ਸਮੱਗਰੀ 'ਤੇ ਜਾਓ

ਫੁੱਲਾਂ ਭਰੀ ਚੰਗੇਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫੁੱਲਾਂ ਭਰੀ ਚੰਗੇਰ
ਲੇਖਕਸੁਖਦੇਵ ਮਾਦਪੁਰੀ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਪੰਜਾਬ ਦੀ ਲੋਕ ਧਾਰਾ,ਲੋਕ ਗੀਤ
ਪ੍ਰਕਾਸ਼ਕਲਾਹੋਰ ਬੁਕ ਸ਼ਾਪ,ਲੁਧਿਆਣਾ
ਮੀਡੀਆ ਕਿਸਮਪ੍ਰਿੰਟ
ਸਫ਼ੇ128

ਭੂਮਿਕਾ

[ਸੋਧੋ]

ਸੁਖਦੇਵ ਮਾਦਪੁਰੀ ਦੀ ਪਹਿਲੀ ਪੁਸਤਕਲੋਕ ਬੁਝਾਰਤਾਂਅਗਸਤ 1956 ਵਿੱਚ ਛਪੀ। ਉਸਦੀਆ ਪੰਜਾਬੀ ਲੋਕ ਸਾਹਿਤ ਦੇ ਅਲੱਗ ਅਲੱਗ ਖੇਤਰ ਵਿੱਚ ਇੱਕ ਦਰਜਨ ਦੇ ਕਰੀਬ ਪੁਸਤਕਾਂ ਛਪ ਚੁੱਕੀਆਂ ਹਨ।

ਕਿਤਾਬ

[ਸੋਧੋ]

ਮਨੁੱਖ ਦੀ ਚਰਿੱਤਰ ਉਸਾਰੀ ਵਿੱਚ ਸਾਹਿਤ ਦਾ ਬਹੁਤ ਵੱਡਾ ਹੱਥ ਹੈ।ਇਸੇ ਕਰਕੇ ਮਨੋਵਿਗਿਆਨੀ ਅਤੇ ਚਿੰਤਕ ਬੱਚੇ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਲਈ ਬਾਲ ਸਾਹਿਤ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹਨ।ਪੰਜਾਬੀ ਬਾਲ ਸਾਹਿਤ ਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹਾ ਪਹਿਲੇ ਵਰਗ ਵਿੱਚ ਉਹ ਸਾਰਾ ਬਾਲ ਸਾਹਿਤ ਆਉਂਦਾ ਜਿਹੜਾ ਮੌਖਿਕ ਰੂਪ ਵਿੱਚ ਪ੍ਰਚਲਿਤ ਹੈ ਇਸ ਸਾਹਿਤ ਨੂੰ ਬੱਚਿਆਂ ਨੇ ਖੇਡਿਆ ਹੋਇਆ ਹੀ ਸਮੂਹਿਕ ਰੂਪ ਵਿੱਚ ਸਿਰਜਿਆ ਤੇ ਲਿਸਕਾਰਿਆ ਹੈ।ਇਹ ਪੀੜ੍ਹੀਉ ਪੀੜ੍ਹੀ ਸਾਡੇ ਤੀਕਰ ਪੁੱਜਾ ਹੈ।ਇਹ ਲੋਰੀਆਂ,ਕਿੱਕਲੀ,ਲੋਹੜੀ ਤੇ ਸਾਂਝੀ ਦੇ ਗੀਤਾਂ,ਲੋਕ ਖੇਡਾਂ,ਬੁਝਾਰਤ ਅਤੇ ਲੋਕ ਕਥਾਵਾਂ ਦੇ ਰੂਪ ਵਿੱਚ ਉਪਲੱਬਧ ਹੈ। ਦੂਜੇ ਵਰਗ ਵਿੱਚ ਅਸੀਂ ਉਹ ਸਾਰਾ ਬਾਲ ਸਾਹਿਤ ਰਖ ਸਕਦੇ ਹਾ ਜਿਸਨੂੰ ਪ੍ਰੋੜ ਲੇਖਕਾਂ ਨੇ ਬਾਲਾਂ ਲਈ ਸਿਰਜਿਆ ਹੈ। ਮਸ਼ੀਨੀ ਸਭਿਅਤਾ ਦੇ ਪ੍ਰਭਾਵ ਕਾਰਨ ਇਹ ਬਾਲ ਸਾਹਿਤ ਵੀ ਬਾਲਾ ਦੇ ਮਨਾਂ ਤੋਂ ਵਿਸਰ ਰਿਹਾ ਹੈ। ਪੰਜਾਬੀ ਦੀ ਲੋਕਧਾਰਾ ਵਿੱਚ ਬਹੁਤ ਸਾਰੇ ਬਾਲ ਗੀਤ ਪਏ ਹਨ ਜਿਹਨਾਂ ਨੂੰ ਸਾਂਭਣ ਦੀ ਲੋੜ ਹੈ ਸੁਖਦੇਵ ਸਿੰਘ ਮਾਦਪੁਰੀ ਨੇ ਫੁੱਲਾਂ ਭਰੀ ਚੰਗੇਰ ਪੁਸਤਕ ਰਾਹੀ ਇਹਨਾਂ ਵਿੱਚੋਂ ਕੁਝ ਨੂੰ ਇਕੱਠੀਆਂ ਕਰਨ ਦਾ ਸਫਲ ਯਤਨ ਕੀਤਾ ਹੈ।

ਅਧਿਆਏ ਵੰਡ

[ਸੋਧੋ]
  • ਮੁੱਖ ਬੰਧ
  • ਕਿੱਕਲੀ ਦੇ ਗੀਤ
  • ਸਾਂਝੀ ਦੇ ਗੀਤ
  • ਲੋਹੜੀ ਦੇ ਗੀਤ
  • ਸਕੂਲੀ ਪਾੜ੍ਹਿਆ ਦੇ ਗੀਤ
  • ਡੋਈ ਤੇ ਥਾਲ
  • ਕਾਵਿਕ ਖੇਡਾਂ
  • ਬੁੱਝਣ ਵਾਲੀਆ ਬਾਤਾਂ
  • ਸੁਣਨ ਵਾਲੀਆਂ ਬਾਤਾਂ

ਕਿੱਕਲੀ

[ਸੋਧੋ]

ਸੁਖਦੇਵ ਸਿੰਘ ਮਾਦਪੁਰੀ ਨੇ ਫੁੱਲਾਂ ਭਰੀ ਚੰਗੇਰ ਪੁਸਤਕ ਵਿੱਚ ਕਿੱਕਲੀ ਲੋਕ ਨਾਚ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਜਿਵੇਂ ਕਿੱਕਲੀ ਪੰਜਾਬੀ ਕੁੜੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ।ਕਿੱਕਲੀ ਉਹਨਾ ਦੀਆਂ ਅੰਤਰੀਵ ਖੁਸ਼ੀਆਂ ਅਤੇ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਹਰਮਨ ਪਿਆਰਾ ਨਾਚ ਹੈ।ਕਿੱਕਲੀ ਪਾਉਣ ਲਈ ਵਿਸ਼ੇਸ਼ ਸਮਾਨ ਅਤੇ ਬੱਝਵੀ ਤਕਨੀਕ ਦੀ ਲੋੜ ਨਹੀਂ ਇਸਨੂੰ ਦੋ-ਦੋ ਕੁੜੀਆਂ ਆਹਮੋ -ਸਾਹਮਣੇ ਖਲੋਤੇ ਸਜੇ ਹਥ ਨੂੰ ਸਜੇ ਨਾਲ ਅਤੇ ਖੱਬੇ ਹਥ ਨੂੰ ਖਬੇ ਹਥ ਨਾਲ ਫੜਕੇ ਮਧਾਣੀ ਫੁੱਲਾਂ ਵਾਂਗ ਕੰਘੀਆਂ ਪਾ ਲੈਦੀਆਂ ਹਨ ਇਸ ਮਗਰੋਂ ਉਹ ਆਪੋ ਆਪਣੀਆਂ ਅੱਡੀਆਂ ਨੂੰ ਜੋੜਕੇ ਇੱਕ ਦੂਜੀ ਦੇ ਪੈਰਾਂ ਦੀਆਂ ਉਗਲਾਂ ਜੋੜਦੀਆਂ ਹੋਈਆਂ ਗੇੜੇ ਤੇ ਗੇੜਾ ਬੰਨ੍ ਦਿੰਦੀਆਂ ਹਨ ਗੇੜੇ ਦੀ ਰਫਤਾਰ ਨਾਲ ਕਿੱਕਲੀ ਦੇ ਗੀਤਾਂ ਦੇ ਬੋਲ ਵੀ ਵਾਵਾਂ ਵਿੱਚ ਘੁੰਮਦੇ ਹਨ।ਸੁਖਦੇਵ ਸਿੰਘ ਮਾਦਪੁਰੀ ਨੇ ਕਿੱਕਲੀ ਨਾਲ ਸਬੰਧਤ ਬਹੁਤ ਸਾਰੇ ਗੀਤਾਂ ਨੂੰ ਇਸ ਪੁਸਤਕ ਵਿੱਚ ਪੇਸ਼ ਕੀਤਾ ਹੈ।

ਕਿੱਕਲੀ ਕਲੀਰ ਦੀ
ਪਗ ਮੇਰੇ ਵੀਰ ਦੀ
ਦੁੱਪਟਾ ਭਰਜਾਈ ਦਾ
ਫਿਟੇ ਮੂੰਹ ਜਵਾਈ ਦਾ

ਕਿੱਕਲੀ ਦੇ ਗੀਤ ਕਈ ਵਾਰ ਬੈਠ ਕੇ ਵੀ ਗਾਏ ਜਾਂਦੇ ਹਨ।

ਸਾਂਝੀ ਦੇ ਗੀਤ

[ਸੋਧੋ]

ਸੁਖਦੇਵ ਸਿੰਘ ਮਾਦਪੁਰੀ ਨੇ ਫੁੱਲਾਂ ਭਰੀ ਚੰਗੇਰ ਪੁਸਤਕ ਵਿੱਚ ਸਾਂਝੀ ਦੀ ਪੂਜਾ ਅਤੇ ਗੀਤਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ।ਪਹਿਲੇ ਨਰਾਤੇ ਨੂੰ ਕੁੜੀਆਂ ਨਹਾ ਧੋ ਕੇ ਗੋਹੇ ਦੀ ਲਿਪੀ ਕੰਧ ਉਤੇ ਗੋਹੇ ਨਾਲ ਸਾਂਝੀ ਮਾਈ ਦੀ ਮੂਰਤੀ ਚਪਕਾਉਂਦੀਆ ਹਨ।ਇਹ ਮੂਰਤੀ ਬੜੀ ਖੂਬਸੂਰਤ ਹੁੰਦੀ ਹੈ ਇਸਨੂੰ ਮਿੱਟੀ ਦੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ।ਕੁੜੀਆਂ ਆਪਣੇ -ਆਪਣੇ ਘਰਾਂ ਵਿੱਚ ਸਾਂਝੀ ਮਾਈ ਦੀ ਮੂਰਤੀ ਆਪਣੀ-ਆਪਣੀ ਪ੍ਰਤਿਭਾ ਅਨੁਸਾਰ ਬਣਾਉਦੀਆਂ ਹਨ। ਸਾਂਝੀ ਮਾਈ ਦੀ ਮੂਰਤੀ ਬਣਾਉਣ ਤੋ ਬਾਅਦ ਸੁਆਣੀਆਂ ਸਾਂਝੀ ਮਾਈ ਦਾ ਪ੍ਰਸਾਦ ਬਣਾਉਦੀਆਂ ਕਹਾਣੀਆਂ ਹਨ। ਪਹਿਲੇ ਨਰਾਤੇ ਦੀ ਆਥਣ ਤੋ ਸਾਂਝੀ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ ਘਿਓ ਦਾ ਚਮੁਖੀਆ ਦੀਵਾ ਬਾਲ ਕੇ ਕੁੜੀਆ ਸਾਂਝੀ ਦੇ ਮੰਤਰ ਵਜੋ ਇਹ ਗੀਤ ਅਰੰਭਦੀਆ ਹਨ।

ਉਠ ਮੇਰੀ ਸਾਂਝੀ ਪਟੜੇ ਖੋਹਲ
ਕੁੜੀਆ ਆਈਆਂ ਤੇਰੇ ਕੋਲ

ਦੁਸਹਿਰੇ ਵਾਲੇ ਦਿਨ ਸਾਰੇ ਮੁਹੱਲੇ ਦੀਆਂ ਕੁੜੀਆਂ ਸਾਂਝੀ ਮਾਈ ਦੀ ਮੂਰਤੀ ਨੂੰ ਕੰਧ ਤੋ ਇਹ ਗਾਉਂਦੀਆ ਹੋਈਆਂ ਲਾਹ ਲੈਦੀਆਂ ਹਨ। ਗੁੱਸੇ ਨਾ ਹੋਈ ਸਾਝੜੀਏ ਪਰ ਨੂੰ ਫੇਰ ਮੰਗਾਵਾਗੇ ਫਿਰ ਸਾਂਝੀ ਨੂੰ ਟੋਭੇ ਜਾ ਸੂਏ ਵਿੱਚ ਜਲ ਪ੍ਰਵਾਹ ਕੀਤਾ ਜਾਂਦਾ ਹੈ।

ਲੋਹੜੀ ਦੇ ਗੀਤ

[ਸੋਧੋ]

ਸੁਖਦੇਵ ਸਿੰਘ ਮਾਦਪੁਰੀ ਨੇ ਫੁੱਲਾਂ ਭਰੀ ਚੰਗੇਰ ਪੁਸਤਕ ਵਿੱਚ ਲੋਹੜੀ ਬਾਰੇ ਅਤੇ ਇਸ ਨਾਲ ਸਬੰਧਤ ਗੀਤਾਂ ਬਾਰੇ ਜਾਣਕਾਰੀ ਦਿੱਤੀ ਹੈ। ਲੋਹੜੀ ਦਾ ਤਿਉਹਾਰ ਪੰਜਾਬੀਆਂ ਦਾ ਹਰਮਨ ਪਿਆਰਾ ਤਿਉਹਾਰ ਹੈ ਜੋ ਪੋਹ ਦੇ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ।ਲੋਹੜੀ ਨਵ ਜਨਮੇ ਮੁੰਡਿਆਂ ਅਤੇ ਨਵ ਵਿਆਹੇ ਜੋੜਿਆਂ ਦੀ ਖੁਸ਼ੀ ਵਿੱਚ ਮਨਾਈ ਜਾਂਦੀ ਹੈ। ਕੁੜੀਆਂ ਦੀਆਂ ਵੱਖਰੀਆਂ ਟੋਲੀਆਂ ਹੁੰਦੀਆਂ ਹਨ ਮੁੰਡੇ ਵਖਰੇ ਹੋ ਕੇ ਲੋਹੜੀ ਮੰਗਦੇ ਹਨ।ਸੁਖਦੇਵ ਸਿੰਘ ਮਾਦਪੁਰੀ ਲੋਹੜੀ ਦੇ ਗੀਤਾਂ ਨੂੰ ਦੋ ਵਰਗਾਂ ਵਿੱਚ ਵੰਡਦਾ ਹੈ।

  • ਕੁੜੀਆ ਦੇ ਗੀਤ

ਪਾ ਨੀ ਮਾਏ ਪਾ
ਕਾਲੇ ਕੁਤੇ ਨੂੰ ਵੀ ਪਾ
ਕਾਲਾ ਕੁਤਾ ਦਏ ਵਧਾਈ
ਤੇਰੀ ਜੀਵੇ ਮੱਝੀ ਗਾਈਂ
ਮੱਝੀ ਗਾਈਂ ਨੇ ਦਿਤਾ ਦੁੱਧ
ਤੇਰੇ ਜੀਵਣ ਸੱਤੇ ਪੁੱਤ
ਸੱਤਾ ਪੁੱਤਾਂ ਦੀ ਕੁੜਮਾਈ
ਸਾਨੂੰ ਸ਼ੇਰ ਸ਼ਕਰ ਪਾਈ

  • ਮੁੰਡਿਆ ਦੇ ਗੀਤ

ਕੋਠੇ ਤੇ ਪੰਜਾਲੀ
ਤੇਰੇ ਮੁੰਡੇ ਹੋਣਗੇ ਚਾਲੀ
ਸਾਡੀ ਲੋਹੜੀ ਮਨਾ ਦੇ

ਸਕੂਲੀ ਪਾੜ੍ਹਿਆ ਦੇ ਗੀਤ

[ਸੋਧੋ]

ਸੁਖਦੇਵ ਸਿੰਘ ਮਾਦਪੁਰੀ ਨੇ ਫੁੱਲਾਂ ਭਰੀ ਚੰਗੇਰ ਪੁਸਤਕ ਵਿੱਚ ਸਕੂਲੀ ਪਾੜ੍ਹਿਆ ਨਾਲ ਸੰਬੰਧਤ ਗੀਤਾਂ ਨੂੰ ਵੀ ਪੇਸ਼ ਕੀਤਾ ਹੈ।ਬੱਚੇ ਖੇਡਦੇ ਹੋਏ ਬਹੁਤ ਸਾਰੇ ਲੋਕ ਗੀਤ ਗਾਉਂਦੇ ਹਨ। ਸਕੂਲਾਂ ਵਿੱਚ ਪੜ੍ਹ ਰਹੇ ਛੋਟੇ ਬੱਚੇ ਬੱਚੀਆਂ ਖੇਡਦੇ ਹੋਏ ਅਨੇਕਾ ਪ੍ਰਕਾਰ ਦੇ ਕਾਵਿ ਟੋਟੇ ਬੋਲਦੇ ਹਨ। ਪ੍ਰਾਇਮਰੀ ਸਕੂਲਾ ਦੇ ਨਿਕੇ -ਨਿਕੇ ਬਾਲ ਫਟੀਆਂ ਸੁਕਾਉਂਦੇ ਹੋਏ ਅਤੇ ਸਿਆਹੀ ਪਕੜ ਕਰਦੇ ਹੋਏ ਗੀਤਾਂ ਦੀ ਸਿਰਜਣਾ ਕਰਦੇ ਹਨ।ਬੱਚੇ ਧੁੱਪ ਵਿੱਚ ਫਟੀ ਤੇ ਗਾਚਣੀ ਮਲ ਕੇ ਉਸਨੂੰ ਡੂਡਣੇ ਤੋ ਫੜ ਕੇ ਹਵਾ ਵਿੱਚ ਘੁੰਮਾਉਦੇ ਹੋਏ ਨਿਮਨ ਲਿਖਤ ਗਾਉਂਦੇ ਹਨ

ਸੂਰਜਾ ਸੂਰਜਾ ਫਟੀ ਸੁਕਾ
ਅੱਜ ਤੇਰਾ ਮੰਗਣਾ
ਸਵੇਰੇ ਤੇਰਾ ਵਿਆਹ
ਆਉਣਗੇ ਜਨੇਤੀ
ਖਾਣਗੇ ਕੜਾਹ

ਡੋਈ ਤੇ ਥਾਲ

[ਸੋਧੋ]

ਨਿੱਕੀਆ ਤੇ ਵੱਡੀਆਂ ਕੁੜੀਆਂ ਖੁਦੋ ਨੂੰ ਧਰਤੀ ਤੇ ਬੜਕਾਉਦੀਆ ਹੋਈਆਂ ਅਨੇਕਾਂ ਗੀਤ ਗਾਉਂਦੀਆਂ ਹਨ ਇਹ ਗੀਤ ਥਾਲ ਅਤੇ ਡੋਈ ਦੇ ਗੀਤਾਂ ਦੇ ਰੂਪ ਵਿੱਚ ਮਿਲਦੇ ਹਨ।ਇਹਨਾਂ ਗੀਤਾਂ ਵਿੱਚ ਭੈਣ ਦਾ ਵੀਰ ਪਿਆਰ ਡੁੱਲ੍-ਡੁੱਲ੍ ਪੈਦਾ ਹੈ।ਉਹ ਆਪਣੇ ਸਮੁੱਚੇ ਪਰਿਵਾਰ ਤੇ ਆਪਣੇ ਦੇਸ਼ ਲਈ ਸਦਭਾਵਨਾ ਦਾ ਪ੍ਰਗਟਾਵਾ ਵੀ ਇਹਨਾਂ ਗੀਤਾਂ ਵਿੱਚ ਕਰਦੀ ਹੈ।

ਹਰੀਆਂ ਹਰੀਆਂ ਕਣਕਾਂ
ਉਤੇ ਉਡਣ ਭੰਮੀਰੀਆ
ਜੀਵੋ ਵੀਰੋ ਜੀਵੋ
ਭੈਣਾਂ ਮੰਗਣ ਜੰਜੀਰੀਆਂ

ਕਾਵਿਕ ਖੇਡਾਂ

[ਸੋਧੋ]

ਸੁਖਦੇਵ ਸਿੰਘ ਮਾਦਪੁਰੀ ਨੇ ਫੁੱਲਾਂ ਭਰੀ ਚੰਗੇਰ ਪੁਸਤਕ ਵਿੱਚ ਕਾਵਿਕ ਖੇਡਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ। ਛੋਟੇ ਬੱਚਿਆਂ ਦੀਆ ਖੇਡਾਂ ਬੜੀਆਂ ਦਿਲਚਸਪ ਹੁੰਦੀਆਂ ਹਨ।ਕਾਵਿਮਈ ਹਰ ਖੇਡ ਨਾਲ ਬੱਚੇ ਕੋਈ ਨਾ ਕੋਈ ਕਾਵਿ ਟੋਟਾ ਬੋਲਦੇ ਹਨ ਜਿਸ ਕਰਕੇ ਖੇਡ ਬੜੀ ਮਨੋਰੰਜਕ ਬਣ ਜਾਂਦੀ ਹੈ। ਮਾਦਪੁਰੀ ਨੇ ਅਨੇਕਾਂ ਕਾਵਿਕ ਖੇਡਾਂ ਜਿਵੇ:

  • ਭੰਡਾਂ ਭੰਡਾਰੀਆਂ
  • ਊਠਕ ਬੈਠਕ
  • ਸਮੁੰਦਰ ਤੇ ਮੱਛੀ
  • ਊਚ ਨੀਚ
  • ਤੇਰਾ ਮੇਰਾ ਮੇਲ ਨਹੀ

ਬੁੱਝਣ ਵਾਲੀਆ ਬਾਤਾਂ

[ਸੋਧੋ]

ਸੁਖਦੇਵ ਸਿੰਘ ਮਾਦਪੁਰੀ ਨੇ ਫੁੱਲਾਂ ਭਰੀ ਚੰਗੇਰ ਪੁਸਤਕ ਵਿੱਚ ਬੁਝਾਰਤਾਂ ਨੂੰ ਵੀ ਪੇਸ਼ ਕੀਤਾ ਹੈ।ਬੁਝਾਰਤਾਂ ਜਿਹਨਾਂ ਨੂੰ ਬੁਝਣ ਵਾਲੀਆਂ ਬਾਤਾਂ ਕਿਹਾ ਜਾਂਦਾ ਹੈ।ਬੁਝਾਰਤਾਂ ਵੀ ਲੋਕ ਬੁਧੀ ਦਾ ਚਮਤਕਾਰ ਦਿਖਾਉਣ ਲਈ ਵਿਸ਼ੇਸ਼ ਸਥਾਨ ਰਖਦੀਆਂ ਹਨ ਇਹਨਾਂ ਰਾਹੀ ਜਿਥੇ ਅਸੀਂ ਮਨੋਰੰਜਨ ਕਰਦੇ ਹਾ ਉਥੇ ਸਾਡੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਬੁਝਾਰਤਾਂ ਲੋਕ ਗੀਤ ਵਾਂਗ ਸਾਡੇ ਪਾਸ ਪੀੜ੍ਹੀਉ ਪੀੜ੍ਹੀ ਪੁੱਜੀਆਂ ਹਨ।ਪੰਜਾਬੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੁਝਾਰਤਾਂ ਮਿਲਦੀਆਂ ਹਨ ਇਹਨਾਂ ਵਿੱਚ ਪੰਜਾਬ ਦਾ ਲੋਕ ਜੀਵਨ ਸਾਫ ਵਿਖਾਈ ਦਿੰਦਾ ਹੈ।ਅੱਖਾਂ ਦਾ ਬੁਝਾਰਤੀ ਵਰਣਨ - ਦੋ ਕਬੂਤਰ ਜਕਾ ਜੋੜੀ ਰੰਗ ਉਹਨਾ ਦੇ ਕਾਲੇ ਨਾ ਕੁਝ ਖਾਵਣ ਨਾ ਕੁਝ ਪੀਵਣ ਰੱਬ ਉਹਨਾ ਨੂੰ ਪਾਲੇ

ਸੁਣਨ ਵਾਲੀਆਂ ਬਾਤਾਂ

[ਸੋਧੋ]

ਸੁਖਦੇਵ ਮਾਦਪੁਰੀ ਨੇ ਫੁੱਲਾਂ ਭਰੀ ਚੰਗੇਰ ਪੁਸਤਕ ਵਿੱਚ ਸੁਣਨ ਵਾਲੀਆਂ ਬਾਤਾਂ ਦਾ ਵਿਸਥਾਰ ਪੂਰਵਕ ਵਰਣਨ ਕੀਤਾ ਹੈ।ਲੋਕ ਗੀਤਾਂ ਵਾਂਗ ਲੋਕ ਕਹਾਣੀਆਂ ਵੀ ਬੱਚਿਆਂ ਦੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਹਨ ਇਹ ਪੰਜਾਬੀ ਲੋਕ ਸਾਹਿਤ ਅਤੇ ਲੋਕ ਜੀਵਨ ਦਾ ਅਨਿੱਖੜਵਾਂ ਅੰਗ ਹਨ ਇਹਨਾਂ ਨੂੰ ਸੁਣਨ ਵਾਲੀਆਂ ਬਾਤਾਂ ਕਿਹਾ ਜਾਂਦਾ ਹੈ।ਇਹਨਾਂ ਦਾ ਅਧਿਐਨ ਬੜਾ ਦਿਲਚਸਪ ਹੈ।ਸੁਖਦੇਵ ਮਾਦਪੁਰੀ ਨੇ ਅਨੇਕਾਂ ਸੁਣਨ ਬਾਤਾਂ ਬਾਰੇ ਦਸਿਆ ਹੈ।

  • ਘੁੱਗੀ ਤੇ ਜੱਟ
  • ਚਲਾਕ ਕਾਂ
  • ਮਚਲੀ ਚਿੜੀ
  • ਚਿੜ੍ਹੀ ਤੇ ਖਿਲ[1]

ਹਵਾਲੇ

[ਸੋਧੋ]
  1. ਫੁੱਲਾਂ ਭਰੀ ਚੰਗੇਰ,ਸੁਖਦੇਵ ਮਾਧਪੁਰੀ,ਪੰਨਾ ਨੰ:127-128