ਸਮੱਗਰੀ 'ਤੇ ਜਾਓ

ਫੈਯਾਜ਼ ਹਾਸ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫ਼ਿਆਜ ਹਾਸ਼ਮੀ ਤੋਂ ਮੋੜਿਆ ਗਿਆ)

ਫੈਯਾਜ਼ ਹਾਸ਼ਮੀ ( (ਜਨਮ 18 ਅਗਸਤ, 1920 - ਮੌਤ: 29 ਨਵੰਬਰ, 2011 ) ਪਾਕਿਸਤਾਨ ਅਤੇ ਭਾਰਤ ਉੱਘੇ ਉਰਦੂ ਕਵੀ, ਗੀਤਕਾਰ ਅਤੇ ਫਿਲਮ ਲੇਖਕ ਅਤੇ ਸੰਵਾਦ-ਲੇਖਕ ਸੀ।

ਜ਼ਿੰਦਗੀ ਅਤੇ ਕਲਾ[ਸੋਧੋ]

ਫੈਯਾਜ਼ ਹਾਸ਼ਮੀ ਦਾ ਜਨਮ 18 ਅਗਸਤ 1920 ਨੂੰ ਕਲਕੱਤਾ, ਬ੍ਰਿਟਿਸ਼ ਭਾਰਤ ਵਿੱਚ ਹੋਇਆ ਸੀ। [1] [2] ਉਸਨੇ ਮੁੱਢਲੀ ਵਿਦਿਆ ਕਲਕੱਤਾ ਗ੍ਰਾਮਰ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਹੋਮੀਓਪੈਥਿਕ ਡਾਕਟਰ ਬਣ ਗਿਆ, ਪਰ ਅਭਿਆਸ ਨਹੀਂ ਕੀਤਾ ਕਿਉਂਕਿ ਉਸਦਾ ਰੁਝਾਨ ਕਵਿਤਾ ਵੱਲ ਸੀ। ਉਹ ਅੱਠ ਭਾਸ਼ਾਵਾਂ ਵਿੱਚ ਮਾਹਰ ਸੀ। ਉਹ 1935 ਵਿਚ ਫਿਲਮ ਜਗਤ ਨਾਲ ਸੰਬੰਧਿਤ ਹੋ ਗਿਆ। ਉਸ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਕਵਿਤਾਵਾਂ ਸੁਣਾਉਣੀਆਂ ਅਰੰਭ ਕਰ ਦਿੱਤੀਆਂ ਸਨ, ਜਿਸ ਦੇ ਅਧਾਰ ਤੇ ਕਲਕੱਤਾ ਵਿੱਚ ਆਯੋਜਿਤ ਕਾਵਿ-ਪਾਠਾਂ ਵਿੱਚ ਉਸਨੂੰ ਇੱਕ ਨਾਬਾਲਗ ਕਵੀ ਕਿਹਾ ਜਾਂਦਾ ਸੀ। ਉਸਨੇ ਫਿਲਮੀ ਗਾਣਿਆਂ ਵਿਚ ਉਰਦੂ ਅਤੇ ਹਿੰਦੀ ਨੂੰ ਮਿਲਾ ਕੇ ਇਕ ਨਵਾਂ ਅੰਦਾਜ਼ ਅਪਣਾਇਆ ਜਿਸ ਨਾਲ ਉਸਦੇ ਗਾਣਿਆਂ ਨੂੰ ਸਦੀਵੀ ਪ੍ਰਸਿੱਧੀ ਮਿਲੀ। ਕਵਿਤਾ ਤੋਂ ਇਲਾਵਾ ਉਸ ਨੂੰ ਸੰਗੀਤ ਦਾ ਵੀ ਸ਼ੌਕ ਸੀ। ਇਸ ਵਿਲੱਖਣ ਅਤੇ ਕੀਮਤੀ ਵਿਸ਼ੇਸ਼ਤਾ ਦੇ ਕਾਰਨ, ਉਸਨੂੰ ਐਚਐਮਵੀ ਨਾਮਕ ਇੱਕ ਗ੍ਰਾਮੋਫੋਨ ਕੰਪਨੀ ਦਾ ਡਾਇਰੈਕਟਰ ਬਣਾਇਆ ਗਿਆ। ਇਸ ਕੰਪਨੀ ਵਿਚ ਫੈਯਾਜ਼ ਹਾਸ਼ਮੀ ਦੀ ਮਹਾਨ ਸੰਗੀਤਕਾਰ ਕਮਲ ਦਾਸ ਗੁਪਤਾ ਨਾਲ ਮੁਲਾਕਾਤ ਹੋਈ। ਜੋੜੀ, ਖੂਬ ਨਿਭੀ ਅਤੇ ਅਨੇਕ ਸਦੀਵੀ ਗਾਣੇ ਤਿਆਰ ਕੀਤੇ ਗਏ। ਫੈਯਾਜ਼ ਹਾਸ਼ਮੀ ਇਕ ਨੌਜਵਾਨ ਗੀਤਕਾਰ ਵਜੋਂ ਪੂਰੇ ਭਾਰਤ ਵਿਚ ਮਸ਼ਹੂਰ ਹੋਇਆ। ਕਮਲ ਦਾਸਗੁਪਤਾ ਅਤੇ ਫਿਆਜ਼ ਹਾਸ਼ਮੀ ਦੀ ਜੋੜੀ ਨੇ ਜੱਗ ਮੋਹਨ, ਤਲਤ ਮਹਿਮੂਦ, ਜੰਥਿਕਾ ਰਾਏ, ਪੰਕਜ ਮਲਕ ਅਤੇ ਹੇਮੰਤ ਕੁਮਾਰ ਵਰਗੇ ਵਿਸ਼ਵ ਸੰਗੀਤ ਦੇ ਮਹਾਨ ਗਾਇਕਾਂ ਦਾ ਸੰਗੀਤ ਦੀ ਦੁਨੀਆ ਵਿੱਚ ਤੁਆਰਿਫ਼ ਕਿਰਾਇਆ ਅਤੇ ਬੇਪਨਾਹ ਸ਼ੌਹਰਤ ਦਾ ਹਾਮਿਲ ਬਣਾਇਆ। ਇਹ ਗਾਇਕਾਂ ਦੇ ਮਸ਼ਹੂਰ ਗੀਤਾਂ ਵਿੱਚ ਤਸਵੀਰ ਤੇਰੀ ਦਿਲ ਮੇਰਾ ਬਹਿਲਾ ਨਾ ਸਕੇਗੀ, ਚੌਦ੍ਹਵੀਂ ਮੰਜ਼ਿਲ ਪੇ ਜ਼ਾਲਮ ਆ ਗਿਆ, ਇੱਕ ਨਯਾ ਅਨਮੋਲ ਜੀਵਨ ਮਿਲ ਗਿਆ, ਯਾਦ ਦਿਲਵਾਤੇ ਹੈਂ ਵੋਹ ਯੂੰ ਮੇਰਾ ਅਫ਼ਸਾਨਾ ਮੁਝੇ, ਹੋਂਟੋਂ ਸੇ ਗੱਲ ਫ਼ਸ਼ਾਂ ਹੈਂ ਵੋਹ ਦੇ ਇਲਾਵਾ ਤਲਤ ਮਹਿਮੂਦ ਦੀ ਅਵਾਜ਼ ਵਿਚ ਬਹੁਤ ਸਾਰੇ ਗਾਣੇ ਅਤੇ ਗ਼ਜ਼ਲਾਂ ਹਨ।[3]

ਇਸੇ ਤਰ੍ਹਾਂ ਪੰਕਜ ਮਲਿਕ, ਯੇ ਰਾਤੇਂ ਯੇ ਮੌਸਮ ਯੇ ਹੰਸਨਾ ਹੰਸਾਨਾ , ਹੇਮੰਤ ਕੁਮਾਰ ਦਾ ਭਲਾ ਥਾ ਕਿਤਨਾ ਅਪਣਾ ਬਚਪਨ, ਜਗਮੋਹਨ ਦਾ ਯੇ ਚਾਂਦ ਨਹੀਂ ਤੇਰੀ ਆਰਤੀ ਹੈ। ਜੋਤਿਕਾ ਰਾਏ ਦਾ ਚੁਪਕੇ ਚੁਪਕੇ ਯੂੰ ਹੰਸਨਾ ਬਹੁਤ ਮਸ਼ਹੂਰ ਹੋਇਆ। 1948 ਵਿੱਚ ਉਹ ਪਾਕਿਸਤਾਨ ਚਲੇ ਗਿਆ। ਉਸ ਦੇ ਕਹਿਣ ‘ਤੇ ਗ੍ਰਾਮੋਫੋਨ ਕੰਪਨੀ ਨੇ ਉਸ ਨੂੰ ਲਾਹੌਰ ਤਬਦੀਲ ਕਰ ਦਿੱਤਾ ਅਤੇ ਉਸ ਨੂੰ ਐਚਐਮਵੀ ਲਾਹੌਰ ਦਾ ਡਾਇਰੈਕਟਰ ਬਣਾਇਆ। ਇੱਥੇ ਉਸਨੇ ਮੁਨੱਵਰ ਸੁਲਤਾਨਾ, ਫਰੀਦਾ ਖਾਨੁਮ, ਜੀਨਤ ਬੇਗਮ, ਸਾਈਂ ਅਖਤਰ ਹੁਸੈਨ ਅਤੇ ਸਾਈਂ ਮਰਾਨਾ ਸਮੇਤ ਹੋਰ ਬਹੁਤ ਸਾਰੇ ਕਲਾਕਾਰਾਂ ਨੂੰ ਇਕੱਤਰ ਕੀਤਾ। 1956 ਵਿਚ, ਰਾਇਲਟੀ ਦੀ ਅਦਾਇਗੀ ਦੇ ਵਿਵਾਦ ਕਾਰਨ ਉਹ ਕੰਪਨੀ ਛੱਡ ਕੇ ਕਰਾਚੀ ਚਲੇ ਗਿਆ, ਪਰ 1960 ਵਿਚ, ਐਸ ਐਮ ਯੂਸਫ਼ ਉਸ ਨੂੰ ਵਾਪਸ ਲਾਹੌਰ ਲੈ ਆਇਆ ਅਤੇ ਉਹ ਉਸ ਦੀ ਕੰਪਨੀ ਨਾਲ ਜੁੜ ਗਿਆ। ਜਦੋਂ ਉਹ ਪਾਕਿਸਤਾਨ ਆਇਆ ਤਾਂ ਉਸਨੇ ਗਾਇਕਾਂ ਦੇ ਨਾਲ-ਨਾਲ ਉਸਤਾਦ ਹਸੀਬ ਖ਼ਾਨ ਬਬਨ ਕਾਰ, ਉਸਤਾਦ ਫਤਿਹ ਅਲੀ ਖ਼ਾਨ, ਉਸਤਾਦ ਬੜੇ ਗੁਲਾਮ ਅਲੀ ਖ਼ਾਨ, ਉਸਤਾਦ ਮੁਬਾਰਕ ਅਲੀ ਖ਼ਾਨ, ਮਾਸਟਰ ਗਿਆਸ ਹੁਸੈਨ ਅਤੇ ਉਸਤਾਦ ਮੁਹੰਮਦ ਸ਼ਰੀਫ ਖਾਨ ਪੁੰਛ ਵਾਲ਼ੇ ਨੂੰ ਗ੍ਰਾਮੋਫੋਨ ਕੰਪਨੀ ਵਿੱਚ ਮੁਲਾਜ਼ਮਤ ਦਿਲਵਾਈ।। ਸ਼ਾਇਰ ਹਜ਼ੀਂ ਕਾਦਰੀ ਅਤੇ ਮਸ਼ੀਰ ਕਾਜ਼ਮੀ ਵੀ ਉਨ੍ਹਾਂ ਦੇ ਜ਼ਰੀਏ ਕੰਪਨੀ ਵਿਚ ਸ਼ਾਮਲ ਹੋਏ। ਰਿਆਜ਼ ਸ਼ਾਹਿਦ ਨੂੰ ਇਕ ਮਹਾਨ ਸੰਵਾਦ ਲੇਖਕ ਬਣਾਉਣ ਵਿੱਚ ਫੈਯਾਜ਼ ਹਾਸ਼ਮੀ ਦੀ ਮਦਦ ਸ਼ਾਮਲ ਹੈ। [3]

ਵਿਆਹੁਤਾ ਜੀਵਨ[ਸੋਧੋ]

ਫੈਯਾਜ਼ ਹਾਸ਼ਮੀ ਦੇ ਤਿੰਨ ਵਿਆਹ ਹੋਏ ਹਨ, ਪਹਿਲੀ ਪਤਨੀ ਦੇ ਸੱਤ ਬੱਚੇ ਹਨ, ਦੂਜਾ ਵਿਆਹ ਅਦਾਕਾਰਾ ਕਲਵਤੀ ਨਾਲ ਹੋਇਆ। ਉਸ ਤੋਂ ਇੱਕ ਬੇਟਾ ਸੀ। ਤੀਜੀ ਪਤਨੀ ਤੋਂ ਚਾਰ ਬੱਚੇ ਹੋਏ ਜੋ ਆਪਣੀ ਮਾਂ ਦੇ ਨਾਲ ਸੰਯੁਕਤ ਰਾਜ ਵਿੱਚ ਰਹਿੰਦੇ ਹਨ। [3]

ਰਚਨਾਵਾਂ[ਸੋਧੋ]

 • 1944 - ਰਾਗ ਰੰਗ (ਕਵਿਤਾ)

ਇੱਕ ਗਾਇਕ ਵਜੋਂ ਪ੍ਰਸਿੱਧ ਫਿਲਮਾਂ[ਸੋਧੋ]

 • ਸਹੇਲੀ
 • ਆਸ਼ਿਆਨਾ
 • ਔਲਾਦ
 • ਦਿਲ ਕੇ ਟੁਕੜੇ
 • ਸੁਹਾਗਣ
 • ਲਾਖੋਂ ਮੈਂ ਇਕ
 • ਜ਼ਮਾਨਾ ਕਿਆ ਕਹੇਗਾ
 • ਈਦ ਮੁਬਾਰਕ
 • ਸਵੇਰਾ
 • ਹਜ਼ਾਰ ਦਾਸਤਾਨ
 • ਐਸਾ ਭੀ ਹੋਤਾ ਹੈ


ਮਸ਼ਹੂਰ ਫਿਲਮਾਂ ਦੇ ਗਾਣੇ[ਸੋਧੋ]

 • ਤੋ ਜੋ ਨਹੀਂ ਹੈ ਤੋ ਕੁਛ ਭੀ ਨਹੀਂ ਹੈ (ਗੁਲੂਕਾਰ: ਐਸ ਬੀ ਜੂਨ, ਫ਼ਿਲਮ: ਸਵੇਰਾ)
 • ਆਜ ਜਾਨੇ ਕੀ ਜ਼ਿੱਦ ਨਾ ਕਰੋ (ਗੁਲੂਕਾਰ: ਹਬੀਬ ਵਲੀ ਮੁਹੰਮਦ, ਫ਼ਿਲਮ: ਬਾਦਲ ਔਰ ਬਿਜਲੀ)
 • ਤਸਵੀਰ ਤੇਰੀ ਦਿਲ ਮਿਰਾ ਬਹਿਲਾ ਨਾ ਸਕੇਗੀ (ਗੁਲੂਕਾਰ: ਤਲਅਤ ਮਹਿਮੂਦ)
 • ਚਲੋ ਅਛਾ ਹੂਆ ਤੁਮ ਭੂਲ ਗਏ (ਗੁਲੂਕਾਰ: ਨੂਰਜਹਾਂ, ਫ਼ਿਲਮ: ਲਾਖੋਂ ਮੇਂ ਏਕ)
 • ਗਾੜੀ ਕੋ ਚਲਾਨਾ ਬਾਬੂ (ਗੁਲੂਕਾਰ: ਜ਼ੁਬੈਦਾ ਖ਼ਾਨਮ, ਫ਼ਿਲਮ: ਅਨੋਖੀ)
 • ਕਿਸੇ ਗ਼ਮ ਮੇਂ ਤੇਰਾ ਨਾਮ ਨਾ ਆਨੇ ਦੇਂਗੇ (ਗੁਲੂਕਾਰ: ਮਹਿਦੀ ਹੁਸਨ, ਫ਼ਿਲਮ: ਦਾਸਤਾਨ)
 • ਯੇ ਕਾਗ਼ਜ਼ੀ ਫੂਲ ਜੈਸੇ ਚਿਹਰੇ (ਗੁਲੂਕਾਰ: ਮਹਿਦੀ ਹੁਸਨ, ਫ਼ਿਲਮ: ਦੇਵਰ ਭਾਬੀ)
 • ਨਿਸ਼ਾਨ ਕੋਈ ਭੀ ਨਾ ਛੋੜਾ (ਗੁਲੂਕਾਰ: ਮਹਿਦੀ ਹੁਸਨ, ਫ਼ਿਲਮ: ਨਾਈਲਾ)
 • ਲੱਟ ਉਲਝੀ ਸੁਲਝਾ ਰੇ ਬਾਲਮ (ਗੁਲੂਕਾਰ: ਨੂਰਜਹਾਂ, ਫ਼ਿਲਮ: ਸਵਾਲ)
 • ਸਾਥੀ ਮੁਝੇ ਮਿਲ ਗਿਆ (ਗੁਲੂਕਾਰ: ਨਾਹੀਦ ਅਖ਼ਤਰ, ਫ਼ਿਲਮ: ਜਾਸੂਸ)
 • ਹਮੇਂ ਕੋਈ ਗ਼ਮ ਨਹੀਂ ਥਾ ਗ਼ਮੇ ਆਸ਼ਕੀ ਸੇ ਪਹਿਲੇ (ਗੁਲੂਕਾਰ: ਮਹਿਦੀ ਹੁਸਨ / ਮਾਲ਼ਾ, ਫ਼ਿਲਮ: ਸ਼ਬੇ ਬਖ਼ੈਰ)
 • ਰਾਤ ਸਲੋਨੀ ਆਈ (ਗੁਲੂਕਾਰ: ਨਾਹੀਦ ਨਿਆਜ਼ੀ, ਫ਼ਿਲਮ: ਜ਼ਮਾਨਾ ਕਿਆ ਕਹੇਗਾ)


ਪ੍ਰਸਿੱਧ ਰਾਸ਼ਟਰੀ ਗੀਤ[ਸੋਧੋ]

 • ਯੂੰ ਦੀ ਹਮੇਂ ਆਜ਼ਾਦੀ ਕਿ ਦੁਨੀਆ ਹੋਈ ਹੈਰਾਨ, ਏ ਕਾਇਦ-ਏ-ਆਜ਼ਮ ਤੇਰਾ ਅਹਿਸਾਨ ਹੈ ਅਹਿਸਾਨ
 • ਹਮ ਲਾਏ ਹੈਂ ਤੂਫ਼ਾਨ ਸੇ ਕੁਸ਼ਤੀ ਨਿਕਾਲ ਕੇ
 • ਸੂਰਜ ਕਰੇ ਸਲਾਮ, ਚੰਦਾ ਕਰੇ ਸਲਾਮ

ਮੌਤ[ਸੋਧੋ]

ਫੈਯਾਜ਼ ਹਾਸ਼ਮੀ ਦਾ 29 ਨਵੰਬਰ, 2011 ਨੂੰ ਪਾਕਿਸਤਾਨ ਦੇ ਕਰਾਚੀ ਵਿੱਚ ਦਿਹਾਂਤ ਹੋ ਗਿਆ ਸੀ। [1] [2] [3]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]