣਾ'।

ਕਾਰਣਕ ਕਿਰਿਆਵਾਂ ਵਿਆਪਕ ਤੌਰ ਤੇ ਲਾਭਕਾਰੀ ਨਹੀਂ ਹੁੰਦੀਆਂ, ਪਰ ਕੁਝ ਵਿਸ਼ੇਸ਼ ਕਿਰਿਆਵਾਂ ਤੇ ਲਾਗੂ ਹੁੰਦੀਆਂ ਹਨ।

ਬੋਲਚਾਲ ਵਿੱਚ[ਸੋਧੋ]

ਬੋਲਚਾਲ ਦੀ ਫ਼ਾਰਸੀ ਵਿਚ, ਬਹੁਤ ਸਾਰੀਆਂ ਆਮ ਵਰਤੀਆਂ ਜਾਂਦੀਆਂ ਕਿਰਿਆਵਾਂ ਸੰਖੇਪ ਰੂਪ ਵਿਚ ਬੋਲੀਆਂ ਜਾਂਦੀਆਂ ਹਨ; ਅਤੇ ਆਨ ਅਤੇ ਆਮ ਉਨ ਅਤੇ ਉਮ ਬਣ ਸਕਦੇ ਹਨ. ਇੱਥੇ ਕੁਝ ਉਦਾਹਰਣ ਹਨ: [70]

  • ਅਸਤ > 'ਉਹ ਹੈ'
  • ਮੀਦੇਹਮ > ਮਿਦਮ 'ਮੈਂ ਦਿੰਦਾ ਹਾਂ'
  • ਮੀਰਵਮ > ਮੀਰਮ 'ਮੈਂ ਜਾਂਦਾ ਹਾਂ'
  • ਮੀਖ਼ਾਨਮ > ਮੀਖ਼ੁਨਮ 'ਮੈਂ ਪੜ੍ਹਦਾ ਹਾਂ'
  • ਮੀਆਇਅਮ > ਮੀਆਮ 'ਮੈਂ ਆਉਂਦਾ ਹਾਂ'
  • ਆਮਦਮ > ਉਮਦਮ 'ਮੈਂ ਆਇਆ'
  • ਮੀਸ਼ਵਮ > ਮੀਸ਼ਮ 'ਮੈਂ ਬਣ ਜਾਂਦਾ ਹਾਂ'
  • ਮੀਸ਼ਵਦ > ਮੀਸ਼ੇ 'ਉਹ ਬਣ ਜਾਂਦਾ ਹੈ'
  • ਮੀਤਵਾਨਮ > ਮਿਤੁਨਮ 'ਮੈਂ ਕਰ ਸਕਦਾ ਹਾਂ'
  • ਮੀਗੋਇਦ > ਮੀਗੇ 'ਉਹ ਕਹਿੰਦਾ ਹੈ'

ਸੰਯੁਕਤ ਕਿਰਿਆਵਾਂ[ਸੋਧੋ]

ਅੱਜ ਕੱਲ੍ਹ ਅਨੇਕਾਂ ਕਿਰਿਆਵਾਂ ਸੰਯੁਕਤ ਕਿਰਿਆਵਾਂ ਹਨ ਅਤੇ ਬਹੁਤ ਸਾਰੀਆਂ ਪੁਰਾਣੀਆਂ ਸਧਾਰਣ ਕਿਰਿਆਵਾਂ ਦੀ ਥਾਂ ਇੱਕ ਸੰਯੁਕਤ ਨੂੰ ਦੇ ਦਿੱਤੀ ਗਈ ਹੈ।[71] ਸੰਯੁਕਤ ਕਿਰਿਆਵਾਂ ਬਣਾਉਣ ਲਈ ਸਭ ਤੋਂ ਆਮ ਵਰਤੀਆਂ ਜਾਂਦੀਆਂ ਕਿਰਿਆਵਾਂ (ਜੋ ਹਲਕੀਆਂ ਕਿਰਿਆਵਾਂ ਵਜੋਂ ਜਾਣੀਆਂ ਜਾਂਦੀਆਂ ਹਨ) ਵਿੱਚੋਂ ਇੱਕ ਹੈ کَردَن ਕਰਦਨ 'ਕਰਨਾ, ਬਣਾਉਣਾ'। ਉਦਾਹਰਣ ਲਈ, ਸ਼ਬਦ صُحبَت ਸੁਹਬਤ (ਅਸਲ ਵਿਚ ਅਰਬੀ ਤੋਂ) ਦਾ ਅਰਥ ਹੈ 'ਗੱਲਬਾਤ', ਜਦਕਿ صُحبَت کَردَن ਸੁਹਬਤ ਕਰਦਨ ਦਾ ਅਰਥ ਹੈ 'ਬੋਲਣਾ'। ਸਿਰਫ ਹਲਕੀ ਕਿਰਿਆ (ਉਦਾਹਰਣ ਲਈ کَردَن kardan) ਨੂੰ ਜੋੜਿਆ ਗਿਆ ਹੈ; ਇਸ ਤੋਂ ਪਹਿਲੇ ਸ਼ਬਦ ਨੂੰ ਛੇੜਿਆ ਨਹੀਂ ਗਿਆ। ਉਦਾਹਰਣ ਲਈ:

  • صُحبَت میکُنَم ਸੁਹਬਤ ਮੀਕੁਨਮ 'ਮੈਂ ਬੋਲਦਾ ਹਾਂ' ਜਾਂ 'ਮੈਂ ਬੋਲ ਰਿਹਾ ਹਾਂ' (ਕਿਸੇ ਭਾਸ਼ਾ ਨੂੰ ਬੋਲਣ ਦੀ ਯੋਗਤਾ ਵਾਂਗ)
  • دارَم صُحبَت میکُنَم ਦਾਰਮ ਸੁਹਬਤ ਮੀਕੁਨਮ 'ਮੈਂ ਬੋਲ ਰਿਹਾ ਹਾਂ'
  • صُحبَت کَردهاَم ਸੁਹਬਤ ਕਰਦੇਆਮ 'ਮੈਂ ਬੋਲ ਚੁੱਕਾ ਹਾਂ'
  • صُحبَت خواهَم کَرد ਸੁਹਬਤ ਖ਼ਾਹਮ ਕਰਦ 'ਮੈਂ ਬੋਲਾਂਗਾ'

ਸੰਯੁਕਤ ਕਿਰਿਆਵਾਂ ਬਣਾਉਣ ਲਈ ਵਰਤੀਆਂ ਜਾਂਦੀਆਂ ਕੁਝ ਹੋਰ ਹਲਕੀਆਂ ਕਿਰਿਆਵਾਂ ਹਨ:

  • دادن ਦਾਦਨ ('ਦੇਣਾ') ਜਿਵੇਂ ਰਖ਼ ਦਾਦਨ 'ਵਾਪਰ ਜਾਣਾ' ਵਿੱਚ
  • گرفتن ਗਰਿਫ਼ਤਨ ('ਲੈਣਾ') ਜਿਵੇਂ ਯਾਦ ਗਰਿਫ਼ਤਨ 'ਯਾਦ ਕਰ ਲੈਣਾ' ਵਿੱਚ
  • زدن ਜ਼ਦਨ ('ਸੱਟ ਮਾਰਨਾ') ਜਿਵੇਂਹਰਫ਼ ਜ਼ਦਨ 'ਬੋਲਣਾ, ਗੱਲ ਕਰਨਾ'
  • خوردن ਖ਼ੁਰਦਨ ('ਖਾਣਾ') ਜਿਵੇਂ ਜ਼ਮੀਨ ਖ਼ੁਰਦਨ 'ਡਿਗ ਪੈਣਾ'
  • شدن ਸ਼ੁਦਨ ('to become') ਜਿਵੇਂਆਰਾਮ ਸ਼ੁਦਨ 'ਸ਼ਾਂਤ ਹੋਣਾ'
  • داشتن ਦਾਸ਼ਤਨ ('ਕੋਲ ਹੋਣਾ') ਜਿਵੇਂਦੂਸਤ ਦਾਸ਼ਤਨ 'ਪਿਆਰ ਕਰਨਾ'

کَردَن ਕਰਦਨ ਦੇ ਨਾਲ ਸੰਯੁਕਤ ਕਿਰਿਆਵਾਂ ਦੀਆਂ ਕੁਝ ਹੋਰ ਉਦਾਹਰਣਾਂ ਹਨ:

  • فِکر کَردَن ਫ਼ਿਕਰ ਕਰਦਨ 'ਸੋਚਣਾ'
  • فَراموش کَردَن ਫਰਾਮੋਸ਼ ਕਰਦਨ 'ਭੁੱਲ ਜਾਣਾ'
  • گِریه کَردَن ਗਿਰੀਏ ਕਰਦਨ 'ਰੋਣਾ'
  • تَعمیر کَردَن ਤਾਮੀਰ ਕਰਦਨ 'ਮੁਰੰਮਤ ਕਰਨਾ'

فِکر کَردَن ਫ਼ਿਕਰ ਕਰਦਨ ਅਤੇ گِریه کَردَن ਗਿਰੀਏ ਕਰਦਨ ਦੇ ਸਮਾਨ ਹਨ - پنداشتن ਪਿੰਦਾਸ਼ਤਨ ਅਤੇ گریستن ਗੇਰਿਸਤਨ, ਜੋ ਆਮ ਤੌਰ ਤੇ ਰੋਜ਼ਾਨਾ ਗੱਲਬਾਤ ਦੀ ਬਜਾਏ ਸਾਹਿਤਕ ਪ੍ਰਸੰਗ ਵਿੱਚ ਵਰਤੇ ਜਾਂਦੇ ਹਨ।

ਸਹਾਇਕ ਕਿਰਿਆਵਾਂ[ਸੋਧੋ]

ਫਾਰਸੀ ਵਿਚ ਹੇਠ ਲਿਖੀਆਂ ਸਹਾਇਕ ਕਿਰਿਆਵਾਂ ਵਰਤੀਆਂ ਜਾਂਦੀਆਂ ਹਨ:

  • بایَد ਬਾਯਦ - 'ਅਵਸ਼': ਜੜੁੱਤ ਨਹੀਂ। ਬਾਅਦ ਵਿੱਚ ਸਬਜੰਕਟਿਵ ਆਉਂਦਾ ਹੈ।
  • شایَد ਸ਼ਾਯਦ - 'might': ਜੜੁੱਤ ਨਹੀਂ। ਬਾਅਦ ਵਿੱਚ ਸਬਜੰਕਟਿਵ ਆਉਂਦਾ ਹੈ।
  • تَوانِستَن ਤਵਾਨੇਸਤਨ - 'ਸਕਦਾ': ਜੜੁੱਤ। ਬਾਅਦ ਵਿੱਚ ਸਬਜੰਕਟਿਵ ਆਉਂਦਾ ਹੈ।
  • خواستَن ਖ਼ਾਸਤਨ - 'ਚਾਹੁੰਦਾ': ਜੜੁੱਤ। ਬਾਅਦ ਵਿੱਚ ਸਬਜੰਕਟਿਵ ਆਉਂਦਾ ਹੈ।
  • خواهَم ਖ਼ਾਹਮ - 'ਮੈਂ ਕਰਾਂਗਾ': ਵਰਤਮਾਨ ਸਧਾਰਣ ਕਾਲ ਵਿਚ ਜੜੁੱਤ। ਬਾਅਦ ਵਿੱਚ ਲਘੂ ਇਨਫ਼ਿਨਟਿਵ ਆਉਂਦਾ ਹੈ।

ਅਸਿੱਧੇ ਭਾਸ਼ਣ ਵਿੱਚ ਕਾਲ[ਸੋਧੋ]

ਇੱਕ ਅਤੀਤ-ਕਿਰਿਆ ਨਾਲ ਅਰੰਭੇ ਗਏ ਅਸਿੱਧੇ ਵਾਕਾਂ ਵਿੱਚ (ਉਦਾਹਰਣ ਵਜੋਂ 'ਉਸਨੇ ਕਿਹਾ ਕਿ ...', 'ਉਸਨੇ ਪੁੱਛਿਆ ਕਿ ...', 'ਇਹ ਸਪੱਸ਼ਟ ਸੀ ਕਿ ...'), ਜੇ ਦੂਜੀ ਕਿਰਿਆ ਇਕੋ ਸਮੇਂ ਦੀ ਸਥਿਤੀ ਨੂੰ ਜਾਂ ਮੁੱਖ ਕਿਰਿਆ ਦੇ ਜਲਦੀ ਹੀ ਬਾਅਦ ਵਾਪਰਨ ਵਾਲੀ ਕਿਸੇ ਘਟਨਾ ਨੂੰ ਦਰਸਾਉਂਦੀ ਹੈ, ਤਾਂ ਫ਼ਾਰਸੀ ਵਿੱਚ , ਵਰਤਮਾਨ ਕਾਲ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਅੰਗਰੇਜ਼ੀ ਵਾਂਗ ਅਤੀਤ ਕਾਲ ਵਿੱਚ ਨਹੀਂ ਬਦਲਦਾ ਜਿਵੇਂ ਕਿ: [72]

  • ਮੀਗੁਫਤ (ਕਿ) ਕਮਿਊਨਿਸਤ ਅਸਤ 'ਉਸਨੇ ਕਿਹਾ (ਕਿ) ਉਹ ਇਕ ਕਮਿਊਨਿਸਟ ਸੀ' [53]

ਜੇ ਦੂਜੀ ਕਿਰਿਆ ਮੁੱਖ ਕਿਰਿਆ ਤੋਂ ਪਹਿਲਾਂ ਦੇ ਸਮੇਂ ਨੂੰ ਦਰਸਾਉਂਦੀ ਹੈ, ਤਾਂ ਦੂਸਰੀ ਕਿਰਿਆ ਲਈ ਪੂਰਨ ਕਾਲਾਂ ਵਿੱਚੋਂ ਇੱਕ ਦੀ ਵਰਤੋਂ ਕਰਨਾ ਆਮ ਹੈ:

  • ਮਾਲੂਮ ਸ਼ੁਦ ਕਿ ਹਦਸਮ ਦਰੁਸਤ ਬੂਦੇ ਅਸਤ ਵਾ ਰੇ'ਇਸ-ਏ ਫਰਹੰਗ ਗੁਫਤੇ ਬੂਦੇ ... 'ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮੇਰਾ ਅੰਦਾਜ਼ਾ ਸਹੀ ਸੀ ਅਤੇ ਸਿੱਖਿਆ ਡਾਇਰੈਕਟਰ ਨੇ ਕਿਹਾ ਸੀ ...' [73]

ਹਾਲਾਂਕਿ ਜੇ ਤੱਥ ਨਿਸਚਤ ਹੈ ਤਾਂ ਅਤਿਪੂਰਨ ਵਰਤਿਆ ਜਾ ਸਕਦਾ ਹੈ:

  • ਫਹਿਮੀਦਮ ਕਿ ਰਫਤੇ ਬੂਦ ਆਲਮਾਂਨ 'ਮੈਨੂੰ ਅਹਿਸਾਸ ਹੋਇਆ ਕਿ ਉਹ ਜਰਮਨੀ ਗਿਆ ਸੀ' [51]

ਜੇ ਦੂਜੀ ਕਿਰਿਆ ਕੇਵਲ ਤੱਥ, ਜਾਂ ਇੱਛਾ ਜਾਂ ਸੰਭਾਵਨਾ ਦੇ ਬਿਆਨ ਦੀ ਬਜਾਏ ਸਿਰਫ ਕਿਸੇ ਵਿਚਾਰ ਨੂੰ ਦਰਸਾਉਂਦੀ ਹੈ, ਤਾਂ ਸਬਜੰਕਟਿਕ ਵਰਤਿਆ ਜਾਂਦਾ ਹੈ: [74]

  • ਹੈਫ਼ ਅਸਤ ਕਿ ਬਰਫ਼ ਨਬਾਸ਼ਦ 'ਦੁੱਖ ਦੀ ਗੱਲ ਹੈ ਕਿ ਬਰਫ ਨਹੀਂ ਪਈ'
  • ਉਮੀਦਵਾਰਮ ਕਿ ਜ਼ੂਦ ਬੀਆਯੰਦ 'ਮੈਨੂੰ ਉਮੀਦ ਹੈ ਕਿ ਉਹ ਜਲਦੀ ਆ ਜਾਣਗੇ'

ਹਵਾਲੇ[ਸੋਧੋ]

  1. Lazard (1985); cf. Johanson & Utas (2000), p. 218; Simeonova & Zareikar (2015).
  2. Mace (2003), p.78, 137.
  3. Khomeijani Farahani (1990), p.20.
  4. Mace (2003), p.77.
  5. The transliteration is that of Windfuhr (1979) and Mace (2003).
  6. Mace (2003), p.117.
  7. Mace (2003), p.116.
  8. Khomeijani Farahani (1990), p.123.
  9. Khomeijani Farahani (1990), p.28.
  10. Khomeijani Farahani (1990), p.31.
  11. Khomeijani Farahani (1990), p.103.
  12. Fallahi (1992), p.753; Khomeijani Farahani (1990), p.147.
  13. Mace (2003), p.97.
  14. Khomeijani Farahani (1990), p.31; Mace (2003), p.98.
  15. Mace (2003), p.99.
  16. Khomeijani Farahani (1990), p. 35.
  17. Windfuhr (1979), p. 102.
  18. Mace (2003), p.83.
  19. Mace (2003), p.32.
  20. Khomeijani Farahani (1990), p.108, 5, 152.
  21. Khomeinaji Farahani (1990), p.108, 112.
  22. 22.0 22.1 Dehqani-e Tafti, H. Yāddāšthāye Safar-e Farang.
  23. Mace (2003), p.101.
  24. Mace (2003), p.101.
  25. Mace (2003), p.162.
  26. Mace (2003), p.167-8.
  27. Mace (2003), p.103.
  28. Mace (2003), p.86; Khomeijani Farahani (1990), p.132.
  29. Roohollah Mofidi, "Budan va dāštan: do fe'l-e istā-ye fārsi" Archived 2016-07-03 at the Wayback Machine., p.77.
  30. Mace (2003), p.167-8.
  31. Iraj Pezeshkzad, Dāi Jān Nāpoleon.
  32. Boyle (1966), Windfuhr (1979), p.90; Windfuhr (1980), p.281; Lazard (1985); Estaji & Bubenik (2007); Simeonova & Zareikar (2015).
  33. Comrie (1976), 52ff.
  34. Mace (2003), p.118.
  35. Khomeijani Farahani (1990), p.141.
  36. Khomeijani Farahani (1990), p.140.
  37. Mace (2003), p.119.
  38. Jalal Al-e Ahmad, Qarbzadegi.
  39. Khomeijani Farahani (1990), p.14, 147.
  40. Khomeijani Farahani (1990), p.16, 137.
  41. Simeonova & Zareikar.
  42. Khomeijani Farahani (1990), p.5.
  43. cf. Lazard in Johanson & Utas (2000), 219.
  44. Bozorg Alavi, Čašmhā-yaš
  45. Khomeijani Farahani (1990), p.43.
  46. Lazard, in Johanson & Utas (2000), p.218.
  47. Windfuhr (1987), p.84; (1987), p.537.
  48. Jalal Al-e Ahmad, Gāvxuni.
  49. Khomeijani Farahani (1990), p.157.
  50. Khomeijani Farahani (1990), p.43f.
  51. 51.0 51.1 Shams Al-e Ahmad, Aqiqe.
  52. Windfuhr (1987), p.85; Khomeijani Farahani (1990), p.46ff; Simeonova & Zareikar (2015).
  53. 53.0 53.1 Jalal Al-e Ahmad, Xas-i dar Miqāt.
  54. Fallahi (1999), p.69; Khomeijani Farahani (1990), p.115, Mace (2003), p.100; Phillott (1919), p.508.
  55. Mace (2003), p.31.
  56. Fallahi (1999), p.60, 63.
  57. Fallahi (1999), p.62-3.
  58. Fallahi (1999), p.66.
  59. Fallahi (1999), p.64ff.
  60. Fallahi (1999), p.69.
  61. 61.0 61.1 Mace (2003), p.108.
  62. Mace (2003), p.148.
  63. Mace (2003), p.155.
  64. Mace (2003), pp.156-9.
  65. Mace (2003), p.109, 150.
  66. Lambton (1963), p.153; Khomeijani Farahani (1990), p.161.
  67. Boyle (1966), p.69.
  68. Khomeijani Farahani (1990), p.161.
  69. 69.0 69.1 69.2 Mace (2003), p.129.
  70. Mace (2003), p.84.
  71. Mace (2003), p.124ff; Khomeijani Farahani (1990), pp.47ff.
  72. Mace (2003), pp.147ff.
  73. Jalal Al-e Ahmad, Modir-e Madrase.
  74. Mace (2003), p.151.

ਕਿਤਾਬ ਸੂਚੀ[ਸੋਧੋ]