ਸਮੱਗਰੀ 'ਤੇ ਜਾਓ

ਫ਼ੀਲ ਖ਼ਾਨਾ ਸਕੂਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਪਨ ਏਅਰ ਆਡੀਟੋਰੀਅਮ ਅਤੇ ਮੁੱਖ ਇਮਾਰਤ।

ਫ਼ੀਲ ਖ਼ਾਨਾ ਸਕੂਲ ਪਟਿਆਲਾ ਸ਼ਹਿਰ ਦੇ ਰਾਘੋ ਮਾਜਰਾ ਖੇਤਰ ਵਿੱਚ ਇੱਕ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਹੈ।

ਫ਼ੀਲ ਖ਼ਾਨਾ ਸਕੂਲ ਦੀ ਸਥਾਪਨਾ 1955 ਵਿੱਚ ਸੀਨੀਅਰ ਮਾਡਲ ਸਕੂਲ, ਸਿਵਲ ਲਾਈਨਜ਼ ਪਟਿਆਲਾ ਦੇ ਨਾਲ ਪੰਜਾਬ ਸਰਕਾਰ ਦੇ ਇੱਕ 'ਮਾਡਲ ਸਕੂਲ' ਪ੍ਰੋਗਰਾਮ ਦੇ ਹਿੱਸੇ ਵਜੋਂ ਕੀਤੀ ਗਈ ਸੀ। ਨਾਮ ਫ਼ੀਲ ਖ਼ਾਨਾ ਪਟਿਆਲੇ ਦੇ ਮਹਾਰਾਜਾ ਦੇ "ਹਾਥੀ ਫਾਰਮ" ਲਈ ਫਾਰਸੀ ਸ਼ਬਦ ਤੋਂ ਲਿਆ ਗਿਆ ਹੈ; ਜਿਸ ਨੂੰ ਸਕੂਲ ਦੀ ਮੁੱਖ ਇਮਾਰਤ ਖੜ੍ਹੀ ਕਰਨ ਲਈ ਢਾਹਿਆ ਗਿਆ ਸੀ। ਫ਼ੀਲ ਖ਼ਾਨਾ ਸਕੂਲ ਕੈਂਪਸ ਨਾਭਾ ਗੇਟ ਅਤੇ ਤੋਪ ਖ਼ਾਨਾ ਗੇਟ ਦੇ ਵਿਚਕਾਰ ਪੁਰਾਣੇ ਸ਼ਹਿਰ ਦੀ ਕੰਧ ਨਾਲ ਜੁੜਦਾ ਹੈ। ਕੰਧ ਜ਼ਿਆਦਾਤਰ ਖ਼ਤਮ ਹੋ ਚੁੱਕੀਂ ਹੈ, ਹਾਲਾਂਕਿ ਪੁਰਾਣੇ ਕੰਧ ਵਾਲੇ ਸ਼ਹਿਰ ਪਟਿਆਲਾ ਦੇ ਕਈ ਦਰਵਾਜ਼ੇ ਅਜੇ ਵੀ ਖੜ੍ਹੇ ਹਨ।

ਫ਼ੀਲ ਖ਼ਾਨਾ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਹੈ ਅਤੇ ਇਸ ਵਿੱਚ ਨਰਸਰੀ ਤੋਂ 12ਵੀਂ ਜਮਾਤ ਤੱਕ ਦੀਆਂ ਜਮਾਤਾਂ ਵਿੱਚ 1200 ਤੋਂ ਵੱਧ ਵਿਦਿਆਰਥੀ ਦਾਖਲ ਹਨ।

ਹਵਾਲੇ

[ਸੋਧੋ]