ਸਮੱਗਰੀ 'ਤੇ ਜਾਓ

ਫਿਲੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫਿਲੌਰ
ਸ਼ਹਿਰ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਆਬਾਦੀ
 (2001)
 • ਕੁੱਲ22,228
ਭਾਸ਼ਾਵਾਂ
 • Officialਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਪਿੰਨ
144410
ਟੈਲੀਫ਼ੋਨ ਕੋਡ01826
ਵਾਹਨ ਰਜਿਸਟ੍ਰੇਸ਼ਨPB 37

"ਫਿਲੌਰ" ਭਾਰਤ ਦੇ ਪੰਜਾਬ ਰਾਜ ਦੇ ਜਲੰਧਰ ਜਿਲ੍ਹੇ ਦਾ ਇੱਕ ਇਤਿਹਾਸਿਕ ਸ਼ਹਿਰ ਹੈ। ਫਿਲੌਰ ਇਤਿਹਾਸਕ ਸ਼ਹਿਰ ਹੈ। ਇੱਥੋਂ ਨਵਾਂ ਸ਼ਹਿਰ ਅਤੇ ਨਕੋਦਰ ਜਾਣ ਲਈ ਜੰਕਸ਼ਨ ਹੈ। ਆਲੇ-ਦੁਆਲੇ ਦੇ ਪੇਂਡੂ ਵਿਦੇਸ਼ਾਂ ਵਿੱਚ ਹਨ। ਸ਼ਹਿਰ ਵਿੱਚ ਬਹੁਤੀ ਅਬਾਦੀ ਦਲਿਤਾਂ ਦੀ ਹੈ। ਲੋਕਾਂ ਨੂੰ ਆਪਣੇ ਕੰਮ-ਕਾਰ ਲਈ ਲੁਧਿਆਣੇ ਜਾਣਾ ਪੈਂਦਾ ਹੈ। ਪਹਿਲਾਂ ਟੋਕਾ ਮਸ਼ੀਨਾਂ ਦੇ ਕਾਰਖਾਨੇ ਲੱਗੇ ਹੋਏ ਸਨ ਪਰ ਕਾਫ਼ੀ ਚਿਰ ਪਹਿਲਾਂ ਉਹ ਵੀ ਬੰਦ ਹੋ ਗਏ ਹਨ। ਬੂਟਾ ਮੰਡੀ ਤੋਂ ਬਾਅਦ ਚਮੜੇ ਦੇ ਕਾਰੋਬਾਰ ਵਿੱਚ ਕੰਮ ਹੋਣ ਲੱਗਿਆ ਪਰ ਉਹ ਵੀ ਮੱਧਮ ਪੈ ਗਿਆ। ਚਾਰ-ਪੰਜ ਸਾਲ ਪਹਿਲਾਂ ਪਿਛਲੀਆਂ ਲੋਕ ਸਭਾ ਚੋਣਾਂ ਤਕ ਫਿਲੌਰ ਲੋਕ ਸਭਾ ਦੀ ਸੀਟ ਸੀ ਪਰ ਹੁਣ ਉਹ ਖ਼ਤਮ ਕਰ ਦਿੱਤੀ ਹੈ। ਸਤਲੁਜ ਦਰਿਆ ਦੇ ਕੰਢੇ ’ਤੇ ਵਸੇ ਹੋਣ ਕਰਕੇ ਫਿਲੌਰ ਦਾ ਕੁਦਰਤੀ ਵਾਤਾਵਰਨ ਚੰਗਾ ਸੀ। ਇੱਥੇ ਸੰਨ 1980 ਵਿੱਚ ‘ਰਣਜੀਤਗੜ੍ਹ’ ਦੀ ਉਸਾਰੀ ਲਈ ਇੰਦਰਾ ਗਾਂਧੀ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਉਹ ਕਦੇ ਪੂਰਾ ਨਹੀਂ ਹੋਇਆ। ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਲਗਾਤਾਰ ਸੰਨ 1977 ਤੋਂ ਫਿਲੌਰ ਹਲਕੇ ਦੀ ਨੁਮਾਇੰਦਗੀ ਕਰ ਰਹੇ ਸਨ। ਫਿਲੌਰ ਵਾਸੀਆਂ ਨੇ ਇਕੱਠੇ ਹੋ ਕੇ ਪੁਲ ਦੇ ਨਜ਼ਦੀਕ ਪ੍ਰਸਿੱਧ ਲੇਖਕ ਪੰਡਤ ਸ਼ਰਧਾ ਰਾਮ ਫਿਲੌਰੀ ਦਾ ਬੁੱਤ ਲਗਾਇਆ ਸੀ। ਪੁਲੀਸ ਟਰੇਨਿੰਗ ਕਾਲਜ ਵੀ ਹੈ।