ਸਮੱਗਰੀ 'ਤੇ ਜਾਓ

ਫੈਜ਼ ਅਹਿਮਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਾ. ਫੈਜ਼ ਅਹਿਮਦ

فيض احمد

203x203px
ਅਫਗਾਨਿਸਤਾਨ ਲਿਬਰੇਸ਼ਨ ਆਰਗਨਾਈਜ਼ੇਸ਼ਨ ਦਾ ਸੰਸਥਾਪਕ ਆਗੂ
ਅਫਗਾਨਿਸਤਾਨ ਲਿਬਰੇਸ਼ਨ ਆਰਗਨਾਈਜ਼ੇਸ਼ਨ ਦਾ ਆਗੂ
ਸਾਬਕਾ

ਪਾਰਟੀ

Leader of the Progressive Youth Organization
ਨਿੱਜੀ ਜਾਣਕਾਰੀ
ਜਨਮ

1946
ਕੰਧਾਰ, ਅਫਗਾਨਿਸਤਾਨ

ਮੌਤ

12 ਨਵੰਬਰ, 1986(1986-11-12) (ਉਮਰ 39–40)
ਪੇਸ਼ਾਵਰ, ਪਾਕਿਸਤਾਨ

ਕੌਮੀਅਤ

ਅਫਗਾਨਿਸਤਾਨ

ਸਿਆਸੀ ਪਾਰਟੀ

ਅਫਗਾਨਿਸਤਾਨ ਲਿਬਰੇਸ਼ਨ ਆਰਗਨਾਈਜ਼ੇਸ਼ਨ(1973–1986)

ਪਤੀ/ਪਤਨੀ

ਮੀਨਾ ਕੇਸ਼ਵਰ ਕਮਲ

ਫੈਜ਼ ਅਹਿਮਦ ਫਾਰਸੀ فیض احمد ਇੱਕ ਅਫਗ਼ਾਨ ਇਨਕਲਾਬੀ  ਸੀ ਅਤੇ ਉਹ ਕਾਬੁਲ ਵਿੱਚ ਕਾਇਮ ਕੀਤੇ ਗਏ ਮਾਰਕਸਵਾਦੀ-ਲੇਨਿਨਵਾਦੀ ਸੰਗਠਨ  ਅਫਗ਼ਾਨਿਸਤਾਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ ੍ਦੀ ਸਥਾਪਨਾ ਕਰਨ ਵਾਲਿਆਂ ਵਿੱਚੋ ਇੱਕ ਸੀ।

ਜੀਵਨੀ

[ਸੋਧੋ]

ਫੈਜ਼ ਅਹਿਮਦ ਦਾ ਜਨਮ ਕੰਧਾਰ ਅਫਗਾਨਿਸਤਾਨ ਵਿੱਚ ਹੋਇਆ। ਉਸ ਨੇ ਕਾਬੁਲ ਆ ਕੇ ਨਾਦੇਰਿਆ ਹਾਈ ਸਕੂਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਪ੍ਰਾਇਮਰੀ ਸਿੱਖਿਆ ਕੰਧਾਰ ਤੋਂ ਹਾਸਿਲ ਕੀਤੀ। ਇੱਥੇ ਆ ਮਾਰਕਸ ਅਤੇ ਲੈਨਿਨ ਦੀਆਂ ਕੁਝ ਲਿਖਤਾਂ ਪੜ੍ਹ ਕੇ ਉਸ ਦਾ ਝੁਕਾਅ ਖੱਬੀ ਲਹਿਰ ਵੱਲ ਹੋ ਗਿਆ।

ਨਾਦੇਰਿਆ ਹਾਈ ਸਕੂਲ ਵਿੱਚ ਉਹ ਆਪਣੇ  ਅਧਿਆਪਕ ਅਕਰਮ ਯਾਰੀ[1] ਤੋਂ ਬਹੁਤ ਪ੍ਰਵਾਵਿਤ ਹੋਇਆ ਜੋ ਕਿ  ਮਾਓਵਾਦੀ ਲਹਿਰ ਦਾ ਆਗੂ ਸੀ। ਯਾਰੀ ਪ੍ਰੋਗਰੈੱਸਿਵ ਯੂਥ ਆਰਗੇਨਾਈਜੇਸ਼ਨ, ਜੋ ਕਿ ਇੱਕ ਮਾਓਵਾਦੀ ਜਥੇਬੰਦੀ ਸੀ ਅਤੇ ਜਿਸ ਦੀ ਸਥਾਪਨਾ 6 ਅਕਤੂਬਰ, 1965 ਨੂੰ ਕੀਤੀ ਗਈ, ਦਾ ਆਗੂ ਸੀ। ਬਾਆਦ ਵਿੱਚ ਯਾਰੀ ਦਾ ਇਸ ਜਥੇਬੰਦੀ ਨਾਲ ਰਿਸ਼ਤਾ ਟੁੱਟ ਗਿਆ ਅਤੇ ਅਫਗਾਨਿਸਤਾਨ ਦੇ ਲੋਕਾਂ ਦਾ ਇਨਕਲਾਬੀ ਗਰੁੱਪ ਖੜ੍ਹਾ ਕਰ ਲਿਆ।  ਇਸ ਇਨਕਲਾਬੀ ਗਰੁੱਪ ਨੇ ਪਹਿਲਾਂ ਬਹੁਤਾ ਜੋਰ ਜਥੇਬੰਦੀ ਦੀ ਮਜ਼ਬੂਤੀ ਤੇ ਹੀ ਦਿੱਤਾ। ਸਕੂਲ ਪਾਸ ਕਰਨ ਤੋਂ ਬਾਅਦ ਫੈਜ਼ ਅਹਿਮਦ ਕਾਬੁਲ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਵਿੱਚ ਦਾਖਲ ਹੋ ਗਿਆ। ਇਹਨਾਂ ਵਰ੍ਹਿਆਂ ਦੌਰਾਨ ਉਸ ਨੇ ਅਫਗਾਨਿਸਤਾਨ ਦੇ ਲੋਕਾਂ ਦਾ ਇਨਕਲਾਬੀ ਗਰੁੱਪ ਖੜ੍ਹਾ ਕੀਤਾ ਅਤੇ ਬਾਅਦ ਵਿੱਚ ਉਸ ਦਾ ਨਾਂ ਅਫਗ਼ਾਨਿਸਤਾਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਰੱਖਿਆ। 

1976 ਵਿੱਚ ਉਸ ਦਾ ਨਿਕਾਹ ਮੀਨਾ ਕੇਸ਼ਵਰ ਕਮਲ ਨਾਲ ਹੋਇਆ। [2] ਉਸ ਨੇ ਆਪਣੀ ਜਥੇਬੰਦੀ ਦੀ ਵਿਚਾਰਧਾਰਾ ਬਾਰੇ ਇੱਕ ਦਸਤਾਵੇਜ਼ ਵੀ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਜਥੇਬੰਦੀ ਬਾਰੇ ਸਿਧਾਂਤਕ ਜਾਣਕਾਰੀ ਸੀ।

ਸੋਵਿਅਤ ਸੰਘ ਦੇ ਅਫਗ਼ਾਨਿਸਤਾਨ ਵਿੱਚ ਦਾਖਲੇ ਤੋਂ ਬਾਅਦ ਉਹ ਆਪਣੀ ਜਮਾਤ ਸਣੇ ਇਸਲਾਮਿਕ ਰਾਜਨੀਤਕ ਜਥੇਬੰਦੀਆਂ ਨਾਲ ਰਲ ਕੇ ਸੋਵੀਅਤ ਸੰਘ ਦੇ ਵਿਰੁੱਧ ਸਾਂਝੇ ਮੋਰਚੇ ਵਿੱਚ ਸ਼ਾਮਿਲ ਹੋ ਗਿਆ। ਕਈ ਅਕਾਦਮਿਕ ਇਸ ਗੱਲ ਨੂੰ ਸਮਝ ਤੋਂ ਪਰੇ ਮੰਨਦੇ ਹਨ ਕਿ ਮਾਰਕਸਵਾਦੀ ਲੈਨਿਨਵਾਦੀ ਨਜ਼ਰੀਏ ਵਾਲੇ ਆਗੂ ਕਿਵੇਂ ਇਸ ਤਹਰੀਕ਼ ਨਾਲ ਜੁੜੇ .

ਗੁਲਬੁੱਦੀਨ ਹਿਕਮਤਯਾਰ ਦੀ ਜਮਾਤ ਹਿਜ਼ਬ-ਏ - ਇਸਲਾਮੀ ਦੁਆਰਾ ਅਫਗ਼ਾਨਿਸਤਾਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਦੇ ਛੇ ਆਗੂਆਂ ਸਣੇ ਅਹਿਮਦ ਦਾ ਕਤਲ 12 ਨਵੰਬਰ 1986 ਨੂੰ ਪੇਸ਼ਾਵਰ,ਪਾਕਿਸਤਾਨ ਵਿੱਚ ਕਰ ਦਿੱਤਾ ਗਿਆ ਜਿਸ ਦਾ ਦੋਸ਼ ਅਫਗ਼ਾਨਿਸਤਾਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਦੇ ਕਾਰਕੁੰਨ ਪਾਕਿਸਤਾਨੀ ਜਾਸੂਸ ਏਜੇੰਸੀ ਆਈ ਐਸ ਆਈ ਤੇ ਲਾਊਂਦੇ ਰਹੇ ਹਨ। [ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]
  1. "Biography of Comrade Dr Faiz Ahmad (1946-1986)". a-l-o.maoism.ru. {{cite web}}: Cite has empty unknown parameter: |dead-url= (help)
  2. Brodsky, Anne E. With all our strength: the Revolutionary Association of the Women of Afghanistan. New York City: Routledge, 2003. p. 54
[ਸੋਧੋ]