ਫ਼ਿਰਦੌਸੀ ਰਹਿਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ਿਰਦੌਸ਼ੀ ਰਹਿਮਾਨ
ਜਨਮ ਦਾ ਨਾਂਫ਼ਿਰਦੌਸ਼ੀ ਬੇਗਮ
ਜਨਮ (1941-06-28) 28 ਜੂਨ 1941 (ਉਮਰ 79)[1]
ਕੂਚ ਬਿਹਾਰ, ਬਰਤਾਨਵੀ ਭਾਰਤ (ਅੱਜ-ਕੱਲ੍ਹ ਭਾਰਤ)
ਮੂਲNorth Bengal, ਬੰਗਲਾਦੇਸ਼
ਵੰਨਗੀ(ਆਂ)ਫ਼ਿਲਮੀ, ਭਵਾਇਆ (ਲੋਕ), ਨਜ਼ਰੁਲ ਗੀਤੀ, ਗਜ਼ਲ
ਕਿੱਤਾਗਾਇਕ
ਸਾਜ਼Vocals
ਸਰਗਰਮੀ ਦੇ ਸਾਲ1955–present
ਵੈੱਬਸਾਈਟferdausi.com

ਫ਼ਿਰਦੌਸ਼ੀ ਰਹਿਮਾਨ  (ਮੂਰਤੀਫਰਮਾ:Nee; ਜਨਮ 28 ਜੂਨ 1941) ਨੂੰ ਫ਼ਿਰਦੌਸ਼ੀ ਬੇਗਮ ਦੇ ਤੌਰ ਤੇ ਜਾਣਿਆ ਜਾਂਦਾ ਹੈ, ਇੱਕ ਬੰਗਲਾਦੇਸ਼ੀ ਪਲੇਅਬੈਕ ਗਾਇਕ ਹੈ। [1]ਉਹ ਲੋਕ ਗਾਇਕ ਅੱਬਾਸ ਉੱਦੀਨ ਦੀ ਧੀ ਹੈ। ਉਸਨੇ 1960 ਦੇ ਦਹਾਕੇ ਵਿਚ, ਖਾਸਕਰ 1967 ਵਿਚ ਰਿਲੀਜ਼ ਹੋਈ ਫਿਲਮ ਚਕੌਰੀ ਵਿਚ ਸੰਗੀਤ ਕੰਪੋਜ਼ਰ ਰੌਬਿਨ ਘੋਸ਼ ਨਾਲ ਕੰਮ ਕਰਦੇ ਹੋਏ, ਪਾਕਿਸਤਾਨੀ ਫਿਲਮਾਂ ਲਈ ਕੁਝ ਪ੍ਰਸਿੱਧ ਗਾਣੇ ਗਾਏ ਸਨ।[2]

ਕੈਰੀਅਰ[ਸੋਧੋ]

ਫ਼ਿਰਦੌਸ਼ੀ ਰਹਿਮਾਨ ਨੇ ਪਹਿਲਾਂ ਆਪਣੇ ਪਿਤਾ ਕੋਲੋਂ ਗਾਉਣਾ ਸਿੱਖਿਆ। ਬਾਅਦ ਵਿੱਚ, ਉਸਤਾਦ ਮੁਹੰਮਦ ਹੁਸੈਨ ਖਸਰੂ, ਯੂਸਫ ਖਾਨ ਕੁਰੈਸੀ, ਕੇਦਾਰ ਜਮੇਰੀ ਅਤੇ ਗੁਲ ਮੁਹੰਮਦ ਖਾਨ ਵਰਗੇ ਸੰਗੀਤਕਾਰਾਂ ਨਾਲ ਇੱਕ ਟਰੇਨਿੰਗ ਕੋਰਸ ਲਗਾਇਆ।

ਰਹਿਮਾਨ ਨੇ ਰੇਡੀਓ ਪ੍ਰੋਗਰਾਮਾਂ ਵਿਚ ਬੱਚਿਆਂ ਦੇ ਕਲਾਕਾਰ ਦੇ ਰੂਪ ਵਿਚ ਹਿੱਸਾ ਲਿਆ। 1955 ਵਿਚ ਉਸਨੇ ਪਹਿਲੀ ਵਾਰ ਇਕ ਬਾਲਗ ਕਲਾਕਾਰ ਦੇ ਰੂਪ ਵਿਚ ਰੇਡੀਓ ਲਈ ਗਾਇਆ। ਪਹਿਲੀ ਰਿਲੀਜ਼ ਹੋਈ ਮੂਵੀ, ਜਿੱਥੇ ਉਸਨੇ ਇੱਕ ਪਲੇਅਬੈਕ ਗਾਇਕ ਵਜੋਂ ਗਾਇਆ ਸੀ, ਏਹਤੇਸ਼ੈਮ ਦੀ ਈ ਦੇਸ਼ ਤੋਮਰ ਅਮਾਰ  ਸੀ। ਇਸ ਵਿੱਚ ਉਸਨੇ 1959 ਵਿਚ ਖ਼ਾਨ ਅਤੌਰ ਰਹਿਮਾਨ ਦੀ ਸੰਗੀਤ ਦੀ ਅਗਵਾਈ ਹੇਠ ਗਾਇਆ ਸੀ ਅਤੇ ਫਿਰ 1960 ਵਿਚ 'ਏਸ਼ੀਆ' ਵਿੱਚ ਗਾਇਆ। ਫਿਲਮ 'ਏਸ਼ੀਆ' ਦਾ ਇਕ ਸੰਗੀਤ ਨਿਰਦੇਸ਼ਕ ਉਸ ਦਾ ਪਿਤਾ ਅੱਬਾਸ ਉੱਦੀਨ ਸੀ। 1964 ਵਿਚ ਰਹਿਮਾਨ ਦਾ ਗੀਤ ਨਵੇਂ ਬਣੇ ਪਾਕਿਸਤਾਨ ਟੈਲੀਵਿਜ਼ਨ ਤੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿਚ ਪ੍ਰਸਾਰਿਤ ਕੀਤਾ ਗਿਆ ਸੀ।ਉਸ ਦਾ ਬੱਚਿਆਂ ਦਾ ਪ੍ਰੋਗਰਾਮ "ਈਸ਼ੋ ਗਾਣ ਸਿਖੀ" ਬੰਗਲਾਦੇਸ਼ ਟੈਲੀਵਿਜ਼ਨ ਤੇ ਸੰਗੀਤ ਬਾਰੇ ਬੱਚਿਆਂ ਨੂੰ ਸਿਖਾਉਣ ਦਾ ਇੱਕ ਪ੍ਰੋਗਰਾਮ ਸੀ ਅਤੇ ਇਹ ਪ੍ਰੋਗਰਾਮ 44 ਸਾਲਾਂ ਤੋਂ ਚੱਲ ਰਿਹਾ ਹੈ। NTV (ਬੰਗਲਾਦੇਸ਼) ਸਮਕਾਲੀ ਕਲਾਕਾਰਾਂ ਦੁਆਰਾ ਗਏ ਗਏ ਉਸਦੇ ਗਾਣਿਆਂ ਦਾ ਇੱਕ ਪ੍ਰੋਗਰਾਮ ਪ੍ਰਸਾਰਿਤ ਕਰ ਰਿਹਾ ਹੈ।[3]

ਅਵਾਰਡ ਅਤੇ ਸਨਮਾਨ[ਸੋਧੋ]

ਫਰਦੌਸੀ ਰਹਿਮਾਨ ਨੇ ਨਜ਼ਰੁਲ ਇੰਸਟੀਚਿਊਟ ਦੇ ਟਰੱਸਟੀਜ਼ ਬੋਰਡ ਦੀ ਮੈਂਬਰ ਸੀ। ਸੰਗੀਤ ਵਿੱਚ ਯੋਗਦਾਨ ਪਾਉਣ ਲਈ, ਉਸ ਨੂੰ ਰਾਸ਼ਟਰੀ ਪੱਧਰ ਤੇ ਕਈ ਤਰੀਕਿਆਂ ਨਾਲ ਸਨਮਾਨਿਤ ਕੀਤਾ ਗਿਆ ਹੈ।

 • ਲਾਹੌਰ ਸਿਨੇ ਜਰਨਲਿਸਟ ਅਵਾਰਡ (1963)
 • ਰਾਸ਼ਟਰਪਤੀ ਪਾਕਿਸਤਾਨ ਕੋਲੋਂ ਰਾਸ਼ਟਰਪਤੀ ਦਾ ਤਮਗ਼ਾ ਹੁਸਨ ਕਾਰਕਰਦਗੀ ਪੁਰਸਕਾਰ (1965) 
 • ਨੈਸ਼ਨਲ ਫਿਲਮ ਐਵਾਰਡ (1976)
 • ਬਚਸਾਸ ਅਵਾਰਡ (1976)[4]
 • ਏਕੁਸ਼ੇ ਪਦਕ (1977)
 • ਆਜ਼ਾਦੀ ਦਿਵਸ ਐਵਾਰਡ (1995)
 • ਨਸੀਰੁੱਦੀਨ ਸੋਨ ਤਮਗਾ
 •  Gunijon Shongbordhona ਪ੍ਰੋਗਰਾਮ (2009) ਦੇ ਹਿੱਸੇ ਦੇ ਤੌਰ ਤੇ ਇੱਕ ਕਰੈਸਟ
 • Meril Prothom Alo ਅਵਾਰਡਜ਼ ਵਿੱਚ ਲਾਈਫ ਟਾਈਮ ਅਚੀਵਮੈਂਟ ਅਵਾਰਡ 2008 

ਨਿੱਜੀ ਜ਼ਿੰਦਗੀ[ਸੋਧੋ]

ਰਹਿਮਾਨ ਦੇ ਦੋ ਵੱਡੇ ਭਰਾ, ਜਸਟਿਸ ਮੁਸਤਫਾ ਕਮਲ (2015 ਵਿੱਚ ਮੌਤ ਹੋ ਗਈ) ਅਤੇ ਗਾਇਕ ਮੁਸਤਫਾ ਜ਼ਮਾਨ ਅੱਬਾਸੀ ਸਨ।ਇਸ ਦੀ ਭਤੀਜੀ, ਨਾਸ਼ਿਦ ਕਮਲ, ਇੱਕ ਗਾਇਕ ਹੈ। ਉਸ ਦੀਆਂ ਦੋ ਹੋਰ ਭਤੀਜੀਆਂ ਸਮੀਰਾ ਅੱਬਾਸੀ ਅਤੇ ਸ਼ਰਮੀਨੀ ਅੱਬਾਸੀ ਵੀ ਗਾਇਕ ਹਨ। 

ਰਹਿਮਾਨ ਦਾ ਵਿਆਹ ਇੱਕ ਇੰਜੀਨੀਅਰ ਅਤੇ ਉਦਯੋਗਪਤੀ ਰੇਜ਼ੌਰ ਰਹਿਮਾਨ ਨਾਲ ਹੋਇਆ ਹੈ। ਇਨ੍ਹਾਂ ਦੋ ਪੁੱਤਰ ਰੁਬਾਇਤ ਰਹਿਮਾਨ ਅਤੇ ਰਜ਼ੀਨ ਰਹਿਮਾਨ ਹਨ।[5]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

 1. 1.0 1.1 "Through the Eyes of Ferdausi Rahman". The Daily Star. Retrieved 26 January 2015. 
 2. http://www.imdb.com/title/tt0251630/soundtrack?ref_=tt_trv_snd, Chakori (1967 film song) sung by Ferdausi Rahman on IMDb website, Retrieved 11 May 2016
 3. "Ferdausi Rahman - Unique in her own domain". The Daily Star. 3 March 2006. Retrieved 12 June 2013. 
 4. সঙ্গীতসম্রাজ্ঞী ফেরদৌসী রহমান [Music Queen Fedausi Rahman]. Dainik Azadi (in ਬੰਗਾਲੀ). 10 January 2013. Retrieved 31 October 2015. 
 5. "Biography". Ferdausi Rahman. Retrieved 8 March 2015.