ਫ਼ਰੀਦਾ ਖ਼ਾਨਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ਰੀਦਾ ਖ਼ਾਨਮ
Farida Khanum rehearsing.jpg
ਫ਼ਰੀਦਾ ਖ਼ਾਨਮ ਦਸੰਬਰ 2005 ਵਿੱਚ ਰਿਆਜ਼ ਕਰਦੇ ਹੋਏ
ਜਾਣਕਾਰੀ
ਜਨਮ ਦਾ ਨਾਂਫ਼ਰੀਦਾ ਖ਼ਾਨਮ
ਜਨਮ1935
ਮੂਲਕੋਲਕਾਤਾ, ਭਾਰਤ
ਵੰਨਗੀ(ਆਂ)ਗਜ਼ਲ
ਕਿੱਤਾਗਾਇਕੀ
ਸਰਗਰਮੀ ਦੇ ਸਾਲ1950–ਹਾਲ

ਫ਼ਰੀਦਾ ਖ਼ਾਨਮ (ਜਨਮ 1935) ਪੰਜਾਬੀ ਤੇ ਉਰਦੂ ਚ ਗੀਤ ਤੇ ਗਜ਼ਲ ਗਾਣ ਵਾਲੀ ਪੰਜਾਬੀ (ਪਾਕਿਸਤਾਨੀ) ਗਾਇਕਾ ਹੈ। ਟਾਈਮਜ਼ ਆਫ ਇੰਡੀਆ ਨੇ ਉਸ ਨੂੰ "ਮਲਿਕਾ-ਏ-ਗ਼ਜ਼ਲ" (ਗ਼ਜ਼ਲ ਦੀ ਰਾਣੀ) ਕਿਹਾ ਹੈ।[1]

ਮੁੱਢਲੀ ਜ਼ਿੰਦਗੀ[ਸੋਧੋ]

ਫ਼ਰੀਦਾ ਖ਼ਾਨਮ ਦਾ ਜਨਮ 1935 ਨੂੰ ਕਲਕੱਤਾ ਵਿੱਚ ਹੋਇਆ ਸੀ, ਪਰ ਮੂਲ ਤੌਰ 'ਤੇ ਉਹ ਅੰਮ੍ਰਿਤਸਰ ਤੋਂ ਹੈ। ਮੁਖਤਾਰ ਬੇਗਮ ਉਸ ਦੀ ਭੈਣ ਹੈ[2] ਉਸ ਨੇ ਉਸਤਾਦ ਆਸ਼ਿਕ ਅਲੀ ਖਾਨ ਤੋਂ ਖਿਆਲ, ਠੁਮਰੀ ਅਤੇ ਦਾਦਰਾ ਸਿੱਖਣਾ ਸ਼ੁਰੂ ਕਰ ਦਿੱਤਾ। ਉਸ ਦੀ ਭੈਣ ਮੁਖਤਾਰ ਬੇਗਮ ਸੱਤ ਸਾਲ ਦੀ ਉਮਰ ਫਰੀਦਾ ਨੂੰ ਰਿਆਜ਼ ਲਈ ਖਾਨ ਦੇ ਟਿਕਾਣੇ ਤੇ ਬਾਕਾਇਦਗੀ ਨਾਲ ਲੈ ਜਾਇਆ ਕਰਦੀ ਸੀ।[3][4] 1947 ਵਿੱਚ ਭਾਰਤ ਦੀ ਤਕਸੀਮ ਦੇ ਬਾਅਦ ਉਸ ਦਾ ਪਰਿਵਾਰ ਪਾਕਿਸਤਾਨ ਚਲਿਆ ਗਿਆ।

ਨਿੱਜੀ ਜ਼ਿੰਦਗੀ[ਸੋਧੋ]

ਫਰੀਦਾ ਖਾਨਮ ਪਾਕਿਸਤਾਨ, ਲਾਹੌਰ ਵਿੱਚ ਰਹਿੰਦੀ ਹੈ। ਉਸ ਦਾ ਇੱਕ ਪੁੱਤਰ ਅਤੇ ਪੰਜ ਧੀਆਂ ਹਨ। ਉਹ ਆਪਣੀ ਦੂਜੀ ਵੱਡੀ ਬੇਟੀ ਅਤੇ ਉਸ ਦੇ ਇਕਲੌਤੇ ਪੁੱਤਰ, ਉਸ ਦੀ ਪਤਨੀ ਅਤੇ ਬੱਚਿਆਂ ਦੇ ਨਾਲ ਰਹਿੰਦੀ ਹੈ। ਉਸ ਦੀ ਵੱਡੀ ਧੀ ਨਿਊਯਾਰਕ ਵਿੱਚ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਰਹਿੰਦੀ ਹੈ। ਉਸ ਦੀ ਚੌਥੀ ਵੱਡੀ ਧੀ ਐਂਡੋਕ੍ਰਿਨਾਲੋਜੀ ਵਿੱਚ ਮਾਹਰ ਹੈ ਅਤੇ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਰਹਿੰਦੀ ਹੈ, ਅਤੇ ਉਸ ਦੀ ਛੋਟੀ ਧੀ ਪੜ੍ਹਾਈ ਕਰ ਰਹੀ ਹੈ।

ਫ਼ਰੀਦਾ ਖ਼ਾਨੁਮ ਨੇ ਮਿਰਜ਼ਾ ਗ਼ਾਲਿਬ (ਬਯਾ ਓ ਜ਼ੋਸ਼), ਫ਼ੈਜ਼ ਅਹਿਮਦ ਫ਼ੈਜ਼ (ਸਬ ਕਤਲ ਹੋ ਕੇ ਤੇਰੇ), ਦਾਗ਼ ਦਿਹਲਵੀ (ਤੌਬਾ ਤੌਬਾ ਮੇਰੀ ਤੌਬਾ), ਆਗਾ ਹਸ਼ਰ ਕਸ਼ਮੀਰੀ (ਤੁਮ ਔਰ ਫ਼ਰੇਬ ਖਾਓ), ਮੀਰ ਤਕੀ ਮੀਰ (ਆਦਤ ਹੀ ਬਨਾ ਲੀ ਹੈ ਤੂਨੇ ਤੋ ਮੁਨੀਰ ਅਪਨੀ) ਅਤੇ ਸੂਫ਼ੀ ਤਬੱਸੁਮ (ਕੁਛ ਔਰ ਗੁੰਮ ਰਹੀਏ) ਜਿਹੇ ਮਕਬੂਲ ਸ਼ਾਇਰਾਂ ਦੀਆਂ ਗ਼ਜ਼ਲਾਂ ਗਾਈਆਂ ਹਨ। ਫ਼ਰੀਦਾ ਖ਼ਾਨੁਮ ਦੇ ਗਾਏ ਕੁਝ ਯਾਦਗਾਰੀ ਪੰਜਾਬੀ ਗੀਤ:

ਗੀਤ ਦਾ ਨਾਮ ਐਲਬਮ
ਵੇ ਸੌਂ ਜਾ ਵੀਰਾ, ਭੈਣ ਸੁਣਾਵੇ ਲੋਰੀ ਪਰਦੇਸੀ 1970
ਮੈਨੂੰ ਨੱਚ ਕੇ ਯਾਰ ਮਨਾ ਲੈਣ ਦੇ ਬਾਜ਼ੀ ਜਿੱਤ ਲਈ 1972
ਚਾਂਦ ਨਿਕਲੇ ਕਿਸੀ ਜਾਨਿਬ ਫ਼ੈਜ਼ ਕੀ ਯਾਦ ਮੇਂ
ਆਜ ਜਾਨੇ ਕੀ ਜ਼ਿੱਦ ਨਾ ਕਰੋ, ਯੂੰ ਹੀ ਪਹਿਲੂ ਮੇਂ ਬੈਠੇ ਰਹੋ ਬੈਸਟ ਆਫ ਫ਼ਰੀਦਾ ਖ਼ਾਨੁਮ
ਯੇ ਨਾ ਥੀ ਹਮਾਰੀ ਕਿਸਮਤ ਆਦਾਬ ਅਰਜ਼ ਹੈ
ਬਿਖਰ ਗਯਾ, ਰੋ ਰੋ ਨੈਣ ਗੰਵਾਏ ਤੇ ਏ ਰੀ ਸਖੀ ਰੰਗ ਰਲੀਆਂ
ਅੰਮਾ ਮੇਰੇ ਤੇ ਵੋ ਹੁਏ ਹਮ ਸੇ ਚੋਰੀ ਚੋਰੀ
ਮੁੱਦਤ ਹੁਈ ਹੈ ਯਾਰ ਕੋ ਮਹਿਮਾਨ ਕੀਏ ਹੁਏ ਗੁਲਿਸਤਾਂ
ਹੈ ਯਹਾਂ ਨਾਮ ਇਸ਼ਕ ਕਾ ਲੇਨਾ ਫ਼ਰੀਦਾ ਖ਼ਾਨੁਮ- ਵਾਲਿਊਮ 2

ਸਨਮਾਨ[ਸੋਧੋ]

  • ਉਸਤਾਦ ਹਾਫ਼ਿਜ਼ ਅਲੀ ਖਾਂ ਨਾਂ ਦਾ ਉੱਚ-ਪੱਧਰੀ ਸਨਮਾਨ 2005 ਵਿੱਚ।
  • ਪਾਕਿਸਤਾਨ ਦਾ ਸਰਵਉੱਚ ਨਾਗਰਿਕ ਸਨਮਾਨ ਹਿਲਾਲ-ਏ- ਇਮਤਿਆਜ਼ (2005)।
  • ਲਾਈਫ਼-ਟਾਈਮ ਅਚੀਵਮੈਂਟ ਐਵਾਰਡ।

ਹਵਾਲੇ[ਸੋਧੋ]