ਫੋਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਨ ਦਰਿਆ ਜਨੇਵਾ ਝੀਲ ਵਿੱਚ ਪੈਂਦਾ ਹੋਇਆ। ਫੋਗ ਕਾਰਨ ਪਾਣੀ ਭੂਰਾ-ਭੂਸਲਾ ਲੱਗ ਰਿਹਾ ਹੈ; ਇਹ ਪਾਣੀ ਦੇ ਵਧੇ ਹੋਏ ਰੌਂ, ਜ਼ਮੀਨੀ ਨਿਘਾਰ, ਭੋਂ ਦੀ ਤੀਬਰ ਸਨਅਤੀ ਵਰਤੋਂ ਅਤੇ ਮਿੱਟੀ ਦੇ ਕੁਚੱਜੇ ਪ੍ਰਬੰਧ ਦਾ ਸੂਚਕ ਹੈ।

ਫੋਗ ਜਾਂ ਤਲਛਟ ਜਾਂ ਗਾਦ ਕੁਦਰਤੀ ਤੌਰ 'ਤੇ ਮਿਲਣ ਵਾਲ਼ਾ ਇੱਕ ਪਦਾਰਥ ਹੈ ਜੋ ਛਿੱਜਣ ਅਤੇ ਖੋਰ ਵਰਗੇ ਅਮਲਾਂ ਸਦਕਾ ਟੁੱਟਦਾ ਹੈ ਅਤੇ ਜੋ ਕਣਾਂ ਉੱਤੇ ਹਵਾ, ਪਾਣੀ, ਜਾਂ ਬਰਫ਼, ਜਾਂ/ਅਤੇ ਗੁਰੂਤਾ ਦਾ ਜ਼ੋਰ ਲੱਗਣ ਕਰਕੇ ਢੋਇਆ ਜਾਂਦਾ ਹੈ। ਮਿਸਾਲ ਵਜੋਂ, ਦਰਿਆਈ ਪਾਣੀ ਆਪਣੇ ਨਾਲ਼ ਰੇਤਾ ਅਤੇ ਭਲ਼ ਢੋਂਹਦਾ ਹੈ ਅਤੇ ਸਮੁੰਦਰ ਕੰਢੇ ਪਹੁੰਚਣ 'ਤੇ ਤਲਛਟੀਕਰਨ ਰਾਹੀਂ ਉੱਥੇ ਜੰਮ ਜਾਂਦਾ ਹੈ ਅਤੇ ਜੇਕਰ ਮਿੱਟੀ ਹੇਠਾਂ ਦੱਬਿਆ ਜਾਵੇ ਤਾਂ ਸਮਾਂ ਪਾ ਕੇ ਰੇਤ-ਪੱਥਰ ਜਾਂ ਭਲ਼-ਪੱਥਰ (ਭਾਵ ਤਲਛਟੀ ਚਟਾਨ) ਬਣ ਜਾਂਦਾ ਹੈ।